|
ਸਬ-ਡੋਮੇਨ ਦਾ
ਮੁੱਖ-ਪੰਨਾ
ਸਰੀਰਿਕ ਰਚਨਾ
ਤੰਦਰੁਸਤ ਸਰੀਰ ਦੇ ਮਾਪਦੰਡ
 |
 |

ਸਾਹ ਦੀ
ਤਕਲੀਫ ਅਤੇ ਦਮੇ ਦਾ ਸੌਖਾ ਇਲਾਜ
ਵਾਤਾਵਰਣ ਵਿਚ ਵੱਧ ਰਹੇ ਪ੍ਰਦੂਸ਼ਣ ਕਾਰਨ ਸਾਹ ਦੀਆਂ ਤਕਲੀਫਾਂ ਵਿਚ ਵੀ ਲਗਾਤਾਰ ਵਾਧਾ ਹੁੰਦਾ
ਜਾ ਰਿਹੈ।
ਤਾਜ਼ੀ ਅਤੇ ਸਾਫ ਹਵਾ ਮਿਲਣੀ ਮੁਸ਼ਕਲ ਹੁੰਦੀ ਜਾ ਰਹੀ ਹੈ।
ਜੇਕਰ ਤੁਸੀਂ ਸਾਹ ਦੀਆਂ ਬਿਮਾਰੀਆਂ ਤੋਂ ਖੁਦ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਘਰਾਂ ਅਤੇ
ਦਫਤਰਾਂ ਵਿਚ ਏਅਰ ਪਿਉਰੀਫਾਇਰ ਦੀ ਵਰਤੋਂ ਜ਼ਰੂਰ ਕਰੋ।
ਇਸ ਤੋਂ ਇਲਾਵਾ ਹਰ ਕਮਰੇ ਵਿਚ ਐਗਜ਼ਾਸਟ ਫੈਨ ਦੀ ਵਰਤੋਂ ਵੀ ਲਾਜ਼ਮੀ ਹੈ।
ਸਾਹ ਦੀਆਂ ਬਿਮਾਰੀਆਂ ਤੋਂ ਸਭ ਤੋਂ ਵੱਧ ਪ੍ਰੇਸ਼ਾਨੀ ਦਮੇ ਦੇ ਮਰੀਜ਼ਾਂ ਨੂੰ ਹੁੰਦੀ ਹੈ ਕਿਉਂਕਿ
ਪੂਰੀ ਤਰ੍ਹਾਂ ਦਮੇ ਤੋਂ ਛੁਟਕਾਰਾ ਨਹੀਂ ਪਾਇਆ ਜਾ ਸਕਦਾ ਪਰ ਇਸ ਨੂੰ ਕਾਬੂ ਵਿਚ ਜ਼ਰੂਰ ਰੱਖਿਆ
ਜਾ ਸਕਦੈ।
ਦਮਾ ਫੇਫੜਿਆਂ ਦੇ ਸਾਹ ਮਾਰਗ ਦੀ ਬਿਮਾਰੀ ਹੈ।
ਇਹ ਕਿਸੇ ਵੀ ਉਮਰ ਵਿਚ ਹੋ ਸਕਦਾ ਹੈ,
ਇਹ ਕੋਈ ਛੂਤ ਦੀ ਬਿਮਾਰੀ ਨਹੀਂ ਹੈ।
ਸਾਹ ਮਾਰਗ ਰਾਹੀਂ ਹਵਾ ਫੇਫੜਿਆਂ ਵਿਚ ਪਹੁੰਚਦੀ ਹੈ।
ਇਹ ਸਾਹ ਨਾਲੀਆਂ ਕਿਸੇ ਰੁੱਖ ਦੀਆਂ ਸ਼ਾਖਾਵਾਂ ਵਾਂਗ... ਫੈਲਦੀਆਂ ਜਾਂਦੀਆਂ ਹਨ।
