ਮਨੋਰੰਜਨ

ਵਿਸ਼ੇਸ਼

ਬੇਡ਼ਾ ਗ਼ਰਕ
ਮਿਤੱਰਤਾ
ਫਿਲਮਾਂ
ਕੈਸਟਾਂ
ਕਿਤਾਬਾਂ ਅਤੇ ਰਸਾਲੇ
ਲੋਕਗੀਤ

 

ਡਾਈਟਿੰਗ ਨਹੀਂ ਕਸਰਤ ਕਰੋ - ਵਜ਼ਨ ਘਟਾਉ

ਕਸਰਤ ਭੁੱਖ ਵਧਾਉਂਦੀ ਹੈ

ਕਸਰਤ ਕਰੋ - ਵਜ਼ਨ ਘਟਾਉ

ਸਿਰਫ ਡਾਈਟਿੰਗ ਕਰਨ ਨਾਲ ਸਰੀਰ ਦਾ ਵਜ਼ਨ ਨਹੀਂ ਘਟਦਾ। ਇਸ ਦਾ ਕਾਰਨ ਹੈ ਸਾਡੀ ਪਾਚਨ ਕਿਰਿਆ, ਜਿਸ ਨਾਲ ਸਾਡੇ ਸਰੀਰ ਦੀ ਕੈਲੋਰੀ ਨਸ਼ਟ ਹੁੰਦੀ ਹੈ। ਜੇ ਇਹ ਕਿਰਿਆ ਤੇਜ਼ ਹੈ ਤਾਂ ਸਰੀਰ ਦੀ ਕੈਲੋਰੀ ਛੇਤੀ ਤੇ ਸਰਲਤਾ ਨਾਲ ਨਸ਼ਟ ਹੋ ਜਾਵੇਗੀ ਅਤੇ ਜੇ ਇਹ ਕਿਰਿਆ ਹੌਲੀ ਹੈ ਤਾਂ ਤਾਂ ਸਾਡੇ ਵਲੋਂ ਗ੍ਰਹਿਣ ਕੀਤੀ ਗਈ ਕੈਲੋਰੀ ਦਾ ਜਿਆਦਾ ਹਿੱਸਾ ਸਾਡੇ ਸ਼ਰੀਰ ਵਿਚ ਚਿਕਨਾਈ ਦੇ ਰੂਪ ਵਿਚ ਜਮ੍ਹਾਂ ਹੋ ਜਾਏਗਾ। ਜਿਸ ਨਾਲ ਕਈ ਬੀਮਾਰੀਆਂ ਜਨਮ ਲੈਂਦੀਆਂ ਹਨ ਹਾਈ ਬਲੱਡ-ਪ੍ਰੈਸ਼ਰ ਅਤੇ ਸ਼ੂਗਰ ਇਨ੍ਹਾਂ ਵਿਚੋਂ ਹਨ।

ਮਾਹਿਰ ਡਾਕਟਰਾਂ ਦਾ ਕਹਿਣਾ ਹੈ ਕਿ ਪਾਚਣ ਕਿਰਿਆ ਨੂੰ ਤੇਜ਼ ਕਰਨਾ ਸੰਭਵ ਹੈ, ਜਿਸ ਨਾਲ ਅਸੀਂ ਵਾਧੂ ਕੈਲੋਰੀ ਨਸ਼ਟ ਕਰ ਕੇ ਵਜ਼ਨ ਘਟਾ ਸਕਦੇ ਹਾਂ। ਵਾਧੂ ਕੈਲੋਰੀ ਨਸ਼ਟ ਕਰਕੇ ਹੇਠ ਲਿਖੇ ਢੰਗਾਂ ਨਾਲ ਵਜ਼ਨ ਘੱਟ ਕੀਤਾ ਜਾ ਸਕਦਾ ਹੈ।

ਭੋਜਨ ਵਿਚ ਚਿਕਨਾਈ ਦੀ ਮਾਤਰਾ ਘੱਟ ਕਰਨਾ - ਜ਼ਿਆਦਾ ਚਿਕਨਾਈ ਵਾਲੇ ਭੋਜਨ ਜ਼ਿਆਦਾ ਚਰਬੀ ਵਧਾਉਂਦੇ ਹਨ, ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਚਿਕਨਾਈ ਪਾਚਨ ਕਿਰਿਆ ਨੂੰ ਹੌਲੀ ਕਰ ਦਿੰਦੀ ਹੈ।

