ਜਣੇਪੇ ਮਗਰੋਂ
(ਮਾਵਾਂ ਲਈ ਸੁਝਾਅ)
ਗਰਭ-ਅਵਸਥਾ ਦੌਰਾਨ, ਔਰਤ ਦੇ ਸਰੀਰ ਵਿਚ ਕਈ ਤਬਦੀਲੀਆਂ ਆਉਂਦੀਆਂ ਹਨ। ਇਹ ਤਬਦੀਲੀਆਂ ਸਰੀਰਿਕ ਅਤੇ ਭਾਵਨਾਤਮਕ ਹੁੰਦੀਆਂ ਹਨ।
ਗਰਭ-ਅਵਸਥਾ ਦੌਰਾਨ ਤੁਹਾਡੇ ਵਧ ਰਹੇ ਬੱਚੇ ਲਈ ਜਗ੍ਹਾ ਬਨਾਉਣ ਲਈ ਸਰੀਰ ਦੇ ਕਈ ਅੰਗਾਂ ਤੇ ਅਸਰ ਪੈਂਦਾ ਹੈ। ਜਨੇਪੇ ਮਗਰੋਂ ਅੰਦਾਜਨ ਛੇ ਹਫਤਿਆਂ ਵਿੱਚ ਸਰੀਰ ਦੁਬਾਰਾ ਗਰਭ-ਅਵਸਥਾ ਤੋਂ ਪਹਿਲਾਂ ਵਾਲੀ ਸਥਿਤੀ (ਆਕਾਰ) ਵਿੱਚ ਆ ਜਾਂਦਾ ਹੈ। ਜਣੇਪੇ ਮਗਰੋਂ ਮਾਂ ਅਤੇ ਉਸ ਦਾ ਧਿਆਨ ਰੱਖਣ ਵਾਲਿਆਂ ਨੂੰ ਜਨਨੀ ਦੇ ਖਾਨ-ਪਾਨ ਅਤੇ ਭਾਵਨਾਤਮਕ ਲੋਡ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
ਆਪਣੀਆਂ ਭਾਵਨਾਤਮਕ ਲੋਡ਼ਾਂ ਦਾ ਧਿਆਨ ਰੱਖੋ
ਸਰੀਰ ਵੱਲ ਧਿਆਨ ਦਿਉ
ਨਹੁੰ ਸਿਰਫ ਹੱਥਾਂ ਦੀ ਸੁੰਦਰਤਾ ਹੀ ਨਹੀਂ ਬਲਕਿ ਸਾਡੀ ਸ਼ਖਸੀਅਤ ਨਿਖਾਰਦੇ ਹਨ ਨਹੁੰ ਸਾਡੀ ਸਿਹਤ ਬਾਰੇ ਵੀ ਬਹੁਤ ਕੁਝ ਬਿਆਨ ਕਰਦੇ ਹਨ।
ਪੀਲੇ ਨਹੁੰ - ਅਜਿਹੀ ਸਮੱਸਿਆ ਵਿਚ ਵਿਟਾਮਿਨ ਏ ਜ਼ਿਆਦਾ ਮਾਤਰਾ ਵਿਚ ਲਓ, ਜੋ ਸੰਤਰਾ, ਲਾਲ ਫਲਾਂ, ਗਾਜਰ, ਟਮਾਟਰ, ਮੱਛੀ ਅਤੇ ਖੁਰਮਾਨੀ ਤੋਂ ਪ੍ਰਾਪਤ ਹੁੰਦਾ ਹੈ।ਫਟੇ ਹੋਏ ਨਹੁੰ - ਇਸ ਦੇ ਹੱਲ ਲਈ ਆਪਣੇ ਭੋਜਨ ਵਿਚ ਵਿਟਾਮਿਨ ਬੀ ਅਤੇ ਅਮੀਨੋ ਐਸਿਡ ਦੀ ਮਾਤਰਾ ਜ਼ਿਆਦਾ ਲਓ। ਇਹ ਪਿਆਜ਼ ਅਤੇ ਲੱਸਣ ਵਿਚ ਪਾਏ ਜਾਂਦੇ ਹਨ।
ਖੁਰਦਰੇ ਨਹੁੰ - ਵਿਟਾਮਿਨ ਬੀ ਦੀ ਕਮੀ ਨਾਲ ਨਹੁੰ ਖੁਰਦਰੇ ਹੋ ਜਾਂਦੇ ਹਨ। ਦੁੱਧ, ਅੰਡੇ ਦੀ ਜ਼ਰਦੀ, ਦਾਲਾਂ ਅਤੇ ਮੱਛੀ ਤੋਂ ਵਿਟਾਮਿਨ ਬੀ ਦੀ ਪ੍ਰਾਪਤੀ ਹੁੰਦੀ ਹੈ।
