|
ਮੁਹਾਵਰੇ
....................................................................................................................
ਮੁਹਾਵਰੇਦਾਰ ਵਾਕੰਸ਼
(ੳ)
ਉਸਤਰਿਆਂ
ਦੀ ਮਾਲਾ
–
ਉਖਿਆਈ ਵਾਲਾ ਕੰਮ ਜਾਂ ਪਦਵੀ।
(ਮੁੱਖ
ਮੰਤਰੀ ਦੀ ਪਦਵੀ ਤਾਂ ਉਸਤਰਿਆਂ ਦੀ ਮਾਲਾ ਹੈ, ਦਿਨ ਰਾਤ ਵਖਤ ਪਾ ਛਡਦੀ ਹੈ।)
ਉਹਡ਼-ਪੁਹਡ਼
–
ਮਾਡ਼ਾ ਮੋਟਾ ਇਲਾਜ।
ਉੱਕਡ਼-ਦੁੱਕਡ਼
–
ਵਿਰਲਾ ਵਿਰਲਾ।
ਉੱਕਾ-ਪੁੱਕਾ
–
ਸਾਰੇ ਦਾ ਸਾਰਾ।
ਉਚਾਵਾਂ ਚੁਲ੍ਹਾ
–
ਇਕ ਥਾਂ ਟਿਕ ਕੇ ਨਾ ਰਹਿਣ ਵਾਲਾ ਬੰਦਾ।
(ਗੋਪੀ
ਦਾ ਕੋਈ ਖਾਸ ਟਿਕਾਣਾ ਨਹੀਂ, ਉਹ ਤਾਂ ਉਚਾਵਾਂ ਚੁਲ੍ਹਾ ਹੈ, ਅੱਜ ਏਥੇ, ਭਲਕੇ ਔਥੇ, ਤੇ
ਪਰਸੋਂ ਪਤਾ ਨਹੀਂ ਕਿਥੇ।)
ਉੱਨੀ-ਇੱਕੀ (ਉੱਨੀ-ਵੀਹ) ਦਾ ਫਰਕ
–
ਬਹੁਤ ਥੋਡ਼੍ਹਾ ਫਰਕ।
(ਇਹ
ਦੋਵੇਂ ਜਵਾਨ ਇੱਕੋ ਜਿੱਡੇ ਹੀ ਹਨ, ਕਿਤੇ ਉੱਨੀ-ਇੱਕੀ ਦਾ ਫਰਕ ਭਾਵੇਂ ਹੋਵੇ)
ਉਰਲਾ-ਪਰਲਾ
–
ਨਿੱਕਾ
–
ਮੋਟਾ, ਫੁਟਕਲ।
ਉਰਾ-ਪਰਾ
–
ਟਾਲ ਮਟੋਲ ਬਹਾਨੇ।
(ਮੇਰੀ
ਬਣਦੀ ਰਕਮ ਹੁਣੇ ਢੇਰੀ ਕਰ, ਉਰਾ-ਪਰੇ ਕਰੇਂਗਾ, ਤਾਂ ਛਿੱਤਰ ਤਿਆਰ ਈ।)
ਊਲ-ਜਲੂਲ
–
ਬਕਵਾਸ, ਬੇਸ਼ਰਮੀ ਭਰੇ ਬਚਨ।
ਓਡਾ-ਕੇਡਾ
–
ਜਿੱਡਾ ਸੀ ਓਡਾ ਹੀ, ਜਿੰਨਾ ਸੀ ਉੱਨਾ ਹੀ।
(ਅ)
ਅਸਮਾਨੀ ਗੋਲਾ