ਵਿਗਿਆਨਕਾਂ ਅਨੁਸਾਰ ਕਾਰਬੋਹਾਈਡ੍ਰੇਟ ਦੀ 100 ਕੈਲੋਰੀ ਨੂੰ ਚਰਬੀ ਵਿਚ ਤਬਦੀਲ ਕਰਨ ਦੀ ਕਿਰਿਆ ਵਿਚ ਸਰੀਰ 23 ਕੈਲੋਰੀ ਦੀ ਵਰਤੋਂ ਕਰਦਾ ਹੈ ਜਦਕਿ ਖਾਦ ਪਦਾਰਥਾਂ ਤੋ ਪ੍ਰਾਪਤ ਵਸਾ ਨੂੰ 100 ਕੈਲੋਰੀ ਚਰਬੀ ਵਿਚ ਤਬਦੀਲ ਕਰਨ ਲਈ ਸਿਰਫ ਤਿੰਨ ਕੈਲੋਰੀ ਦੀ ਵਰਤੋਂ ਕਰਦਾ ਹੈ। ਇਸ ਤਰ੍ਹਾਂ ਸਰੀਰ ਵਿਚ ਚਰਬੀ ਦੇ ਰੂਪ ਵਿਚ ਜਿਆਦਾ ਕੈਲੋਰੀ ਜਮਾਂ ਹੋ ਜਾਏਗੀ।

ਚੰਗੇ ਕਾਰਬੋਹਾਈਡ੍ਰੇਟ ਵਾਲੇ ਭੋਜਨ ਦੀ ਚੌਣ ਕਰਨਾ - ਕਾਰਬੋਹਾਈਡ੍ਰੇਟਸ ਜਿਵੇਂ ਕਿ ਚੀਨੀ, ਸ਼ਹਿਦ, ਟੌਫੀਆਂ ਅਤੇ ਬਿਸਕੁਟ ਆਦਿ ਵਿਚ ਜ਼ਿਆਦਾ ਕੈਲੋਰੀ ਹੋਣ ਕਾਰਨ ਡਾਈਟਿੰਗ ਲਈ ਹਾਨੀਕਾਰਕ ਹੋ ਸਕਦੇ ਹਨ ਅਤੇ ਇਨ੍ਹਾਂ ਵਿਚ ਪੋਸ਼ਟਕ ਤੱਤਾਂ ਦੀ ਵੀ ਘਾਟ ਹੁੰਦੀ ਹੈ। ਜਦਕਿ ਸਧਾਰਨ ਕਾਰਬੋਹਾਈਡ੍ਰੇਟਸ (ਜਿਵੇਂ ਕਿ ਸਬਜ਼ੀਆਂ ਅਤੇ ਚੋਕਰ ਦੀ ਰੋਟੀ ਆਦਿ) ਇੰਸੁਲਿਨ ਨਾਮਕ ਹਾਰਮੋਨ ਦੇ ਉਤਪਾਦਨ ਨੂੰ ਵਧਾਉਂਦੇ ਹਨ। ਇਹ ਹਾਰਮੋਨ ਖੂਨ ਪਰਵਾਹ ਰਾਹੀਂ ਸ਼ਰਕਰਾ ਨੂੰ ਕੋਸ਼ਿਕਾਵਾਂ ਤੱਕ ਪਹੁੰਚਾਉਂਦਾ ਹੈ 

ਭੋਜਨ ਸਮੇਂ ਤੇ ਕਰਨਾ - ਜਿਹਡ਼ੇ ਲੋਕ ਇਕ ਸਮੇਂ ਦਾ ਭੋਜਨ ਨਾ ਖਾ ਕੇ ਦੂਜੇ ਸਮੇਂ ਜਿਆਦਾ ਭੋਜਨ ਕਰਦੇ ਹਨ, ਉਹ ਉਹਨਾਂ ਲੋਕਾਂ ਤੋਂ ਮੋਟੇ ਹੁੰਦੇ ਹਨ ਜਿਹਡ਼ੇ ਥੋਡ਼੍ਹਾ-ਥੋਡ਼੍ਹਾ ਭੋਜਨ ਵਾਰ-ਵਾਰ ਕਰਦੇ ਹਨ। ਆਪਣੀ ਪਾਚਨ ਕਿਰਿਆ ਨੂੰ ਮਜ਼ਬੂਤ ਅਤੇ ਵਿਵਸਥਿਤ ਰੱਖਣ ਲਈ ਹਰ ਰੋਜ਼ ਤਿੰਨ ਵਾਰ ਸੰਤੁਲਿਤ ਭੋਜ਼ਨ ਕਰਨਾ ਚਾਹੀਦਾ ਹੈ।

