ਗ੍ਰੀਖਮ
ਰੁੱਤ
ਗ੍ਰੀਖਮ ਰੁਤਿ
ਗ੍ਰੀਖਮ ਰੁਤਿ ਅਤਿ ਗਾਖਡ਼ੀ ਜੇਠ ਅਖਾਡ਼ੈ ਘਾਮ ਜੀਉ ।।
ਰਾਮਕਲੀ ਮਹਲਾ ੫ ਸਲੋਕ ।। (ਪੰਨਾ ੯੨੮)
ਸਾਧ ਸੰਗਤਿ ਬਿਨੁ ਭ੍ਰਮਿ ਮੁਈ ਕਰਤੀ ਕਰਮ ਅਨੇਕ ।।
ਕੋਮਲ ਬੰਧਨ ਬਾਧੀਆ ਨਾਨਕ ਕਰਮਹਿ ਲੇਖ ।।੧।।
ਜੋ ਭਾਣੇ ਸੇ ਮੇਲਿਆ ਵਿਛੋਡ਼ੇ ਭੀ ਆਪਿ ।।
ਨਾਨਕ ਪ੍ਰਭ ਸਰਣਾਗਤੀ ਜਾਕਾ ਵਡ ਪਰਤਾਪੁ ।।੨।।
ਛੰਤ।। ਗ੍ਰੀਖਮ ਰੁਤਿ ਅਤਿ ਗਾਖਡ਼ੀ ਜੇਠ ਅਖਾਡ਼ੈ ਘਾਮ ਜੀਉ ।।
ਪ੍ਰੇਮ ਬਿਛੋਹੁ ਦੁਹਾਗਣੀ ਦ੍ਰਿਸ਼ਟਿ ਨ ਕਰਿ ਰਾਮ ਜੀਉ ।।
ਨਹ ਦ੍ਰਿਸਟਿ ਆਵੈ ਮਰਤ ਹਾਵੈ ਮਹਾ ਗਾਰਬਿ ਮੁਠੀਆ ।।
ਜਲ ਬਾਝੁ ਮਛੁਲੀ ਤਡ਼ਫਾਵੈ ਸੰਗਿ ਮਾਇਆ ਰੁਠੀਆ ।।
ਕਰਿ ਪਾਪ ਜੋਨੀ ਭੈ ਭੀਤ ਹੋਈ ਦੇਇ ਸਾਸਨ ਜਾਮ ਜੀਉ ।।
ਬਿਨਵੰਤਿ ਨਾਨਕ ਓਟ ਤੇਰੀ ਰਾਖੁ ਪੂਰਨ ਕਾਮ ਜੀਉ ।।੩।।
ਤੁਖਾਰੀ ਮਹਲਾ ੧ (ਪੰਨਾ ੧੧੦੮)
ਮਾਹੁ ਜੇਠ ਭਲਾ ਪ੍ਰੀਤਮ ਕਿਉ ਬਿਸਰੈ ।। ਥਲ ਤਾਪਹਿ ਸਰ ਭਾਰ ਸਾਧਨ ਬਿਨਉ ਕਰੈ ।।
ਧਨ ਬਿਨਉ ਕਰੇਦੀ ਗੁਣ ਸਾਰੇਦੀ ਗੁਣ ਸਾਰੀ ਪ੍ਰਭ ਭਾਵਾ ।। ਸਾਚੈ ਮਹਲਿ ਰਹੈ ਬੈਰਾਗੀ ਆਵਣ ਦੇਹਿ ਤ ਆਵਾ ।।
ਨਿਮਾਣੀ ਨਿਤਾਣੀ ਹਰਿ ਬਿਨੁ ਕਿਉ ਪਾਵੈ ਸੁਖ ਮਹਲੀ ।। ਨਾਨਕ ਜੇਠਿ ਜਾਣੈ ਤਿਸੁ ਕਰਮਿ ਮਿਲੈ ਗੁਣ ਗਹਿਲੀ ।।੭।।
ਮਾਝ ਮਹਲਾ ੫ (ਪੰਨਾ ੧੩੪)
ਹਰਿ ਜੇਠਿ ਜੁਡ਼ੰਦਾ ਲੋਡ਼ੀਐ ਜਿਸੁ ਅਗੈ ਸਭਿ ਨਿਵੰਨਿ ।। ਹਰਿ ਸਜਣ ਦਾਵਣਿ ਲਗਿਆ ਕਿਸੈ ਨ ਦੇਈ ਬੰਨਿ ।।
ਮਾਣਕ ਮੋਤੀ ਨਾਮੁ ਪ੍ਰਭ ਉਨ ਲਗੈ ਨਾਹਿ ਸੰਨ੍ਹਿ ।। ਰੰਗ ਸਭੈ ਨਾਰਾਇਣੈ ਜੇਤੇ ਮਨਿ ਭਾਵੰਨਿ ।।
