-
ਕਾਨੂੰਨ, ਥਾਣੇ, ਅਦਾਲਤਾਂ, ਜੇਲ੍ਹਾਂ
ਆਦਿ ਮਨੁੱਖ ਦੀ ਜਹਾਲਤ ਅਤੇ ਮੂਰਖਤਾ ਵਿਚੋਂ ਉਪਜੀਆਂ ਸੰਸਥਾਵਾਂ ਹਨ। ਸਹੀ ਅਰਥਾਂ ਵਿਚ ਸਮਾਜ
ਉਦੋਂ ਉੱਨਤੀ ਕਰੇਗਾ ਜਦੋਂ ਅਦਾਲਤਾਂ, ਥਾਣਿਆਂ ਅਤੇ ਜੇਲ੍ਹਾਂ ਨਾਲੋਂ ਸਾਡੀਆਂ ਲਾਈਬ੍ਰੇਰੀਆਂ
ਵੱਡੀਆਂ ਅਤੇ ਵਧੇਰੇ ਹੋਣਗੀਆਂ।
-
ਲਾਇਬ੍ਰੇਰੀ ਨਿਰੀ ਪੁਸਤਾਕਾਲਾ ਹੀ
ਨਹੀਂ ਸ਼ਕਤੀ ਵੀ ਹੁੰਦੀ ਹੈ। -
ਗੁਰਬਖਸ਼ ਸਿੰਘ ਪ੍ਰੀਤਲਡ਼ੀ
-
ਸਮਾਜ ਵਿਚ ਹੋਰ ਕੋਈ ਥਾਂ ਲੋਕਤੰਤਰੀ
ਨਹੀਂ ਜਿੰਨੀ ਕਿ ਜਨਤਕ ਲਾਇਬ੍ਰੇਰੀ, ਜਿੱਥੇ ਪ੍ਰਵੇਸ਼ ਕਰਨ ਲਈ ਇਕੋ ਪਾਸ ਦੀ ਲੋਡ਼ ਹੁੰਦੀ ਹੈ
ਉਹ ਹੈ ਸ਼ੌਕ। -
ਲੇਡੀ ਬਰਡ ਜਾਹਨਸਨ
-
ਪੁਸਤਕਾਂ ਦੀ ਦੁਨੀਆ ਦੁੱਖਾਂ ਤੋਂ ਪਾਰ
ਜਾਣ ਦਾ ਬੁਲਾਵਾ ਹੈ।
-
ਪੁਸਤਕਾਂ ਜੀਵਨ ਉਤੇ ਸਾਡੀ ਪਕਡ਼ ਨੂੰ
ਮਜ਼ਬੂਤ ਕਰਦੀਆਂ ਹਨ।
-
ਪੁਸਤਕਾਂ ਸਜਾਵਟੀ ਸਮੱਗਰੀ ਲਈ ਤਿਆਰ
ਨਹੀਂ ਕੀਤੀਆਂ ਜਾਂਦੀਆਂ ਪਰ ਇਨ੍ਹਾਂ ਤੋਂ ਬਿਨਾਂ ਹੋਰ ਕੋਈ ਵਸਤੂ ਨਹੀਂ ਜਿਹਡ਼ੀ ਖੂਬਸੂਰਤ
ਢੰਗ ਨਾਲ ਘਰ ਸਜਾ ਸਕੇ।
-
ਕਿਤਾਬਾਂ ਤੋਂ ਸੱਖਣਾ ਘਰ ਕਿਸੇ ਦਾ
ਆਲਣਾ ਤਾਂ ਹੋ ਸਕਦਾ ਹੈ ਪਰ ਕਿਸੇ ਦਾ ਘਰ ਨਹੀਂ।
-
ਜਿਸ ਘਰ ਵਿਚ ਕਿਤਾਬਾਂ ਨਹੀਂ ਉਸ ਘਰ
ਵਿਚ ਰਹਿਣ ਵਾਲੇ ਪਾਸ ਅਸਲੀ ਦੋਸਤ ਨਹੀਂ।
