ਦਾ ਸਬ-ਡੋਮੇਨ

 
line decor
  ਮੁੱਖ ਪੰਨਾ    ਵਿਦਿਅਕ ਸੰਸਥਾਵਾਂ    ਪਾਠਕ੍ਰਮ    ਕਿੱਤਾ-ਮੁਖੀ ਸਿੱਖਿਆ     ਆਮ-ਗਿਆਨ
line decor
ਸਬ-ਡੋਮੇਨ ਦਾ ਮੁੱਖ-ਪੰਨਾ 


 
 

ਜੀ ਆਇਆਂ ਨੂੰ

ਅੱਠਵੀਂ ਸ਼੍ਰੇਣੀ (ਵਿਗਿਆਨ) ਪ੍ਰਕਾਸ਼ ਬ੍ਰਹਮੰਡ
....................................................................................................................

ਪ੍ਰਕਾਸ਼

ਮਨੁੱਖੀ ਅੱਖ ਦੀ ਰਚਨਾ ਤੇ ਸੰਖੇਪ ਨੋਟ ਲਿਖੋ ?
ਮਨੁੱਖੀ ਅੱਖ ਇੱਕ ਸੰਵੇਦਨਸ਼ੀਲ ਅੰਗ ਹੈ, ਜੋ ਸਾਨੂੰ ਆਪਣੇ ਆਲੇ ਦੁਆਲੇ ਦੇ ਸੁੰਦਰ ਸੰਸਾਰ ਨੂੰ ਵੇਖਣ ਯੋਗ ਬਣਾਉਂਦੀ ਹੈ। ਅੱਖ ਦਾ ਲੈੱਨਜ਼ ਜੀਵਤ ਸੈਲਾਂ ਦਾ ਬਣਿਆ ਹੋਇਆ ਇੱਕ ਉੱਤਲ ਲੈੱਨਜ਼ ਹੁੰਦਾ ਹੈ। ਮਨੁੱਖੀ ਅੱਖ ਦੇ ਹੇਠ ਲਿਖੇ ਭਾਗ ਹੁੰਦੇ ਹਨ

1) ਸਕਲੀਰਾਟਿਕ
2) ਕੋਰਾਇਡ
3) ਬਲੌਰੀ ਲੈੱਨਜ਼
4) ਰੈਟੀਨਾ
ਸਕਲੀਰਾਟਿਕ
ਅੱਖ ਦੀ ਸਭ ਤੋਂ ਬਾਹਰਲੀ ਤਹਿ ਨੂੰ  ਸਕਲੀਰਾਟਿਕ ਕਹਿੰਦੇ ਹਨ। ਇਹ ਚਿੱਟੇ ਅਪਾਰਦਰਸ਼ੀ, ਸੰਘਣੇ ਪਦਾਰਥ ਦਾ ਬਣਿਆ ਹੁੰਦਾ ਹੈ। ਇਹ ਅੱਖ ਦੀ ਸੁਰੱਖਿਆ ਕਰਦਾ ਹੈ। ਇਸ ਦਾ ਅਗਲਾ ਭਾਗ ਪਾਰਦਰਸ਼ੀ ਹੁੰਦਾ ਹੈ ਅਤੇ ਬਾਹਰ ਵੱਲ ਉਭਰਿਆ ਹੁੰਦਾ ਹੈ, ਜਿਸ ਨੂੰ ਕਾੱਰਨੀਆ ਕਹਿੰਦੇ ਹਨ।
ਕੋਰਾਇਡ
ਇਹ ਅੱਖ ਦੀ ਅਗਲੀ ਤਹਿ ਹੁੰਦੀ ਹੈ। ਇਸਦਾ ਰੰਗ ਗੂਡ਼੍ਹਾ ਕਾਲਾ ਹੁੰਦਾ ਹੈ ਅਤੇ ਇਹ ਫਾਲਤੂ ਪ੍ਰਕਾਸ਼ ਨੂੰ ਜਜ਼ਬ ਕਰਦੀ ਹੈ। ਅੱਖ ਦੇ ਅਗਲੇ ਭਾਗ ਵਿੱਚ ਇਹ ਇੱਕ ਪਾਰਦਰਸ਼ੀ ਝਿੱਲੀ ਦਾ ਰੂਪ ਧਾਰਨ ਕਰ ਲੈਂਦੀ ਹੈ ਜਿਸ ਨੂੰ ਆਇਰਸ ਆਖਦੇ ਹਨ। ਆਇਰਸ ਦੇ ਕੇਂਦਰ ਵਿੱਚ ਇੱਕ ਛੋਟਾ ਜਿਹਾ ਛੇਕ (ਅੱਖ ਦੀ ਪੁਤਲਾ) ਹੁੰਦਾ ਹੈ। ਇਹ ਸਾਡੀ ਅੱਖ ਦਾ ਰੰਗਦਾਰ ਭਾਗ ਹੈ। ਇਸ ਰੰਗ ਕਾਲਾ, ਭੂਰਾ ਜਾਂ ਨੀਲਾ ਹੁੰਦਾ ਹੈ। ਪੁਤਲੀ ਦਾ ਆਕਾਰ ਲੋਡ਼ ਅਨੁਸਾਰ ਘਟਦਾ-ਵਧਦਾ ਰਹਿੰਦਾ ਹੈ, ਜਿਵੇਂ ਕਿ ਤੇਜ਼ ਪ੍ਰਕਾਸ਼ ਵਿੱਚ ਇਹ ਘਟ ਜਾਂਦਾ ਹੈ ਅਤੇ ਘੱਟ ਪ੍ਰਕਾਸ਼ ਵਿੱਚ ਇਹ ਵਧ ਜਾਂਦਾ ਹੈ।
ਬਲੌਰੀ ਲੈੱਨਜ਼
ਇਹ ਦੋਹਰਾ ਉੱਤਲ ਲੈੱਨਜ਼ ਹੁੰਦਾ ਹੈ ਜਿਹਡ਼ਾ ਕਿ ਆਇਰਸ ਦੇ ਪਿੱਛੇ ਹੁੰਦਾ ਹੈ। ਮਾਸ ਪੇਸ਼ੀਆਂ ਇਸ ਨੂੰ ਪਕਡ਼ ਕੇ ਰੱਖਦੀਆਂ ਹਨ। ਇਸ ਦਾ ਅੰਦਰਲਾ ਪਾਸਾ ਕੁਝ ਜਿਆਦਾ ਅਤੇ ਬਾਹਰਲਾ ਪਾਸਾ ਉਸ ਤੋਂ ਕੁਝ ਘੱਟ ਉਭਰਿਆ ਹੁੰਦਾ ਹੈ। ਇਹ ਲੈੱਨਜ਼ ਅੱਖ ਦੇ ਡੇਲੇ ਨੂੰ ਦੋ ਖਾਨਿਆਂ ਵਿੱਚ ਵੰਡਦਾ ਹੈ। ਅਗਲੇ ਖਾਨੇ ਵਿੱਚ ਨੇਤਰ ਜਲ ਹੁੰਦਾ ਹੈ ਅਤੇ ਪਿਛਲੇ ਖਾਨੇ ਵਿੱਚ ਲੇਸਲਾ ਪਦਾਰਥ ਹੁੰਦਾ ਹੈ।