ਲੌਡ਼ੀਂਦੇ ਕੈਲੋਰੀ ਗ੍ਰਹਿਣ ਕਰਨਾ ਲੋਡ਼ ਤੋਂ ਵੱਧ ਕੈਲੋਰੀ ਗ੍ਰਹਿਣ ਕਰਨ ਨਾਲ ਅਸੀਂ ਪੋਸ਼ਟਿਕਤਾ ਤੋਂ ਵਾਂਝੇ ਰਹਿ ਜਾਂਦੇ ਹਾਂ ਇਸ ਸਦਕਾ ਸਰੀਰ ਭੋਜ਼ਨ ਦੀ ਕਮੀ ਨੂੰ ਭੁੱਖੇ ਰਹਿਣ ਦਾ ਸੰਕੇਤ ਮੰਨ ਲੈਂਦਾ ਹੈ ਅਤੇ ਊਰਜ਼ਾ ਬਚਾਉਣ ਲਈ ਸਰੀਰ ਦੀ ਪਾਚਨ ਕਿਰਿਆ ਨੂੰ ਹੌਲੀ ਕਰ ਦਿੰਦਾ ਹੈ। ਇਸ ਲਈ ਘੱਟ ਕੈਲੋਰੀ ਵਾਲੀ ਖੁਰਾਕ ਨਾਲ ਵਜ਼ਨ ਘੱਟ ਹੋਣਾ ਹੋਰ ਵੀ ਮੁਸ਼ਕਿਲ ਹੋ ਜਾਂਦਾ ਹੈ ਕਿਉਂਕਿ ਘੱਟ ਖਾਣ ਨਾਲ ਸਰੀਰ ਘੱਟ ਕੈਲੋਰੀ ਨਸ਼ਟ ਕਰਦਾ ਹੈ। ਇਸ ਲਈ ਡਾਈਟਿੰਗ ਵੇਲੇ ਵਿਟਾਮਿਨ ਅਤੇ ਖਣਿਜ ਪਦਾਰਥ ਲੈਣੇ ਚਾਹੀਦੇ ਹਨ ਜੋ ਸਰੀਰ ਦੀ ਲੋਡ਼ੀਂਦੀ ਪੋਸ਼ਟਿਕਤਾ ਪੂਰੀ ਕਰਦੇ ਹਨ।

ਰੋਜ਼ਾਨਾ ਕਸਰਤ ਕਰਨਾ - ਜੇ ਤੁਸੀਂ ਭੋਜਨ ਦੇ ਨਾਲ ਨਾਲ ਕਸਰਤ ਵੀ ਕਰਦੇ ਰਹੋ ਤਾਂ ਤੁਹਾਡਾ ਵਜਨ ਛੇਤੀ ਘਟ ਜਾਏਗਾ। ਕਸਰਤ ਨਾਲ ਕੈਲੋਰੀ ਵੀ ਨਸ਼ਟ ਹੁੰਦੀ ਹੈ ਅਤੇ ਪਾਚਨ ਕਿਰਿਆ ਵੀ ਤੇਜ਼ ਹੁੰਦੀ ਹੈ।