– ਅਚਨਚੇਤ ਆ ਪਈ ਕੁਦਰਤੀ ਬਿਪਤਾ।
ਅਕਲ
ਦਾ ਅੰਨ੍ਹਾ –
ਅਕਲ ਦਾ ਸੂਰਾ, ਅਕਲ ਦਾ ਕੋਟ।
ਅਕਲ
ਦਾ ਵੈਰੀ –
ਮੂਰਖ, ਬੇਅਕਲ।
ਅੱਖ
ਦਾ ਫੇਰ –
ਬਹੁਤ ਥੋਡ਼੍ਹਾ ਸਮਾਂ।
ਅੱਗ
ਦਾ ਗੋਲਾ (ਭਾਂਬਡ਼)
– ਬਹੁਤ ਕਰੋਧੀ।
ਅੱਗ
ਦੇ ਭਾ –
ਬਹੁਤ ਮਹਿੰਗਾ।
ਅੱਗ
ਪਾਣੀ ਦਾ ਵੈਰ
– ਸੁਭਾਅ ਵਿਚ ਰਚਿਆ ਤੇ ਕੁਦਰਤੀ
ਵੈਰ, ਨਾ ਮਿਟਣ ਵਾਲੀ ਦੁਸ਼ਮਣੀ।
ਅਗਲਾ
ਪੋਚ –
ਹੁਣ ਦੇ ਨੌਜਵਾਨ ਜੋ ਸਮਾਂ ਪਾ ਕੇ ਸਿਆਣੇ ਹੋਣ ਵਾਲੇ ਹਨ।
ਅਗਲੇ
ਵਾਰੇ ਦਾ –
ਬਹੁਤ ਪੁਰਾਣਾ।
ਅਟਕਲ
ਪੱਚੂ –
ਅਟਾ-ਸਟਾ, ਅੰਦਾਜਾ।
ਅੰਨ੍ਹੀ ਖੱਟੀ
– ਫਜ਼ੂਲ ਜਾਂ ਬੇਹਿਸਾਬੀ ਆਮਦਨ।
ਅੰਨ੍ਹੇਵਾਹ –
ਬਿਨਾ ਸੋਚੇ ਵਿਚਾਰੇ।
ਅਲਫ਼-ਨੰਗਾ –
ਬਿਲਕੁਲ ਨੰਗਾ।
ਅਲੋਕਾਰ ਦਾ –
ਅਨੋਖਾ
ਆਟੇ
ਦਾ ਦੀਵਾ –
ਬਹੁਤ ਕਮਜ਼ੋਰ
ਆਟੇ
ਵਿਚ ਲੂਣ –
ਬਹੁਤ ਥੋਡ਼੍ਹਾ।
(ਸਾਰੇ
ਭਾਰਤ ਦੀ ਵਸੋਂ ਵਿਚ ਸਿੱਖ ਮਸਾਂ ਆਟੇ ਵਿਚ ਲੂਣ ਹੀ ਹਨ)
ਆਪ
ਮੁਹਾਰੇ, ਆ ਮੁਹਾਰੇ
– ਕਿਸੇ ਦੀ ਸਲਾਹ ਲੈਣ ਤੋਂ
ਬਿਨਾਂ।
(ੲ)
ਇੱਕਡ਼-ਦੁੱਕਡ਼
– ਇੱਕ-ਇੱਕ, ਦੋ-ਦੋ ਕਰ
ਕੇ।
ਇੱਕ-ਮਿੱਕ, ਇੱਕ ਮੁੱਠ
– ਪੂਰਨ ਏਕਤਾ ਤੇ ਪ੍ਰੇਮ
ਵਾਲੇ।
ਇੱਕੋ
ਢਿੱਡ ਦੇ –
ਇੱਕੋ ਮਾਂ ਦੀ ਔਲਾਦ।
ਇੱਟ-ਕੁੱਤੇ (ਇੱਟ-ਘਡ਼ੇ) ਦਾ ਵੈਰ
– ਸੁਭਾਵਕ ਤੇ ਡੂੰਘਾ ਵੈਰ।
ਇੱਟ
ਖਡ਼ਿੱਕਾ –
ਲਡ਼ਾਈ, ਝਗਡ਼ਾ, ਫਸਾਦ।