ਰੈਟੀਨਾ
ਅੱਖ ਦੀ ਸਭ ਤੋਂ ਅੰਦਰਲੀ ਤਹਿ ਨੂੰ ਰੈਟੀਨਾ ਕਹਿੰਦੇ ਹਨ। ਇਹ ਲਹੂ ਵਹਿਣੀਆਂ ਅਤੇ ਨਾਡ਼ੀ ਰੇਸ਼ਿਆਂ ਨਾਲ ਭਰਿਆ ਹੁੰਦਾ ਹੈ। ਇਹ ਪ੍ਰਕਾਸ਼ ਦਾ ਸੁਗ੍ਰਾਹੀ ਹੁੰਦਾ ਹੈ। ਸਭ ਤੋਂ ਅਧਿਕ ਸੁਗ੍ਰਾਹੀ ਸਥਾਨ ਨੂੰ ਪੀਲਾ ਬਿੰਦੂ ਆਖਦੇ ਹਨ ਜੋ ਰੈਟੀਨਾ ਦੇ ਕੇਂਦਰ ਵਿੱਚ ਲੈੱਨਜ਼ ਦੇ ਸਾਹਮਣੇ ਹੁੰਦਾ ਹੈ। ਨੇੱਤਰ ਨਾਡ਼ੀ ਰੈਟੀਨਾ ਤੇ ਪਏ ਪ੍ਰਕਾਸ਼ ਦੇ ਪ੍ਰਭਾਵ ਨੂੰ ਦਿਮਾਗ ਤੱਕ ਪਹੁਚਾਉਂਦੀ ਹੈ। ਜਿਸ ਸਥਾਨ ਤੋਂ ਨੇਤਰ ਨਾਡ਼ੀ ਅੱਖ ਵਿੱਚ ਦਾਖਲ ਹੁੰਦੀ ਹੈ ਉਸ ਸਥਾਨ ਤੇ ਰੈਟੀਨਾ ਨਹੀਂ ਹੁੰਦਾ। ਇਸ ਲਈ ਇਸ ਸਥਾਨ ਨੂੰ ਅੰਧ ਬਿੰਦੂ ਆਖਦੇ ਹਨ।

 ....................................................................................................................
ਬ੍ਰਹਮੰਡ

ਗ੍ਰਹਿ ਕੀ ਹਨ ? ਸੂਰਜੀ ਪਰਿਵਾਰ ਵਿੱਚ ਕਿੰਨੇ ਗ੍ਰਹਿ ਹਨ ਇਹਨਾਂ ਦੇ ਨਾਂ ਦਸੋ ?