ਸਖਤ ਨਹੁੰ - ਸਖਤ ਨਹੁੰਆਂ ਨੂੰ ਆਇਰਨ ਦੀ ਬਹੁਤ ਮਾਤਰਾ ਵਿਚ ਜ਼ਰੂਰਤ ਹੁੰਦੀ ਹੈ, ਜੋ ਹਰੀਆਂ ਸਬਜ਼ੀਆਂ, ਫਲੀਆਂ ਅਤੇ ਗਿਰੀ ਵਾਲੇ ਫਲਾਂ ਤੋਂ ਪ੍ਰਾਪਤ ਹੁੰਦਾ ਹੈ।
ਨਹੁੰਆਂ ਦੀ ਸੰਭਾਲ ਦੇ ਨੁਸਖੇ
ਨਹੁੰਆਂ ਨੂੰ ਔਜ਼ਾਰਾਂ ਦੇ ਰੂਪ ਵਿਚ ਨਾ ਵਰਤੋ। ਇਸ ਤਰ੍ਹਾਂ ਨਾਲ ਇਹ ਕਮਜ਼ੋਰ ਹੋ ਜਾਂਦੇ ਹਨ।
ਰੋਜ਼ਾਨਾ ਨਹੁੰਆਂ ਦੀ ਤਹਿ ਤੱਕ ਮਾਲਿਸ਼ ਕਰੋ।
ਨਹੁੰਆਂ ਦੀ ਮਾਲਿਸ਼ ਲੋਸ਼ਨ ਨਾਲ ਕਰੋ, ਪਾਣੀ ਨਾਲ ਨਹੀਂ ।
ਆਪਣੇ ਹੱਥਾਂ ਦੀ ਮਾਲਿਸ਼ ਜੈਤੂਨ ਦੇ ਤੇਲ ਨਾਲ ਕਰੋ, ਇਸ ਨਾਲ ਨਹੁੰਆਂ ਦੀ ਤਹਿ ਕੋਮਲ ਹੁੰਦੀ ਹੈ ਅਤੇ ਖਰਾਬ ਨਹੁੰ ਠੀਕ ਹੁੰਦੇ ਹਨ।
ਨਹੁੰਆਂ ਲਈ ਫੋਮ ਤੋਂ ਬਣੇ ਫਾਈਲਰ ਦਾ ਇਸਤੇਮਾਲ ਕਰੋ, ਨਾ ਕਿ ਲੋਹੇ ਦੇ ਫਾਈਲਰ ਨਾਲ।
ਨੇਲ ਰਿਮੂਵਰ ਨੂੰ ਹਫਤੇ ਵਿਚ ਇਕ ਤੋਂ ਜਿਆਦਾ ਵਾਰ ਇਸਤੇਮਾਲ ਨਾ ਕਰੋ, ਕਿਉਂਕਿ ਤੰਦਰੁਸਤ ਨਹੁੰਆਂ ਲਈ ਜ਼ਰੂਰੀ ਮਾਈਕਰੋ-ਗ੍ਰੇਨੀਜ਼ਨ ਰਿਮੂਵਰ ਨਾਲ ਉਤੱਰ ਜਾਂਦੇ ਹਨ। ਹਮੇਸ਼ਾ ਤੇਲ ਤੇ ਆਧਾਰਤ ਰਿਮੂਵਰ ਇਸਤੇਮਾਲ ਕਰੋ।
ਨਹੁੰਆਂ ਨੂੰ ਚਬਾਓ ਨਾਂ।
ਦੁੱਧ ਅਤੇ ਅਨਾਜ ਤੋਂ ਬਣੀਆਂ ਵਸਤਾਂ ਦਾ ਪ੍ਰਯੋਗ ਕਰੋ।
ਨਹੁੰਆਂ ਨੂੰ ਕੱਟਣ ਵੇਲੇ ਕਿਨਾਰਿਆਂ ਨੂੰ ਸਹੀ ਸ਼ੇਪ ਦਿਉ।
ਸਾਫ ਕੀਤੇ ਨਹੁੰਆਂ ਤੇ ਨੇਲ ਪਾਲਿਸ਼ ਦਾ ਪਤਲਾ ਕੋਟ ਲਗਾਓ।
ਜਨਮ ਤੋਂ ਮਗਰੋਂ ਕੁਝ ਮਹੀਨਿਆਂ ਤੱਕ ਬੱਚੇ ਦੇ ਸਿਰ ਦੀ ਚਮਡ਼ੀ ਬਹੁਤ ਨਾਜ਼ੁਕ ਅਤੇ ਲਾਲ ਹੁੰਦੀ ਹੈ। ਇਸ ਚਮਡ਼ੀ ਤੇ ਪੀਲੀ, ਲਾਲ ਜਾਂ ਗੁਲਾਬੀ ਰੰਗ ਦੀ ਪੇਪਡ਼ੀ ਬਣੀ ਹੁੰਦੀ ਹੈ। ਇਸ ਨੂੰ ਕਰੈਡਲ ਕੈਪ ਵੀ ਕਹਿੰਦੇ ਹਨ। ਜਿਆਦਾਤਰ ਬੱਚਿਆਂ ਦੇ ਇਹ ਕਰੈਡਲ ਕੈਪ ਬਿਨਾ ਕਿਸੇ ਪ੍ਰੇਸ਼ਾਨੀ ਦੇ ਆਪਣੇ ਆਪ ਹੀ ਉਤਰ ਜਾਂਦਾ ਹੈ।