-
ਚੰਗੀਆਂ ਪੁਸਤਕਾਂ ਪਾਸ ਹੋਣ ਨਾਲ
ਸਾਨੂੰ ਚੰਗੇ ਮਿੱਤਰ ਦੇ ਨਾਲ ਨਾ ਰਹਿਣ ਦੀ ਕਮੀ ਮਹਿਸੂਸ ਨਹੀਂ ਹੁੰਦੀ। - ਮਹਾਤਮਾ
ਗਾਂਧੀ
-
ਚੰਗੀਆਂ ਇਤਿਹਾਸਕ ਪੁਸਤਕਾਂ ਪਡ਼੍ਹਣਾ
ਬੀਤੀਆਂ ਸਦੀਆਂ ਦੇ ਸਰਬੋਤਮ ਪੁਰਸ਼ਾਂ ਨਾਲ ਗੱਲਾਂ ਕਰਨਾ ਹੈ। - ਡੈਸਟਰੀਜ਼
-
ਕਿਤਾਬਾਂ ਕਿਸੇ ਦੇਸ ਦਾ ਵੱਡਮੁੱਲਾ
ਖਜ਼ਾਨਾ ਅਤੇ ਆਉਣ ਵਾਲੀਆਂ ਨਸਲਾਂ ਲਈ ਇਕ ਸੰਪਤੀ ਹੁੰਦੀਆਂ ਹਨ। - ਥੋਰੀਓ
-
ਕਿਤਾਬਾਂ ਅਤੇ ਗ੍ਰੰਥ ਅਜਿਹੇ ਅਧਿਆਪਕ
ਹਨ ਜੋ ਬਿਨਾਂ ਬੈਂਤ ਕੌਡ਼ੇ ਸ਼ਬਦ ਬੋਲੇ ਸਾਨੂੰ ਸਿੱਖਿਆ (ਗਿਆਨ) ਦਿੰਦੇ ਹਨ। - ਰਿਚਰਡ
ਡੀ ਬਰੀ
-
ਬਿਨਾ ਜਾਂਗਲੀ ਕੌਮਾਂ ਦੇ ਸਾਰੀ ਦੁਨੀਆ
ਉੱਪਰ ਪੁਸਤਕਾਂ ਦੀ ਹਕੂਮਤ ਚੱਲਦੀ ਹੈ। - ਵਾਲਟੇਅਰ
-
ਅਸੱਭਿਅਕ ਦੇਸ਼ਾਂ ਨੂੰ ਛੱਡ ਕੇ ਬਾਕੀ
ਸਾਰੀ ਦੁਨੀਆਂ ਉੱਪਰ ਵਿਚ ਪੁਸਤਕਾਂ ਦਾ ਰਾਜ ਹੈ।
-
ਦਿਮਾਗ ਦੇ ਵਿਕਾਸ ਵਾਸਤੇ ਸਾਹਿਤ ਦੀ
ਲੋਡ਼ ਹੁੰਦੀ ਹੈ। -
ਗੁਰਬਖਸ਼ ਸਿੰਘ ਪ੍ਰੀਤਲਡ਼ੀ
-
ਜਦੋਂ ਤੱਕ ਦਾਰਸ਼ਨਿਕ ਲੋਕ ਸ਼ਾਸਕ ਨਹੀਂ
ਬਣ ਜਾਂਦੇ ਜਾਂ ਜਦੋਂ ਤੱਕ ਸ਼ਾਸਕ ਦਰਸ਼ਨ ਸ਼ਾਸਤਰ ਨਹੀਂ ਪਡ਼੍ਹ ਲੈਂਦੇ ਤਦ ਤੱਕ ਮਨੁੱਖ ਦੀਆਂ
ਮੁਸੀਬਤਾਂ ਦਾ ਅੰਤ ਨਹੀਂ ਹੋ ਸਕਦਾ। - ਅਫਲਾਤੂਨ