ਦਾ ਸਬ-ਡੋਮੇਨ

 
line decor
  ਮੁੱਖ ਪੰਨਾ      ਵਰਣ-ਬੋਧ       ਸ਼ਬਦ-ਬੋਧ       ਵਾਕ-ਬੋਧ      ਮੁਹਾਵਰੇ      ਅਖਾਣ      ਲੇਖ-ਰਚਨਾ     ਚਿੱਠੀ-ਪੱਤਰ
line decor
ਸਬ-ਡੋਮੇਨ ਦਾ  ਮੁੱਖ-ਪੰਨਾ 


 
 

ਜੀ ਆਇਆਂ ਨੂੰ

 

ਅਖਾਣ

....................................................................................................................
 

ਚੋਣਵੇਂ ਅਖਾਣ

(ਅਰਥ ਤੇ ਵਰਤੋਂ ਦੇ ਮੌਕੇ)

()

  1. ਚੱਕੀ ਦਾ ਪੀਠਾ ਚੰਗਾ, ਤੇ ਦੰਦਾਂ ਦਾ ਪੀਠਾ ਮੰਦਾ - ਮਿਹਨਤ ਕਰ ਕੇ ਕਮਾਇਆ ਮੰਗ ਮੰਗ ਕੇ ਲਏ ਨਾਲੋਂ ਚੰਗਾ ਹੈ, ਮੰਗਣ ਨਾਲੋਂ ਮਜੂਰੀ ਚੰਗੀ।
  2. ਚੰਗੀ ਕਰ ਬਹਾਲੀ ਪੇਡ਼ੇ ਲਏ ਚੁਰਾ - ਜਦ ਕਿਸੇ ਨੂੰ ਚੰਗਾ ਸਮਝ ਕੇ ਜੁੰਮੇਵਾਰੀ ਵਾਲੇ ਥਾਂ ਬਹਾ ਦੇਈਏ ਅਤੇ ਉਹ ਅੱਗੋਂ ਬੇਈਮਾਨੀ ਕਰ ਕੇ ਆਪਣਾ ਉੱਲੂ ਸਿੱਧਾ ਕਰਨ ਕੇ ਤੇ ਆਪਣੀਆਂ ਨੂੰ ਪਾਲਣ ਲੱਗ ਪਵੇ, ਤਾਂ ਕਹਿੰਦੇ ਹਨ।
  3. ਚੰਦ ਚਡ਼੍ਹੇ ਗੁੱਝੇ ਨਹੀਂ ਰਹਿੰਦੇ - ਚੰਗੇ ਸ਼ੁਭ ਕੰਮ ਕਰਨ ਵਾਲੇ ਬੰਦੇ ਬਦੋ-ਬਦੀ ਮਸ਼ਹੂਰ ਹੋ ਜਾਂਦੇ ਹਨ।
  4. ਚੰਦ ਤੇ ਥੁੱਕਿਆ ਮੂੰਹ ਤੇ ਪੈਂਦਾ ਹੈ - ਸੱਚੇ ਸੁੱਚੇ ਬੰਦੇ ਦੀ ਨਿੰਦਿਆ ਕੀਤਿਆਂ ਉਸ ਦਾ ਕੁਝ ਨਹੀਂ ਵਿਗਡ਼ਦਾ, ਸਗੋਂ ਨਿੰਦਕ ਨੂੰ ਹੀ ਨੁਕਸਾਨ ਹੁੰਦਾ ਹੈ, ਉਹਦੀ ਹੀ ਭੰਡੀ ਹੁੰਦੀ ਹੈ।
  5. ਚਮਡ਼ੀ ਜਾਵੇ, ਦਮਡ਼ੀ ਨਾ ਜਾਵੇ- ਜੋ ਪੈਸਾ ਹੱਥੋਂ ਨਹੀਂ ਛੱਡਦਾ, ਭਾਵੇਂ ਮੁੱਠ ਹੀ ਵੱਢ ਦਿਓ - ਜਿਹਡ਼ਾ ਕੰਜੂਸ ਬੰਦਾ ਵੱਧ ਤੋਂ ਵੱਧ ਔਖਿਆਈ ਝੱਲ ਕੇ ਵੀ ਪੈਸਾ ਬਚਾਉਣ ਦਾ ਜਤਨ ਕਰੇ, ਉਸ ਤੇ ਘਟਾਉਂਦੇ ਹਨ।
  6. ਚਾਦਰ ਵੇਖ ਕੇ ਪੈਰ ਪਸਾਰਨੇ ਚਾਹੀਦੇ ਹਨ - ਆਪਣੀ ਵਿਤੋਂ ਵਧ ਖਰਚ ਨਹੀਂ ਕਰਨਾ, ਚੁੱਕਣਾ ਚਾਹੀਦਾ।
  7. ਚਾਰ ਦਿਨ ਦੀ ਚਾਨਣੀ ਫੇਰ ਉਹੋ ਹਨੇਰੀ ਰਾਤ - ਦੁਨੀਆ ਵਿਚ ਸੁਖ ਥੋਡ਼੍ਹਾ ਹੈ ਤੇ ਦੁੱਖ ਬਹੁਤਾ। ਥੋਡ਼੍ਹੇ ਦਿਨ ਸੁਖ ਦੇ ਲੰਘੇ ਫਿਰ ਦੁੱਖ ਨੇ ਡੇਰੇ ਲਾ ਲਏ।
