ਦਾ ਸਬ-ਡੋਮੇਨ

 
line decor
  ਮੁੱਖ ਪੰਨਾ      ਵਰਣ-ਬੋਧ       ਸ਼ਬਦ-ਬੋਧ       ਵਾਕ-ਬੋਧ      ਮੁਹਾਵਰੇ      ਅਖਾਣ      ਲੇਖ-ਰਚਨਾ     ਚਿੱਠੀ-ਪੱਤਰ
line decor
ਸਬ-ਡੋਮੇਨ ਦਾ  ਮੁੱਖ-ਪੰਨਾ 


 
 

ਜੀ ਆਇਆਂ ਨੂੰ

 

ਅਖਾਣ

....................................................................................................................
 

ਚੋਣਵੇਂ ਅਖਾਣ

(ਅਰਥ ਤੇ ਵਰਤੋਂ ਦੇ ਮੌਕੇ)

()

  1. ਭਜਦਿਆਂ ਨੂੰ ਵਾਹਣ ਇਕੋ ਜਿਹਾ - ਜਦ ਕੋਈ ਕੰਮ ਮੁਕਾਬਲੇ ਤੇ ਕਰਨਾ ਹੋਵੇ, ਤੇ ਸਾਰਿਆਂ ਵਾਕੁਰ ਹੀ ਕਰਨਾ ਹੋਵੇ ਤਾਂ ਕਹਿੰਦੇ ਹਨ।
  2. ਭੱਜੀਆਂ ਬਾਹਾਂ ਗਲ ਨੂੰ ਆਉਂਦੀਆਂ ਹਨ - ਜਦ ਕਿਸੇ ਨੂੰ ਦੁਖ, ਭੀਡ਼ ਆ ਪਵੇ, ਤਾਂ ਉਹ ਆਪਣੇ ਭਰਾਵਾਂ ਜਾਂ ਸੱਜਣਾਂ ਮਿੱਤਰਾਂ ਵੱਲ ਹੀ ਆਸਰੇ ਮਹਾਇਤਾ ਲਈ ਦੌਡ਼ਦਾ ਹੈ, ਪਹਿਲਾਂ ਭਾਵੇਂ ਉਹ ਉਨ੍ਹਾਂ ਨਾਲ ਰੁੱਸਿਆ ਹੀ ਰਿਹਾ ਹੋਵੇ।
  3. ਭੱਠ ਪਿਆ ਸੋਨਾ ਜਿਹਡ਼ਾ ਕੰਨ ਪਾਡ਼ੇ - ਉਹ ਧਨ, ਪਦਾਰਥ ਕਿਸ ਕੰਮ ਜਿਸ ਤੋਂ ਸੁਖ ਦੀ ਥਾਂ ਦੁਖ ਮਿਲੇ ?
  4. ਭੱਠ ਪਿਆ ਦਿੱਤਾ ਜਿਹਡ਼ਾ ਸਾਡ਼ੇ ਪਿੱਤਾ - ਜਦ ਕੋਈ ਜਣਾ ਪਹਿਲਾਂ ਤਾਂ ਕੋਈ ਸ਼ੈ ਕਿਸੇ ਨੂੰ ਦੇਵੇ , ਪਰ ਮਗਰੋਂ ਮਿਹਣੇ ਮਾਰਨ ਲਗ ਪਵੇ, ਤਾਂ ਕਹਿੰਦੇ ਹਨ।
  5. ਭੰਡਾ ਭੰਡਾਰੀਆ ਕਿਤਨਾ ਕੁ ਭਾਰ ? - ਇਕ ਮੁੱਠੀ ਚੁੱਕ ਲੈ ਦੂਜੀ ਤਿਆਰ - ਦੁਨੀਆ ਦੇ ਧੰਦੇ ਮੁਕਦੇ ਹੀ ਨਹੀਂ, ਇਕ ਨਿਬਡ਼ਦਾ ਹੈ, ਤਾਂ ਦੋ ਹੋਰ ਆ ਪੈਂਦੇ ਹਨ।
