|
ਅਖਾਣ
....................................................................................................................
ਚੋਣਵੇਂ ਅਖਾਣ
(ਅਰਥ ਤੇ ਵਰਤੋਂ ਦੇ
ਮੌਕੇ)
(ਜ)
-
ਜਸ ਜੀਉਣਾ, ਅਪਜਸ
ਮਰਨਾ - ਬਦਨਾਮੀ ਭਰੀ ਜਿੰਦਗੀ ਨਾਲੋਂ ਮੌਤ ਚੰਗੀ - ਅਸਲੀ ਅਰਥਾਂ ਵਿਚ ਜੀਉਂਦਾ ਉਹੋ ਹੈ
ਜਿਸ ਨੂੰ ਲੋਕ ਸਲਾਹੁੰਦੇ ਹੋਣ। ਬਦਨਾਮ ਹੋਇਆ ਬੰਦਾ ਮੋਇਆਂ ਬਰਾਬਰ ਹੈ।
-
ਜਾਗਦਿਆਂ ਦੀਆਂ
ਕੱਟੀਆਂ, ਤੇ ਸੁੱਤਿਆਂ ਦੇ ਕੱਟੇ - ਜਿਹਡ਼ੇ ਆਦਮੀ ਹੁਸ਼ਿਆਰ ਤੇ ਸੋਘੇ ਰਹਿੰਦੇ ਹਨ,
ਆਪਣੇ ਕਾਰ-ਵਿਹਾਰ ਦਾ ਆਪ ਧਿਆਨ ਰੱਖਦੇ ਹਨ, ਉਹ ਨਫੇ ਵਿਚ ਰਹਿੰਦੇ ਹਨ, ਜਿਹਡ਼ੇ
ਅਣਗਹਿਲੀ ਕਰਦੇ ਹਨ, ਉਹ ਨੁਕਸਾਨ ਉਠਾਉਂਦੇ ਹਨ।
-
ਜਾਗਦੇ ਦਾ ਲੱਖ ਤੇ
ਸੁੱਤੇ ਦਾ ਕੱਖ - ਜਿਹਡ਼ੇ ਆਦਮੀ ਹੁਸ਼ਿਆਰ ਤੇ ਸੋਘੇ ਰਹਿੰਦੇ ਹਨ, ਆਪਣੇ ਕਾਰ-ਵਿਹਾਰ
ਦਾ ਆਪ ਧਿਆਨ ਰੱਖਦੇ ਹਨ, ਉਹ ਨਫੇ ਵਿਚ ਰਹਿੰਦੇ ਹਨ, ਜਿਹਡ਼ੇ ਅਣਗਹਿਲੀ ਕਰਦੇ ਹਨ, ਉਹ
ਨੁਕਸਾਨ ਉਠਾਉਂਦੇ ਹਨ।
-
ਜਿਸ ਨੂੰ ਚਾਹ, ਉਸ
ਨੂੰ ਲੱਭੇ ਰਾਹ - ਜਦ ਕੋਈ ਆਦਮੀ ਕੋਈ ਕੰਮ ਕਰਨ ਦਾ ਦਿਲੋਂ ਚਾਹਵਾਨ ਹੋਵੇ, ਤਾਂ ਉਹ
ਉਹਨੂੰ ਕਰਨ ਦਾ ਢੰਗ ਵੀ ਲੱਭ ਲੈਂਦਾ ਹੈ।
-
ਜਿਥੇ ਚਾਹ, ਓਥੇ
ਰਾਹ - ਜਦ ਕੋਈ ਆਦਮੀ ਕੋਈ ਕੰਮ ਕਰਨ ਦਾ ਦਿਲੋਂ ਚਾਹਵਾਨ ਹੋਵੇ, ਤਾਂ ਉਹ ਉਹਨੂੰ ਕਰਨ
ਦਾ ਢੰਗ ਵੀ ਲੱਭ ਲੈਂਦਾ ਹੈ।
-
ਜਿਹਡ਼ਾ ਜਾਣੇ ਆਪ