ਕਰੈਡਲ ਕੈਪ ਨੂੰ ਦੂਰ ਕਰਨ ਲਈ ਬੱਚਿਆਂ ਦੇ ਸ਼ੈਂਪੂ ਦਾ ਇਸਤੇਮਾਲ ਕਰੋ ਅਤੇ ਬਿਲਕੁਲ ਹਲਕੇ ਬਰਸ਼ ਨਾਲ ਸਿਰ ਵਾਹੋ। ਇਸ ਤੇ ਤੇਲ ਦੀ ਵਰਤੋਂ ਨਾ ਕਰੋ।
ਬੱਚਿਆਂ ਦੇ ਸ਼ੈਂਪੂ
ਬਹੁਤ ਸਾਰੇ ਬੱਚਿਆਂ ਦੇ ਮਾਹਿਰ ਬੱਚਿਆਂ ਲਈ ਅਨੇਕਾਂ ਤਰ੍ਹਾਂ ਦੇ ਸ਼ੈਂਪੂ ਦਸੱਦੇ ਹਨ ਜੋ ਜਨਮ ਤੋਂ ਲੈ ਕੇ ਇਕ ਸਾਲ ਦੀ ਉਮਰ ਤੱਕ ਚਲੱਦੇ ਹਨ। ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਬੱਚਿਆਂ ਦੇ ਸ਼ੈਂਪੂ ਵਿਚ ਸਲਫੇਟ ਬਿਲਕੁਲ ਨਹੀਂ ਹੋਣਾ ਚਾਹੀਦਾ। ਸ਼ੈਂਪੂ ਵਿਚ ਪੀ.ਐਚ. ਦੀ ਜ਼ਿਆਦਾ ਮਾਤਰਾ ਵੀ ਵਾਲਾਂ ਲਈ ਹਾਨੀਕਾਰਕ ਹੁੰਦੀ ਹੈ। ਇਸ ਨਾਲ ਅੱਖਾਂ ਵਿਚ ਜਲਣ ਸ਼ੁਰੂ ਹੋ ਜਾਂਦੀ ਹੈ। ਅੱਜ ਕਲ ਬਜ਼ਾਰ ਵਿਚ ਅਜਿਹੇ ਸ਼ੈਂਪੂ ਉਪਲਬਧ ਹਨ ਜਿਨ੍ਹਾਂ ਦੇ ਅੱਖ ਵਿਚ ਚਲੇ ਜਾਣ ਤੇ ਜਲਣ ਨਹੀਂ ਹੁੰਦੀ।
ਬੱਚਿਆਂ ਦੇ ਵਾਲਾਂ ਦੀ ਸਫਾਈ
ਕਈ ਬੱਚੇ ਗੰਜੇ ਪੈਦਾ ਹੁੰਦੇ ਹਨ ਤੇ ਕਈਆਂ ਦੇ ਵਾਲ ਹਲਕੇ ਤੇ ਭੂਰੇ ਰੰਗ ਦੇ ਹੁੰਦੇ ਹਨ। ਮਾਂਵਾਂ ਲਈ ਜ਼ਰੂਰੀ ਹੈ ਕਿ ਉਹ ਬੱਚਿਆਂ ਦੇ ਵਧ ਰਹੇ ਵਾਲਾਂ ਦਾ ਧਿਆਨ ਰੱਖਣ।
ਬੱਚਿਆਂ ਦੇ ਵਾਲਾਂ ਦਾ ਧਿਆਨ ਰੱਖਣਾ ਬਹੁਤ ਆਸਾਨ ਹੈ। ਵਾਲਾਂ ਨੂੰ ਧੋਣ ਲਈ ਬਾਜ਼ਾਰ ਵਿਚ ਵਿਸ਼ੇਸ਼ ਕਿਸਮ ਦੇ ਸ਼ੈਂਪੂ ਉਪਲਬਧ ਹਨ। ਬੱਚਿਆਂ ਦੇ ਸਿਰ ਦਾ ਉਪਰਲਾ ਹਿੱਸਾ ਬਹੁਤ ਨਾਜ਼ੁਕ ਹੁੰਦਾ ਹੈ, ਇਸ ਤੇ ਦਬਾਓ ਨਹੀਂ ਪਾਉਣਾ ਚਾਹੀਦਾ।
ਵਾਲਾਂ ਦੇ ਸੰਭਾਲ ਦੇ ਕੁਝ ਨੁਸਖੇ
ਬੱਚਿਆਂ ਦੇ ਵਾਲ ਧੋਣ ਤੋਂ ਪਹਿਲਾਂ ਆਪਣੇ ਕੋਲ ਜ਼ਰੂਰੀ ਚੀਜ਼ਾਂ ਇਕੱਠੀਆਂ ਕਰ ਲਓ, ਜਿਵੇਂ ਕਿ ਸ਼ੈਂਪੂ, ਤੌਲੀਆ, ਕੰਘੀ, ਬਰਸ਼ ਅਤੇ ਇਕ ਕੱਪ।
ਜਦੋਂ ਵਾਲ ਧੋਂਦੇ ਹੋਵੋ ਤਾਂ ਇਹ ਯਕੀਨੀ ਬਣਾ ਲਵੋ ਕਿ ਬੱਚੇ ਦੇ ਬੈਠਣ ਦੀ ਜਗ੍ਹਾ ਟੱਬ ਦੇ ਨੇਡ਼ੇ ਹੋਵੇ।