  6. ਭਰਾ ਭਰਾਵਾਂ ਦੇ, ਚਿੱਚਡ਼ ਕਾਵਾਂ ਦੇ - ਅਖੀਰ ਨੂੰ ਭਰਾ ਭਰਾਵਾਂ ਦੀ ਜ਼ਰੂਰ ਹੀ ਸਹਾਇਤਾ ਕਰਦੇ ਹਨ।
  7. ਭੁੱਖ ਲੱਗੇ ਤਾਂ ਤੰਦੂਰ ਦੀ, ਢਿੱਡ ਭਰੇ ਤਾਂ ਦੂਰ ਕੀ - ਪਹਿਲਾਂ ਪੇਟ ਪੂਜਾ ਫੇਰ ਕੰਮ ਦੂਜਾ - ਭੁੱਖੇ ਆਦਮੀ ਨੂੰ ਜਦ ਤੀਕ ਰੋਟੀ ਨਾ ਮਿਲੇ,ਉਹ ਕਿਸੇ ਕੰਮ ਨੂੰ ਜਾਣਾ ਨਹੀਂ ਚਾਹੁੰਦਾ, ਪੇਟ ਨਾ ਪਈਆਂ ਰੋਟੀਆਂ, ਸੱਭੇ ਗੱਲਾਂ ਖੋਟੀਆਂ
  8. ਭੁੱਖਾਂ ਭਡ਼ਥੂ ਘੱਤਿਆ ਲੱਗਾ ਕਲੇਜੇ ਡੌਂ, ਭੁੱਖਿਆਂ ਨੀਂਦ ਨਾ ਜੇ ਕੋਈ ਆਖੇ ਸੋਂ - ਭੁੱਖਾ ਤਾਂ ਸੋਂ ਵੀ ਨਹੀਂ ਸਕਦਾ, ਉਹਨੇ ਹੋਰ ਕੀ ਕਰਨਾ ਹੋਇਆ?
  9. ਭੁੱਖੇ ਅੱਗੇ ਬਾਤ ਪਾਈ, ਉਹ ਆਖੇ ਟੁੱਕ - ਜਦ ਕੋਈ ਕਿਸੇ ਸ਼ੈ ਲਈ ਅਜੇਹਾ ਬੇਤਾਵਲਾ ਹੋਵੇ ਕਿ ਉਹਦੇ ਨਾਲ ਭਾਵੇਂ ਕੋਈ ਗੱਲ ਕਰੀਏ, ਉਹ ਮੁਡ਼ ਘਿਡ਼ ਉਸੇ ਸ਼ੈ ਦਾ ਝੋਣਾ ਝੋ ਬਹੇ, ਤਾਂ ਕਹਿੰਦੇ ਹਨ।
  10. ਭੁੱਖੇ ਜੱਟ ਕਟੋਰੀ ਲੱਭੀ, ਪਾਣੀ ਪੀ-ਪੀ ਆਫਰਿਆ - ਜਦ ਕਿਸੇ ਗਰੀਬ, ਥੁਡ਼੍ਹੇ ਹੋਏ ਬੰਦੇ ਨੂੰ ਕੇਈ ਛੋਟੀ ਮੋਟੀ ਚੀਜ਼ ਮਿਲ ਜਾਵੇ, ਤਾਂ ਉਹ ਘਡ਼ੀ ਮੁਡ਼ੀ ਉਹਨੂੰ ਵਰਤੇ ਤੇ ਵਿਖਾਵੇ ਤਾਂ ਕਹਿੰਦੇ ਹਨ।
  11. ਭੁੱਖੇ ਦੀ ਧੀ ਰੱਜੀ, ਤੇ ਖੇਹ ਉਡਾਉਣ ਲੱਗੀ - ਜਦ ਕੋਈ ਗਰੀਬ ਬੰਦਾ ਧਨ ਵਾਲਾ ਬਣ ਜਾਵੇ ਅਤੇ ਉਹ ਘੁਮੰਡ ਵਿਚ ਆ ਕੇ ਫੁਕਾਰੇ ਮਾਰਦਾ ਫਿਰੇ, ਤਾਂ ਕਹਿੰਦੇ ਹਨ, ਇਹ ਨਵਾਂ ਰੱਜਿਆ ਹੈ, ਇਸ ਤੋਂ ਮਾਇਆ ਪਚਾਈ ਨਹੀਂ ਗਈ।