ਨੂੰ ਉਹਦੇ ਜਾਣੀਏ ਮਾਂ ਬਾਪ ਨੂੰ - ਜਦ ਕੋਈ ਤੁਹਾਡੇ ਨਾਲ ਨੇਕੀ ਕਰੇ, ਤਾਂ ਉਹਦੇ ਪਿਤਾ
ਆਦਿ ਨਾਲ ਨੇਕੀ ਕਰੋ ਤੇ ਉਹਦੀ ਨੇਕੀ ਸਦਾ ਯਾਦ ਰੱਖੋ।
-
ਜਿਹਡ਼ੇ ਗੱਜਦੇ ਹਨ,
ਉਹ ਵਰ੍ਹਦੇ ਨਹੀਂ - ਬਹੁਤੀਆਂ ਫਡ਼੍ਹਾਂ ਸ਼ੇਖੀਆਂ ਮਾਰਨ ਵਾਲੇ ਹੱਥੀਂ ਕੁਝ ਨਹੀਂ ਕਰ
ਵਿਖਾਉਂਦੇ। ਬਹੁਤੇ ਡਰਾਵੇ ਧਮਕੀਆਂ ਦੇਣ ਵਾਲੇ ਬੰਦੇ ਕਰਨ ਜੋਗੇ ਕੁਝ ਨਹੀਂ ਹੁੰਦੇ।
-
ਜਿਹਡ਼ੇ ਭੋਂਕਦੇ ਹਨ
ਉਹ ਵੱਢਦੇ ਨਹੀਂ - ਬਹੁਤੀਆਂ ਫਡ਼੍ਹਾਂ ਸ਼ੇਖੀਆਂ ਮਾਰਨ ਵਾਲੇ ਹੱਥੀਂ ਕੁਝ ਨਹੀਂ ਕਰ
ਵਿਖਾਉਂਦੇ। ਬਹੁਤੇ ਡਰਾਵੇ ਧਮਕੀਆਂ ਦੇਣ ਵਾਲੇ ਬੰਦੇ ਕਰਨ ਜੋਗੇ ਕੁਝ ਨਹੀਂ ਹੁੰਦੇ।
-
ਜਿਹਾ ਤੇਰਾ ਅੰਨ
ਪਾਣੀ, ਤਿਹਾ ਮੇਰਾ ਕੰਮ ਜਾਣੀ - ਜਿੰਨੀ ਖਾਤਰ ਤੁਸੀਂ ਸਾਡੀ ਕਰੋਗੇ, ਉੱਨਾ ਹੀ ਅਸੀਂ
ਤੁਹਾਡਾ ਕੰਮ ਸਵਾਰਾਂਗੇ, ਜਿੰਨਾ ਖਰਚ ਕਰੋਗੇ, ਉੱਨਾ ਹੀ ਚੰਗੇਰਾ ਸਿੱਟਾ ਨਿਕਲੇਗਾ।
-
ਜਿੰਨਾ ਗੁਡ਼ ਪਾਓਗੇ
ਉੱਨਾ ਹੀ ਮਿੱਠਾ ਹੋਵੇਗਾ - ਜਿੰਨੀ ਖਾਤਰ ਤੁਸੀਂ ਸਾਡੀ ਕਰੋਗੇ, ਉੱਨਾ ਹੀ ਅਸੀਂ
ਤੁਹਾਡਾ ਕੰਮ ਸਵਾਰਾਂਗੇ, ਜਿੰਨਾ ਖਰਚ ਕਰੋਗੇ, ਉੱਨਾ ਹੀ ਚੰਗੇਰਾ ਸਿੱਟਾ ਨਿਕਲੇਗਾ।
-
ਜਿਹਾ ਦੁੱਧ ਤੇਹੀ
ਬੁੱਧ - ਮਾਂ ਦੇ ਸੁਭਾ ਦੇ ਗੁਣਾਂ ਦਾ ਅਸਰ ਧੀ ਪੁੱਤ ਦੇ ਸੁਭਾ ਦੇ ਗੁਣਾਂ ਉੱਪਰ ਜ਼ਰੂਰ
ਪੈਂਦਾ ਹੈ।
-
ਜਿਹਾ ਮੂੰਹ ਤਿਹੀ
ਚਪੇਡ਼ - ਜਿਸ ਸਲੂਕ ਦਾ ਇਹ ਹੱਕਦਾਰ ਸੀ, ਉਹ ਹੀ ਇਸ ਨਾਲ ਹੋਇਆ।
-
ਜਿਹਾ ਬੀਜਣਾ, ਤਿਹਾ
