ਮਨੋਰੰਜਨ

ਵਿਸ਼ੇਸ਼

ਬੇਡ਼ਾ ਗ਼ਰਕ
ਮਿਤੱਰਤਾ
ਫਿਲਮਾਂ
ਕੈਸਟਾਂ
ਕਿਤਾਬਾਂ ਅਤੇ ਰਸਾਲੇ
ਲੋਕਗੀਤ

 

ਲੇਖ


ਸਾਨੂੰ ਭੁੱਖ ਕਿਉਂ ਲਗਦੀ ਹੈ

 

"ਪਾਪਾ ਭੂਆ ਜੀ ਦੇ ਘਰ ਇੱਕ ਕਾਕਾ ਆਇਆ ਹੈ?"

ਰਿੰਪੀ ਨੇ ਸਕੂਲ ਤੋਂ ਆਉਂਦਿਆਂ ਹੀ ਆਪਣੇ ਪਿਤਾ ਜੀ ਨੂੰ ਪੁਛਿੱਆ

"ਹਾਂ ਪੁੱਤਰ, ਭੂਆ ਜੀ ਦੇ ਘਰ ਇੱਕ ਕਾਕਾ ਆਇਆ ਹੈ, ਬਿਲਕੁਲ ਤੇਰੇ ਵਰਗਾ।"

ਰਿੰਪੀ ਨੇ ਪੁਛਿਆ "ਮੇਰੇ ਵਰਗਾ? ਕੀ ਉਹ ਵੀ ਦੂਸਰੀ ਜਮਾਤ ਵਿੱਚ ਪਡ਼੍ਹਦਾ ਹੈ, ਮੇਰੇ ਵਾਂਗੂ?"

ਪਾਪਾ ਨੇ ਕਿਹਾ - "ਨਹੀਂ ਉਹ ਹਾਲੇ ਬਹੁਤ ਛੋਟਾ ਹੈ, ਸਕੂਲ ਨਹੀਂ ਜਾ ਸਕਦਾ"

ਰਿੰਪੀ ਨੇ ਪੁਛਿਆ "ਫਿਰ ਤਾਂ ਉਹ ਬਡ਼ੀਆਂ ਗੱਲਾਂ ਕਰਦਾ ਹੋਵੇਗਾ?"

ਰਿੰਪੀ ਦੀ ਮੰਮੀ ਨੇ ਕਿਹਾ - "ਨਹੀਂ ਉਹ ਤਾਂ ਅਜੇ ਬਹੁਤ ਛੋਟਾ ਹੈ, ਗੱਲਾਂ ਨਹੀਂ ਕਰਦਾ"

ਰਿੰਪੀ ਦੀ ਮੰਮੀ ਉਸ ਦੇ ਪਾਪਾ ਲਈ ਰੋਟੀ ਲੈਕੇ ਆਏ ਸਨ।

ਰਿੰਪੀ ਨੇ ਪੁਛਿੱਆ - "ਫਿਰ ਉਹ ਕੀ ਕਰਦਾ ਹੈ?"

ਪਾਪਾ ਨੇ ਜੁਆਬ ਦਿੱਤਾ - "ਉਹ ਤਾਂ ਬੱਸ ਦੁੱਧ ਪੀਂਦਾ ਹੈ, ਸੋਂ ਜਾਂਦਾ ਹੈ, ਜਦੋਂ ਭੁੱਖ ਲੱਗਦੀ ਹੈ ਜਾਗ ਪੈਂਦਾ ਹੈ ਤਾਂ ਫਿਰ ਰੋਣ ਲੱਗ ਪੈਂਦਾ ਹੈ"

ਮੰਮੀ ਨੇ ਕਿਹਾ "ਤੂੰ ਵੀ ਤਾਂ ਇਸੇ ਤਰ੍ਹਾਂ ਹੀ ਕਰਦੀ ਸੀ, ਉੱਚੀ-ਉੱਚੀ ਰੋਂਦੀ ਸੀ, ਜਦੋਂ ਭੁੱਖ ਲਗੱਦੀ ਸੀ।"

ਰਿੰਪੀ ਨੇ ਪੁਛਿਆ "ਮੰਮੀ ਕੀ ਸਾਰੇ ਬੱਚੇ ਹੀ ਇੱਦਾਂ ਕਰਦੇ ਨੇ?"

ਮੰਮੀ ਨੇ ਕਿਹਾ - "ਹਾਂ, ਸਾਰੇ ਬੱਚੇ ਜਦੋਂ ਛੋਟੇ ਹੁੰਦੇ ਹਨ ਤਾਂ ਇਵੇਂ ਹੀ ਕਰਦੇ ਹਨ।"

ਰਿੰਪੀ - " ਪਾਪਾ ਭੁੱਖ ਕਿਉਂ ਲੱਗਦੀ ਹੈ?"

ਪਾਪਾ - "ਪੁੱਤਰ, ਜਦੋਂ ਅਸੀਂ ਕੰਮ ਕਰ ਕੇ ਥੱਕ ਜਾਂਦੇ ਹਾਂ ਤਾਂ ਸਾਨੂੰ ਭੁੱਖ ਲੱਗਦੀ ਹੈ।"

ਰਿੰਪੀ - "ਅਸੀਂ ਕੰਮ ਕਰ ਕੇ ਥੱਕ ਕਿਉਂ ਜਾਂਦੇ ਹਾਂ?"

