ਦਾ ਸਬ-ਡੋਮੇਨ

 
line decor
  ਮੁੱਖ ਪੰਨਾ      ਵਰਣ-ਬੋਧ       ਸ਼ਬਦ-ਬੋਧ       ਵਾਕ-ਬੋਧ      ਮੁਹਾਵਰੇ      ਅਖਾਣ      ਲੇਖ-ਰਚਨਾ     ਚਿੱਠੀ-ਪੱਤਰ
line decor
ਸਬ-ਡੋਮੇਨ ਦਾ  ਮੁੱਖ-ਪੰਨਾ 


 
 

ਜੀ ਆਇਆਂ ਨੂੰ

 

ਸ਼ਬਦ-ਬੋਧ

....................................................................................................................
ਸਾਰਥਕ ਸ਼ਬਦਾਂ ਦੀ ਵੰਡ

ਸ਼ਬਦ-ਬੋਧ ਵਿਆਕਰਣ ਦੇ ਉਸ ਹਿੱਸੇ ਨੂੰ ਜਿਸ ਵਿਚ ਸਾਰਥਕ ਜਾਂ ਵਾਚਕ ਸ਼ਬਦਾਂ ਦੀ ਵੰਡ, ਰੂਪਾਂਤਰ, ਰਚਨਾ ਤੇ ਵਰਤੋਂ ਦੇ ਨੇਮ ਦੱਸੇ ਜਾਂਦੇ ਹਨ, ਸ਼ਬਦ-ਬੋਧ ਆਖਦੇ ਹਨ।

 

ਸ਼ਬਦ-ਭੇਦ ਵਿਆਕਰਣ ਅਨੁਸਾਰ ਸਾਰਥਕ ਸ਼ਬਦ ਹੇਠ ਲਿਖੀਆਂ ਅੱਠ ਸ਼੍ਰੇਣੀਆਂ ਜਾਂ ਸ਼ਬਦ-ਭੇਦਾਂ ਵਿੱਚ ਵੰਡੇ ਜਾਂਦੇ ਹਨ-

1)      ਨਾਉਂ

2)      ਪਡ਼ਨਾਉਂ

3)      ਵਿਸ਼ੇਸ਼ਣ

4)      ਕਿਰਿਆ

5)      ਕਿਰਿਆ-ਵਿਸ਼ੇਸ਼ਣ

6)      ਸੰਬੰਧਕ

7)      ਯੋਜਕ

8)      ਵਿਸਮਕ

 

ਨਾਉਂ ਜਿਹਡ਼ਾ ਸ਼ਬਦ ਕਿਸੇ ਜੀਵ, ਜਗ੍ਹਾ, ਗੁਣ, ਹਾਲਤ ਜਾਂ ਵਸਤੂ ਨੂੰ ਪ੍ਰਗਟ ਕਰੇ, ਉਹਨੂੰ ਨਾਉਂ ਆਖਦੇ ਹਨ। ਜਿਵੇਂ ਮੁੰਡਾ, ਘੋਡ਼ਾ, ਘਰ, ਚੰਡੀਗਡ਼੍ਹ, ਨੇਕੀ, ਗਰਮੀ, ਕਣਕ, ਬੱਦਲ, ਬਿਮਾਰੀ, ਸਿਹਤ।

 

ਪਡ਼ਨਾਉਂ -  ਜਿਹਡ਼ਾ ਸ਼ਬਦ ਕਿਸੇ ਨਾਉਂ ਦੀ ਥਾਂ ਵਰਤਿਆ ਜਾਵੇ ਅਤੇ ਜਿਸ ਦੀ ਵਰਤੋਂ ਅਰਥਾਂ ਵਿੱਚ ਫਰਕ ਨਾ ਪਾਵੇ, ਉਹਨੂੰ ਪਡ਼ਨਾਉਂ ਆਖਦੇ ਹਨ, ਜਿਵੇਂ ਮੈਂ, ਤੂੰ, ਉਹ, ਇਹ, ਤੁਸੀਂ।

 

ਵਿਸ਼ੇਸ਼ਣ ਜਿਹਡ਼ਾ ਸ਼ਬਦ ਕਿਸੇ ਨਾਉਂ ਜਾਂ ਪਡ਼ਨਾਉਂ ਦੇ ਗੁਣ-ਔਗੁਣ ਜਾਂ ਗਿਣਤੀ, ਮਿਣਤੀ ਪ੍ਰਗਟ ਕਰੇ, ਅਤੇ ਇਸ ਤਰ੍ਹਾਂ ਉਹਨੂੰ ਉਸ ਵਰਗੇ ਹੋਰਨਾ ਨਾਲੋਂ ਵੱਖ ਕਰੇ ਜਾਂ ਵਿਸ਼ੇਸ਼ਤਾ ਦੇਵੇ, ਉਹਨੂੰ ਵਿਸ਼ੇਸ਼ਣ ਆਖਦੇ ਹਨ। ਜਿਵੇਂ ਚਿੱਟਾ, ਦਲੇਰ, ਭੈਡ਼ਾ, ਸੁੰਦਰ, ਇਕੱਲਾ, ਕਈ, ਥੋਡ਼੍ਹਾ, ਬਹੁਤਾ, ਵੀਹ, ਪੰਜਵਾਂ, ਪਹਿਲਾ।

 