ਈਦ
ਦਾ ਚੰਦ –
ਜਿਸ ਦੀ ਬਹੁਤ ਚਾਹ ਨਾਲ ਉਡੀਕ ਕੀਤੀ ਜਾਵੇ ਤੇ ਜੋ ਕਦੀ ਕਦਾਈਂ ਚਿਰਾਂ ਪਿਛੋਂ ਮਿਲੇ।
(ਸ)
ਸਹਿਜ
ਸੁੱਭਾ (ਸੁਭਾਅ) –
ਸੌਖੇ ਹੀ, ਸੁਭਾਵਿਕ ਹੀ।
ਸੱਗਾ
ਰਿੱਤਾ –
ਨੇਡ਼ੇ ਦਾ ਤੇ ਆਦਰ ਭਾੱ ਦਾ ਹੱਕਦਾਰ ਸਨਬੰਧੀ
ਸੱਤਰ੍ਹਿਆ ਬਹੱਤਰ੍ਹਿਆ
– ਬਹੁਤ ਬੁੱਢਾ, ਬੁਢੇਪੇ
ਕਰਕੇ ਜਿਸ ਦੀ ਅਕਲ ਟਿਕਾਣੇ ਨਾ ਰਹੀ ਹੋਵੇ।
ਸੱਥਰ
ਦਾ ਚੋਰ –
ਆਪਣੇ ਹੀ ਸਾਥੀਆਂ ਦੀ ਚੋਰੀ ਕਰਨ ਵਾਲਾ।
ਸ਼ਰਮੋਂ ਕੁਸ਼ਰਮੀ
– ਆਪਣੀ ਮਰਜ਼ੀ ਤੋਂ
ਬਿਨਾਂ, ਲੱਜਿਆ ਦੇ ਵੱਸ ਹੋ ਕੇ।
ਸਾਨ੍ਹਾਂ (ਸੰਢਿਆਂ) ਦਾ ਭੇਡ਼
– ਵੱਡਿਆਂ (ਡਾਢਿਆਂ)
ਬੰਦਿਆਂ ਦੀ ਲਡ਼ਾਈ।
ਸਿਆਪੇ ਦੀ ਨੈਣ
– ਕਲ੍ਹਾ ਦਾ ਮੂਲ, ਦੋਹਂ
ਧਿਰਾਂ ਵਿਚ ਵਰ ਪਾਉਣ ਵਾਲਾ।
ਸਿਰ
ਸਡ਼ਿਆ –
ਜੋ ਇਕ ਕੰਮ ਨੂੰ ਕਰੀ ਹੀ ਜਾਵੇ ਤੇ ਅੱਕੇ, ਥੱਕੇ ਨਾ।
ਸਿਰ
ਕੱਢ –
ਪ੍ਰਸਿੱਧ।
ਸਿਰ
ਨਾ ਪੈਰ –
ਜਿਸ ਗੱਲ ਦਾ ਕੁਝ ਥਹੁ ਪਤਾ ਨਾ ਲੱਗੇ।
ਸਿਰ
ਪਰਨੇ –
ਸਿਰ ਦੇ ਭਾਰ।
ਸਿਰ
ਮੱਥੇ ਤੇ –
ਬਡ਼ੀ ਖੁਸ਼ੀ ਨਾਲ।
ਸੁੱਖੀਂ ਲੱਧਾ
– ਛਿੰਦਾ –
ਸੁੱਖ – ਸੁੱਖ ਕੇ ਲੱਭਾ
ਹੋਇਆ।
(ਹ)
ਹੱਕਾ
ਬੱਕਾ –
ਹੈਰਾਨ ਪਰੇਸ਼ਾਨ।
ਹੱਟਾ
ਕੱਟਾ –
ਮੋਟਾ ਤਾਜ਼ਾ, ਰਿਸ਼ਟ ਪੁਸ਼ਟ।
ਹੱਡਾਂ ਦਾ ਸੁੱਚਾ
– ਨਰੋਆ, ਸਰੀਰਕ ਕੱਜ ਤੋਂ
ਰਹਿਤ।
ਹੱਡਾਂ ਦਾ ਸਾਡ਼
