ਦਾ ਸਬ-ਡੋਮੇਨ

 
line decor
 
        ਮੁੱਖ ਪੰਨਾ  ਬਿਮਾਰੀਆਂ   ਆਧੁਨਿਕ ਯੁੱਗ ਦੀ ਖੁਰਾਕ   ਸਿਹਤ ਸੰਭਾਲ   ਡਾਕਟਰ ਦੀ ਰਾਏ 
line decor

ਸਬ-ਡੋਮੇਨ ਦਾ ਮੁੱਖ-ਪੰਨਾ 
ਸਰੀਰਿਕ ਰਚਨਾ
ਤੰਦਰੁਸਤ ਸਰੀਰ ਦੇ ਮਾਪਦੰਡ


 
 

 

ਗਰਮੀਆਂ ਅਤੇ ਬਰਸਾਤਾਂ ਦੇ ਮੌਸਮ ਵਿਚ ਸਿਹਤਮੰਦ ਰਹਿਣ ਲਈ ਇਹ ਨਿਯਮ ਅਪਨਾਓ

 ਟੱਟੀਆਂ, ਉਲਟੀਆਂ, ਪੇਚਸ ਅਤੇ ਪੀਲੀਏ ਤੋਂ ਬਚਣ ਲਈ

  • ਪੀਣ ਦਾ ਪਾਣੀ ਹਮੇਸ਼ਾ ਸਾਫ ਸੋਮਿਆਂ ਤੋਂ ਲਿਆਓ।
  • ਪਾਣੀ ਪੁਣਕੇ, ਉਬਾਲ ਕੇ ਠੰਡਾ ਕਰਕੇ ਪੀਓ।
  • ਪੀਣ ਦਾ ਪਾਣੀ ਸਾਫ ਭਾਂਡੇ ਵਿਚ ਢਕ ਕੇ ਰੱਖੋ ਅਤੇ ਪਾਣੀ ਵਾਲੇ ਭਾਂਡੇ ਵਿਚ ਹੱਥ ਨਾ ਪਾਓ।
  • ਟੋਭਿਆਂ ਨੇਡ਼ੇ ਲੱਗੇ ਗੇਡ਼ਵੇਂ ਨਲਕਿਆਂ (ਹੈਂਡ ਪੰਪ) ਦਾ ਪਾਣੀ ਨਾ ਪੀਓ।
  • ਪਰਿਵਾਰ ਦੇ ਸਾਰੇ ਮੈਂਬਰ ਸਿਰਫ ਪਖਾਨਿਆਂ ਦੀ ਵਰਤੋਂ ਕਰਨ, ਖੁਲ੍ਹੇ ਮਦਾਨ ਵਿਚ ਜੰਗਲ ਪਾਣੀ ਨਾ ਜਾਣ।
  • ਪ੍ਰਤੀਦਿਨ ਖਾਣਾ ਖਾਣ ਤੋਂ ਪਹਿਲਾਂ, ਪਖਾਨਾ ਜਾਣ ਤੋਂ ਬਾਅਦ, ਹੱਥ  ਸਾਬਣ ਨਾਲ ਚੰਗੀ ਤਰ੍ਹਾਂ ਧੋਵੋ।
  • ਗਲੇ-ਸਡ਼ੇ, ਜਿਆਦਾ ਪੱਕੇ ਹੋਏ ਅਤੇ ਕੱਟੇ ਹੋਏ ਫਲ ਨਾ ਖਾਓ।
  • ਕੀਟਨਾਸ਼ਕਾਂ ਦੇ ਡਰੱਮਾਂ, ਡੱਬਿਆਂ ਨੂੰ ਨਹਿਰਾਂ/ਟੋਭਿਆਂ ਵਿਚ ਨਾ ਧੋਵੋ। ਇਸ ਤਰ੍ਹਾਂ ਕੀਟ-ਨਾਸ਼ਕਾਂ ਦੇ ਜਹਿਰੀਲੇ ਤੱਤ ਪਾਣੀ ਵਿਚ ਰਲਕੇ ਪਾਣੀ ਨੂੰ ਮਨੁੱਖਾਂ ਅਤੇ ਜੀਵ-ਜੰਤੂਆਂ ਲਈ ਨੁਕਸਾਨਦੇਹ ਬਣਾ ਦਿੰਦੇ ਹਨ।
  • ਸਬਜੀਆਂ ਨੂੰ ਟੋਭਿਆਂ, ਛੱਪਡ਼ਾਂ ਅਤੇ ਨਾਲਿਆਂ ਦੇ ਪਾਣੀ ਨਾਲ ਨਾ ਧੋਵੋ।

ਜੇਕਰ ਤੁਹਾਡੇ ਪਰਿਵਾਰ, ਆਂਢ-ਗੁਆਂਢ ਜਾਂ ਇਲਾਕੇ ਦੇ ਕਿਸੇ ਵਿਅਕਤੀ ਨੂੰ ਟੱਟੀਆਂ-ਉਲਟੀਆਂ ਜਾਂ ਪੇਚਿਸ ਦੀ ਸ਼ਿਕਾਇਤ ਹੋਵੇ ਤਾਂ ਤੁਰੰਤ ਨੇਡ਼ੇ ਦੇ ਸਿਹਤ ਕੇਂਦਰ ਨਾਲ ਸੰਪਰਕ ਕਰੋ।

ਪਾਣੀ ਨੂੰ ਪਾਣਯੋਗ ਬਣਾਉਣ ਲਈ ਨੇਡ਼ੇ ਦੀ ਸਿਹਤ ਸੰਸਥਾ ਜਾਂ ਮਿਉਂਸਪਲ ਕਮੇਟੀ/ਕਾਰਪੋਰੇਸ਼ਨ ਦੇ ਦਫਤਰ ਤੋਂ ਕਲੋਰੀਨ ਦੀਆਂ ਮੁਫਤ ਗੋਲੀਆਂ ਪ੍ਰਾਪਤ ਕਰੋ।

 ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਪੰਜਾਬ



 



 

 
 
             

ਇਸ ਵੈਬ-ਸਾਇਟ ਦਾ ਵਿਕਾਸ ਅਤੇ ਸਾਂਭ-ਸੰਭਾਲ (2007)
               Challengers Software Technologies (Pioneers in publishing web-content in Hindi & Punjabi)
               SCO 64, First Floor, Sector 40-C, CHANDIGARH (UT) INDIA
               Phone: 91-172-2699064, 4633064, 091-98766 86555
               contact: info.punjab@gmail.com