ਕਿਰਿਆ ਜਿਹਡ਼ਾ ਸ਼ਬਦ ਕੋਈ ਕੰਮ ਤੇ ਉਸ ਕੰਮ ਦੇ ਹੋਣ ਦਾ ਸਮਾਂ ਦੱਸੇ, ਉਹਨੂੰ ਕਿਰਿਆ ਆਖਦੇ ਹਨ। ਜਿਵੇਂ ਆਇਆ ਹੈ, ਪਡ਼੍ਹਦਾ ਸੀ, ਜਾਵੇਗੀ, ਖਾਂਦੇ ਹਨ।

 

ਕਿਰਿਆ-ਵਿਸ਼ੇਸ਼ਣ ਜਿਹਡ਼ਾ ਸ਼ਬਦ ਕਿਸੇ ਵਿਸ਼ੇਸ਼ਣ, ਕਿਰਿਆ, ਜਾਂ ਕਿਰਿਆ ਵਿਸ਼ੇਸ਼ਣ ਦੇ ਅਰਥਾਂ ਵਿੱਚ ਵਿਸ਼ੇਸ਼ਤਾ ਪ੍ਰਗਟ ਕਰੇ, ਜਾਂ ਕਿਸੇ ਕੰਮ ਦੇ ਹੋਣ ਦਾ ਸਮਾਂ, ਟਿਕਾਣਾ, ਕਾਰਣ, ਜਾਂ ਢੰਗ ਦੱਸੇ, ਉਹਨੂੰ ਕਿਰਿਆ-ਵਿਸ਼ੇਸ਼ਣ ਆਖਦੇ ਹਨ। ਜਿਵੇਂ ਹੁਣ, ਅਜੇ, ਅੱਜ, ਛੇਤੀ, ਇਧਰ, ਬਹੁਤ, ਬਡ਼ਾ।

 

ਸੰਬੰਧਕ ਜਿਹਡ਼ਾ ਸ਼ਬਦ ਕਿਸੇ ਨਾਉਂ ਜਾਂ ਪਡ਼ਨਾਉਂ ਦੇ ਮਗਰ ਆ ਕੇ ਵਾਕ ਦੀ ਕਿਰਿਆ ਜਾਂ ਹੋਰ ਕਿਸੇ ਸ਼ਬਦ ਨਾਲ ਉਹਦਾ ਸੰਬੰਧ ਪ੍ਰਗਟ ਕਰੇ, ਉਹਨੂੰ ਸੰਬੰਧਕ ਆਖਦੇ ਹਨ। ਜਿਵੇਂ ਵਿੱਚ, ਦਾ, ਨੂੰ, ਨੇ, ਨਾਲ, ਨਾਲੋਂ, ਵਿੱਚੋਂ।

 

ਯੋਜਕ ਜਿਹਡ਼ਾ ਸ਼ਬਦ ਦੋ ਸ਼ਬਦਾਂ, ਵਾਕੰਸ਼ਾਂ, ਜਾਂ ਵਾਕਾਂ ਨੂੰ ਜੋਡ਼ੇ ਉਹਨੂੰ ਯੋਜਕ ਆਖਦੇ ਹਨ। ਜਿਵੇਂ ਤੇ, ਅਤੇ, ਜਾਂ, ਪਰ, ਸਗੋਂ, ਨਾਲੇ।

 

ਵਿਸਮਕ ਜਿਹਡ਼ਾ ਸ਼ਬਦ ਕਿਸੇ ਨੂੰ ਆਵਾਜ਼ ਮਾਰਨ ਲਈ, ਜਾਂ ਖੁਸ਼ੀ, ਗ਼ਮੀ, ਹੈਰਾਨੀ ਆਦਿਕ ਮਨ ਦੇ ਕਿਸੇ ਡੂੰਘੇ ਤੇਜ਼ ਭਾਵ ਨੂੰ ਪ੍ਰਗਟ ਕਰਨ ਲਈ ਵਰਤਿਆ ਜਾਵੇ, ਉਹਨੂੰ ਵਿਸਮਕ ਆਖਦੇ ਹਨ। ਜਿਵੇਂ ਵੇ, ਨੀ, ਓਇ, ਆਹਾ, ਆਹ, ਹਾਇ, ਧੰਨ, ਬੱਲੇ-ਬੱਲੇ, ਵਾਹ, ਸ਼ਾਬਾਸ਼।


ਵਧੇਰੇ ਜਾਣਕਾਰੀ ਲਈ ਆਪਣੇ ਸਕੂਲ ਦੇ ਅਧਿਆਪਕਾ / ਅਧਿਆਪਕ ਨਾਲ ਸੰਪਰਕ ਕਰੋ

 

 

 


 



 


ਪੰਜਾਬੀ ਵਿਆਕਰਣ

ਤੇ ਲੇਖ ਰਚਨਾ
 

 
 

ਇਸ ਵੈਬ-ਸਾਇਟ ਦਾ ਵਿਕਾਸ ਅਤੇ ਸਾਂਭ-ਸੰਭਾਲ (2007)
               Challengers Software Technologies (Pioneers in publishing web-content in Hindi & Punjabi)
               SCO 64, First Floor, Sector 40-C, CHANDIGARH (UT) INDIA
               Phone: 91-172-2699064, 4633064, 091-98766 86555
               contact: info.punjab@gmail.com