|
ਅਖਾਣ
....................................................................................................................
ਚੋਣਵੇਂ ਅਖਾਣ
(ਅਰਥ ਤੇ ਵਰਤੋਂ ਦੇ
ਮੌਕੇ)
(ਵ)
-
ਵੰਝਲੀ ਦਾ ਕੀ
ਵਜਾਉਣਾ, ਮੂੰਹ ਹੀ ਵਿੰਗਾ ਕਰਨਾ ਹੈ - ਜਦ ਕੋਈ ਆਦਮੀ ਕਿਸੇ ਔਖੇ ਕੰਮ ਬਾਰੇ ਆਖੇ ਕਿ
ਇਹ ਬਡ਼ਾ ਸੌਖਾ ਹੈ, ਉਹਨੂੰ ਮਖੌਲ ਵਜੋਂ ਕਹਿੰਦੇ ਹਨ।
-
ਵੱਡੀਆਂ ਮੱਛੀਆਂ
ਛੋਟੀਆਂ ਨੂੰ ਖਾ ਜਾਂਦੀਆਂ ਹਨ - ਤਕਡ਼ੇ ਤੇ ਧਨਾਢ ਆਦਮੀ ਮਾਡ਼ੇ ਤੇ ਗ਼ਰੀਬ ਆਦਮੀਆਂ
ਨੂੰ ਲੁੱਟ ਕੇ ਖਾ ਜਾਂਦੇ ਹਨ।
-
ਵਧੀ ਨੂੰ ਕੋਈ ਖਤਰਾ
ਨਹੀਂ ਤੇ ਘਟੀ ਦਾ ਕੋਈ ਦਾਰੂ ਨਹੀਂ - ਜਦ ਕੋਈ ਬਿਮਾਰ ਹੋਵੇ, ਤਾਂ ਇਹ ਦੱਸਣ ਲਈ ਕਿ ਜੇ
ਇਸ ਦੇ ਭਾਗਾਂ ਵਿਚ ਅਜੇ ਕੁਝ ਹੋਰ ਸਮਾਂ ਜੀਉਣਾ ਲਿਖਿਆ ਹੈ, ਤਾਂ ਇਸ ਨੂੰ ਕੋਈ ਖ਼ਤਰਾ
ਨਹੀਂ, ਪਰ ਜੇ ਇਸ ਦੀ ਉਮਰ ਪੁੱਗ ਚੁੱਕੀ ਹੈ, ਤਾੰ ਇਹਨੂੰ ਕੋਈ ਵੀ ਦਵਾਈ ਬਚਾ ਨਹੀਂ
ਸਕਦੀ, ਤਾਂ ਇਹ ਅਖਾਣ ਵਰਤਦੇ ਹਨ।
-
ਵਾਹ ਕਰਮਾਂ ਦਿਆ
ਬਲੀਆ, ਰਿੱਧੀ ਖੀਰ ਤੇ ਹੋ ਗਿਆ ਦਲੀਆ - ਜਦ ਕੋਈ ਜਤਨ ਚੰਗੇ ਫਲ ਲਈ ਕਰੇ, ਪਰ ਮਿਲੇ
ਉਹਨੂੰ ਘਟੀਆ, ਤਾਂ ਕਹਿੰਦੇ ਹਨ।
-
ਵਾਹ ਪਿਆ ਜਾਣੀਏ
ਜਾਂ ਰਾਹ ਪਿਆ ਜਾਣੀਏ - ਰਾਹ ਪਿਆ ਜਾਣੀਏ ਜਾਂ ਵਾਹ ਪਿਆ ਜਾਣੀਏ।
-
ਵਾਹੁੰਦਿਆ ਦੀ ਜੋਗ
ਗਈ ਤੇ ਚੋਬਰਾਂ ਦੇ ਜੰਮ ਪਈ - ਜਦ ਕੋਈ ਜਣਾ ਮਿਹਨਤ ਕਰ ਕਰ ਕੇ ਖਪਦਾ ਰਹੇ, ਪਰ ਉਹਨੂੰ
ਤਾਂ ਹੱਥ ਕੁਝ ਵੀ ਨਾ ਆਵੇ, ਤੇ ਵਿਹਲਡ਼ ਹੱਥ ਰੰਗ ਬਹਿਣ, ਤਾਂ ਕਹਿੰਦੇ ਹਨ।
-