ਪਾਪਾ - "ਇਸ ਲਈ ਕਿ ਹਰ ਕੰਮ ਕਰਨ ਵਿੱਚ ਕੁਝ ਜ਼ੋਰ ਲੱਗਦਾ ਹੈ।"

ਰਿੰਪੀ - "ਇਹ ਜ਼ੋਰ ਕੀ ਹੁੰਦਾ ਹੈ, ਪਾਪਾ?"

ਪਾਪਾ - "ਅੱਛਾ, ਉਹ ਕੁਰਸੀ ਚੁੱਕ ਕੇ ਲਿਆ ਜ਼ਰਾ।"

ਰਿੰਪੀ - "ਪਾਪਾ, ਇਹ ਬਡ਼ੀ ਭਾਰੀ ਹੈ, ਮੇਰੇ ਕੋਲੋਂ ਨਹੀਂ ਚੁੱਕ ਹੁੰਦੀ"

ਪਾਪਾ ਨੇ ਕਿਹਾ - "ਜ਼ੋਰ ਲਾਉ, ਜ਼ੋਰ ਨਾਲ ਕੋਸ਼ਿਸ਼ ਕਰ ਕੇ ਦੇਖੋ।"

ਰਿੰਪੀ ਨੇ ਪੂਰਾ ਜ਼ੋਰ ਲਾਇਆ, ਕੁਰਸੀ ਚੁੱਕ ਨਾ ਸਕੀ ਪਰ ਉਹ ਖਿੱਚ ਕੇ ਲੈ ਆਈ। ਇੰਨੇ ਨਾਲ ਉਹ ਸਾਹੋ-ਸਾਹ ਹੋ ਗਈ।

ਪਾਪਾ ਨੇ ਪੁਛਿੱਆ - "ਰਿੰਪੀ ਪੁੱਤਰ ਕੀ ਹੋ ਗਿਆ?"

"ਪਾਪਾ ਥੱਕ ਗਈ ਹਾਂ, ਬਡ਼ਾ ਜ਼ੋਰ ਲੱਗ ਗਿਆ" ਰਿੰਪੀ ਨੇ ਕਿਹਾ।

ਪਾਪਾ ਨੇ ਕਿਹਾ - "ਬੱਸ ਇਹੋ ਹੀ ਥਕਾਵਟ ਹੈ। ਕਿਸੇ ਵੀ ਕੰਮ ਕਰਨ ਲਈ ਜਦੋਂ ਜ਼ੋਰ ਲਾਉਂਦੇ ਹਾਂ ਤਾਂ ਥੱਕ ਜਾਂਦੇ ਹਾਂ। ਏਸੇ ਲਈ ਭੁੱਖ ਲੱਗਦੀ ਹੈ, ਰੋਟੀ ਖਾਣ ਨਾਲ ਉਹ ਜ਼ੋਰ ਵਾਪਸ ਆ ਜਾਂਦਾ ਹੈ, ਅਤੇ ਅਸੀਂ ਫਿਰ ਕੰਮ ਕਰਨ ਲੱਗਦੇ ਹਾਂ।"

"ਜ਼ੋਰ ਦਾ ਮਤਲਬ ਤਾਕਤ ਹੋਇਆ ਨਾ। ਇਹ ਤਾਂ ਮੈਨੂੰ ਪਤਾ ਹੈ, ਸਾਡੀ ਮੈਡਮ ਨੇ ਦੱਸਿਆ ਹੈ।" ਰਿੰਪੀ ਨੇ ਕਿਹਾ।

ਮੰਮੀ ਨੇ ਕਿਹਾ - "ਜਿਹਦੇ ਕੋਲ ਤਾਕਤ ਹੋਵੇ, ਉਹ ਤਾਕਤਵਰ ਹੁੰਦਾ ਹੈ, ਤੇ ਤਾਕਤ ਆਉਂਦੀ ਹੈ, ਰੋਟੀ ਖਾਣ ਨਾਲ। ਚੱਲੋ ਰਿੰਪੀ ਹੁਣ ਹੱਥ ਧੋ ਲਉ, ਅਤੇ ਰੋਟੀ ਖਾਉ।"

"ਹੁਣੇ ਆਈ ਮੰਮੀ" ਕਹਿ ਕੇ ਰਿੰਪੀ ਹੱਥ ਧੋਣ ਚਲੀ ਗਈ।

 

ਇਸ ਵੈਬ-ਸਾਇਟ ਦਾ ਵਿਕਾਸ ਅਤੇ ਸਾਂਭ-ਸੰਭਾਲ (2007)
             
Challengers Software Technologies (Pioneers in publishing web-content in Hindi & Punjabi)
              SCO 64, First Floor, Sector 40-C, CHANDIGARH (UT) INDIA
              Phone: 91-172-2699064, 4633064, 091-98766 86555
              contact: info.punjab@gmail.com