ਬ੍ਰਾਂਕਿਅਲ ਦਮੇ ਦਾ ਅਰਥ ਹੈ ਮੁਸ਼ਕਲ ਅਤੇ ਘਬਰਾਹਟ ਕਾਰਨ ਵਾਰ-ਵਾਰ ਪੈਣ ਵਾਲਾ ਸਾਹ ਦਾ ਦੌਰਾ
ਜੋ ਬਹੁਤ ਜ਼ਿਆਦਾ ਖੰਘ ਅਤੇ ਹਵਾ ਦੀ ਗਤੀ ਵਿਚ ਰੁਕਾਵਟ ਕਾਰਨ ਹੁੰਦਾ ਹੈ।
ਇਹ ਸਾਹ ਨਾਲੀਆਂ ਅਤੇ ਹਵਾ ਦੇ ਛੋਟੇ ਰਸਤਿਆਂ ਦੇ ਸੁੰਗੜਨ ਦਾ ਨਤੀਜਾ ਹੈ।
ਫੇਫੜਿਆਂ ਦੇ ਮਾਹਿਰਾਂ ਮੁਤਾਬਕ ਸਾਹ ਦਾ ਦਮਾ ਐਲਰਜੀ,
ਭਾਵਨਾਤਮਕ ਤਣਾਅ ਜਾਂ ਪ੍ਰਬਲ ਕਸਰਤ ਨਾਲ ਵੀ ਹੋ ਸਕਦਾ ਹੈ।
ਪਿਤਾ-ਪੁਰਖੀ ਬਿਮਾਰੀ ਕਾਰਨ ਵੀ ਅਜਿਹੇ ਦੌਰੇ ਪੈਦਾ ਹੋ ਸਕਦੇ ਹਨ।
ਪਰਾਗ ਜਾਂ ਠੰਡੀ ਅਤੇ ਨਮ ਹਵਾ,
ਧੂੰਆਂ ਅਤੇ ਹਵਾ-ਪ੍ਰਦੂਸ਼ਣ,
ਤੰਬਾਕੂ ਦਾ ਧੂੰਆਂ ਜਾਂ ਬਾਈ-ਸਲਫੇਟ ਪਰਿੱਖਿਅਕ ਦੇ ਕਾਰਨ ਅਜਿਹਾ ਅਤਿ ਸੰਵੇਦਨਸ਼ੀਲ ਦੌਰਾ ਕਰ
ਸਕਦੇ ਹਨ।
ਜੇਕਰ ਤੁਹਾਨੂੰ ਦਮਾ ਨਹੀਂ ਹੈ ਤਾਂ ਤੁਹਾਨੂੰ ਤਣਾਅ ਨਾਲ ਦਮਾ ਨਹੀਂ ਹੋਵੇਗਾ।
ਜੇਕਰ ਤੁਹਾਨੂੰ ਪਹਿਲਾਂ ਤੋਂ ਹੀ ਦਮਾ ਹੈ ਤਾਂ ਤਣਾਅ ਇਸ ਨੂੰ ਹੋਰ ਵਿਗਾੜ ਸਕਦਾ ਹੈ।
ਡਰ ਅਤੇ ਚਿੰਤਾ ਸਾਹ ਦੀ ਥੋੜ੍ਹੀ ਬਿਮਾਰੀ ਨੂੰ ਦਮੇ ਵਿਚ ਬਦਲ ਸਕਦੇ ਹਨ।
ਦਮੇ ਦੇ ਸਭ ਤੋਂ ਆਮ ਲੱਛਣ ਹਨ ਛਾਤੀ ਵਿਚ ਸਖਤਪਣ,
ਸਾਹ ਲੈਣ ਅਤੇ ਸਾਹ ਬਾਹਰ ਕੱਢਣ ਵਾਲੇ ਖੰਘ ਦੀ ਤਕਲੀਫ,
ਸਾਹ ਦੀ ਆਵਾਜ਼ ਸੁਣਾਈ ਦੇਣੀ,