– ਦੁਖੀ ਕਰਨ ਵਾਲਾ, ਜਿਸ
ਬਾਰੇ ਚਿੰਤਾ ਲੱਗੀ ਰਹੇ।
ਹੱਡਾਂ ਪੈਰਾਂ ਦਾ ਖੁੱਲ੍ਹਾ
– ਉੱਚਾ ਲੰਮਾ ਜਵਾਨ।
ਹੱਡੀਆਂ ਦੀ ਮੁੱਠ
– ਬਹੁਤ ਹੀ ਲਿੱਸਾ।
ਹੱਥ
ਠੋਕਾ –
ਵੇਲੇ ਕੁਵੇਲੇ ਕੰਮ ਆਉਣ ਵਾਲਾ।
ਹੱਥ
ਦਾ ਸੁੱਚਾ –
ਕੰਮ ਵਿਚ ਸੁਚੱਜਾ।
ਹੱਥ-ਹੁਦਾਰ –
ਲਿਖ ਲਿਖਾ ਤੋਂ ਬਿਨਾਂ ਥੋਡ਼੍ਹੇ ਚਿਰ ਲਈ ਹੁਦਾਰ ਦਿੱਤੀ, ਲਈ ਰਕਮ।
ਹੱਥਾਂ ਦੀ ਮੈਲ
– ਹੱਥਾਂ ਨਾਲ ਕਮਾਈ ਜਾ
ਸਕਣ ਵਾਲੀ ਸ਼ੈ, ਧਨ।
ਹਨੇਰ
ਖਾਤਾ –
ਜਿਸ ਵਿਹਾਰ ਦਾ ਕੋਈ ਹਿਸਾਬ ਕਿਤਾਬ ਨਾ ਹੋਵੇ, ਜਿਸ ਵਿਚ ਬੇਈਮਾਨੀ ਵਰਤੀ ਜਾਂਦੀ ਹੋਵੇ।
ਹਰ
ਮਸਾਲੇ ਪਿਪਲਾ ਮੂਲ
– ਹਰ ਕੰਮ ਨੂੰ ਹੱਥ ਪਾਉਣ
ਵਾਲਾ ਤੇ ਹਰ ਥਾਂ ਸਿਰ ਡਾਹੁਣ ਵਾਲਾ।
ਹਡ਼੍ਹਬਾਂ ਦਾ ਭੇਡ
– ਵਾਧੂ ਨਕੰਮਾ ਝਗਡ਼ਾ।
ਹਿੱਕ
ਦਾ ਧੱਕਾ –
ਜ਼ੋਰਾਵਰੀ, ਜਬਰ।
ਹਿੱਕ
ਦੇ ਜ਼ੋਰ (ਤਾਣ)
– ਆਪਣੇ ਬਲ ਨਾਲ।
(ਕ)
ਕਹਿਣ
ਦੀਆਂ ਗੱਲਾਂ
– ਲਾਰੇ, ਇਕਰਾਰ ਜੋ ਪੂਰੇ ਨਹੀਂ
ਕੀਤੇ ਜਾਣੇ।
ਕੰਨਾਂ ਦਾ ਕੱਚਾ
– ਹਰ ਕਿਸੇ ਦੀ ਗੱਲ ਉੱਤੇ
ਇਤਬਾਰ ਕਰ ਲੈਣ ਵਾਲਾ।
ਕੰਮ-ਕੋਸ, ਕੰਮ ਚੋਰ
– ਜੋ ਜੀ ਲਾ ਕੇ ਕੰਮ ਨਾ
ਕਰੇ।
ਕਲਮ
ਦਾ ਧਨੀ –
ਬਡ਼ਾ ਸਫਲ ਲਿਖਾਰੀ।
ਕਾਠ
ਦਾ ਉੱਲੂ –
ਮੂਰਖ।
ਕਾਠ
ਦੀ ਹਾਂਡੀ –
ਝੂਠ, ਫਰੇਬ, ਦਗਾ, ਛੇਤੀ ਖਤਮ ਹੋ ਜਾਣ ਵਾਲਾ ਵਿਖਾਵਾ।