ਥੋਡ਼ੇ ਜਿਹੇ ਸ਼ੈਂਪੂ ਨੂੰ ਆਪਣੀ ਹਥੇਲੀ ਤੇ ਪਾ ਕੇ ਬੱਚੇ ਦੇ ਵਾਲਾਂ ਤੇ ਲਗਾਓ।
ਸ਼ੈਂਪੂ ਸਿੱਧਾ ਵਾਲਾਂ ਤੇ ਕਦੇ ਵੀ ਨਾ ਲਗਾਓ, ਕਿਉਂਕਿ ਇਸ ਤਰ੍ਹਾਂ ਸ਼ੈਂਪੂ ਉਸ ਦੀਆਂ ਅੱਖਾਂ ਵਿਚ ਜਾਣ ਦਾ ਖਤਰਾ ਬਣਿਆ ਰਹਿੰਦਾ ਹੈ।
ਇਕ ਹੱਥ ਨਾਲ ਬੱਚੇ ਦੀ ਪਿੱਠ ਪਕਡ਼ੋ ਅਤੇ ਦੂਜੇ ਹੱਥ ਨਾਲ ਉਸ ਦੇ ਵਾਲਾਂ ਤੇ ਸ਼ੈਂਪੂ ਲਗਾਓ।
ਵਾਲਾਂ ਵਿਚ ਸ਼ੈਂਪੂ ਥੋਡ਼ਾ ਜੀਹਾ ਮਲੋ ਅਤੇ ਪਾਣੀ ਹਮੇਸ਼ਾ ਪਿੱਛੇ ਨੂੰ ਪਾਓ ਤਾਂ ਜੋ ਅੱਖਾਂ ਬਚ ਸਕਣ।
ਪਾਣੀ ਥੋਡ਼ਾ-ਥੋਡ਼ਾ ਕਰਕੇ ਪਾਉਂਦੇ ਰਹੋ ਜਦ ਤੱਕ ਸਾਰਾ ਸ਼ੈਂਪੂ ਨਿਕਲ ਨਾ ਜਾਵੇ।ਤੌਲੀਏ ਨਾਲ ਬੱਚੇ ਦੀਆਂ ਅੱਖਾਂ , ਕੰਨ ਅਤੇ ਗੱਲ੍ਹਾਂ ਸਾਫ ਕਰ ਦਿਓ।
ਹੱਥ ਤੁਹਾਡੇ ਸਰੀਰ ਦਾ ਸਭ ਤੋਂ ਵੱਧ ਦਿੱਖਣ ਵਾਲੇ ਹਿੱਸਾ ਹੈ ਪਰ ਹੱਥਾਂ ਦਾ
ਹੀ
ਸਭ ਤੋਂ ਘੱਟ ਖਿਆਲ ਰੱਖਿਆ ਜਾਂਦਾ ਹੈ।
ਤੁਸੀਂ ਹਰ
ਕੰਮ ਹੱਥਾਂ ਨਾਲ ਕਰਦੇ ਹੋ ਤੇ ਆਪਣੇ ਚਿਹਰੇ
ਦੀ
ਤਰ੍ਹਾਂ ਆਪਣੇ ਹੱਥਾਂ ਨੂੰ ਵੀ ਸੁੰਦਰ ਬਣਾ ਸਕਦੇ ਹੋ।
ਭਾਂਡੇ ਮਾਂਜਦੇ ਹੋਏ
ਆਪਣੇ ਹੱਥਾਂ
ਨੂੰ
ਕੋਮਲ ਬਣਾਉਣ ਲਈ ਇਕ ਚਮਚ ਬਾਦਾਮ ਦਾ ਤੇਲ ਭਾਂਡੇ ਧੋਣ ਵਾਲੇ ਪਾਣੀ ਵਿਚ ਪਾ ਦਿਉ।
ਇਸ ਨਾਲ
ਤੁਹਾਡੇ ਹੱਥ ਕੋਮਲ ਬਣੇ ਰਹਿਣਗੇ।
ਨਿੰਬੂ ਅਤੇ
ਨਮਕ ਦਾ ਘੋਲ ਲਗਾ ਕੇ ਹੱਥਾਂ ਦੀ ਮਰੀ ਚਮੜੀ ਠੀਕ
ਕੀਤੀ ਜਾ ਸਕਦੀ ਹੈ।
ਕਿਸੇ
ਪੁਰਾਣੇ ਦੰਦਾਂ ਵਾਲੇ ਬੁਰਸ਼ ਨਾਲ ਇਸ ਘੋਲ ਨੂੰ ਹੱਥਾਂ
'ਤੇ
ਲਗਾਇਆ
ਜਾਵੇ।
ਹਫਤੇ
'ਚ
ਦੋ ਵਾਰ ਇਸ ਤਰ੍ਹਾਂ ਕਰਨ ਨਾਲ ਹੱਥ ਸੁੰਦਰ ਬਣ ਜਾਂਦੇ ਹਨ।
ਹੱਥਾਂ ਨੂੰ
ਗਰਮ ਪਾਣੀ
ਨਾਲ
ਰੋਜ਼ ਧੋਂਦੇ ਰਹੋ।
ਜੇ ਚਮੜੀ
ਥੋੜੀ ਰੁੱਖੀ ਹੋ ਜਾਵੇ ਤਾਂ ਇਕ ਚਮਚ ਸ਼ਹਿਦ
'ਚ
ਇਕ ਚਮਚ ਜੈਤੂਨ ਦਾ
ਤੇਲ
