ਲਹਿੰਦੇ ਪੰਜਾਬੋਂ ਆਏ ਪ੍ਰਾਹੁਣੇ
ਅੱਧੀ ਸਦੀ ਪਹਿਲਾਂ ਪੰਜਾਬ ਦੀ ਧਰਤੀ ਦੋ ਹਿੱਸਿਆਂ ਵਿਚ ਵੰਡੀ ਗਈ, ਧਰਤੀ ਤਾਂ ਵੰਡ ਲਈ ਪਰ ਅਸਮਾਨ ਖੁਲ੍ਹਾ ਸੀ। ਖੁਸ਼ਕ ਹਵਾ ਤਾਂ ਵਗਦੀ ਸੀ। ਪੰਛੀ ਵੀ ਆਰ-ਪਾਰ ਉਡੱਦੇ ਸਨ। ਸਭ ਤੋਂ ਵੱਡੀ ਤੇ ਅਟੁੱਟ ਸਾਂਝ ਮਾਂ-ਬੋਲੀ ਦੀ ਸੀ। ਹੌਲੀ-ਹੌਲੀ ਫਿਰ ਤੌਂ ਆਉਣਾ ਜਾਣਾ ਸ਼ੁਰੂ ਹੋਇਆ। ਸ਼ਾਇਰਾਂ ਤੇ ਲਿਖਾਰੀਆਂ ਦੇ ਕਾਫਲੇ ਪਹਿਲਾਂ ਤੁਰੇ। ਹੁਣ ਵਾਹਗੇ ਦੇ ਆਰ-ਪਾਰ ਠੰਡੀ-ਮਿੱਠੀ ਵਾ ਵਗਦੀ ਹੈ। ਪੰਛੀਆਂ ਵਾਂਗ ਉਡੱਦੇ ਪ੍ਰਾਹੁਣੇ ਆਉਂਦੇ ਹਨ ਅਤੇ ਕੁਝ ਦਿਨ ਪਿਆਰ- ਮੁਹੱਬਤ ਦੀਆਂ ਗੱਲਾਂ ਕਰ ਕੇ ਪਰਤ ਜਾਂਦੇ ਹਨ। ਦੋਵੀਂ ਪਾਸੀ ਮਿਲਣ-ਗਿਲਣ ਦਾ ਬਡ਼ਾ-ਚਾਅ ਹੈ। ਸ਼ਾਲਾ ਇਹ ਸੁਹਾਵਨਾ ਮੌਸਮ ਬਣਿਆ ਰਹੇ।