ਖਰਖਰਾਹਟਨਾ ਰੁਕਣ ਵਾਲੀਆਂ ਛਿੱਕਾਂ,
ਨੱਕ ਵਿਚ ਘੁਟਣ ਮਹਿਸੂਸ ਹੋਣੀ ਅਤੇ ਹਵਾ ਦੇ ਰਸਤਿਆਂ ਵਿਚ ਕਫ ਦਾ ਬਣਨਾ,
ਸਾਹ ਘੁੱਟਦਾ ਪ੍ਰਤੀਤ ਹੁੰਦਾ ਹੈ ਅਤੇ ਲੇਟਣ ਨਾਲ ਦਮਾ ਵਧੇਰੇ ਮਹਿਸੂਸ ਹੁੰਦਾ ਹੈ।
ਜੇਕਰ ਦਮੇ ਦੀ ਰੋਕਥਾਮ ਤੇ ਉਪਾਅ ਲਏ ਜਾਣ ਤਾਂ ਦਮੇ ਦੇ ਮਰੀਜ਼ ਵੀ ਇਕ ਸਾਧਾਰਨ ਅਤੇ ਚੁਸਤ
ਜ਼ਿੰਦਗੀ ਜੀ ਸਕਦੇ ਹਨ।
ਦਮਾ ਕੋਈ ਸ਼ਰਮਨਾਕ ਬਿਮਾਰੀ ਨਹੀਂ ਹੈ।
ਅਜਿਹੀਆਂ ਚੀਜ਼ਾਂ ਦੋਂ ਦੂਰ ਰਹੋ,
ਜਿਨ੍ਹਾਂ ਨਾਲ ਤੁਹਾਨੂੰ ਦਮੇ ਦਾ ਦੌਰਾ ਪੈਂਦਾ ਹੈ।
ਜੇਕਰ ਸਾਹ ਲੈਣ ਵਿਚ ਤਹਾਨੂੰ ਕਿਸੇ ਵੀ ਕਿਸਮ ਦੀ ਤਕਲੀਫ ਨਾ ਹੋਵੇ,
ਤੁਸੀਂ ਖੁਦ ਨੂੰ ਤੰਦਰੁਸਤ ਮੰਨਦੇ ਹੋ ਤਾਂ ਵੀ ਆਪਣੀ ਜਾਂਚ ਜ਼ਰੂਰ ਕਰਵਾਓ।
ਜੇਕਰ ਤੁਸੀਂ ਗਰਭਵਤੀ ਹੋ ਤਾਂ ਸਿਗਰਟਨੋਸ਼ੀ ਨਾ ਕਰੋ।
ਬੱਚਿਆਂ ਤੋਂ ਸਿਗਰਟ ਦਾ ਧੂੰਆਂ ਦੂਰ ਹੀ ਰੱਖੋ।
ਬੱਚਿਆਂ ਦੇ ਬਿਸਤਰੇ
'ਤੇ
ਧੂੜ-ਮਿੱਟੀ ਤੋਂ ਬੇਅਸਰ ਖਾਸ ਕਿਸਮ ਦੀਆਂ ਚਾਦਰਾਂ ਹੀ ਵਿਛਾਓ।
ਅੱਜਕੱਲ੍ਹ ਦਮੇ ਦੀ ਰੋਕਥਾਲ ਲਈ ਬਹੁਤ ਸਾਰੀਆਂ ਆਧੁਨਿਕ ਮਸ਼ੀਨਾਂ ਜਿਵੇਂ ਪੀਕ ਪਲੋਮੀਟਰ,
ਆਸਟੀਰੀਅਲ ਬਲੱਡ ਗੈਸ (ਏ. ਬੀ. ਜੀ.) ਮਸ਼ੀਨ,
ਏਅਰ ਪਾਉਰੀਫਾਇਰਸ ਥਾਈਪੈਪ ਮਸ਼ੀਨ,
