ਦਾ ਸਬ-ਡੋਮੇਨ

 
line decor
  ਮੁੱਖ ਪੰਨਾ      ਵਰਣ-ਬੋਧ       ਸ਼ਬਦ-ਬੋਧ       ਵਾਕ-ਬੋਧ      ਮੁਹਾਵਰੇ      ਅਖਾਣ      ਲੇਖ-ਰਚਨਾ     ਚਿੱਠੀ-ਪੱਤਰ
line decor
ਸਬ-ਡੋਮੇਨ ਦਾ  ਮੁੱਖ-ਪੰਨਾ 


 
 

ਜੀ ਆਇਆਂ ਨੂੰ

 

ਚੋਣਵੇਂ ਅਖਾਣ

....................................................................................................................
 

(ਅਰਥ ਤੇ ਵਰਤੋਂ ਦੇ ਮੌਕੇ)

 ()

1.         ਉਹ ਕਿਹਡ਼ੀ ਗਲੀ, ਜਿੱਥੇ ਭਾਬੋ ਨਹੀਂ ਖਲੀ - ਜਿਹਡ਼ਾ ਆਦਮੀ ਹਰ ਥਾਂ ਪੈਂਚ ਬਣ ਬਣ ਬਹਿੰਦਾ ਹੋਵੇ, ਇਹ ਅਖਾਣ ਉਸ ਬਾਰੇ ਵਰਤਦੇ ਹਨ।

2.                  ਉਹ ਦਿਨ ਡੁੱਬਾ, ਜਦੋਂ ਘੋਡ਼ੀ ਚਡ਼ਿਆ ਕੁੱਬਾ - ਇਹ ਦੱਸਣ ਲਈ ਕਿ ਇਸ ਪਾਸੋਂ ਕਿਸੇ ਕੰਮ ਜਾਂ ਸਹਾਇਤਾ ਦੀ ਆਸ ਨਹੀਂ ਰੱਖਣੀ ਚਾਹੀਦੀ, ਇਹਨੇ ਇਹ ਕੰਮ ਨਹੀਂ ਕਰਨਾ, ਇਹ ਅਖਾਣ ਵਰਤਦੇ ਹਨ।

3.                  ਉਹ ਨਾਲ ਨਾ ਖਡ਼ੇ, ਉਹ ਘੋਡ਼ੀ ਤੇ ਚਡ਼੍ਹੇ - ਬਦੇ ਬਦੀ ਕਿਸੇ ਦਾ ਸੰਗੀ ਜਾਂ ਭਾਈਵਾਲ ਬਣਨ ਦੇ ਜਤਨ ਕਰਨ ਵਾਲੇ ਲਈ ਵਰਤਦੇ ਹਨ।

4.                  ਉਹ ਫਿਰੇ ਨੱਥ ਘਡ਼ਾਉਣ ਨੂੰ, ਉਹ ਫਿਰੇ ਨੱਕ ਵਢਾਉਣ ਨੂੰ - ਜਦ ਕੋਈ ਬੰਦਾ ਕਿਸੇ ਉੱਪਰ ਵੱਡੀਆਂ ਆਸਾਂ ਬੰਨ੍ਹ ਬੈਠਾ ਹੋਵੇ, ਪਰ ਉਹ ਅੱਗੋਂ ਉਲਟਾ ਨੁਕਸਾਨ ਕਰਨ ਤੇ ਤੁਲਿਆ ਹੋਵੇ, ਤਾਂ ਇਹ ਅਖਾਣ ਵਰਤਦੇ ਹਨ।

5.                  ਉੱਖਲੀ ਵਿਚ ਸਿਰ ਦਿੱਤਾ, ਤਾਂ ਮੋਹਲਿਆਂ ਦਾ ਕੀ ਡਰ ? - ਜਦ ਕੋਈ ਜੁੰਮੇਵਾਰੀ ਚੁੱਕ ਲਈ ਜਾਵੇ, ਜਾਂ ਔਖੇ ਕੰਮ ਨੂੰ ਹੱਥ ਪਾ ਲਿਆ ਹੋਵੇ, ਤਾਂ ਉਹਦੀਆਂ ਤਕਲੀਫਾਂ ਤੋਂ ਡਰਨਾ ਨਹੀਂ ਚਾਹੀਦਾ।