ਜੋ ਹਰਿ ਲੋਡ਼ੇ ਸੋ ਕਰੇ ਸੋਈ ਜੀਅ ਕਰੰਨਿ ।। ਜੋ ਪ੍ਰਭਿ ਕੀਤੇ ਆਪਣੇ ਸੇਈ ਕਹੀਅਹਿ ਧੰਨਿ ।।
ਆਪਣ ਲੀਆ ਜੇ ਮਿਲੇ ਵਿਛੁਡ਼ਿ ਕਿਉ ਰੋਵੰਨਿ ।। ਸਾਧੂ ਸੰਗੁ ਪਰਾਪਤੇ ਨਾਨਕ ਰੰਗ ਮਾਣੰਨਿ ।।
ਹਰਿ ਜੇਠੁ ਰੰਗੀਲਾ ਤਿਸੁ ਧਣੀ ਜਿਸਕੇ ਭਾਗੁ ਮੰਥਨਿ ।।੪।।
ਆਸਾਡ਼ੁ ਭਲਾ ਸੂਰਜੁ ਗਗਨਿ ਤਪੈ ।। ਧਰਤੀ ਦੂਖ ਸਹੈ ਸੋਖੈ ਅਗਨਿ ਭਖੈ ।।
ਅਗਨਿ ਰਸੁ ਸੋਖੈ ਮਰੀਐ ਧੋਖੇ ਭੀ ਸੋ ਕਿਰਤੁ ਨ ਹਾਰੇ ।। ਰਥੁ ਫਿਰੈ ਛਾਇਆ ਧਨੁ ਤਾਕੈ ਟੀਡੁ ਲਵੈ ਮੰਝਿ ਬਾਰੇ ।।
ਅਵਗਣ ਬਾਧਿ ਚਲੀ ਦੁਖੁ ਆਗੈ ਸੁਖੁ ਤਿਸੁ ਸਾਚੁ ਸਮਾਲੇ ।। ਨਾਨਕ ਜਿਸਨੋ ਇਹੁ ਮਨੁ ਦੀਆ ਮਰਣੁ ਜੀਵਣੁ ਪ੍ਰਭ ਨਾਲੇ ।।੮।।
ਮਾਝ ਮਹਲਾ ੫ (ਪੰਨਾ ੧੩੪)
ਆਸਾਡ਼ੁ ਤਪੰਦਾ ਤਿਸੁ ਲਗੈ ਹਰਿ ਨਾਹੁ ਨ ਜਿੰਨਾ ਪਾਸਿ ।। ਜਗਜੀਵਨ ਪੁਰਖੁ ਤਿਆਗ ਕੈ ਮਾਣਸ ਸੰਦੀ ਆਸ ।।
ਦੁਯੈ ਭਾਇ ਵਿਗੁਚੀਐ ਗਲਿ ਪਈ ਸੁ ਜਮ ਕੀ ਫਾਸ ।। ਜੇਹਾ ਬੀਜੈ ਸੋ ਲੁਣੈ ਮਥੈ ਜੋ ਲਿਖਿਆਸੁ ।।
ਰੈਣਿ ਵਿਹਾਣੀ ਪਛੁਤਾਣੀ ਉਠਿ ਚਲੀ ਗਈ ਨਿਰਾਸ ।। ਜਿਨ ਕੌ ਸਾਧੂ ਭੇਟੀਐ ਸੋ ਦਰਗਹ ਹੋਇ ਖਲਾਸੁ ।।
ਕਰਿ ਕਿਰਪਾ ਪ੍ਰਭ ਆਪਣੀ ਤੇਰੇ ਦਰਸਨ ਹੋਇ ਪਿਆਸ ।। ਪ੍ਰਭ ਤੂਧੁ ਬਿਨੁ ਦੂਜਾ ਕੋ ਨਹੀ ਨਾਨਕ ਕੀ ਅਰਦਾਸਿ ।।
ਅਸਾਡ਼ੁ ਸੁਹੰਦਾ ਤਿਸੁ ਲਗੈ ਜਿਸੁ ਮਨਿ ਹਰਿ ਚਰਣ ਨਿਵਾਸ ।।੫।।
ਤੁਸੀਂ ਇਸ ਪੰਨੇ ਲਈ ਸੂਚਨਾ ਅਤੇ ਸਲਾਹ ਭੇਜ ਸਕਦੇ ਹੋ।
ਅਸੀਂ ਆਪ ਜੀ ਦੇ ਇਸ ਉਪਰਾਲੇ ਲਈ ਸਦਾ ਰਿਣੀ ਰਹਾਂਗੇ।
098766 86555 ਤੇ ਸੰਪਰਕ ਕਰੋ
ਜਾਂ
info.punjab@gmail.com ਤੇ ਈ ਮੇਲ ਕਰੋ