ਕਿਸਮਤ ਦਾ ਧਨੀ (ਜਾਂ ਬਲੀ)
– ਭੈਡ਼ੀ ਕਿਸਮਤ ਵਾਲਾ,
ਮੰਦਭਾਗਾ।
ਕਿਸਮਤ ਦੇ ਕਡ਼ਛੇ
– ਚੰਗੇ ਭਾਗਾਂ ਦੇ ਕਾਰਨ
ਖੁਲ੍ਹੇ ਡੁਲ੍ਹੇ ਮਿਲੇ ਗੱਫੇ।
(ਖ,
ਗ, ਘ)
ਖਰਗੀਨ ਦੀ ਭਰਤੀ –
ਨਕੰਮੇ ਬੰਦਿਆਂ ਦਾ ਇਕੱਠ।
ਗੱਦੋਂ ਖੁਰਕੀ
– ਗੌਂ ਗਰਜ਼ ਦੀ ਖਾਤਰ ਕੀਤੀ ਟਹਿਲ
ਖੁਸ਼ਾਮਦ।
ਗੋਦਡ਼ੀ ਵਿਚ ਲਾਲ
– ਗੁੱਝਾ ਗੁਣਵਾਨ ਬੰਦਾ,
ਵੇਖਣ ਨੂੰ ਸਿੱਧਾ-ਸਾਦਾ ਪਰ ਯੋਗਤਾ ਵਿਚ ਬਹੁਤ ਉੱਚਾ।
ਗੋਬਰ
ਗਣੇਸ਼ –
ਮੋਟਾ ਮੂਰਖ ਬੰਦਾ।
ਘਡ਼ੀ
ਦਾ ਪਰਾਹੁਣਾ, ਘਡ਼ੀਆਂ ਪਲਾਂ ਤੇ, ਦਮ ਦਾ ਪਰਾਹੁਣਾ, ਅਖੀਰਲੇ ਦਮਾਂ ਤੇ
– ਮਰਨਾਊ, ਮਰਨ ਕਿਨਾਰੇ।
ਘਡ਼ੇ
ਜਿੱਡਾ ਮੋਤੀ
– ਬਹੁਤ ਉੱਘਾ, ਚੰਗਾ ਆਦਮੀ।
ਘਡ਼ੇ
ਦੀ ਮੱਛੀ –
ਜੋ ਹਰ ਵੇਲੇ ਹੱਥਾਂ ਹੇਠ ਹੋਵੇ ਤੇ ਜਦ ਜੀ ਕਰੇ ਵਰਤਿਆ ਜਾ ਸਕੇ, ਛੇਤੀ ਕਾਬੂ ਆ ਸਕਣ
ਵਾਲਾ ਬੰਦਾ, ਵੱਸ ਵਿਚ।
ਘੇਗਲ
ਕੰਨਾ –
ਘੇਸਲਾ, ਸੁਣ ਕੇ ਘੇਸਲ ਮਾਰ ਛੱਡਣ ਵਾਲਾ।
(ਚ,
ਛ, ਜ)
ਚੰਡਾਲ ਚੌਂਕਡ਼ੀ, ਲੁੱਚ ਮੰਡਲੀ
–ਭੈਡ਼ੇ ਤੇ ਲੁੱਚੇ ਬੰਦਿਆਂ
ਦੀ ਟੋਲੀ।
ਚਹੁੰ
ਚੋਰਾਂ ਦੀ ਮਾਰ
– ਬਹੁਤ ਵਧੇਰੇ ਕੁੱਟ ਮਾਰ।
ਚੱਤੇ
ਪਹਿਰ –
ਹਰ ਵੇਲੇ।
ਚਾਪਡ਼ ਚੁੱਲ੍ਹਾ
– ਮੋਟਾ, ਬੇਸ਼ਕਲ ਬੰਦਾ।
ਚਾਰ
ਅੱਖਰ –
ਥੋਡ਼੍ਹੀ ਜਿਹੀ ਪਡ਼੍ਹਾਈ।
ਚਿਡ਼ੀਆਂ ਦਾ ਦੁੱਧ
– ਅਣਹੋਣੀ ਸ਼ੈ।
ਚੌਡ਼
ਚਾਨਣ –