6.                  ਉਂਗਲੀ ਫਡ਼ ਤੇ ਪਹੁੰਚਾ ਫਡ਼ਾ - ਕਿਸੇ ਦੀ ਮਦਦ ਕਰੀਏ, ਤਾਂ ਉਹ ਅੱਗੋਂ ਦੂਣੀ ਚੌਣੀ ਮਦਦ ਕਰਦਾ ਹੈ।

7.                  ਉੱਚਾ ਲੰਮਾ ਗੱਭਰੂ, ਪੱਲੇ ਠੀਕਰੀਆਂ - ਜਿਹਡ਼ਾ ਵੇਖਣ ਨੂੰ ਬਡ਼ਾ ਚੰਗਾ ਜਾਪੇ, ਪਰ ਵਿਚੋਂ ਨਿਕੰਮਾਂ ਹੋਵੇ, ਸ਼ਕਲ ਦਾ ਚੰਗਾ ਪਰ ਗੁਣਾਂ ਕਰਕੇ ਮਾਡ਼ਾ, ਉਹਦੇ ਤੇ ਇਹ ਅਖਾਣ ਘਟਾਉਂਦੇ ਹਨ।

8.                  ਉਜਡ਼ੇ ਬਾਗਾਂ ਦੇ ਗਾਲ੍ਹਡ਼ ਪਟਵਾਰੀ - ਜਦ ਕਿਸੇ ਨਖਸਮੀ ਸ਼ੈ ਦਾ ਕੋਈ ਮਾਮੂਲੀ ਜਿਹਾ ਆਦਮੀ ਬਣ-ਬਣ ਬਹੇ, ਤਾਂ ਕਹਿੰਦੇ ਹਨ।

9.                  ਉਜਡ਼ੇ ਪਿੰਡ ਭਡੋਲਾ ਮਹਿਲ - ਜਿੱਥੇ ਰੁੱਖ ਨਹੀਂ ਓਥੇ ਹਰਿੰਡ ਪਰਧਾਨ। ਜਦ ਕਿਸੇ ਥਾਂ ਕੋਈ ਚੰਗੀ ਚੀਜ਼ ਨਾ ਲੱਭੇ, ਤਾਂ ਮਾਡ਼ੀ ਮੋਟੀ ਨਿਕੰਮੀ ਸ਼ੈ ਦੀ ਹੀ ਕਦਰ ਪੈ ਜਾਂਦੀ ਹੈ।

10.              ਉੱਠ ਨੀ ਨੋਹੇਂ ਨੌ ਨਿੱਸਲ ਹੋ, ਚਰਖਾ ਛੱਡ ਤੇ ਚੱਕੀ ਝੋ - ਜਦ ਕਿਸੇ ਨੂੰ ਕਿਸੇ ਕੰਮ ਤੋਂ ਸਾਹ ਦਿਵਾਉਣ ਦੀ ਥਾਂ ਉਹਨੂੰ ਔਖਿਆਂ ਕਰਨ ਲਈ ਹੋਰ ਵੀ ਔਖੇ ਕੰਮ ਤੇ ਲਾ ਦਿੱਤਾ ਜਾਵੇ, ਤਾਂ ਕਹਿੰਦੇ ਹਨ।

11.              ਉੱਠ ਨਾ ਹੰਗਾਂ ਤੇ ਫਿੱਟੇ ਮੂੰਹ ਗੋਡਿਆਂ ਦਾ ; ਉੱਠਿਆ ਜਾਵੇ ਨਾ ਆਪ ਤੋਂ ਤੇ ਫਿੱਟੇ ਮੂੰਹ ਗੋਡਿਆਂ ਦਾ - ਜਿਹਡ਼ਾ ਆਦਮੀ ਕੋਈ ਕੰਮ ਕਰਨ ਦਾ ਚਾਹਵਾਨ ਹੋਵੇ, ਪਰ ਦੋਸ਼ ਹੋਰਨਾਂ ਦੇ ਸਿਰ ਥੱਪੇ, ਉਸ ਬਾਰੇ ਕਹਿੰਦੇ ਹਨ।