ਵਾਦਡ਼ੀਆਂ ਸਜਾਦਡ਼ੀਆਂ ਨਿਭਣ ਸਿਰਾਂ ਦੇ ਨਾਲ - ਵਾਰਸ ਸ਼ਾਹ
ਨਾ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ -
ਖਾਰੇ ਖੂਹ ਨਾ ਹੁੰਦੇ ਮਿੱਠੇ, ਭਾਵੇਂ ਸੌ ਮਣ ਗੁਡ਼
ਘੱਤੀਏ - ਨਿੰਮ ਨਾ ਮਿੱਠੀ ਹੋਵਂਦੀ ਸ਼ੱਕਰ ਘੀ
ਨਾਲ - ਪੱਕੇ ਹੋਏ ਸੁਭਾ ਵਟਾਏ ਬਦਲਾਏ ਨਹੀਂ ਜਾ
ਸਕਦੇ।
-
ਵਿਹਲੀ ਜੱਟੀ ਉੱਨ
ਵੇਲੇ - ਵਿਹਲੀ ਰੰਨ ਪਰਾਹੁਣਿਆਂ ਜੋਗੀ - ਜਦ ਕੋਈ ਜਣਾ ਵਿਹਲਾ ਹੋਣ ਕਰਕੇ ਏਵੇਂ ਫਜ਼ੂਲ
ਜਿਹੀ ਕੰਮ ਕਰ ਰਿਹਾ ਹੋਵੇ, ਤਾਂ ਕਹਿੰਦੇ ਹਨ।
-
ਵਿਆਹ ਵਿਚ ਬੀ ਦਾ
ਲੇਖਾ - ਜਦ ਕੋਈ ਵੱਡੀ ਜ਼ਰੂਰੀ ਗੱਲ ਹੋ ਰਹੀ ਹੋਵੇ, ਤੇ ਲਾਗੇਂ ਕੋਈ ਜਣਾ ਨਿਕੰਮੀ ਤੇ
ਗ਼ੈਰ-ਜ਼ਰੂਰੀ ਜਿਹੀ ਗੱਲ ਛੇਡ਼ ਬੈਠੇ, ਤਾਂ ਕਹਿੰਦੇ ਹਨ।
-
ਵੇਲਾ ਨਿਕਲ ਜਾਂਦਾ
ਹੈ, ਗੱਲ਼ ਚੇਤੇ ਰਹਿ ਜਾਂਦੀ ਹੈ - ਜਦੋਂ ਕਿਸੇ ਗੋਚਰਾ ਕੋਈ ਕੰਮ ਹੋਵੇ ਤੇ ਉਹ ਅੱਗੋਂ
ਨਾਂਹ ਕਰ ਦੇਵੇ, ਤਾਂ ਇਹ ਅਖਾਣ ਵਰਤਦੇ ਹਨ। ਇਹ ਗੱਲ ਸਮਝਾਉਣ ਲਈ ਕਿ ਭਾਈ ਵੇਲਾ ਤਾਂ
ਔਖੇ ਸੌਖੇ ਟੱਪ ਹੀ ਜਾਵੇਗਾ, ਪਰ ਤੁਹਾਡੀ ਇਹ ਨਾਂਹ ਜ਼ਰੂਰ ਚੇਤੇ ਰਹੇਗੀ।
-
ਵੇਲਾ ਵਖ਼ਤ
ਵਿਹਾਇਆ, ਹੁਣ ਕੀ ਬਣੇ ਪਛਤਾਇਆਂ ?
- ਹੁਣ ਪਛਤਾਇਆਂ ਕੀ ਬਣੇ, ਜਦ ਚਿਡ਼ੀਆਂ ਚੁਗ ਗਈ ਖੇਤ ?
-
ਵੇਲੇ ਦੀ ਨਮਾਜ਼,
ਕੁਵੇਲੇ ਦੀਆਂ ਟੱਕਰਾਂ - ਕੰਮ ਵੇਲੇ ਸਿਰ ਕੀਤਾ ਜਾਵੇ, ਤਾਂ ਹੀ ਠੀਕ ਰਹਿੰਦਾ ਹੈ, ਜਦ
ਕੰਮ ਦਾ ਅਸਲੀ ਵੇਲਾ ਲੰਘ ਜਾਵੇ, ਤਾਂ ਮਗਰੋਂ ਵਾਧੂ ਖੱਪਾ ਹੀ ਹੁੰਦਾ ਹੈ, ਲਾਭ ਨਹੀਂ
ਹੁੰਦਾ।
ਵਧੇਰੇ
ਜਾਣਕਾਰੀ ਲਈ
ਆਪਣੇ ਸਕੂਲ ਦੇ ਅਧਿਆਪਕਾ
/
ਅਧਿਆਪਕ ਨਾਲ ਸੰਪਰਕ ਕਰੋ
|