ਅਵਾਰਾ, ਨਿਕੰਮਾ ਮਨੁੱਖ।
ਛੋਹਰ
ਛਿੰਨਾ –
ਹੋਛਾ।
ਜਬਾਨੀ ਜਮ੍ਹਾਂ ਖਰਚ
– ਫੋਕੀਆਂ ਗੱਲਾਂ।
ਜਿਗਰ
ਦਾ ਟੋਟਾ –
ਪੁੱਤਰ।
ਜੁੱਤੀ ਦਾ ਯਾਰ
– ਜੋ ਮਾਰ ਖਾ ਕੇ ਜਾਂ ਮਾਰ
ਕੇ ਡਰ ਕਰ ਕੇ ਕੰਮ ਕਰੇ।
(ਡ,
ਢ, ਤ)
ਡੱਡ
ਮੱਛ –
ਚੰਗੀ ਮਾਡ਼ੀ ਸਭ ਸ਼ੈ, ਵੱਡੇ ਛੋਟੇ ਸਭ ਬੰਦੇ।
ਡਾਵਾਂ-ਡੋਲ –
ਉਦਾਸ, ਥਿਡ਼ਕਿਆ ਹੋਇਆ।
ਢਲਦਾ
ਪਰਛਾਵਾਂ –
ਜੋ ਸਦਾ ਇੱਕ-ਰੱਸ ਨਾ ਰਹੇ, ਜੋ ਵਧਦਾ ਘਟਦਾ ਰਹੇ।
ਤਰਲੋ
ਮੱਛੀ –
ਪਾਣੀਓਂ ਬਾਹਰ ਕੱਢੀ ਮੱਛੀ ਵਾਂਙ ਤਡ਼ਫ ਰਿਹਾ।
ਤਾਰਿਆਂ ਦੀ ਛਾਵੇਂ
– ਤਡ਼ਕੇ, ਬਹੁਤ ਸਵੇਰੇ।
ਤੇਲੀਆ ਬੁੱਧ
– ਸਿਆਣਾ ਬੰਦਾ, ਤੇਜ ਸਮਝ।
(ਦ,
ਧ, ਨ)
ਦਸਾਂ
ਨਹੁੰਆਂ ਦੀ ਕਮਾਈ
– ਹਕ ਹਲਾਲ ਦੀ ਕਮਾਈ।
ਦਮ
ਦਾ ਪਰਾਹੁਣਾ
– ਮਰਨਾਉ।
ਦਮਾਂ
ਦਾ ਗਾਡ਼੍ਹਾ
– ਧੀਰਜ ਜੇਹੇ ਵਾਲਾ ਬੰਦਾ, ਜੋ
ਛੇਤੀ ਥੱਕੇ, ਅੱਕੇ ਨਾ।
ਦਿਲ
ਦਾ ਦਰਿਆ –
ਬਡ਼ਾ ਸਖੀ, ਖੁਲ੍ਹ ਦਿਲਾ।
ਦੁੱਧ
ਦਾ ਉਬਾਲ –
ਥੋਡ਼੍ਹ-ਚਿਰਾ ਜੋਸ਼।
ਦੋ
ਪੁਡ਼ ਮਿਲਦੇ
– ਤਰਕਾਲਾਂ ਵੇਲੇ, ਸੂਰਜ ਅਸਤਣ
ਸਮੇਂ।
ਦੌਲਾ
ਮੌਲਾ –
ਲਾਪਰਵਾਹ।
ਧੁਖ-ਧੁਖੀ –
ਚਿੰਤਾ, ਘਬਰਾਹਟ।
ਨਗਾਰੇ ਦੀ ਚੋਟ ਨਾਲ
– ਗੱਜ ਵੱਜ ਕੇ, ਸਭ ਦੇ
ਰੂਬਰੂ।
ਨਮਦਾ
ਬੁੱਧ –
ਥੋਡ਼੍ਹੀ ਅਕਲ ਵਾਲਾ, ਮੋਟੀ ਸਮਝ।
ਨਾਢੂ
ਸਰਾਫ, ਨਾਢੂ ਖਾਂ
– ਆਕਡ਼ ਖਾਂ, ਹੰਕਾਰੀ।