ਰਾਤ ਨੂੰ ਆਕਾਸ਼ ਵਿੱਚ ਵਿਖਾਈ ਦੇਣ ਵਾਲੀਆਂ ਚਮਕੀਲੀਆਂ ਵਸਤੂਆਂ, ਜੋ ਤਾਰਿਆਂ ਵਾਂਗ ਟਿਮਟਿਮਾਓਂਦੀਆਂ ਨਹੀਂ ਪਰੰਤੂ ਤਾਰਿਆਂ ਦੇ ਸਾਪੇਖੀ ਆਪਣੀ ਸਥਿਤੀ ਬਦਲਦੇ ਜਾਪਦੇ ਹਨ, ਨੂੰ ਗ੍ਰਹਿ ਕਹਿੰਦੇ ਹਨ | ਗ੍ਰਹਿ ਤਾਰਿਆਂ ਦੇ ਮੁਕਾਬਲੇ ਧਰਤੀ ਦੇ ਬਹੁਤ ਨੇੜੇ ਹੁੰਦੇ ਹਨ ਜਿਸ ਕਰਕੇ ਇਹ ਤਾਰਿਆਂ ਨਾਲੋਂ ਜਿਆਦਾ ਵੱਡੇ ਅਤੇ ਚਮਕੀਲੇ ਨਜ਼ਰ ਆਉਂਦੇ ਹਨ | ਇਹ ਪੱਥਰ ਅਤੇ ਧਾਤਾਂ ਦੇ ਬਣੇ ਹੋਏ ਹਨ | ਗ੍ਰਹਿ ਪੱਛਮ ਤੋਂ ਪੂਰਬ ਵੱਲ ਸੂਰਜ ਦੇ ਆਲੇ-ਦੁਆਲੇ ਘੁੰਮਦੇ ਹਨ ਪਰ ਯੂਰੇਨਸ ਗ੍ਰਹਿ ਪੂਰਬ ਤੋਂ ਪੱਛਮ ਵੱਲ ਘੁੰਮਦਾ ਹੈ | ਗ੍ਰਹਿ ਆਪ ਪ੍ਰਕਾਸ਼ ਨਹੀਂ ਛੱਡਦੇ ਸਗੋਂ ਆਪਣੇ ਤੇ ਸੂਰਜ ਦੇ ਪ੍ਰਕਾਸ਼ ਨੂੰ ਪਰਾਵਰਤਿਤ ਕਰਦੇ ਹਨ | ਕੁਝ ਗ੍ਰਹਿਆਂ ਨੂੰ ਨੰਗੀ ਅੱਖ  ਨਾਲ ਵੇਖਿਆ ਜਾ ਸਕਦਾ ਹੈ|

ਸੂਰਜੀ ਪਰਿਵਾਰ ਵਿੱਚ ਨੋਂ ਗ੍ਰਹਿ ਹਨ | ਇਹ ਗ੍ਰਹਿ ਸੂਰਜ ਤੋਂ ਦੂਰੀ ਦੇ ਵੱਧਦੇ ਕ੍ਰਮ ਵਿੱਚ ਨਿਮਨਲਿਖਿਤ ਅਨੁਸਾਰ ਹਨ:-
1)
ਮਰਕਰੀ (ਬੁੱਧ)
2)
ਵੀਨਸ (ਸ਼ੁੱਕਰ)
3)
ਅਰਥ (ਧਰਤੀ)
4)
ਮਾਰਸ (ਮੰਗਲ)
5)
ਜੁਪੀਟਰ (ਬ੍ਰਹਿਸਪਤੀ)
6)
ਸੈਟਰਨ (ਸ਼ਨੀ)
7)
ਯੂਰੇਨਸ
8)
ਨੈਪਚੂਨ
9)
ਪਲੂਟੋ (ਨਵੀਂ ਪਰਿਭਾਸ਼ਾ ਮੁਤਾਬਕ ਹੁਣ ਇਹ ਗ੍ਰਹਿ ਨਹੀਂ ਰਿਹਾ)                                    ਫ਼ਿਲਮ



 

ਪ੍ਰੋਫੈਸਰ ਬਲਵਿੰਦਰ ਸਿੰਘ - ਪੰਜਾਬ( ਭਾਰਤ) 98145 92534
ਵਧੇਰੇ ਜਾਣਕਾਰੀ ਲਈ ਆਪਣੇ ਸਕੂਲ ਦੇ ਅਧਿਆਪਕਾ / ਅਧਿਆਪਕ ਨਾਲ ਸੰਪਰਕ ਕਰੋ

 

 


 



 


ਪੰਜਾਬੀ ਵਿਆਕਰਣ

ਲੇਖ ਰਚਨਾ
 

 
 

ਇਸ ਵੈਬ-ਸਾਇਟ ਦਾ ਵਿਕਾਸ ਅਤੇ ਸਾਂਭ-ਸੰਭਾਲ (2007)
               Challengers Software Technologies (Pioneers in publishing web-content in Hindi & Punjabi)
               SCO 64, First Floor, Sector 40-C, CHANDIGARH (UT) INDIA
               Phone: 91-172-2699064, 4633064, 091-98766 86555
               contact: info.punjab@gmail.com