ਪਾ ਕੇ ਹੱਥਾਂ ਤੇ ਲਗਾ ਲਉ।
ਉਸ ਤੋਂ
ਬਾਅਦ 30
ਮਿੰਟ ਲਈ
ਹੱਥਾਂ ਨੂੰ ਪਲਾਸਟਿਕ ਦੇ ਇਕ ਲਿਫਾਫੇ
'ਚ
ਰੱਖੋ ਅਤੇ ਉਪਰ ਕਾਟਨ ਦੇ ਦਸਤਾਨੇ ਪਾ ਲਵੋ।
ਇਸ ਦੀ
ਗਰਮਾਹਟ ਹੱਥਾਂ ਦਾ ਚੰਗੀ ਤਰ੍ਹਾਂ ਇਲਾਜ
ਕਰਦੀ ਹੈ।
30
ਸੈਕਿੰਟ ਲਈ ਇਕ ਕੱਪ
ਦੁੱਧ ਨੂੰ ਮਾਈਕ੍ਰੋਵੇਵ 'ਚ
ਗਰਮ ਕਰੋ ਉਸ ਤੋਂ ਬਾਅਦ ਆਪਣੇ
ਹੱਥਾਂ ਨੂੰ ਇਸ 'ਚ
ਡਬੋ ਦਿਉ ਇਸ ਨਾਲ ਹੱਥਾਂ ਅਤੇ ਖ਼ਾਸ ਕਰ ਕੇ ਨਹੁੰਆਂ ਨੂੰ ਤਾਕਤ ਮਿਲਦੀ ਹੈ।
ਆਪਣੇ ਹੱਥਾਂ ਦੀ ਹਰ ਰੋਜ਼ ਸੌਣ ਤੋਂ ਪਹਿਲਾਂ ਵੈਸਲੀਨ ਜਾਂ ਕੋਲਡ ਕ੍ਰੀਮ ਨਾਲ ਮਾਲਿਸ਼ ਕਰੋ ਅਤੇ
ਦਸਤਾਨੇ ਪਾ ਕੇ ਸੌ ਜਾਵੋ।
ਅਗਲੀ ਸਵੇਰ
ਹੱਥ ਮੁਲਾਇਮ ਹੋ ਜਾਣਗੇ।
ਤੁਲਸੀ - ਤੁਲਸੀ ਵਿਚ ਸਰੀਰ ਨੂੰ ਸਿਹਤਯਾਬ ਰੱਖਣ ਵਾਲੇ ਕਈ ਗੁਣ ਹੁੰਦੇ ਹਨ। ਤੁਲਸੀ ਦੀ ਵਰਤੋਂ ਸਾਡੇ ਵਾਲਾਂ ਨੂੰ ਪੋਸ਼ਟਿਕਤਾ ਪ੍ਰਦਾਨ ਕਰਦੀ ਹੈ ਅਤੇ ਸਾਡੇ ਵਾਲਾਂ ਦੇ ਨਾਲ ਨਾਲ ਚਮਡ਼ੀ ਦੀ ਸੁੰਦਰਤਾ ਵੀ ਬਣਾਈ ਰੱਖਣ ਵਿਚ ਸਹਾਈ ਹੁੰਦੀ ਹੈ।
ਰੀਠਾ – ਰੀਠੇ ਦਾ ਉਪਯੋਗ ਵਾਲ ਸਾਫ ਕਰਨ ਲਈ ਕੀਤਾ ਜਾਂਦਾ ਹੈ। ਇਹ ਵਾਲਾਂ ਨੂੰ ਚਮਕ ਅਤੇ ਕੁਦਰਤੀ ਦਿੱਖ ਪ੍ਰਦਾਨ ਕਰਦਾ ਹੈ। ਰੀਠਾ ਵਾਲਾਂ ਵਿਚੋਂ ਮਿੱਟੀ ਦੇ ਕਣ ਅਤੇ ਜਿਆਦਾ ਤੇਲ ਕੱਢ ਕੇ ਵਾਲਾਂ ਦੀ ਸੁੰਦਰਤਾ ਬਰਕਰਾਰ ਰੱਖਣ ਵਿਚ ਸਾਡੀ ਮਦਦ ਕਰਦਾ ਹੈ।
ਮਹਿੰਦੀ – ਮਹਿੰਦੀ ਵਾਲਾਂ ਦੀ ਖੂਬਸੂਰਤੀ ਵਧਾਉਣ ਵਿਚ ਕਾਫੀ ਲਾਹੇਵੰਦ ਹੁੰਦੀ ਹੈ। ਮਹਿੰਦੀ ਵਿਚ ਅਜਿਹੇ ਰੰਗ ਅਤੇ ਕਣ ਹੁੰਦੇ ਹਨ ਜਿਹਡ਼ੇ ਵਾਲਾਂ ਨੂੰ ਕੁਦਰਤੀ ਨਿਯਮਾਂ ਤਹਿਤ ਸੁੰਦਰਤਾ ਅਤੇ ਮਜਬੂਤੀ ਪ੍ਰਦਾਨ ਕਰਦੇ ਹਨ।
