ਦਾ ਸਬ-ਡੋਮੇਨ

 
line decor
  ਮੁੱਖ ਪੰਨਾ      ਵਰਣ-ਬੋਧ       ਸ਼ਬਦ-ਬੋਧ       ਵਾਕ-ਬੋਧ      ਮੁਹਾਵਰੇ      ਅਖਾਣ      ਲੇਖ-ਰਚਨਾ     ਚਿੱਠੀ-ਪੱਤਰ
line decor
ਸਬ-ਡੋਮੇਨ ਦਾ  ਮੁੱਖ-ਪੰਨਾ 


 
 

ਜੀ ਆਇਆਂ ਨੂੰ

 

ਅਖਾਣ

....................................................................................................................
 

ਚੋਣਵੇਂ ਅਖਾਣ

(ਅਰਥ ਤੇ ਵਰਤੋਂ ਦੇ ਮੌਕੇ)

()

  1. ਕੱਖਾਂ ਦੀ ਕੁੱਲੀ, ਦੰਦ ਖੰਡ ਦਾ ਪਾਡ਼ਛਾ - ਜਦੋਂ ਕਿਸੇ ਘਟੀਆ ਸਸਤੀ ਚੀਜ਼ ਦੀ ਸਜਾਵਟ ਬਡ਼ੀ ਵਧੀਆ ਕੀਮਤੀ ਸ਼ੈ ਨਾਲ ਕੀਤੀ ਹੋਈ ਹੋਵੇ, ਤਾਂ ਕਹਿੰਦੇ ਹਨ।
  2. ਕੱਖਾਂ ਦੀ ਬੇਡ਼ੀ ਤੇ ਬਾਂਦਰ ਮੱਲਾਹ - ਜਦ ਬਹੁਤ ਔਖਾ ਤੇ ਸਿਆਣਿਆਂ ਦੇ ਕਰਨ ਵਾਲਾ ਕੰਮ ਕਿਸੇ ਮੂਰਖ ਤੇ ਅਣਜਾਣ ਬੰਦੇ ਦੇ ਸਪੁਰਦ ਕੀਤਾ ਗਿਆ ਹੋਵੇ, ਤਾਂ ਕਹਿੰਦੇ ਹਨ।
  3. ਕੱਛ ਵਿਚ ਛੁਰੀ, ਤੇ ਮੂੰਹ ਵਿਚ ਰਾਮ-ਰਾਮ - ਸ਼ਕਲ ਮੋਮਨਾਂ ਕਰਤੂਤ ਕਾਫ਼ਰਾਂ
  4. ਕੰਡੇ ਨਾਲ ਹੀ ਕੰਡਾ ਕੱਢੀਦਾ ਹੈ - ਜਿਹੋ ਜਿਹਾ ਕੋਈ ਹੋਵੇ, ਉਸ ਨਾਲ ਵਾਰਾ ਸਾਰਾ ਕੋਈ ਉਹਦੇ ਵਰਗਾ ਤੇ ਸਾਵਾਂ ਬੰਦਾ ਹੀ ਲੈ ਸਕਦਾ ਹੈ।
  5. ਕਣਕ ਖੇਤ, ਕੁਡ਼ੀ ਪੇਟ, ਆ ਜਵਾਈਆ ਮੰਡੇ ਖਾ - ਅਜੇ ਹੱਥ ਪੱਲੇ ਕੁਝ ਵੀ ਨਹੀਂ ਆਇਆ ਹੋਣਾ, ਕੇਵਲ ਆਸਾਂ ਦੇ ਆਸਰੇ ਖਰਚ ਕਰਨ ਅਤੇ ਜੁੰਮੇਵਾਰੀਆ ਚੁੱਕਣ ਲੱਗ ਪੈਣਾ।
