ਦਾ ਸਬ-ਡੋਮੇਨ

 
line decor
  ਮੁੱਖ ਪੰਨਾ      ਵਰਣ-ਬੋਧ       ਸ਼ਬਦ-ਬੋਧ       ਵਾਕ-ਬੋਧ      ਮੁਹਾਵਰੇ      ਅਖਾਣ      ਲੇਖ-ਰਚਨਾ     ਚਿੱਠੀ-ਪੱਤਰ
line decor
ਸਬ-ਡੋਮੇਨ ਦਾ  ਮੁੱਖ-ਪੰਨਾ 


 
 

ਜੀ ਆਇਆਂ ਨੂੰ

 

ਅਖਾਣ

....................................................................................................................
 

ਚੋਣਵੇਂ ਅਖਾਣ

(ਅਰਥ ਤੇ ਵਰਤੋਂ ਦੇ ਮੌਕੇ)

()

  1. ਧਾਗਾ ਲੰਮਾ, ਕਾਹਦਾ ਗੰਮਾ - ਜਿਸ ਪਾਸ ਧਨ-ਦੌਲਤ ਕਾਫੀ ਹੋਵੇ, ਉਹਨੂੰ ਕਾਹਦਾ ਫਿਕਰ? ਜਾਂ ਵਧੀ ਨੂੰ ਕੋਈ ਡਰ ਨਹੀਂ ਤੇ ਘਟੀ ਦੀ ਕੋਈ ਦਾਰੂ ਨਹੀਂ।
  2. ਧੀਏ ਨੀ ਤੂੰ ਕੰਮ ਕਰ, ਨੋਹੇਂ ਨੀ ਤੂੰ ਕੰਨ ਕਰ - ਜਦ ਕੋਈ ਗੱਲ ਕਿਸੇ ਹੋਰ ਨੂੰ ਕਹੀਏ, ਪਰ ਇਸ ਰਾਹੀਂ ਸਮਝਾਉਣੀ ਕਿਸੇ ਪਾਸ ਬੈਠੇ ਹੋਰ ਨੂੰ ਚਾਹੀਏ, ਤਾਂ ਕਹਿੰਦੇ ਹਨ।
  3. ਧੌਲਾ ਨਾ ਦੇਵੇ, ਧੌਲੀ ਦੇਵੇ - ਜਦ ਕੋਈ ਮੰਗਿਆਂ ਥੋਡ਼੍ਹੀ ਜਿਹੀ ਵਸਤੂ ਵੀ ਨਾ ਦੇਵੇ, ਪਰ ਮਗਰੋਂ ਅਡ਼ਿੱਕੇ ਵਿਚ ਫਸ ਕੇ ਬਹੁਤ ਸਾਰੀ ਦੇਣ ਲਈ ਮਜ਼ਬੂਰ ਹੋ ਜਾਵੇ, ਤਾਂ ਵਰਤਦੇ ਹਨ।
  4. ਧੋਤੇ ਮੂੰਹ ਚਪੇਡ਼ ਪਈ - ਜਦ ਕੋਈ ਬੰਦਾ ਕਿਸੇ ਸ਼ੈ ਦੀ ਬਹੁਤ ਆਸ ਲਾ ਬੈਠੇ ਤੇ ਉਹਨੂੰ ਲੈਣ ਵਰਤਣ ਦੀ ਤਿਆਰੀ ਕਰ ਬੈਠੇ, ਪਰ ਐਨ ਵੇਲੇ ਤੇ ਉਹਨੂੰ ਨਿਰਾਸ ਹੋਣਾ ਪਵੇ, ਤਾਂ ਕਹਿੰਦੇ ਹਨ।
  5. ਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ - ਜਦ ਕੋਈ ਜਣਾ ਕਦੇ ਇਸ ਪਾਸੇ ਹੋਵੇ ਤੇ ਕਦੇ ਉਸ ਪਾਸੇ, ਕਦੇ ਇਕ ਥਾਂ ਜਾਵੇ ਤੇ ਕਦੀ ਦੂਜੇ ਥਾਂ, ਪਰ ਟਿਕੇ ਕਿਤੇ ਵੀ ਨਾ,ਤਾਂ ਉਹ ਦੋਹਾਂ ਪਾਸਿਆਂ ਤੋਂ ਰਹਿ ਜਾਂਦਾ ਹੈ, ਨਾ ਏਧਰ ਜੋਗਾ ਰਹਿੰਦਾ ਹੈ ਨਾ ਓਧਰ ਜੋਗਾ ਹੁੰਦਾ ਹੈ।
  6. ਧੌਲਾ ਝਾਟਾ ਆਟਾ ਖਰਾਬ - ਜਦ ਕੋਈ ਵਡੇਰੀ ਉਮਰ ਦਾ ਬੰਦਾ ਕੋਈ ਨੀਚ ਕੰਮ ਕਰੇ ਤੇ ਉਸ ਕਾਰਨ ਦੁਖੀ ਹੋਵੇ ਤਾਂ ਕਹਿੰਦੇ ਹਨ।

 

 

 


ਵਧੇਰੇ ਜਾਣਕਾਰੀ ਲਈ ਆਪਣੇ ਸਕੂਲ ਦੇ ਅਧਿਆਪਕਾ / ਅਧਿਆਪਕ ਨਾਲ ਸੰਪਰਕ ਕਰੋ

 

 

 


 



 


ਪੰਜਾਬੀ ਵਿਆਕਰਣ

ਤੇ ਲੇਖ ਰਚਨਾ


ਅਖਾਣਾਂ ਦਾ ਮੁੱਖ ਪੰਨਾ


 
 

ਇਸ ਵੈਬ-ਸਾਇਟ ਦਾ ਵਿਕਾਸ ਅਤੇ ਸਾਂਭ-ਸੰਭਾਲ (2007)
               Challengers Software Technologies (Pioneers in publishing web-content in Hindi & Punjabi)
               SCO 64, First Floor, Sector 40-C, CHANDIGARH (UT) INDIA
               Phone: 91-172-2699064, 4633064, 091-98766 86555
               contact: info.punjab@gmail.com