ਸ਼ਿਕਾਕਾਈ – ਸ਼ਿਕਾਕਾਈ ਦਾ ਅਰਥ ਹੈ- ਵਾਲਾਂ ਲਈ ਫੁੱਲ। ਇਸ ਵਿਚ ਪੀ.ਐਚ ਦੀ ਮਾਤਰਾ ਘੱਟ ਹੁੰਦੀ ਹੈ ਜਿਸ ਨਾਲ ਵਾਲ ਨਰਮ ਹੋ ਜਾਂਦੇ ਹਨ ਅਤੇ ਇਹ ਵਾਲਾਂ ਨੂੰ ਗੁੰਝਲਦਾਰ ਨਹੀਂ ਹੋਣ ਦਿੰਦੀ। ਇਹ ਵਾਲਾਂ ਵਿਚ ਸਿਕਰੀ ਖਤਮ ਕਰਨ ਵਿਚ ਸਹਾਈ ਹੁੰਦੀ ਹੈ। ਸਿਕਾਕਾਈ ਨੂੰ ਵਾਲਾਂ ਲਈ ਟਾਨਿਕ ਮੰਨਿਆ ਜਾਂਦਾ ਹੈ ਜੋ ਵਾਲਾਂ ਨੂੰ ਕੋਮਲ ਅਤੇ ਸੁੰਦਰ ਬਣਾਈ ਰੱਖਦਾ ਹੈ।
ਆਂਵਲਾ – ਆਯੁਰਵੈਦ ਵਿਗਿਆਨ ਅਨੁਸਾਰ ਆਂਵਲਾ ਸਾਡੇ ਵਾਲਾਂ ਨੂੰ ਰੋਜਾਨਾ ਹੁੰਦੇ ਨੁਕਸਾਨ ਤੋਂ ਬਚਾਉਂਦਾ ਹੈ। ਜਿਹਡ਼ੇ ਜਰੂਰੀ ਪੋਸ਼ਟਿਕ ਤੱਤ ਸਾਡੇ ਵਾਲਾਂ ਦੀ ਦੇਖਭਾਲ ਲਈ ਜਰੂਰੀ ਹੁੰਦੇ ਹਨ, ਆਂਵਲਾ ਉਹ ਸਾਰੇ ਸਾਨੂੰ ਦਿੰਦਾ ਹੈ। ਆਂਵਲਾ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ ਅਤੇ ਇਸ ਵਿਚ ਅਮੀਨੋ-ਐਸਿਡ ਤੇ ਖਣਿਜ ਪਦਾਰਥ ਵੀ ਹੁੰਦੇ ਹਨ। ਇਹ ਸਭ ਗੁਣ ਸਾਡੇ ਵਾਲਾਂ ਦੀਆਂ ਜਡ਼੍ਹਾਂ ਨੂੰ ਮਜਬੂਤ ਰੱਖਣ ਵਿਚ ਸਾਡੀ ਮਦਦ ਕਰਦੇ ਹਨ ਅਤੇ ਵਾਲਾਂ ਨੂੰ ਝਡ਼ਨ ਤੋਂ ਬਚਾਉਂਦੇ ਹਨ।
ਕੁਆਰ (ਐਲੋਵੀਰਾ) – ਇਹ ਪੌਦਾ ਆਪਣੀਆਂ ਪਾਣੀ ਵਿਚ ਘੁਲਣਸ਼ੀਲਤਾ, ਨਰਮੀ ਅਤੇ ਜਲਣ-ਵਿਰੋਧੀ ਵਿਸ਼ੇਸ਼ਤਾਵਾਂ ਕਾਰਨ ਜਾਣਿਆ ਜਾਂਦਾ ਹੈ। ਕੁਆਰ ਸੁੱਕੇ ਅਤੇ ਖੁਸ਼ਕ ਵਾਲਾਂ ਨੂੰ ਕੁਦਰਤੀ ਨਮੀਨ ਪ੍ਰਦਾਨ ਕਰਕੇ ਵਾਲਾਂ ਨੂੰ ਜਡ਼੍ਹਾਂ ਤੋਂ ਮਜਬੂਤ ਕਰਦਾ ਹੈ। ਇਹ ਵਾਲਾਂ ਵਿਚ ਨਵੀਂ ਜਾਨ ਪਾਉਣ ਵਿਚ ਵੀ ਸਹਾਈ ਹੁੰਦਾ ਹੈ।
ਸੱਤ-ਅੱਠ ਘੰਟੇ ਦੀ ਨੀਂਦ ਤੁਹਾਨੂੰ ਤਰੋਤਾਜਾ ਕਰ ਦਿੰਦੀ ਹੈ, ਸਭ ਤੋਂ ਵਧ ਕੇ ਇਹ ਤੁਹਾਡੀ
ਚਮਡ਼ੀ, ਵਾਲਾਂ, ਗੋਡਿਆਂ ਲਈ ਬਹੁਤ ਹੀ ਲਾਭਦਾਇਕ ਹੈ। ਕੁਦਰਤ ਵੱਲੋਂ ਹੋਰ ਬਹੁਤ ਸਾਰੀਆਂ
ਦਿੱਤੀਆਂ ਚੀਜਾਂ ਵਾਂਗ ਨੀਂਦ ਵੀ ਬਿਲਕੁਲ ਮੁਫਤ ਹੈ।