ਐਰੋਬਿਕ ਕਸਰਤ ਨਾਲ ਸਰੀਰ ਸਰਗਰਮ ਹੋ ਜਾਂਦਾ ਹੈ ਅਤੇ ਪਾਚਨ ਕਿਰਿਆ ਉਤੇਜਿਤ ਹੁੰਦੀ ਹੈ।

 ਹਰ ਦੂਜੇ ਦਿਨ ਘੱਟੋ-ਘੱਟ 30 ਮਿੰਟ ਕਸਰਤ ਕਰੋ।

ਕਸਰਤ ਵਧਾਉਂਦੀ ਹੈ ਭੁੱਖ

ਜ਼ਿਆਦਾਤਰ ਲੋਕਾਂ ਨੂੰ ਡਰ ਹੁੰਦਾ ਹੈ ਕਿ ਕਸਰਤ ਕਰਨ ਵਿਚ ਜਿੰਨੀ ਉਰਜਾ ਉਹ ਖਰਚ ਕਰਨਗੇ, ਓਨੀ ਹੀ ਜ਼ਿਆਦਾ ਕੈਲੋਰੀ ਉਹ ਭੁੱਖ ਵੱਧਣ ਕਰਕੇ ਹੋਰ ਜ਼ਿਆਦਾ ਲੈਣਗੇਜਿਵੇਂ ਐਥਲੀਟ ਆਪਣੀ ਟ੍ਰੇਨਿੰਗ ਦੌਰਾਨ ਔਸਤ ਤੋਂ ਕੁਝ ਵੱਧ ਖਾਂਦੇ ਹਨ ਪਰ ਜਿੰਨੀ ਜ਼ਿਆਦਾ ਕੈਲੋਰੀ ਉਹ ਲੈਂਦੇ ਹਨ, ਓਨੀ ਕੈਲੋਰੀ ਦੀ ਖਪਤ ਵੀ ਹੋ ਜਾਂਦੀ ਹੈਯਾਦ ਰੱਖੋ ਕਿ ਰੋਜ਼ਾਨਾ ਕਸਰਤ ਕਰਨ ਨਾਲ ਵੀ ਜੇ ਤੁਹਾਡਾ ਵਜ਼ਨ ਘੱਟ ਨਹੀਂ ਹੋ ਰਿਹਾ, ਪਰ ਫਿਰ ਵੀ ਤੁਸੀਂ ਜ਼ਿਆਦਾ ਪਤਲੇ ਅਤੇ ਫਿਟ ਦਿਖਾਈ ਦਿਉਗੇ ਕਿਉਂਕਿ ਤੁਸੀਂ ਆਪਣੀਆਂ ਮਾਸ-ਪੇਸ਼ੀਆਂ ਨੂੰ ਸੁਡੌਲ ਬਣਾ ਲੈਂਦੇ ਹੋ ਅਤੇ ਤੁਹਾਡੇ ਸਰੀਰ ਦੀ ਚਰਬੀ ਘੱਟ ਜਾਂਦੀ ਹੈ


ਕਸਰਤ ਕਰਨ ਦੇ ਇਕ ਘੰਟੇ ਜਾਂ ਇਸ ਤੋਂ ਜ਼ਿਆਦਾ ਕੁਝ ਸਮੇਂ ਤੱਕ ਭੋਜਨ ਕਰਨ ਦੀ ਇੱਛਾ ਵੱਧ ਜਾਂਦੀ
ਹੈਖਾਸ ਤੌਰ 'ਤੇ ਉਦੋਂ ਜਦੋਂ ਤੁਸੀਂ ਕਾਫੀ ਸਖ਼ਤ ਕਸਰਤ ਕੀਤੀ ਹੋਵੇਪਰ ਲੰਮੇ ਸਮੇਂ ਤੱਕ ਕਸਰਤ ਕਰਨ ਨਾਲ ਊਰਜਾ ਲੈਣ ਦੀ ਮਾਤਰਾ ਅਤੇ ਉਸਦੀ ਖਪਤ ਵਿਚ ਸੰਤੁਲਨ ਬਣ ਜਾਂਦਾ ਹੈ


