ਦਾ ਸਬ-ਡੋਮੇਨ

 
line decor
  ਮੁੱਖ ਪੰਨਾ      ਵਰਣ-ਬੋਧ       ਸ਼ਬਦ-ਬੋਧ       ਵਾਕ-ਬੋਧ      ਮੁਹਾਵਰੇ      ਅਖਾਣ      ਲੇਖ-ਰਚਨਾ     ਚਿੱਠੀ-ਪੱਤਰ
line decor
ਸਬ-ਡੋਮੇਨ ਦਾ  ਮੁੱਖ-ਪੰਨਾ 


 
 

ਜੀ ਆਇਆਂ ਨੂੰ

 

ਅਖਾਣ

....................................................................................................................
 

ਚੋਣਵੇਂ ਅਖਾਣ

(ਅਰਥ ਤੇ ਵਰਤੋਂ ਦੇ ਮੌਕੇ)

()

  1. ਖੰਡ, ਖੰਡ ਆਖਿਆਂ ਮੂੰਹ ਮਿੱਠਾ ਨਹੀਂ ਹੋ ਜਾਂਦਾ - ਨਿਰੀਆਂ ਪੂਰੀਆਂ ਗੱਲਾਂ ਤੇ ਮੂੰਹ ਜ਼ਬਾਨੀ ਦੇ ਲਾਰਿਆਂ ਨਾਲ ਕਿਸੇ ਦੀ ਨਿਸ਼ਾ ਨਹੀਂ ਹੋ ਸਕਦੀ। ਰੋਟੀ ਰੋਟੀ ਆਖਿਆਂ ਢਿੱਡ ਨਹੀਂ ਭਰਦਾ ਤੇ ਭੁੱਖ ਨਹੀਂ ਲਹਿੰਦੀ।
  2. ਖਾਈ ਭਲੀ ਕਿ ਮਾਈ ? ਖਾਈ ਭਲੀ ਕਿ ਜਾਈ ? - ਜਿਹਡ਼ਾ ਖਾਣ-ਪੀਣ ਨੂੰ ਦੇਵੇ ਉਹਨੂੰ ਮਾਂ, ਧੀਆਂ, ਪੁੱਤਾਂ ਆਦਿ ਨਾਲੋਂ ਚੰਗੇਰਾ ਗਿਣਿਆ ਜਾਂਦਾ ਹੈ।
  3. ਖਾਈਏ ਮਨ ਭਾਉਂਦਾ, ਹੰਢਾਈਏ ਜਗ ਭਾਉਂਦਾ - ਖੁਰਾਕ ਆਪਣੀ ਮਰਜ਼ੀ ਲੋਡ਼ ਮੁਤਾਬਕ ਖਾਓ, ਪਰ ਪੁਸ਼ਾਕ ਅਜੇਹੀ ਪਹਿਨੋ ਜਿਸ ਨੂੰ ਲੋਕੀ ਠੀਕ ਸਮਝਣ।
  4. ਖਾਣ ਪੀਣ ਨੂੰ ਗੱਲਾਂ, ਤੇ ਮਾਰ ਖਾਣ ਨੂੰ ਇਕੱਲਾ - ਜਦ ਖਾਣ-ਪੀਣ ਤੇ ਮੌਜ ਬਹਾਰਾਂ ਕਰਨ ਦਾ ਵੇਲਾ ਸੀ, ਤਾਂ ਬਹੁਤ ਜਾਣੇ ਭਾਈਵਾਲ ਸਨ, ਜਦ ਇਸ ਖਾਣ ਪੀਣ ਬਦਲੇ ਦੁੱਖ ਜਾਂ ਜੁੰਮੇਵਾਰੀ ਸਿਰ ਆ ਗਈ, ਤਾਂ ਸਭ ਕੁਝ ਇੱਕਲੇ ਨੂੰ ਹੀ ਝੱਲਣਾ ਪਿਆ।
  5. ਖਾਣ ਪੀਣ ਨੂੰ ਢਾਈ ਮੰਨੀਆਂ, ਕੰਮ ਕਰਨ ਨੂੰ ਬਾਹੀਂ ਭੰਨੀਆਂ - ਜਿਹਡ਼ਾ ਆਦਮੀ ਖਾਣ-ਪੀਣ ਨੂੰ ਤਾਂ ਚੌਖਾ ਢਿੱਡ ਭਰਵਾਂ ਮੰਗੇ ਪਰ ਕੰਮ ਦੇ ਵੇਲੇ ਅੱਜ ਪੱਜ ਲਾਵੇ ਤੇ ਕੁਝ ਵੀ ਨਾ ਕਰੇ, ਉਸ ਬਾਰੇ ਕਹਿੰਦੇ ਹਨ।
  6. ਖਾਣ ਪੀਣ ਨੂੰ ਬਾਂਦਰੀ ਤੇ ਫਾਹੇ ਚਡ਼੍ਹਨ ਨੂੰ ਰਿੱਛ - ਖਾਣ ਪੀਣ ਨੂੰ ਭਾਗ ਭਰੀ ਤੇ ਧੌਣ ਭਨਾਉਣ ਨੂੰ ਜੁੰਮਾ - ਕਮਾਵੇ ਕੋਈ ਤੇ ਖਾਵੇ ਕੋਈ, ਮਿਹਨਤ ਮਜੂਰੀ ਤੇ ਖਪਖਾ ਕੋਈ ਕਰੇ ਪਰ ਫਲ ਕੋਈ ਹੋਰ ਹੀ ਖਾਵੇ।