ਵੱਢਣਾ - ਕੀਤੇ ਦਾ ਫਲ ਹਰ ਕਿਸੇ ਨੂੰ ਭੋਗਣਾ ਪੈਂਦਾ ਹੈ, ਚੰਗੇ ਦਾ ਚੰਗਾ, ਮੰਦੇ ਦਾ
ਮੰਦਾ।
-
ਜਿਹੀ ਕਰਨੀ ਤਿਹੀ
ਭਰਨੀ - ਕੀਤੇ ਦਾ ਫਲ ਹਰ ਕਿਸੇ ਨੂੰ ਭੋਗਣਾ ਪੈਂਦਾ ਹੈ, ਚੰਗੇ ਦਾ ਚੰਗਾ, ਮੰਦੇ ਦਾ
ਮੰਦਾ।
-
ਜਿਹੀ ਚੋਰਾਂ ਖਡ਼ੀ,
ਤਿਹੀ ਕਿੱਲੇ ਬੱਧੀ - ਜਦ ਕਿਸੇ ਦੇ ਕੋਲ ਹੋਏ ਦਾ ਸੁਖ, ਲਾਭ ਨਾ ਹੋਵੇ, ਤਾਂ ਕਹਿੰਦੇ
ਹਨ।
-
ਜਿਹੇ ਲਾਲ ਘਰ ਰਹੇ,
ਤਿਹੇ ਗਏ ਪਰਦੇਸ - ਜਦ ਕਿਸੇ ਦੇ ਕੋਲ ਹੋਏ ਦਾ ਸੁਖ, ਲਾਭ ਨਾ ਹੋਵੇ, ਤਾਂ ਕਹਿੰਦੇ ਹਨ।
-
ਜਿੱਥੇ ਜਾਵੇ ਤੱਤ
ਭਲੱਤੀ, ਤਾਂਦਲਾ ਵਿਕੇ ਉਸੇ ਹੱਟੀ - ਚੰਦਰਾ ਬੰਦਾ ਜਿੱਥੇ ਵੀ ਜਾਵੇਗਾ, ਓਥੇ ਵੀ ਚੰਦਰੇ
ਕੰਮ ਕਰੇਗਾ।
-
ਜਿੱਥੇ ਰੁੱਖ ਨਹੀਂ,
ਓਥੇ ਹਰਿੰਡ ਪਰਧਾਨ - ਜਿੱਥੇ ਚੰਗੇ ਗੁਣੀ ਬੰਦਿਆਂ ਦੀ ਘਾਟ ਹੋਵੇ, ਓਥੇ ਮਮੂਲੀ ਯੋਗਤਾ
ਵਾਲੇ ਵੱਡੇ ਬਣ ਬਹਿੰਦੇ ਹਨ।
-
ਜਿੱਥੇ ਵੇਖਾਂ ਤਵਾ
ਤੇ ਪਰਾਤ, ਓਥੇ ਗਾਵਾਂ ਦਿਨ ਰਾਤ - ਜਦੋਂ ਕੋਈ ਜਣਾ ਨਿੱਤ ਉਸ ਆਦਮੀ ਦੇ ਅੱਗੇ ਪਿੱਛੇ
ਫਿਰੇ ਤੇ ਹਾਜ਼ਰੀ ਭਰੇ, ਜਿਸ ਪਾਸੋਂ ਉਹਨੂੰ ਖਾਣ-ਪੀਣ ਨੂੰ ਮਿਲੇ, ਤਾਂ ਉਸ ਬਾਰੇ
ਕਹਿੰਦੇ ਹਨ।
-
ਜਿੰਨ੍ਹਾਂ ਖਾਧਾ
ਲੱਪ ਗਡ਼ੱਪੀਂ, ਉਹਨਾਂ ਕੀ ਬਣੇ ਉਂਗਲ ਚੱਟੀ - ਬਹੁਤ ਖਾਣ ਹੰਢਾਉਣ ਵਾਲੇ ਨੂੰ ਸੰਗ
ਸਰਫੇ ਨਾਲ ਮਿਲੀ ਸ਼ੈ ਖੁਸ਼ ਨਹੀਂ ਕਰ ਸਕਦੀ। ਜਿਸ ਨੇ ਬਗਾਨੇ ਮਾਲ ਜਾਂ ਸਾਂਝੇ ਖਾਤਿਓਂ