ਪਰ ਕਸਰਤ ਦਾ ਭੁੱਖ ਉੱਤੇ ਕੀ ਅਸਰ ਹੁੰਦਾ ਹੈ ਇਸਦਾ ਅੰਦਾਜ਼ਾ ਲਗਾਉਣ ਔਖਾ ਹੈ
, ਕਿਉਂਕਿ ਭੁੱਖ ਨੂੰ ਕੰਟਰੋਲ ਕਰਨਾ ਇਕ ਔਖਾ ਕੰਮ ਹੈਇਸ ਵਿਚ ਕਈ ਚੀਜ਼ਾਂ ਸ਼ਾਮਲ ਹੁੰਦੀਆਂ ਹਨ ਜਿਵੇਂ ਇਨਸੂਲਿਨ - ਖੂਨ ਵਿਚ ਸ਼ੂਗਰ ਦੀ ਮਾਤਰਾ ਅਤੇ ਹੋਰ ਰਸਾਇਣਾਂ ਦੇ ਨਾਲ-ਨਾਲ ਮਨੋਵਿਗਿਆਨਕ ਤੱਤ। ਇਸ ਦੇ ਨਾਲ ਹੀ ਸਰਵੇਖਣ ਦਰਸਾਉਂਦੇ ਹਨ ਕਿ ਕਈ ਹੋਰ ਗੱਲਾਂ ਜਿਵੇਂ ਕਿ ਕੀ ਉਹ ਆਦਮੀ ਮੋਟਾ ਹੈ ਜਾਂ ਨਹੀਂ?

ਆਦਮੀ ਹੈ ਜਾਂ ਔਰਤ? ਬੈਠ ਕੇ ਕੰਮ ਕਰਨ ਵਾਲਾ ਹੈ ਜਾਂ ਐਥਲੀਟ? ਕਸਰਤ ਕਰਨ ਦੀ ਮਿਆਦ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈਇਹ ਸਰਵੇਖਣ ਵੱਖਰੇ-ਵੱਖਰੇ ਵੇਲਿਆਂ 'ਤੇ ਜਿਵੇਂ ਕਸਰਤ ਕਰਨ ਪਿੱਛੋਂ ਭੋਜਨ ਦੀ ਮਾਤਰਾ ਦੀ ਜਾਂਚ, ਸਾਰੇ ਦਿਨ ਦੇ, ਕਈ ਦਿਨਾਂ ਅਤੇ ਹਫਤਿਆਂ ਤੱਕ ਭੋਜਨ ਦੀ ਮਾਤਰਾ ਦਾ ਅਧਿਐਨ ਕਰਦਾ ਹੈਲੰਮੇ ਸਮੇਂ ਦੇ ਸਰਵੇਖਣਾਂ ਦੇ ਮੁਕਾਬਲੇ ਘੱਟ ਮਿਆਦ ਦੇ ਸਰਵੇਖਣਾਂ ਰਾਹੀਂ ਠੀਕ ਨਤੀਜਿਆਂ 'ਤੇ ਪਹੁੰਚਣਾ ਸੰਭਵ ਨਹੀਂ ਹੁੰਦਾ

ਜੇ ਤੁਸੀਂ ਆਪਣਾ ਵਜ਼ਨ ਘੱਟ ਕਰਨਾ ਚਾਹੁੰਦੇ ਹੋ ਜਾਂ ਜਿੰਨਾ ਤੁਹਾਡਾ ਵਜ਼ਨ ਹੈ, ਉਸ ਤੋਂ ਜ਼ਿਆਦਾ ਨਹੀਂ ਵਧਾਉਣਾ ਚਾਹੁੰਦੇ ਤਾਂ ਕਸਰਤ ਤੁਹਾਡਾ ਸੱਚਾ ਦੋਸਤ ਹੈਕਾਫੀ ਸਾਰੇ ਸਰਵੇਖਣਾਂ ਵਿਚ ਡਾਈਟਿੰਗ (ਜਿਸ ਵਿਚ ਕੈਲੋਰੀ ਲੈਣ ਦੀ ਮਾਤਰਾ ਘੱਟ ਕੀਤੀ ਜਾਂਦੀ ਹੈ) ਅਤੇ ਕਸਰਤ ਦੀ ਤੁਲਨਾ ਕੀਤੀ ਗਈ ਅਤੇ ਦੇਖਿਆ ਗਿਆ ਕਿ ਡਾਇਟ ਦੇ ਚੰਗੇ ਨਤੀਜੇ ਸਾਹਮਣੇ ਆਉਂਦੇ ਹਨਲੱਗਭੱਗ ਅੱਧਾ ਕਿਲੋਂ ਵਜ਼ਨ ਘੱਟ ਕਰਨ ਲਈ ਤੁਹਾਨੂੰ 3.500 ਕੈਲੋਰੀ ਖਰਚ ਕਰਨੀ ਪੈਂਦੀ ਹੈ, ਜਿਸ ਲਈ ਤੁਹਾਨੂੰ ਹਰ ਰੋਜ਼ ਚਾਰ ਜਾਂ ਪੰਜ ਮੀਲ ਦੌੜਨਾ ਪੈ ਸਕਦਾ ਹੈ। (ਫਿਰ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਹਾਡਾ ਵਜ਼ਨ ਕਿੰਨਾ ਹੈ ਅਤੇ ਤੁਸੀਂ ਕਿੰਨੀ ਤੇਜ਼ ਦੌੜਦੇ ਹੋ) ਜਾਂ ਫਿਰ ਇਕ ਹਫਤੇ ਤੱਕ ਤੁਹਾਨੂੰ ਰੋਜ਼ 500 ਕੈਲੋਰੀ ਆਪਣੇ ਭੋਜਨ ਵਿਚੋਂ ਘਟਾਉਣੀ ਪਵੇਗੀਜ਼ਿਆਦਾਤਰ ਵਾਧੂ ਵਜ਼ਨ ਵਾਲੇ ਲੋਕਾਂ ਨੂੰ ਲੱਗਦਾ ਹੈ ਕਿ ਡਾਈਟਿੰਗ ਤੋਂ ਔਖਾ ਕੰਮ ਕਸਰਤ ਦਾ ਹੁੰਦਾ ਹੈ