ਸੁੰਦਰਤਾ ਲਈ ਇਹ ਸਭ ਤੋਂ ਸਸਤਾ ਇਲਾਜ ਹੈ ਜੋ ਕਿ ਕੋਈ ਵੀ ਕਰੀਮ ਜਾਂ ਮੇਕ-ਅੱਪ ਨਹੀਂ ਕਰ
ਸਕਦਾ। ਕਦੇ ਵੀ ਅਜਿਹੀ ਭਿਆਨਕ ਸਥਿਤੀ ਵਿਚ ਨਾ ਪੁੱਜੋ ਜਿਥੇ ਤੁਸੀਂ ਆਪਣੇ-ਆਪ ਨੂੰ ਬੇਹਦ
ਥੱਕਿਆ ਪਾਓ ਅਤੇ ਤੁਹਾਡਾ ਸਰੀਰ ਬਗਾਵਤ ਕਰਨੀ ਸ਼ੁਰੂ ਕਰ ਦੇਵੇ। ਵੱਡਿਆਂ ਲਈ ਨੀਂਦ ਦੀ ਲੋਡ਼
ਅੱਠ ਘੰਟੇ ਹੈ, ਜਦੋਂ ਕਿ ਛੋਟੇ ਬੱਚਿਆਂ ਲਈ 16 ਘੰਟੇ। ਕਿਸ਼ੋਰ ਅਵਸਥਾ ਵਿਚ 9 ਘੰਟੇ ਸੋਣਾ
ਚਾਹੀਦਾ ਹੈ ਪਰ ਇਹ ਵਿਅਕਤੀ ਤੋਂ ਵਿਅਕਤੀ ਭਿੰਨ ਹੋ ਸਕਦੀ ਹੈ।
ਰਾਤ ਵੇਲੇ ਚੰਗੀ ਨੀਂਦ ਲੈਣਾ ਸੁੰਦਰ ਸਰੀਰ ਲਈ ਉਨਾਂ ਹੀ ਜਰੂਰੀ ਹੈ ਜਿੰਨਾ ਸਹੀ ਖਾਣਾ ਅਤੇ ਕਸਰਤ ਕਰਨਾ। ਰਾਤ ਵੇਲੇ ਦੀ ਚੰਗੀ ਨੀਂਦ ਤੁਹਾਨੂੰ ਕੰਮ ਪ੍ਰਤੀ ਵਧੇਰੇ ਧਿਆਨ ਲਗਾਉਣ ਦੇ ਯੋਗ ਬਣਾਉਂਦੀ ਹੈ ਅਤੇ ਤੁਹਾਡੇ ਦਿਮਾਗ ਨੂੰ ਵਧੇਰੇ ਚੁਸਤ ਰੱਖਦੀ ਹੈ। ਉਚਿਤ ਨੀਂਦ ਤੋਂ ਬਿਨਾਂ ਤੁਸੀਂ ਬੁੱਢੇ ਦਿਖਾਈ ਦੇਵੋਗੇ। ਸੋਣ ਨਾਲ ਤੁਹਾਡੀ ਚਮਡ਼ੀ ਆਪਣੇ-ਆਪ ਤਾਜੀ ਹੋ ਜਾਂਦੀ ਹੈ। ਇਸੇ ਕਰਕੇ ਥੋਡ਼੍ਹੀ ਨੀਂਦ ਲੈਣ ਨਾਲ ਤੁਹਾਡੀ ਚਮਡ਼ੀ ਭੱਦੀ ਦਿਖਾਈ ਦੇ ਸਕਦੀ ਹੈ।
ਚੰਗੀ ਨੀਂਦ ਲੈਣ ਲਈ ਤੁਸੀਂ ਕੀ ਕਰ ਸਕਦੇ ਹੋ
-
ਆਪਣੇ ਸੌਣ ਵਾਲੇ ਕਮਰੇ ਤੋਂ ਸ਼ੋਰ ਨੂੰ ਦੂਰ ਰੱਖੋ। ਸੌਣ ਵਾਲੇ ਕਮਰੇ ਵਿਚ ਆਵਾਜ਼ ਧੀਮੀ ਅਤੇ ਚੰਗੀ ਲੱਗਣ ਵਾਲੀ ਹੋਵੇ। ਜੇਕਰ ਅਜਿਹਾ ਸੰਭਵ ਨਹੀਂ ਹੈ ਤਾਂ ਕੰਨਾਂ ਨੂੰ ਬੰਦ ਕਰਨ ਲਈ ਰੂੰ ਦੇ ਫੰਬੇ ਦਾ ਇਸਤੇਮਾਲ ਕਰੋ।
-
ਖਿਡ਼ਕੀਆਂ ਤੇ ਹਨੇਰੇ ਕਪੱਡ਼ੇ ਦੇ ਪਰਦੇ ਲਗਾ ਕੇ ਆਪਣੇ ਕਮਰੇ ਵਿਚ ਹਨੇਰਾ ਰੱਖੋ।
-
ਆਪਣੇ ਸੌਣ ਵਾਲੇ ਕਮਰੇ ਦਾ ਤਾਪਮਾਨ ਘੱਟ ਰੱਖੋ
-
ਸੌਣ ਤੋਂ ਪਹਿਲਾਂ ਇਸ਼ਨਾਨ ਕਰੋ। ਅਜਿਹਾ ਕਰਨ ਨਾਲ ਨੀਂਦ ਚੰਗੀ ਆਉਂਦੀ ਹੈ।
