|
ਮੁਹਾਵਰੇ
ਅਤੇ ਅਖਾਣ
....................................................................................................................
ਹਰੇਕ ਬੋਲੀ ਵਿਚ ਸ਼ਬਦਾਂ ਦਾਂ
ਸ਼ਬਦ-ਸਮੂਹਾਂ (ਵਾਕੰਸ਼ਾਂ) ਦੀ ਵਰਤੋਂ ਆਮ ਤੌਰ ਤੇ ਦੋ ਪ੍ਰਕਾਰ ਦੀ ਹੁੰਦੀ ਹੈ
–
ਸਧਾਰਨ ਤੇ ਖਾਸ ਜਾਂ ਮੁਹਾਵਰੇਦਾਰ। ਜਦ ਸ਼ਬਦਾਂ ਜਾਂ ਵਾਕੰਸ਼ਾਂ ਨੂੰ ਉਹਨਾਂ ਦੇ ਅੱਖਰੀ
ਅਰਥਾਂ ਵਿਚ ਵਰਤਿਆ ਜਾਵੇ, ਤਾਂ ਇਹ ਵਰਤੋਂ ਸਧਾਰਨ ਵਰਤੋਂ ਹੁੰਦੀ ਹੈ, ਜਿਵੇਂ ਕਿ
–
ਰੋਟੀ ਖਾਣੀ, ਹੱਥ ਸੇਕਣੇ, ਦੁੱਧ ਪੀਣਾ, ਧੋਬੀ ਦਾ ਖੋਤਾ।
ਜਦ ਸ਼ਬਦਾਂ ਜਾਂ ਵਾਕੰਸ਼ਾਂ ਨੂੰ
ਉਨ੍ਹਾਂ ਦੇ ਅੱਖਰੀ ਜਾਂ ਆਮ ਅਰਥਾਂ ਵਿਚ ਨਹੀਂ, ਸਗੋਂ ਹੋਰ ਹੀ ਖਾਸ ਅਰਥਾਂ ਵਿਚ ਵਰਤਿਆ
ਜਾਵੇ, ਤਾਂ ਇਸ ਵਰਤੋਂ ਨੂੰ ਖਾਸ ਜਾਂ ਮੁਹਾਵਰੇਦਾਰ ਵਰਤੋਂ ਕਿਹਾ ਜਾਂਦਾ ਹੈ, ਅਤੇ ਅਜਿਹੇ
ਵਾਕੰਸ਼ ਨੂੰ ਮੁਹਾਵਰੇਦਾਰ ਵਾਕੰਸ਼ ਜਾਂ ਵਾਕੰਸ਼ ਆਖਦੇ ਹਨ, ਜਿਵੇਂ ਕਿ
–
ਮਾਰ ਖਾਣੀ, ਲੱਕ ਸੇਕਣਾ, ਗੁੱਸਾ ਪੀਣਾ, ਅੱਗ ਦੇ ਭਾ, ਚਿਡ਼ੀਆਂ ਦਾ ਦੁੱਧ, ਖੋਤਾ।
ਸ਼ਬਦਾਂ
ਨੂੰ ਆਮ ਤੋਂ ਹੋਰਵੇਂ ਅਰਥ ਲੈਣ ਲਈ ਕਿਸੇ ਨਾਉਂ ਜਾਂ ਵਾਕੰਸ਼ ਨਾਲ ਭਾਵਾਰਥ ਲਾਇਆਂ ਜੋ ਸ਼ਬਦ
ਇਕੱਠ ਬਣਦਾ ਹੈ, ਉਹਨੂੰ ਮੁਹਾਵਰਾ ਆਖਦੇ ਹਨ, ਜਿਵੇਂ ਕਿ
– ਲੱਕ ਸੇਕਣਾ, ਲੱਕ
ਬੰਨ੍ਹਣਾ, ਸਿਰ ਫੇਰਨਾ।
ਮੁਹਾਵਰਿਆਂ
ਦੀ ਵਰਤੋਂ ਬੋਲੀ ਨੂੰ ਸ਼ੰਗਾਰਦੀ, ਸੰਵਾਰਦੀ ਤੇ ਜ਼ੋਰਦਾਰ ਬਣਾਉਂਦੀ ਹੈ। ਇਸ ਨਾਲ ਥੋਡ਼੍ਹੇ
ਸ਼ਬਦਾਂ ਵਿਚ ਬਹੁਤਾ ਕੁਝ ਪ੍ਰਗਟ ਕੀਤਾ ਜਾ ਸਕਦਾ ਹੈ। ਆਮ ਕਰਕੇ ਮੁਹਾਵਰਾ ਕਿਸੇ ਕੰਮ ਦੇ
ਕਰਨ ਜਾਂ ਹੋਣ ਨੂੰ ਪ੍ਰਗਟ ਕਰਦਾ ਹੈ ਤੇ ਇਸ ਦੇ ਮਗਰ ਭਾਵਾਰਥ ਲੱਗਾ ਹੁੰਦਾ ਹੈ। ਵਰਤੋਂ
ਵੇਲੇ ਇਸ ਭਾਵਾਰਥ ਤੋਂ ਬਣੀ ਕਿਰਿਆ ਦੇ ਰੂਪ ਵਿਚ ਲਿੰਗ, ਵਚਨ, ਪੁਰਖ ਤੇ ਕਾਲ ਕਰਕੇ
ਤਬਦੀਲੀ ਹੁੰਦੀ ਹੈ,
ਜਿਵੇਂ ਕਿ
–
ਇਸ ਬੁੱਧੂ ਦਾ ਲੱਕ
ਸੇਕਣ ਵਾਲਾ ਹੈ।
ਇਹਦਾ
ਲੱਕ ਕੋਣ ਸੇਕੇ ?
ਇਹਦਾ
ਲੱਕ ਇਹਦੀ ਮਾਂ ਸੇਕੇਗੀ, ਨਹੀਂ ਤਾਂ ਮੈਂ ਸੇਕ ਦਿਆਂਗਾ।
ਮੁਹਾਵਰੇ ਵਾਕੰਸ਼ ਲਈ ਇਥੇ ਕਲਿਕ ਕਰੋ
ਵਧੇਰੇ
ਜਾਣਕਾਰੀ ਲਈ
ਆਪਣੇ ਸਕੂਲ ਦੇ ਅਧਿਆਪਕਾ
/
ਅਧਿਆਪਕ ਨਾਲ ਸੰਪਰਕ ਕਰੋ
|