  6. ਕਦੇ ਤੋਲਾ, ਕਦੇ ਮਾਸਾ, ਉਹਦੀ ਗੱਲ ਦਾ ਕੀ ਭਰਵਾਸਾ ? - ਜਿਹਡ਼ਾ ਆਦਮੀ ਕਦੇ ਕੁਝ ਕਹੇ ਤੇ ਕਦੇ ਕੁਝ, ਕਦੇ ਵੱਡੇ ਇਕਰਾਰ ਕਰੇ ਤੇ ਕਦੇ ਮਨਸੂਬੇ ਬੰਨ੍ਹੇ ਅਤੇ ਕਦੇ ਢੇਰੀ ਢਾਹ ਬੈਠੇ, ਉਹਦੇ ਇਕਰਾਰਾਂ ਉਤੇ ਭਰੋਸਾ ਨਹੀਂ ਕੀਤਾ ਜੀ ਸਕਦਾ।
  7. ਕੰਧ ਨੂੰ ਵੀ ਕੰਨ ਹੁੰਦੇ ਹਨ - ਲੁਕ ਕੇ ਕੀਤੀ ਗੱਲ ਦੇ ਵੀ ਪ੍ਰਗਟ ਹੋ ਜਾਣ ਦਾ ਡਰ ਹੁੰਦਾ ਹੈ।
  8. ਕੰਨਾਂ ਦਾ ਕੱਚਾ, ਕਦੇ ਨਾ ਹੁੰਦਾ ਸੁੱਚਾ - ਲਾਈ ਲੱਗ ਦਾ ਕੋਈ ਇਤਬਾਰ ਨਹੀਂ ਹੋ ਸਕਦਾ, ਉਹ ਤਾਂ ਜਿਸ ਨੇ ਲਾਈ ਗੱਲੀਂ, ਨਾਲ ਉੱਠ ਚੱਲੀ ਵਾਲੀ ਗੱਲ ਕਰਦਾ ਹੈ। ਜਿਹਡ਼ਾ ਆਦਮੀ ਹਰ ਕਿਸੇ ਦੀ ਗੱਲ ਉੱਪਰ ਇਤਬਾਰ ਕਰ ਲਵੇ, ਉਹ ਕਿਸੇ ਗੱਲ ਤੇ ਕਾਇਮ ਨਹੀਂ ਰਹਿ ਸਕਦਾ।
  9. ਕੰਮ ਤੇ ਰਹੇ ਤਾਂ ਕਾਜ਼ੀ, ਨਾ ਰਹੇ ਤਾਂ ਪਾਜੀ - ਜਿੰਨਾ ਚਿਰ ਕਿਸੇ ਤੋਂ ਮਤਲਬ ਲੈਣਾ ਹੁੰਦਾ ਹੈ, ਉੱਨਾਂ ਚਿਰ ਉਹਨੂੰ ਸਲਾਹੁਣਾ ਵਡਿਆਉਣਾ, ਤੇ ਮਗਰੋਂ ਉਸੇ ਨੂੰ ਭੰਡਣ ਲੱਗ ਪੈਣਾ।
  10. ਕੰਮ ਦਾ ਨਾ ਕਾਜ ਦਾ, ਵੈਰੀ ਅਨਾਜ਼ ਦਾ - ਵਿਹਲਾ ਬਹਿ ਕੇ ਖਾਣ-ਪੀਣ ਤੇ ਹੀ ਲੱਕ ਬੰਨ੍ਹਿਆ ਹੋਣਾ, ਸ਼ਬਦ ਨਾ ਸਲੋਕ, ਬਾਬਾ ਟਿੱਕੀਆਂ ਦਾ ਠੋਕ
  11. ਕਰਨੀ ਕੱਖ ਦੀ, ਗੱਲ ਲੱਖ-ਲੱਖ ਦੀ - ਫਡ਼੍ਹਾਂ ਬਹੁਤ ਵੱਡੀਆਂ ਵੱਡੀਆਂ ਮਾਰਨੀਆਂ ਪਰ ਹੱਥੀਂ ਕੁਝ ਵੀ ਨਾ ਕਰਨਾ।
  12. ਕਰਮ ਹੀਣ ਖੇਤੀ ਕਰੇ, ਸੋਕਾ ਪਵੇ ਜਾਂ ਢੱਗਾ ਮਰੇ - ਭਾਗਾਂ ਬਿਨਾਂ ਉੱਦਮ ਕੀਤੇ ਵੀ ਸਫਲ ਨਹੀਂ ਹੁੰਦੇ, ਤਦਬੀਰ ਨਾਲੋਂ ਤਕਦੀਰ ਵਧੇਰੇ ਜੋਰਾਵਰ ਹੁੰਦੀ ਹੈ।