12.              ਉਤਾਵਲਾ ਸੋ ਬਾਵਲਾ - ਜਿਹਡ਼ਾ ਆਦਮੀ ਕਾਹਲਾ ਪੈ ਜਾਵੇ, ਉਹਦਾ ਦਿਮਾਗ ਸੋਚਣ ਜੋਗਾ ਨਹੀਂ ਰਹਿ ਜਾਂਦਾ, ਇਸੇ ਕਰਕੇ ਉਹ ਪਾਗਲਾਂ ਸ਼ੁਦਾਈਆਂ ਵਾਕੁਰ ਕੰਮ ਵਿਗਾਡ਼ ਬਹਿੰਦਾ ਹੈ।

13.              ਉੱਤੋਂ ਬੀਬੀਆਂ ਦਾਡ਼੍ਹੀਆਂ ਵਿਚੋਂ ਕਾਲੇ ਕਾਂ - ਜਦੋਂ ਕੋਈ ਬੰਦਾ ਵੇਖਣ ਨੂੰ ਬਡ਼ਾ ਸਾਊ ਤੇ ਸ਼ਰੀਫ ਹੋਵੇ, ਪਰ ਅਸਲ ਵਿਚ ਹੋਵੇ ਐਬੀ, ਅਤੇ ਐਬ ਕਰਦਾ ਫਡ਼ਿਆ ਜਾਵੇ, ਤਾਂ ਵਰਤਦੇ ਹਨ।

14.              ਉੱਦਮ ਅੱਗੇ ਲੱਛਮੀ, ਪੱਖੇ ਅੱਗੇ ਪੋਣ - ਜੀਕੁਰ ਪੱਖਾ ਝੱਲ ਕੇ ਵਗਦੀ ਹਵਾ ਦਾ ਸੁਖ ਲੈ ਲਈਦਾ ਹੈ, ਜੀਕੁਰ ਪੱਖਾ ਪੋਣ ਨੂੰ ਅੱਗੇ ਲਾ ਕੇ ਵਗਾ ਲੈਂਦਾ ਹੈ, ਤਿਵੇਂ ਹੀ ਉੱਦਮ ਕੀਤਿਆਂ ਸਫਲਤਾ ਮਿਲਦੀ ਹੈ, ਦੌਲਤ ਮਿਲਦੀ ਹੈ।

15.              ਊਠ ਅਡ਼ਾਉਂਦੇ ਹੀ ਲੱਦੀਦੇ ਹਨ - ਜਦ ਕਿਸੇ ਤੋਂ ਉਹਦੇ ਨਾਂਹ-ਨੁੱਕਰ ਕਰਦਿਆਂ ਹੀ ਕੰਮ ਲੈਣਾ ਹੋਵੇ, ਤਾਂ ਕਹਿੰਦੇ ਹਨ।

16.              ਊਠ ਤੇ ਚਡ਼੍ਹੀ ਨੂੰ ਕੁੱਤਾ ਵੱਢ ਖਾਊ ? - ਜਿਹਡ਼ਾ ਆਦਮੀ ਹਰ ਤਰਾਂ ਦੇ ਖਤਰੇ ਤੋਂ ਲੱਗਦੀ ਵਾਹ ਸੁਰਖਿਅਤ ਹੋਵੇ, ਉਹਨੂੰ ਕਾਹਦਾ ਡਰ ?