(ਪ,
ਫ, ਬ)
ਪਾਣੀ
ਦਾ ਬੁਲਬੁਲਾ
– ਛੇਤੀ ਨਾਸ ਹੋ ਜਾਣ ਜਾਂ
ਮਿਟ-ਮੁੱਕ ਜਾਣ ਵਾਲਾ।
ਪਿਤਾ
ਪੁਰਖੀ –
ਵੱਡ ਵਡੇਰਿਆਂ ਦੇ ਸਮੇਂ ਤੋਂ ਤੁਰੀ ਆਉਂਦੀ ਰੀਤ ਰਸਮ।
ਫਸਲੀ
ਬਟੇਰਾ –
ਜੋ ਆਪਣੀ ਗਰਜ਼ ਵੇਲੇ ਆ ਮੂੰਹ ਵਿਖਾਵੇ ਤੇ ਕੰਮ ਹੋ ਜਾਣ ਤੇ ਖਿਸਕੂੰ ਹੋ ਜਾਵੇ।
ਫਿੱਟਣੀਆਂ (ਫਿੱਟਡ਼ੀਆਂ) ਦਾ ਫੇਟ
– ਲਡ਼ਾਈ ਕਰਾਉਣ ਵਾਲਾ,
ਲਾਊ ਮਾਊ।
ਫੇਰਵਾਂ ਚੁੱਲ੍ਹਾ
– ਸਦਾ ਹੀ ਧਡ਼ਾ ਜਾਂ ਖਿਆਲ
ਬਦਲਦਾ ਰਹਿਣ ਵਾਲਾ।
ਬਗਲਾ
ਭਗਤ –
ਪਖੰਡੀ, ਵੇਖਣ ਨੂੰ ਬਡ਼ਾ ਭਲਾ ਪੁਰਸ਼ ਪਰ ਵਿਚੋਂ ਲੁੱਚਾ।
ਬੁੱਧੂ ਲਾਣਾ
– ਮੂਰਖਾਂ ਦੀ ਟੋਲੀ, ਮੂਰਖ ਲੋਕ।
(ਭ,
ਮ)
ਭੰਗ
(ਭੋਹ) ਦੇ ਭਾਡ਼ੇ
– ਅਜਾਈਂ ਵਿਅਰਥ, ਬਹੁਤ
ਸਸਤਾ।
ਭਾਡ਼ੇ ਦਾ ਟੱਟੂ
– ਉਜਰਤ ਲੈ ਕੇ ਕੰਮ ਕਰਨ
ਵਾਲਾ, ਜੋ ਖੇਚਲ ਦਾ ਮੁੱਲ ਲਏ ਬਿਨਾਂ ਕੁਝ ਨਾ ਕਰੇ।
ਭੂੰਡਾਂ ਦੀ ਖੱਖਰ
– ਬਹੁਤ ਲਡ਼ਾਕਾ, ਕੁਪੱਤਾ
ਬੰਦਾ, ਬਹੁਤ ਲਡ਼ਾਕੇ ਕੱਪਤੇ ਬੰਦੇ।
ਭੇਡ
ਚਾਲ –
ਬਿਨਾਂ ਸੋਚੇ-ਵਿਚਾਰੇ ਕੀਤੀ ਰੀਸ।
ਮਾਤਾ
ਦਾ ਮਾਲ –
ਨਿਕੰਮਾ ਸ਼ੈ, ਬਹੁਤ ਕਮਜ਼ੋਰ ਆਦਮੀ।
ਮਿੱਟੀ ਦਾ ਮਾਧੋ
– ਮੂਰਖ।
ਮਿੱਟੀ ਦੇ ਮੁੱਲ
– ਬਹੁਤ ਸਸਤਾ।
ਮਿੱਠੀ ਛੁਰੀ
– ਉੱਪਰੋਂ ਮਿੱਤਰ ਪਰ ਵਿਚੋਂ ਪੱਕਾ
ਵੈਰੀ।
ਮੁੱਛ
ਦਾ ਵਾਲ –
ਸਦਾ ਨਾਲ ਰਹਿਣ ਵਾਲਾ ਇਤਬਾਰੀ ਬੰਦਾ।
ਮੂੰਹ