  12. ਭੁੱਲ ਗਏ ਰਾਗ ਰੰਗ, ਭੁੱਲ ਗਈਆਂ ਜੱਕਡ਼ੀਆਂ, ਤਿੰਨੇ ਗੱਲਾਂ ਯਾਦ ਰਹੀਆਂ, ਲੂਣ, ਤੇਲ, ਲੱਕਡ਼ੀਆਂ - ਜਦ ਤਕ ਕਿਸੇ ਦੇ ਸਿਰ ਟੱਬਰ ਦੀ ਜੁੰਮੇਵਾਰੀ ਦਾ ਭਾਰ ਨਾ ਪਵੇ, ਉਹ ਮੌਜਾਂ ਬਹਾਰਾਂ ਕਰ ਸਕਦਾ ਹੈ, ਪਰ ਜਦੋਂ ਟੱਬਰ ਗਲ ਪੈ ਜਾਵੇ ਤਾਂ ਉਹਨੂੰ ਘਰ ਦੀਆਂ ਲੋਡ਼ਾ ਪੂਰੀਆਂ ਕਰਨ ਵਿਚ ਹੀ ਰੁੱਝੇ ਰਹਿਣਾ ਪੈਂਦਾ ਹੈ।
  13. ਭੁੱਲਾ ਉਹ ਜਾਣੀਏ, ਜੇ ਮੁਡ਼ ਘਰ ਆਵੇ - ਜਿਹਡ਼ਾ ਆਦਮੀ ਕੋਈ ਭੁੱਲ ਕਰ ਤਾਂ ਬਹੇ, ਪਰ ਮਗਰੋਂ ਉਹਨੂੰ ਸੋਧ ਲਵੇ, ਉਸ ਸਬੰਧੀ ਵਰਤਦੇ ਹਨ।
  14. ਭੇਡ ਦੇ ਖੂਨ ਪਿੰਡ ਨਹੀਂ ਮਾਰੀਦਾ - ਜਦ ਕੋਈ ਜਣਾ ਨਿੱਕੀ ਜਿਹੀ ਗੱਲੋਂ ਗੁੱਸੇ ਹੋ ਕੇ ਅਗਲੇ ਦਾ ਬਹੁਤ ਵਧੇਰੇ ਨੁਕਸਾਨ ਕਰਨ ਤੇ ਤੁਲ ਪਵੇ, ਤਾਂ ਕਹਿੰਦੇ ਹਨ।

 

 

 


ਵਧੇਰੇ ਜਾਣਕਾਰੀ ਲਈ ਆਪਣੇ ਸਕੂਲ ਦੇ ਅਧਿਆਪਕਾ / ਅਧਿਆਪਕ ਨਾਲ ਸੰਪਰਕ ਕਰੋ

 

 

 


 



 


ਪੰਜਾਬੀ ਵਿਆਕਰਣ

ਤੇ ਲੇਖ ਰਚਨਾ


ਅਖਾਣਾਂ ਦਾ ਮੁੱਖ ਪੰਨਾ


 
 

ਇਸ ਵੈਬ-ਸਾਇਟ ਦਾ ਵਿਕਾਸ ਅਤੇ ਸਾਂਭ-ਸੰਭਾਲ (2007)
               Challengers Software Technologies (Pioneers in publishing web-content in Hindi & Punjabi)
               SCO 64, First Floor, Sector 40-C, CHANDIGARH (UT) INDIA
               Phone: 91-172-2699064, 4633064, 091-98766 86555
               contact: info.punjab@gmail.com