17.              ਊਠ ਤੇ ਚਡ਼੍ਹੀ ਨੂੰ ਦੋ-ਦੋ ਦਿਸਦੇ ਹਨ - ਜਿਹਡ਼ਾ ਆਪ ਸੌਖਾ ਤੇ ਸੁਖੀ ਹੋਵੇ, ਉਹਨੂੰ ਹੋਰਨਾਂ ਦੇ ਦੁੱਖਾਂ ਦੀ ਸਾਰ ਨਹੀਂ ਹੁੰਦੀ।

18.              ਊਠ ਤੋਂ ਛਾਣਨੀ ਲਾਹਿਆਂ ਭਾਰ ਹੌਲਾ ਹੋ ਜਾਊ ? - ਜਿਸ ਦੇ ਸਿਰ ਬਹੁਤ ਸਾਰਾ ਕੰਮ ਪਿਆ ਹੋਵੇ, ਉਹਦੇ ਸਿਰੋਂ ਥੋਡ਼੍ਹਾ ਜਿਹਾ ਨਾਂ ਮਾਤਰ, ਕੰਮ ਘਟਾ ਦੇਣ ਨਾਲ ਉਹਨੂੰ ਕੋਈ ਲਾਭ ਸੁਖਾਲ ਨਹੀਂ ਹੋ ਜਾਂਦਾ।

19.              ਊਠ ਦੇ ਗਲ ਟੱਲੀ - ਜਦੋਂ ਕੋਈ ਨਿੱਕੀ ਜਿਹੀ ਕੁਡ਼ੀ ਨੂੰ ਵੱਡੀ ਸਾਰੀ ਉਮਰ ਵਾਲੇ ਮਨੁੱਖ ਨਾਲ ਵਿਆਹ ਦਿੱਤਾ ਜਾਵੇ, ਤਾਂ ਕਹਿੰਦੇ ਹਨ।

20.              ਓਡ਼ਕ ਬੱਚਾ ਮੂਲਿਆ, ਤੂੰ ਹੱਟੀ ਬਹਿਣਾ - ਜਦੋਂ ਕੋਈ ਜਣਾ ਥਾਂ-ਥਾਂ ਭਟਕਦਾ ਫਿਰੇ, ਕਿਸੇ ਕੰਮ ਨੂੰ ਹੱਥ ਪਾਵੇ ਤੇ ਕਦੇ ਕਿਸੇ ਨੂੰ, ਪਰ ਸਫਲ ਕਿਸੇ ਵਿਚ ਵੀ ਨਾ ਹੋਵੇ, ਤਾਂ ਅੰਤ ਨੂੰ ਹਾਰ ਕੇ ਉਹਨੂੰ ਉਹੀ ਕੰਮ ਕਰਨਾ ਪੈਂਦਾ ਹੈ ਜਿਸਨੂੰ ਉਹ ਨਖਿਧ ਸਮਝਦਾ ਹੋਵੇ। ਭੌਂ ਰੌਂ ਕੇ ਅੰਤ ਨੂੰ ਉਹਨੂੰ ਉਹੋ ਕਿੱਤਾ ਧਾਰਨਾ ਪੈਂਦਾ ਹੈ ਜਿਹਡ਼ਾ ਉਹਦਾ ਪਿਉ ਦਾਦਾ ਕਰਦੇ ਆਏ ਹੋਣ।

 


ਵਧੇਰੇ ਜਾਣਕਾਰੀ ਲਈ ਆਪਣੇ ਸਕੂਲ ਦੇ ਅਧਿਆਪਕਾ / ਅਧਿਆਪਕ ਨਾਲ ਸੰਪਰਕ ਕਰੋ

 

 

 


 



 


ਪੰਜਾਬੀ ਵਿਆਕਰਣ

ਤੇ ਲੇਖ ਰਚਨਾ


ਅਖਾਣਾਂ ਦਾ ਮੁੱਖ ਪੰਨਾ


 
 

ਇਸ ਵੈਬ-ਸਾਇਟ ਦਾ ਵਿਕਾਸ ਅਤੇ ਸਾਂਭ-ਸੰਭਾਲ (2007)
               Challengers Software Technologies (Pioneers in publishing web-content in Hindi & Punjabi)
               SCO 64, First Floor, Sector 40-C, CHANDIGARH (UT) INDIA
               Phone: 91-172-2699064, 4633064, 091-98766 86555
               contact: info.punjab@gmail.com