ਅਮ੍ਰਿਤ ਬੋਲ

ਵਿਸ਼ੇਸ਼


ਸਾਖੀ ਭੱਟਾਂ ਦੀ

 

ਜੈਸਾ ਕਿ ਭੱਟਾਂ ਨੇ ਆਪਣੇ ਮਨ ਦੀ ਸ਼ਾਂਤੀ ਪ੍ਰਾਪਤ ਕਰਨ ਵਾਸਤੇ ਸਾਰੇ ਭਾਰਤ ਵਰਸ਼ ਦਾ ਚੱਕਰ ਲਾਇਆ, ਪਰ ਉਨ੍ਹਾਂ ਨੂੰ ਕੋਈ ਐਸਾ ਬ੍ਰਹਮ ਸਰੋਤੀ, ਬ੍ਰਹਮ ਨੇਸ਼ਟੀ ਮਹਾਂ ਪੁਰਖ ਨਾ ਮਿਲਿਆ ਜੋ ਉਨ੍ਹਾਂ ਦੇ ਭਰਮ ਭੇਦ ਦੇ ਅਗਿਆਨ ਨੂੰ ਦੂਰ ਕਰਕੇ ਏਕ ਜੋਤਿ ਏਕਾ ਮਿਲੀ ਕਿੰਬਾ ਹੋਇ ਮਹੋਇ ਵਾਲੀ ਅਵਸਥਾ ਦਾ ਗਿਆਨ ਕਰਾ ਦੇਵੇ। ਉਨ੍ਹਾਂ ਨੇ ਆਪਣੀ ਪੂਰਨ ਪੁਰਖ ਦੇ ਮਿਲਾਪ ਦੀ ਢੂੰਡ ਜਾਰੀ ਰੱਖੀ ਜਿਥੇ ਕਿਸੇ ਮਹਾਂ ਪੁਰਖ ਦੀ ਦੱਸ ਪਵੇ ਓਥੇ ਹੀ ਪੁੱਜਕੇ ਮਨ ਦੀ ਸ਼ਾਂਤੀ ਦੀ ਪ੍ਰਾਪਤੀ ਦਾ ਯਤਨ ਕਰਦੇ ਪਰ ਕਿਤੋਂ ਪੂਰਨ ਸਫਲਤਾ ਪ੍ਰਾਪਤ ਨਾ ਹੋਈ। ਏਸੇ ਯਤਨ ਵਿਚ ਉਨ੍ਹਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੱਦੀ ਉਤੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਬਿਰਾਜਮਾਨ ਹੋਣਾ, ਅਤੇ ਆਪ ਜੀ ਦਾ ਅਮ੍ਰਿਤਸਰ ਜੀ ਵਿਖੇ ਇਕ ਧਰਮ ਸ਼ਾਸਤ੍ਰ ਦੀ ਰਚਨਾ ਕਰਨ ਦਾ ਪਤਾ ਲੱਗਾ।

 ਆਪ ਜੀ ਦੀ ਪ੍ਰਤਿਭਾ ਸੁਣ ਕੇ ਭੱਟ ਸਤਿਗੁਰੂ ਜੀ ਦੇ ਦਰਸ਼ਨ ਪਰਸਨ ਅਤੇ ਉਹ ਵਸਤੂ ਪ੍ਰਾਪਤ ਕਰਨ ਲਈ ਜਿਸ ਦੇ ਉਹ ਲੰਮੇ ਸਮੇਂ ਤੋਂ ਇੱਛਾਵਾਨ ਸਨ, ਅਮ੍ਰਿਤਸਰ ਪਹੁੰਚ ਗਏ, ਇਸ ਵਸਤੂ ਦੀ ਪ੍ਰਾਪਤੀ ਕਰਕੇ ਉਨ੍ਹਾਂ ਦੇ ਮੁਖੀ ਭੱਟ ਭਿੱਖਾ ਨੇ ਆਪਣੇ ਮਨ ਦੀ ਸ਼ਾਂਤ ਹੋਈ ਅਵਸਥਾ ਦਾ ਇਸ ਤਰ੍ਹਾਂ ਵਰਨਣ ਕੀਤਾ

 ਰਹਿਓ ਸੰਤ ਹਉ ਟੋਲਿ ਸਾਧ ਬਹੁਤੇਰੇ ਡਿਠੇ।।

ਸੰਨਿਆਸੀ ਤਪਸੀਅਹ ਮੁਖਹੁ ਏ ਪੰਡਿਤ ਮਿਠੇ।।

ਬਰਸੁ ਏਕੁ ਹਉ ਫਿਰਿਓ ਕਿਨੈ ਨਹੁ ਪਰਚਉ ਲਾਯਉ।।

ਕਹਤਿਅਹ ਕਹਤੀ ਸੁਣੀ ਰਹਤ ਕੋ ਖੁਸ਼ੀ ਨ ਆਯਉ।।

ਹਰਿ ਨਾਮੁ ਛੋਡਿ ਦੂਜੈ ਲਗੇ ਤਿਨ੍ ਕੇ ਗੁਣ ਹਉ ਕਿਆ ਕਹਉ।।

ਗੁਰੁ ਦਯਿ ਮਿਲਾਯਉ ਭਿਖਿਆ ਜਿਵ ਤੂ ਰਖਹਿ ਤਿਵ ਰਹਉ।।

(ਪੰਨਾ 1395)

 ਗੁਰੂ ਸਾਹਿਬ ਦੇ ਦਰਸ਼ਨ ਕਰਕੇ ਭੱਟ ਇਤਨੇ ਪਸੀਜ ਗਏ ਕਿ ਉਨ੍ਹਾਂ ਨੇ ਪੰਜਾਂ ਗੁਰੂ ਸਾਹਿਬਾਂ ਦੀ ਉਪਮਾਂ ਵਿਚ 122 ਸਵੱਈਏ ਉਚਾਰਨ ਕੀਤੇ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹਨ ਅਤੇ ਇਕ ਸ਼ਰਧਾਲੂ ਦੀ ਸ਼ਰਧਾ ਅਤੇ ਪ੍ਰੇਮ ਦੀ ਝਲਕ ਦਾ ਨਮੂਨਾ ਹਨ।


 

ਤੁਸੀਂ ਇਸ ਪੰਨੇ ਲਈ ਸੂਚਨਾ ਅਤੇ ਸਲਾਹ ਭੇਜ ਸਕਦੇ ਹੋ।

ਅਸੀਂ ਆਪ ਜੀ ਦੇ ਇਸ ਉਪਰਾਲੇ ਲਈ ਸਦਾ ਰਿਣੀ ਰਹਾਂਗੇ।

 

098766 86555 ਤੇ ਸੰਪਰਕ ਕਰੋ

ਜਾਂ

info.punjab@gmail.com ਤੇ ਈ ਮੇਲ ਕਰੋ

 

ਇਸ ਵੈਬ-ਸਾਇਟ ਦਾ ਵਿਕਾਸ ਅਤੇ ਸਾਂਭ-ਸੰਭਾਲ (2007)
             
Challengers Software Technologies (Pioneers in publishing web-content in Hindi & Punjabi)
              SCO 64, First Floor, Sector 40-C, CHANDIGARH (UT) INDIA
              Phone: 91-172-2699064, 4633064, 091-98766 86555
              contact: info.punjab@gmail.com