  13. ਕਰ ਮਜੂਰੀ ਖਾ ਚੂਰੀ - ਸੇਵਾ ਨੂੰ ਮੇਵਾ, ਡੋਲ੍ਹ ਰਤ ਤੇ ਖਾ ਭੱਤ, ਰੱਖ ਦੇਹ ਤੇ ਖਾ ਖੇਹ, ਮਿਹਨਤ ਕੀਤਿਆਂ ਹੀ ਸੁਖ ਭੋਗ ਸਕੀਦਾ ਤੇ ਸੁਖ ਭੋਗਣ ਦੇ ਹੱਕਦਾਰ ਬਣੀਦਾ ਹੈ।
  14. ਕੱਲ ਜੰਮੀ ਗਿੱਦਡ਼ੀ ਤੇ ਅੱਜ ਹੋਇਆ ਵਿਆਹ - ਉਮਰ ਦਾ ਕੱਚਾ ਹੈ, ਪਰ ਪੈਰ ਵੱਡਿਆਂ ਵੱਡਿਆਂ ਵਿਚ ਵਧ ਕੇ ਰੱਖਦਾ ਹੈ।
  15. ਕਲ੍ਹਾ ਕਲੰਦਰ ਵੱਸੇ, ਤੇ ਘਡ਼ਿਓਂ ਪਾਣੀ ਨੱਸੇ - ਜਿੱਥੇ ਫੁੱਟ ਤੇ ਲਡ਼ਾਈ ਹੁੰਦੀ ਰਹੇ, ਉਹ ਟੱਬਰ ਬਰਾਦਰੀ ਕੌਮ ਸਦਾ ਤਬਾਹ ਹੁੰਦੀ ਹੈ।
  16. ਕਾਹਲੀ ਦੀ ਘਾਣੀ, ਅੱਧਾ ਤੇਲ ਅੱਧਾ ਪਾਣੀ - ਕਾਹਲੀ ਵਿਚ ਕੀਤਾ ਹੋਇਆ ਕੰਮ ਕਦੇ ਸੂਤ ਨਹੀਂ ਬਹਿੰਦਾ।
  17. ਕਾਠ ਦੀ ਹਾਂਡੀ ਇੱਕੋ ਵੇਰ ਚਡ਼੍ਹਦੀ ਹੈ - ਧੋਖੇਬਾਜ ਦਾ ਕੋਈ ਦੂਜੀ ਵੇਰ ਇਤਬਾਰ ਨਹੀਂ ਕਰਦਾ, ਧੋਖਾ ਫਰੇਬ ਕਦੇ ਕਾਮਯਾਬ ਨਹੀਂ ਰਹਿੰਦਾ, ਪਾਜ ਉੱਖਡ਼ ਹੀ ਜਾਂਦਾ ਹੈ।
  18. ਕਾਲ ਦੀ ਬੱਧੀ ਨਾ ਮੰਗਿਆ, ਪਰ ਬਾਲ ਦੀ ਬੱਧੀ ਮੰਗਿਆ - ਜਦ ਆਪ ਔਖੇ ਹੋਈਏ ਤਾਂ ਔਖਿਆਈ ਝੱਲ ਲਈਦੀ ਹੈ, ਕਿਸੇ ਅੱਗੇ ਹੱਥ ਨਹੀਂ ਅੱਡੀਦੇ ਤੇ ਕਿਸੇ ਨੂੰ ਵਗਾਰ ਖੇਚਲ ਨਹੀਂ ਪਾਈਦੀ, ਪਰ ਜਦ ਧੀ-ਪੁੱਤ ਨੂੰ ਲੋਡ਼ ਜਾਂ ਔਖਿਆਈ ਬਣ ਜਾਵੇ, ਤਾਂ ਮਾਪੇ ਢੀਠ ਹੋ ਕੇ ਮੰਗਣ ਨੂੰ ਜਾਂ ਅਗਲੇ ਨੂੰ ਖੇਚਲ ਪਾਉਣ ਲਈ ਮਜ਼ਬੂਰ ਹੋ ਜਾਂਦੇ ਹਨ।
  19. ਕਾਲੇ ਕਦੇ ਨਾ ਹੋਵਣ ਬੱਗੇ, ਭਾਵੇਂ ਸੌ ਮਣ ਸਾਬਣ ਲੱਗੇ - ਪੱਕਿਆ ਹੋਇਆ ਜਾਂ ਜਮਾਂਦਰੂ ਸੁਭਾ ਬਦਲ ਨਹੀਂ ਸਕਦਾ।
  20. ਕਿਥੇ ਰਾਜਾ ਭੋਜ, ਕਿੱਥੇ ਗੰਗਾ ਤੇਲੀ ? - ਮਾਡ਼ੇ ਗਰੀਬ ਬੰਦੇ ਤਕਡ਼ਿਆਂ ਧਨਾਢਾਂ ਦੀ ਰੀਸ ਨਹੀਂ ਕਰ ਸਕਦੇ।