  7. ਖਾਲੀ ਸੰਖ ਵਜਾਵੇ ਦੀਪਾ - ਜਦ ਕੋਈ ਬੰਦਾ ਫੋਕੀਆਂ ਫਡ਼੍ਹਾਂ ਮਾਰੇ, ਤਾਂ ਉਸ ਤੇ ਘਟਾਉਂਦੇ ਹਨ।
  8. ਖੁਦਾ ਨੇਡ਼ੇ ਕਿ ਘਸੁੰਨ ? - ਡਾਢੇ ਦਾ ਸੱਤੀਂ ਵੀਹੀਂ ਸੌਰੱਬ ਦਾ ਵਾਸਤਾ ਸੁਣ ਕੇ ਉੱਨਾ ਕੰਮ ਨਹੀਂ ਕਰਦੇ ਤੇ ਆਖੇ ਨਹੀਂ ਲੱਗਦੇ ਜਿੰਨਾ ਘਸੁੰਨ ਕੁਟਾਪੇ ਦੇ ਡਰ ਤੋਂ ਕਰਦੇ ਹਨ।
  9. ਖੂਹ ਦੀ ਮਿੱਟੀ ਖੂਹ ਨੂੰ ਹੀ ਲੱਗ ਜਾਂਦੀ ਹੈ - ਏਥੋਂ ਜਿੰਨੀ ਖੱਟੀ ਹੁੰਦੀ ਹੈ ਉੱਨਾ ਹੀ ਏਥੇ ਖਰਚ ਆ ਜਾਂਦਾ ਹੈ।
  10. ਖੂਹ ਪੁੱਟਦੇ ਨੂੰ ਖਾਤਾ ਤਿਆਰ - ਜਿਹਡ਼ਾ ਆਦਮੀ ਕਿਸੇ ਦੇ ਰਾਹ ਵਿਚ ਕੰਡੇ ਬੀਜਦਾ ਹੈ, ਉਹਦੇ ਆਪਣੇ ਪੈਰ ਵੀ ਵਿਨ੍ਹੇ ਜਾਂਦੇ ਹਨ। ਕਿਸੇ ਦਾ ਬੁਰਾ ਕਰਨ ਵਾਲੇ ਦਾ ਵੀ ਬੁਰਾ ਹੀ ਹੁੰਦਾ ਹੈ।
  11. ਖੇਤੀ ਖਸਮਾਂ ਸੇਤੀ - ਵਾਹੀ ਜਾਂ ਹੋਰ ਕਾਰ-ਵਿਹਾਰ ਵਿਚ ਤਾਂ ਹੀ ਸਫਲਤਾ ਹੁੰਦੀ ਹੈ ਜੇ ਮਾਲਕ ਸਿਰ ਹੋ ਕੇ ਕੰਮ ਕਰੇ ਕਰਾਵੇ।
  12. ਖੈਰ ਕਲੰਦਰਾਂ, ਹੁੱਝਾਂ ਬਾਂਦਰਾਂ - ਕਮਾਵੇ ਕੋਈ ਤੇ ਖਾਵੇ ਕੋਈ, ਖੇਚਲ ਕੋਈ ਹੋਰ ਕਰੇ ਤੇ ਫਾਇਦਾ ਕੋਈ ਉਠਾਵੇ।

 

 

 


ਵਧੇਰੇ ਜਾਣਕਾਰੀ ਲਈ ਆਪਣੇ ਸਕੂਲ ਦੇ ਅਧਿਆਪਕਾ / ਅਧਿਆਪਕ ਨਾਲ ਸੰਪਰਕ ਕਰੋ

 

 

 


 



 


ਪੰਜਾਬੀ ਵਿਆਕਰਣ

ਤੇ ਲੇਖ ਰਚਨਾ


ਅਖਾਣਾਂ ਦਾ ਮੁੱਖ ਪੰਨਾ


 
 

ਇਸ ਵੈਬ-ਸਾਇਟ ਦਾ ਵਿਕਾਸ ਅਤੇ ਸਾਂਭ-ਸੰਭਾਲ (2007)
               Challengers Software Technologies (Pioneers in publishing web-content in Hindi & Punjabi)
               SCO 64, First Floor, Sector 40-C, CHANDIGARH (UT) INDIA
               Phone: 91-172-2699064, 4633064, 091-98766 86555
               contact: info.punjab@gmail.com