ਦਾ ਮਿੱਠਾ –
ਮਿੱਠੀਆਂ ਮਿੱਠੀਆਂ ਗੱਲਾਂ ਕਰਨ ਵਾਲਾ।
ਮੂੰਹ
ਫੱਟ –
ਬਿਨਾ ਸੋਚੇ ਵਿਚਾਰੇ ਮਨ-ਆਈ ਗੱਲ ਕਹਿ ਦੇਣ ਵਾਲਾ।
ਮੂੰਹ
ਮੀਟੀ ਪਰਾਕਡ਼ੀ
– ਬਹੁਤ ਹੀ ਘੱਟ ਬੋਲਣ
ਵਾਲਾ।
ਮੋਮ
ਦਾ ਨੱਕ –
ਜੋ ਕਿਸੇ ਗੱਲ ਤੇ ਪੱਕਾ ਜਾਂ ਕਾਇਮ ਨਾ ਰਹੇ।
(ਰ,
ਲ, ਵ)
ਰੰਨ
ਮੁਰੀਦ –
ਵਹਿਟੀ ਦੇ ਅਧੀਨ।
ਰਾਤ
ਦਾ ਜੰਮ –
ਚੋਰੀ ਦਾ ਮਾਲ।
ਰਾਮ
ਕਹਾਣੀ –
ਦੁੱਖ ਭਰੀ ਲੰਮੀ ਵਾਰਤਾ।
ਲਹੂ
(ਖੂਨ) ਦਾ ਤਿਹਾਇਆ
– ਜਾਨੀ ਦੁਸ਼ਮਣ, ਜਾਨ ਦਾ
ਵੈਰੀ।
ਲਗਰ
(ਪੋਰੀ) ਵਰਗਾ ਜਵਾਨ
– ਪਤਲਾ, ਲੰਮਾ ਤੇ ਸੋਹਣਾ
ਜਵਾਨ।
ਲੰਗੋਟੀਆ ਯਾਰ
– ਛੋਟੀ ਉਮਰ ਦਾ ਬਣਿਆ ਮਿੱਤਰ।
ਲੰਡਾ
(ਚਿਡ਼ਾ) ਛਡ਼ਾ
– ਜਿਸ ਦਾ ਟੱਬਰ ਨਾ ਹੋਵੇ,
ਇੱਕਲਾ-ਕਾਰਾ।
ਲੰਡੀ
ਬੁੱਚੀ –
ਨੀਵੇਂ ਦਰਜੇ ਦੇ ਲੋਕ।
ਲਾਈ
ਲੱਗ –
ਬਿਨਾਂ ਸੋਚੇ ਵਿਚਾਰੇ ਹੋਰਨਾਂ ਦੇ ਕਹੇ ਤੇ ਤੁਰਨ ਵਾਲਾ।
ਲਪੌਡ਼ ਸੰਖ, ਗਪੌਡ਼ ਸੰਖ
– ਗੱਪਾਂ ਤੇ ਫਡ਼੍ਹਾਂ
ਮਾਰਨ ਵਾਲਾ।
ਲਾਰੇ
ਹੱਥਾ –
ਝੂਠੇ ਇਕਰਾਰ ਕਰਨ ਵਾਲਾ।
ਲਾਲ
ਬੁਝੱਕਡ਼ –
ਜੋ ਆਪਣੇ ਆਪ ਨੂੰ ਬਹੁਤ ਸਿਆਣਾ ਸਮਝੇ।
ਵਾਹ
ਲੱਗਦਿਆਂ –
ਜਿਥੋਂ ਤੀਕ ਹੋ ਸਕੇ।
ਵਾਹੋ
ਦਾਹੀ –
ਬਹੁਤ ਛੇਤੀ-ਛੇਤੀ ਤੇ ਅਟਕਣ ਤੋਂ ਬਿਨਾਂ।
ਵਧੇਰੇ
ਜਾਣਕਾਰੀ ਲਈ
ਆਪਣੇ ਸਕੂਲ ਦੇ ਅਧਿਆਪਕਾ
/
ਅਧਿਆਪਕ ਨਾਲ ਸੰਪਰਕ ਕਰੋ
|