ਮਨ ਆਏ ਗੱਫੇ ਉਡਾਏ ਹੋਣ, ਉਹਨੂੰ ਗਿਣਵੀਂ ਮਿਣਵੀਂ ਆਮਦਨ ਨਾਲ ਕੁਝ ਨਹੀਂ ਬਣਦਾ।
-
ਜਿੰਨੇ ਮੂੰਹ
ਉੱਨੀਆਂ ਗੱਲਾਂ - ਜਦ ਕਿਸੇ ਗੱਲ ਦੀ ਥਾਂ ਥਾਂ ਚਰਚਾ ਹੋਣ ਲੱਗ ਪਵੇ, ਕੋਈ ਕੁਝ ਆਖੇ ਤੇ
ਕੋਈ ਕੁਝ, ਤਾਂ ਕਹਿੰਦੇ ਹਨ।
-
ਜੀਹਦੀ ਕੋਠੀ ਦਾਣੇ,
ਉਹਦੇ ਕਮਲੇ ਵੀ ਸਿਆਣੇ - ਬਖ਼ਤਾਵਰ ਘਰਾਂ ਦੇ ਸਾਧਾਰਨ ਜਿਹੇ ਬੰਦੇ ਵੀ ਗ਼ਰੀਬ ਘਰਾਂ ਦੇ
ਚੰਗੀ ਲਿਆਕਤ ਸਿਆਣਪ ਵਾਲਿਆਂ ਨਾਲੋਂ ਚੰਗੇਰੇ ਗਿਣੇ ਜਾਂਦੇ ਹਨ, ਉਹਨਾਂ ਦੀਆਂ ਝੱਲੀਆਂ
ਗੱਲਾਂ ਵੀ ਸਿਆਣਪ ਭਰੀਆਂ ਮੰਨੀਆਂ ਜਾਂਦੀਆਂ ਹਨ।
-
ਜਿਹਦੇ ਹੱਥ ਡੋਈ,
ਉਹਦਾ ਸਭ ਕੋਈ - ਜਿਸ ਕੋਲੋਂ ਖਾਣ-ਪੀਣ ਨੂੰ ਮਿਲੇ ਉਹਦੇ ਹਰ ਕੋਈ ਮਗਰ ਲੱਗ ਤੁਰਦਾ ਹੈ।
-
ਜੂਠਾ ਖਾਈਦਾ ਹੈ
ਮਿੱਠੇ ਦੇ ਤਾਣ - ਕਿਸੇ ਲਾਲਚ ਕਰਕੇ ਹੀ ਆਦਮੀ ਕਿਸੇ ਦੀ ਖਾਤਰ ਔਖਾ ਹੁੰਦਾ ਹੈ ਅਤੇ ਮਨ
ਨੂੰ ਨਾ-ਭਾਉਂਦੇ ਕੰਮ ਕਰਦਾ ਹੈ।
-
ਜੇ ਸੁਖੀ ਚਾਹੇਂ
ਜੀ, ਤਾਂ ਪਾਣੀ ਮੰਗ ਨਾ ਪੀ - ਆਪਣੀ ਕਮਾਈ ਖਾਣ ਵਰਤਣ ਵਿਚ ਹੀ ਸੁਖ ਹੈ, ਬਿਗਾਨੇ ਆਸਰੇ
ਲੱਭਿਆਂ ਸੁਖ ਨਹੀਂ ਮਿਲਦਾ। ਅਣਖੀ ਬੰਦਾ ਮੰਗ ਕੇ ਖਾਣ-ਪੀਣ ਨੂੰ ਬੁਰਾ ਸਮਝਦਾ ਹੈ।
-
ਜੋਰਾਵਰ ਨਾਲ
ਭਿਆਲ਼ੀ, ਉਹ ਮੰਗੇ ਹਿੱਸਾ ਉਹ ਦੇਵੇ ਗਾਲੀ - ਮਾਡ਼ੇ ਬੰਦੇ ਦਾ ਡਾਢੇ ਨਾਲ ਭਿਆਲ਼ੀ
ਨਹੀਂ ਪੁੱਗਦੀ। ਜਦ ਕੋਈ ਆਪਣਾ ਹੱਕ ਮੰਗੇ ਤੇ ਅਗਲਾ ਅੱਗੋਂ ਗਾਲਾਂ ਦੇਵੇ, ਤਾਂ ਕਹਿੰਦੇ
ਹਨ।
ਵਧੇਰੇ
ਜਾਣਕਾਰੀ ਲਈ
ਆਪਣੇ ਸਕੂਲ ਦੇ ਅਧਿਆਪਕਾ
/
ਅਧਿਆਪਕ ਨਾਲ ਸੰਪਰਕ ਕਰੋ
|