  21. ਕੀਡ਼ੀ ਦੀ ਮੌਤ ਆਉਂਦੀ ਹੈ ਤਾਂ ਉਸਨੂੰ ਖੰਭ ਲੱਗ ਜਾਂਦੇ ਹਨ - ਜਦੋਂ ਕਿਸੇ ਦੇ ਦਿਨ ਭੈਡ਼ੇ ਆਉਂਦੇ ਹਨ, ਉਹ ਵਿਤੋਂ ਵਧ ਕੇ ਛਾਲਾਂ ਮਾਰਨ ਤੇ ਔਖੇ-ਔਖੇ ਕੰਮਾਂ ਨੂੰ ਹੱਥ ਪਾਉਣ ਲੱਗ ਪੈਂਦਾ ਹੈ, ਅਤੇ ਨੁਕਸਾਨ ਉਠਾਉਂਦਾ ਹੈ।
  22. ਕੁੱਕਡ਼ ਖੇਹ ਉਡਾਈ, ਆਪਣੇ ਹੀ ਸਿਰ ਪਾਈ - ਖੱਪ ਪਾ ਕੇ ਆਪਣੀ ਬੇ-ਇੱਜਤੀ ਆਪੇ ਕਰਾ ਲਈ।
  23. ਕੁੱਤਾ ਰਾਜ ਬਹਾਲੀਏ, ਊਠ ਚੱਕੀ ਚੱਟੇ - ਜੇ ਮਮੂਲੀ ਸੱਤੇ ਤੇ ਘਟੀਆ ਹੈਸੀਅਤ ਵਾਲੇ ਬੰਦੇ ਨੂੰ ਬਹੁਤ ਉੱਚੀ ਪਦਵੀ ਦਿੱਤੀ ਜਾਵੇ, ਤਾਂ ਉਹ ਆਪਣੀ ਖ਼ਸਲਤ ਮੁਤਾਬਕ ਹੀ ਵਰਤੋਂ ਵਰਤਾਰਾ ਕਰਦਾ ਹੈ।
  24. ਕੁੱਤੇ ਦੀ ਪੂਛ ਕਦੇ ਸਿੱਧੀ ਨਹੀਂ ਹੁੰਦੀ - ਪੱਕ ਚੁੱਕਿਆ ਜਾਂ ਜੁਮਾਂਦਰੂ ਸੁਭਾ ਤਬਦੀਲ ਨਹੀਂ ਹੁੰਦਾ।
  25. ਕੁੱਤੇ ਦੀ ਪੂਛ ਨੂੰ ਬਾਰਾਂ ਵਰ੍ਹੇ ਵੰਝਲੀ ਵਿਚ ਪਾ ਛੱਡਿਆ, ਉਹ ਫੇਰ ਵੀ ਵਿੰਗੀ ਦੀ ਵਿੰਗੀ - ਪੱਕ ਚੁੱਕਿਆ ਜਾਂ ਜੁਮਾਂਦਰੂ ਸੁਭਾ ਤਬਦੀਲ ਨਹੀਂ ਹੁੰਦਾ।
  26. ਕੁੱਤੇ ਦੀ ਮੌਤ ਆਉਂਦੀ ਹੈ ਤਾਂ ਉਹ ਜਾ ਮਸੀਤੇ ਹੱਗਦਾ ਹੈ - ਜਦ ਕਿਸੇ ਦੇ ਦਿਨ ਭੈਡ਼ੇ ਹੋਣ ਤਾਂ ਉਹਦੀ ਮੱਤ ਮਾਰੀ ਜਾਂਦੀ ਹੈ, ਅਤੇ ਉਹ ਅਜੇਹੀ ਕਰਤੂਤ ਕਰਦਾ ਹੈ ਜਿਸ ਤੋਂ ਉਹਨੂੰ ਬਹੁਤ ਨੁਕਸਾਨ ਹੁੰਦਾ ਹੈ।
  27. ਕੁੱਤੇ ਭੋਂਕਣ ਤਾਂ ਚੰਦ ਨੂੰ ਕੀ ? - ਬੰਦੇ ਦਾ ਥੁੱਕਿਆ ਚੰਦ ਤੀਕ ਨਹੀਂ ਅੱਪਡ਼ਦਾ, ਸੱਚੇ ਸੁੱਚੇ ਆਦਮੀ ਦੀ ਲੋਕੀਂ ਭਾਵੇਂ ਕਿੰਨੀ ਨਿੰਦਿਆ ਪਏ ਕਰਨ ਉਹ ਉਹਦਾ ਕੁਝ ਨਹੀਂ ਵਿਗਾਡ਼ ਸਕਦੇ।