ਜੇ ਕਸਰਤ ਅਤੇ ਡਾਈਟਿੰਗ ਨੂੰ ਇਕੱਠਿਆ ਕੀਤਾ ਜਾਵੇ ਤਾਂ ਇਹ ਕੰਮ ਹੋਰ ਸੌਖਾ ਹੋ ਜਾਂਦਾ ਹੈਜਿਵੇਂ ਜੇ ਤੁਸੀਂ ਹਰ ਰੋਜ਼ 4 ਮੀਲ ਦੌੜਦੇ ਹੋ ਅਤੇ ਆਪਣੇ ਭੋਜਨ ਵਿਚੋਂ 250 ਕੈਲੋਰੀ ਊਰਜਾ ਦੀ ਘੱਟ ਕਰ ਲੈਂਦੇ ਹੋ ਤਾਂ ਤੁਸੀਂ ਇਕ ਹਫਤੇ ਵਿਚ ਹੀ ਅੱਧਾ ਕਿਲੋ ਵਜ਼ਨ ਘਟਾ ਸਕਦੇ ਹੋਕਸਰਤ ਕਰਨ ਅਤੇ ਘੱਟ ਕੈਲੋਰੀ ਵਾਲਾ ਭੋਜਨ ਕਰਨ ਨਾਲ ਤੁਸੀਂ ਨਾ ਸਿਰਫ ਜ਼ਿਆਦਾ ਕੈਲੋਰੀ ਖਰਚ ਕਰਦੇ ਹੋ, ਸਗੋਂ ਇਸ ਨਾਲ ਮੈਟਾਬੋਲਿਕ ਰੇਟ ਵਿਚ ਵੀ ਕਦੀ ਕਮੀ ਨਹੀਂ ਆਉਂਦੀਜਦੋਂ ਤੁਸੀਂ ਇਕ ਵਾਰ ਆਪਣੇ ਮਨ ਚਾਹੇ ਵਜ਼ਨ ਉੱਤੇ ਪਹੁੰਚ ਜਾਂਦੇ ਹੋ ਤਾਂ ਫਿਰ ਉਸੇ 'ਤੇ ਕਾਇਮ ਰਹਿਣ ਲਈ ਕਸਰਤ ਇਕ ਉੱਤਮ ਸਾਧਨ ਹੈ ਅਤੇ ਇਸ ਨਾਲ ਤੁਸੀਂ ਭਵਿੱਖ ਵਿਚ ਵੀ ਓਵਰਵੇਟ ਹੋਣ ਤੋਂ ਬਚੋਗੇ

 

 

 

ਇਸ ਵੈਬ-ਸਾਇਟ ਦਾ ਵਿਕਾਸ ਅਤੇ ਸਾਂਭ-ਸੰਭਾਲ (2007)
             
Challengers Software Technologies (Pioneers in publishing web-content in Hindi & Punjabi)
              SCO 64, First Floor, Sector 40-C, CHANDIGARH (UT) INDIA
              Phone: 91-172-2699064, 4633064, 091-98766 86555
              contact: info.punjab@gmail.com