  8. ਚਿਡ਼ੀਆਂ ਦੀ ਮੌਤ ਗਵਾਰਾਂ ਦਾ ਹਾਸਾ - ਮਾਡ਼ੇ ਬੰਦੇ ਦੇ ਸਿਰ ਦੁੱਖ ਆ ਪਵੇ, ਤਾਂ ਮੂਰਖ ਲੋਕ ਦੁੱਖ ਘਟਾਉਣ ਦੀ ਥਾਂ ਹੱਸਦੇ ਤੇ ਖੁਸ਼ ਹੁੰਦੇ ਹਨ, ਤਮਾਸ਼ਾ ਵੇਖਦੇ ਹਨ।
  9. ਚੋਰ ਉੱਚਕਾ ਚੌਧਰੀ, ਗੁੰਡੀ ਰਨ ਪਰਧਾਨ - ਜਦ ਲੁੱਚੇ, ਲੁੰਡੇ ਆਦਮੀ ਕਿਸੇ ਥਾਂ ਦੇ ਚੌਧਰੀ ਬਣ ਜਾਣ ਤੇ ਭਲੇਮਾਣਸਾਂ ਦੀ ਪੁੱਛ ਪਰਤੀਤ ਨਾ ਰਹੇ ਤਾਂ ਕਹਿੰਦੇ ਹਨ।
  10. ਚੋਰ ਨੂੰ ਖਾਂਦੇ ਨਾ ਵੇਖੀਏ, ਕੁੱਟੀਦੇ ਨੂੰ ਵੇਖੀਏ - ਚੋਰ ਨੂੰ ਚੋਰੀ ਦਾ ਮਾਲ ਖਾਂਦੇ ਨੂੰ ਨਾ ਵੇਖੀਏ, ਸਗੋਂ ਮਾਰ ਖਾਂਦੇ ਨੂੰ ਵੇਖੀਏ - ਮਾਡ਼ੇ ਕੰਮਾਂ ਤੋਂ ਜੇ ਥੋਡ਼੍ਹਾ ਲਾਭ ਵੀ ਹੁੰਦਾ ਹੋਵੇ,ਤਾਂ ਵੀ ਉਹਦਾ ਲਾਲਚ ਨਹੀਂ ਕਰਨਾ ਚਾਹੀਦਾ, ਸਗੋਂ ਮੰਦੇ ਕੰਮਾਂ ਦੇ ਮੰਦੇ ਸਿੱਟਿਆਂ ਦਾ ਖਿਆਲ ਰੱਖਣਾ ਚਾਹੀਦਾ ਹੈ ਤੇ ਮੰਦੇ ਕੰਮਾਂ ਤੋਂ ਬਚਣਾ ਚਾਹੀਦਾ ਹੈ।
  11. ਚੋਰੀ ਦੇ ਕੱਪਡ਼ੇ ਡਾਂਗਾਂ ਦੇ ਗਜ਼ - ਹਰਾਮ ਦੀ ਕਮਾਈ ਭੰਗ ਦੇ ਭਾਡ਼ੇ ਜਾਂਦੀ ਹੈ।
  12. ਚੋਰਾਂ ਨੂੰ ਕਹਿਣਾ ਲੱਗੋ, ਸਾਧਾਂ ਨੂੰ ਕਹਿਣਾ ਜਾਗੋ - ਜਿਹਡ਼ਾ ਆਦਮੀ ਟਾਕਰੇ ਦੇ ਦੋਹੀਂ ਪਾਸੀਂ ਵਗੇ, ਦੋਹਾਂ ਧਿਰਾਂ ਨੂੰ ਸਲਾਹ ਤੇ ਹੱਲਾਸ਼ੇਰੀ ਦੇਵੇ, ਉਸ ਬਾਰੇ ਵਰਤਦੇ ਹਨ।
  13. ਚੋਰੀ ਲੱਖ ਦੀ ਵੀ ਚੋਰੀ ਕੱਖ ਦੀ ਵੀ - ਚੋਰੀ ਚੋਰੀ ਹੀ ਹੈ, ਮਾਡ਼ਾ ਕੰਮ ਹੀ ਹੈ, ਚੁਰਾਈ ਭਾਵੇਂ ਮਾਮੂਲੀ ਚੀਜ਼ ਜਾਵੇ ਭਾਵੇਂ ਕੀਮਤੀ।

 


ਵਧੇਰੇ ਜਾਣਕਾਰੀ ਲਈ ਆਪਣੇ ਸਕੂਲ ਦੇ ਅਧਿਆਪਕਾ / ਅਧਿਆਪਕ ਨਾਲ ਸੰਪਰਕ ਕਰੋ

 

 

 


 



 


ਪੰਜਾਬੀ ਵਿਆਕਰਣ

ਤੇ ਲੇਖ ਰਚਨਾ


ਅਖਾਣਾਂ ਦਾ ਮੁੱਖ ਪੰਨਾ


 
 

ਇਸ ਵੈਬ-ਸਾਇਟ ਦਾ ਵਿਕਾਸ ਅਤੇ ਸਾਂਭ-ਸੰਭਾਲ (2007)
               Challengers Software Technologies (Pioneers in publishing web-content in Hindi & Punjabi)
               SCO 64, First Floor, Sector 40-C, CHANDIGARH (UT) INDIA
               Phone: 91-172-2699064, 4633064, 091-98766 86555
               contact: info.punjab@gmail.com