  28. ਕੋਹ ਨਾ ਤੁਰੀ, ਬਾਬਾ ਤਿਹਾਈ - ਜਿਹਡ਼ੀ ਆਦਮੀ ਕੋਈ ਕੰਮ ਕਰਦਿਆਂ ਹੀ ਕਹਿਣ ਲੱਗ ਪਵੇ ਕਿ ਮੈਂ ਥੱਕ ਗਿਆ ਹਾਂ, ਸਾਹ ਲੈ ਲੈਣ ਦਿਓ, ਉਸ ਤੇ ਢੁਕਾਉਂਦੇ ਹਨ।
  29. ਕੋਠੀ ਉੱਸਰਿਆ, ਤਰਖਾਣ ਵਿੱਸਰਿਆ - ਜਦ ਕਿਸੇ ਗੋਚਰਾ ਕੰਮ ਪੂਰਾ ਹੋ ਜਾਵੇ ਤੇ ਉਹਦੀ ਲੋਡ਼ ਨਾ ਰਹਿ ਜਾਵੇ, ਤਾਂ ਉਹਦੀ ਕੋਈ ਪਰਵਾਹ ਨਹੀਂ ਕਰਦਾ।
  30. ਕੋਲਿਆਂ ਦੀ ਦਲਾਲੀ ਵਿਚ ਮੂੰਹ ਕਾਲਾ - ਇਸ ਮਾਮਲੇ ਵਿਚ ਦਖਲ ਦੇਣ ਦਾ ਲਾਭ ਕੁਝ ਨਹੀਂ ਹੋਣਾ, ਵਾਧੂ ਤਕਲੀਫ ਤੇ ਬਦਨਾਮੀ ਹੀ ਮਿਲੇਗੀ।
  31. ਕੌਣ ਕਹੇ ਰਾਣੀਏ ਅੱਗਾ ਢਕ - ਵੱਡੇ ਡਾਢੇ ਲੋਕਾਂ ਦੇ ਔਗੁਣ ਜਾਂ ਭੁੱਲਾਂ ਉਹਨਾਂ ਸਾਹਮਣੇ ਕੋਈ ਨਹੀਂ ਚਿਤਾਰ ਸਕਦਾ।

 

 

 

 


ਵਧੇਰੇ ਜਾਣਕਾਰੀ ਲਈ ਆਪਣੇ ਸਕੂਲ ਦੇ ਅਧਿਆਪਕਾ / ਅਧਿਆਪਕ ਨਾਲ ਸੰਪਰਕ ਕਰੋ

 

 

 


 



 


ਪੰਜਾਬੀ ਵਿਆਕਰਣ

ਤੇ ਲੇਖ ਰਚਨਾ


ਅਖਾਣਾਂ ਦਾ ਮੁੱਖ ਪੰਨਾ


 
 

ਇਸ ਵੈਬ-ਸਾਇਟ ਦਾ ਵਿਕਾਸ ਅਤੇ ਸਾਂਭ-ਸੰਭਾਲ (2007)
               Challengers Software Technologies (Pioneers in publishing web-content in Hindi & Punjabi)
               SCO 64, First Floor, Sector 40-C, CHANDIGARH (UT) INDIA
               Phone: 91-172-2699064, 4633064, 091-98766 86555
               contact: info.punjab@gmail.com