ਦਾ ਸਬ-ਡੋਮੇਨ

 
line decor
  ਮੁੱਖ ਪੰਨਾ    ਵਿਦਿਅਕ ਸੰਸਥਾਵਾਂ    ਪਾਠਕ੍ਰਮ    ਕਿੱਤਾ-ਮੁਖੀ ਸਿੱਖਿਆ     ਆਮ-ਗਿਆਨ
line decor
ਸਬ-ਡੋਮੇਨ ਦਾ ਮੁੱਖ-ਪੰਨਾ 


 
 

ਜੀ ਆਇਆਂ ਨੂੰ

ਦੋਸਤ

 

  1. ਸਿਰਫ ਉਸ ਨੂੰ ਹੀ ਦੋਸਤ ਮਿਲ ਸਕਦਾ ਹੈ, ਜਿਸ ਦੇ ਆਪਣੇ ਅੰਦਰ ਦੋਸਤ ਦਿਲ ਧਡ਼ਕਦਾ ਹੋਵੇ।

  2. ਦੋਸਤੀ ਅਤੇ ਹਮਦਰਦੀ ਦੀ ਕੋਈ ਜਾਤ-ਪਾਤ ਨਹੀਂ ਹੁੰਦੀ।

  3. ਤੁਹਾਡਾ ਦੋਸਤ ਤੁਹਾਡੀਆਂ ਲੋਡ਼ਾਂ ਦੀ ਪੂਰਤੀ ਦਾ ਸਾਕਾਰ ਰੂਪ ਹੈ।

  4. ਜਦੋਂ ਦੋਸਤ ਚੁੱਪ ਧਾਰ ਲੈਂਦਾ ਹੈ, ਉਦੋਂ ਵੀ ਤੁਸੀਂ ਉਸ ਦੇ ਦਿਲ ਦੀਆਂ ਗੱਲਾਂ ਸੁਣਦੇ ਰਹਿੰਦੇ ਹੋ।

  5. ਮਿੱਤਰ ਸੰਘਣਾ ਰੁੱਖ ਹੈ, ਮਿੱਠੇ ਪਾਣੀ ਦੀ ਛਬੀਲ ਅਤੇ ਉਹ ਅੱਡਾ ਜਿਥੇ ਜਿੰਦਗੀ ਦੀਆਂ ਹਰ ਕਿਸਮ ਦੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਜਾਂਦਾ ਹੈ।

  6. ਖੁਸ਼ਹਾਲੀ ਮਿੱਤਰ ਬਣਾਉਂਦੀ ਹੈ ਤੇ ਮੰਦਹਾਲੀ ਉਨ੍ਹਾਂ ਨੂੰ ਪਰਖਦੀ ਹੈ।

  7. ਦੋਸਤੀ ਹਮੇਸ਼ਾ ਇਕ ਖੁਸ਼ਗਵਾਰ ਜੁੰਮੇਵਾਰੀ ਹੈ, ਕਦੇ ਵੀ ਮੌਕਾਪ੍ਰਸਤੀ ਨਹੀਂ।

  8. ਜਿੰਦਗੀ ਕਿਸੇ ਦੋਸਤ ਬਿਨਾਂ ਇਸ ਤਰ੍ਹਾਂ ਹੈ ਜਿਵੇਂ ਬਿਨਾਂ ਕਿਸੇ ਗਵਾਹ ਦੇ ਮੌਤ।

  9. ਖੁਸ਼ੀ ਬਿਨਾਂ ਮਿੱਤਰਾਂ ਦੇ ਮਿਲ ਨਹੀਂ ਸਕਦੀ ਅਤੇ ਕਾਮਯਾਬੀ ਮਿੱਤਰ ਸਭਾ ਦੀ ਵਿਸ਼ੇਸ਼ਤਾ ਹੈ।

  10. ਖੁਸ਼ਕਿਸਮਤ ਉਹ ਹਨ ਜੋ ਮਿੱਤਰ ਬਣਾ ਸਕਦੇ ਇਸ ਤੋਂ ਵਧ ਉਹ ਜਿਨ੍ਹਾਂ ਵਿਚ ਮਿੱਤਰ ਬਣਾ ਕੇ ਰੱਖਣ ਦੀ ਯੋਗਤਾ ਹੁੰਦੀ ਹੈ।

  11. ਪਤਨੀ ਵਰਗਾ ਕੋਈ ਸੱਚਾ ਦੋਸਤ ਨਹੀਂ।

  12. ਜਦੋਂ ਦੋ ਮਿੱਤਰ ਨਿੱਖਡ਼ਨ ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਇਕ ਦੂਜੇ ਦੇ ਭੇਤਾਂ ਨੂੰ ਜਿੰਦਰੇ ਲਾਕੇ ਕੁੰਜੀਆਂ ਵਟਾ ਲੈਣ।

  13. ਜੇ ਪੱਕੀ ਦੋਸਤੀ ਚਾਹੁੰਦੇ ਹੋ ਤਾਂ ਦੋਸਤ ਨਾਲ ਬਹਿਸ, ਉਧਾਰ ਲੈਣ-ਦੇਣ ਅਤੇ ਉਸ ਦੀ ਪਤਨੀ ਨਾਲ ਇੱਕਲਿਆਂ ਗੱਲਬਾਤ ਕਰਨੀ ਛੱਡ ਦਿਓ।

  14. ਸਾਥੀ ਅਤੇ ਦੋਸਤ ਉਮਰਾਂ ਦੀ ਮਹਿੰਗੀ ਕਮਾਈ ਹੁੰਦੇ ਹਨ।

  15. ਥੋਡ਼ੀ ਜਿਹੀ ਦੂਰੀ ਮਿੱਤਰਤਾ ਨੂੰ ਹਰਾ ਰੱਖਦੀ ਹੈ।

  16. ਸੱਚੇ ਮਿੱਤਰ ਕਦੇ ਪੁਰਾਣੇ ਨਹੀਂ ਹੁੰਦੇ।

ਮੱਖਣ ਸਿੰਘ,

ਪਿੰਡ ਭੋਤਨਾ

ਜਿਲ੍ਹਾ ਸੰਗਰੂਰ

ਮੋਬਾਇਲ - 098153-17803

makhan _sekhon @yahoo.com

 



 


ਲਾਇਬ੍ਰੇਰੀ ਅਤੇ ਪੁਸਤਕਾਂ

ਪਿਆਰ

ਰਾਜਨੀਤੀ

ਔਰਤ

ਗਿਆਨ

ਦੋਸਤ

ਆਜ਼ਾਦੀ

ਇਕਾਈਆਂ

 

 

 


 

 
 

ਇਸ ਵੈਬ-ਸਾਇਟ ਦਾ ਵਿਕਾਸ ਅਤੇ ਸਾਂਭ-ਸੰਭਾਲ (2007)
               Challengers Software Technologies (Pioneers in publishing web-content in Hindi & Punjabi)
               SCO 64, First Floor, Sector 40-C, CHANDIGARH (UT) INDIA
               Phone: 91-172-2699064, 4633064, 091-98766 86555
               contact: info.punjab@gmail.com