-
ਆਪਣੇ ਸੌਣ ਦਾ ਸਮਾਂ ਪਹਿਲਾਂ ਹੀ ਬੰਨ੍ਹ ਲਓ।
-
ਕਦੇ ਵੀ ਭੁੱਖੇ ਜਾਂ ਭਰੇ ਪੇਟ ਨਾ ਸੋਵੋਂ। ਸੌਣ ਤੋਂ ਕਾਫੀ ਸਮਾਂ ਪਹਿਲਾਂ ਖਾਣਾ ਜਾਂ ਕੁਝ ਹੋਰ ਖਾਓ।
-
ਕੌਫੀ, ਚਾਹ, ਕੋਲਾ ਜਾਂ ਚਾਕਲੇਟ ਤੁਹਾਡੀ ਨੀਂਦ ਨੂੰ ਪ੍ਰਭਾਵਿਤ ਕਰ ਸਕਦੇ ਹਨ, ਇਸ ਲਈ ਇਨ੍ਹਾਂ ਦੀ ਵਰਤੋਂ ਧਿਆਨ ਨਾਲ ਕਰੋ।
-
ਕਦੇ ਵੀ ਵਾਧੂ ਨਾ ਸੋਵੋਂ। ਅਗਲੇ ਦਿਨ ਦੇ ਕੰਮ ਦੀ ਸੂਚੀ ਪਹਿਲਾਂ ਬਣਾਓ।
-
ਕੁਦਰਤੀ ਅਤੇ ਸਿਰ ਨੂੰ ਆਰਾਮ ਦੇਣ ਵਾਲੇ ਸਿਰਹਾਣੇ ਹੀ ਵਰਤੋ।
-
ਆਪਣੀਆਂ ਸ਼ਾਮਾਂ ਨੂੰ ਇਸ ਤਰ੍ਹਾਂ ਤਰਤੀਬ ਦਿਓ ਕਿ ਤੁਸੀ ਛੇਤੀ ਸੋਂ ਸਕੋ।
-
ਸੌਣ ਤੋਂ ਪਹਿਲਾਂ ਆਪਣੀ ਸਫਾਈ ਲਈ ਅੱਧਾ ਘੰਟਾ ਲਗਾਓ – ਇਸ਼ਨਾਨ ਕਰੋ, ਦੰਦ ਸਾਫ ਕਰੋ, ਕੋਈ ਵੀ ਗੱਲ ਜਿਹਡ਼ੀ ਤੁਹਾਨੂੰ ਦਿਮਾਗੀ ਤੌਰ ਤੇ ਸੌਣ ਲਈ ਤਿਆਰ ਕਰੇ।
-
ਲੇਟਣ ਤੋਂ ਬਾਅਦ ਆਪਣੀਆਂ ਅੱਖਾਂ ਬੰਦ ਕਰੋ ਅਤੇ ਆਪਣੇ ਸਾਹਾਂ ਵੱਲ ਧਿਆਨ ਲਗਾਓ। ਆਪਣੇ ਮਨ ਨੂੰ ਦਿਨ ਦੀਆਂ ਸੁਹਾਵਣੀਆਂ ਗੱਲਾਂ ਤੇ ਤੈਰਣ ਦਿਓ।
-
ਆਪਣੇ ਸਰੀਰ ਦੇ ਪੱਠਿਆਂ ਨੂੰ ਢਿੱਲਾ ਛੱਡ ਦਿਓ। ਜੇ ਤੁਸੀਂ ਚਾਹੋ ਤਾਂ ਸਾਧਾਰਨ ਧਿਆਨ ਵਿਧੀ ਅਪਣਾ ਸਕਦੇ ਹੋ।
-
ਹਮੇਸ਼ਾ ਉਸ ਵੇਲੇ ਸੌਣ ਲਈ ਜਾਵੋ ਜਦੋਂ ਤੁਹਾਨੂੰ ਨੀਂਦ ਆ ਰਹੀ ਹੋਵੇ। ਇਸ ਤਰ੍ਹਾਂ ਕਰਨ ਨਾਲ ਨੀਂਦ ਛੇਤੀ ਆਉਂਦੀ ਹੈ।
-
ਜੇਕਰ ਬਿਸਤਰ ਤੇ ਜਾਣ ਦੇ 20 ਮਿੰਟ ਤੱਕ ਤੁਹਾਨੂੰ ਨੀਂਦ ਨਹੀਂ ਆਉਂਦੀ ਤਾਂ ਉੱਠ ਕੇ ਕੋਈ ਕੰਮ ਕਰੋ। ਅਜਿਹਾ ਕਰਨ ਨਾਲ ਛੇਤੀ ਨੀਂਦ ਆ ਜਾਵੇਗੀ। ਹਨੇਰੇ ਵਿਚ ਚੁੱਪ-ਚਾਪ ਬੈਠ ਕੇ ਆਰਾਮਦਾਇਕ ਤੇ ਧੀਮਾ ਸੰਗੀਤ ਸੁਣ ਸਕਦੇ ਹੋ।
-
ਉਠਣ ਤੋਂ ਬਾਅਦ ਇਕ-ਦਮ ਤੇਜ ਰੋਸ਼ਨੀ ਵਿਚ ਨਾ ਜਾਓ।