ਰੈਸਪੀਰੇਟਰੀ ਫੈਕਸ਼ਨ ਟੈਸਟ ਮਸ਼ੀਨ ਅਤੇ ਬਾਇਓ-ਫੀਡਬੈਕ ਮਸ਼ੀਨਾਂ ਮੁਹੱਈਆਂ ਹਨ।
ਦਮੇ ਦੇ ਦੌਰੇ ਪੈਣ ਦੇ ਸ਼ੁਰੂਆਤੀ ਲੱਛਣ ਇਸ ਪ੍ਰਕਾਰ ਹਨ-ਛਾਤੀ ਵਿਚ ਖਿਚਾਅ,
ਖੰਘ,
ਛਾਤੀ ਵਿਚ ਖਰਖਰਾਹਟ।
ਦਮੇ ਦੇ ਕੁਝ ਦੌਰੇ ਬਹੁਤ ਹਲਕੇ ਹੁੰਦੇ ਹਨ ਤਾਂ ਕੁਝ ਬਹੁਤ ਗੰਭੀਰ ਕਿਸਮ ਦੇ ਦੌਰੇ ਵੀ ਹੁੰਦੇ
ਹਨ।
ਅਕਸਰ ਦਮੇ ਦੇ ਮਰੀਜ਼ ਰਾਤ ਨੂੰ ਸੌਂ ਨਹੀਂ ਸਕਦੇ ਕਿਉਂਕਿ ਉਨ੍ਹਾਂ ਨੂੰ ਬੜੀ ਜ਼ੋਰਦਾਰ ਖੰਘ
ਆਉਂਦੀ ਹੈ ਜਾਂ ਸਾਹ ਲੈਣ ਵਿਚ ਤਕਲੀਫ ਹੁੰਦੀ ਹੈ।
ਜੇਕਰ ਦਮੇ ਦੀ ਬਿਮਾਰੀ ਕੰਟਰੋਲ ਤੋਂ ਬਾਹਰ ਹੋ ਜਾਵੇ ਤਾਂ ਫੇਫੜਿਆਂ ਦੇ ਸਾਹ ਮਾਰਗ ਦੇ ਕਿਨਾਰੇ
ਸੁੱਜ ਕੇ ਮੋਟੇ ਹੋ ਜਾਂਦੇ ਹਨ ਅਤੇ ਇਸ ਸਥਿਤੀ ਵਿਚ ਦਮੇ ਦਾ ਦੌਰਾ ਕਦੀ ਵੀ ਪੈ ਸਕਦਾ ਹੈ।
ਦਮੇ ਦੇ ਦੌਰਿਆਂ ਦੌਰਾਨ ਫੇਫੜਿਆਂ ਵਿਚ ਹਵਾ ਦਾ ਆਉਣਾ-ਜਾਣਾ ਬਹੁਤ ਘੱਟ ਹੁੰਦਾ ਹੈ ਦਮੇ ਦਾ
ਮਰੀਜ਼ ਹਵਾ ਦੀ ਕਮੀ ਕਾਰਨ ਖੰਘਦਾ ਹੈ ਅਤੇ ਖਰਖਰਾਹਟ ਦੀ ਆਵਾਜ਼ ਪੈਦਾ ਹੁੰਦੀ ਹੈ।
ਇਸ ਨਾਲ ਛਾਤੀ ਵਿਚ ਹੌਲਾਪਣ ਮਹਿਸੂਸ ਹੁੰਦਾ ਹੈ।
ਦੌਰਾ ਪੈਣ
'ਤੇ
ਫੇਫੜਿਆਂ ਦੀਆਂ ਸਾਹ ਨਾਲੀਆਂ ਦੇ ਕਿਨਾਰੇ ਸੁੱਜ ਕੇ ਮੋਟੇ ਹੋ ਜਾਂਦੇ ਹਨ।
ਸਾਹ ਨਾਲੀਆਂ ਵਿਚ ਮਿਊਕਸ (ਚਿਪਚਿਪਾ ਪਦਾਰਥ) ਬਣਨ ਲੱਗਦਾ ਹੈ।
ਦਮੇ ਦਾ ਦੌਰਾ ਪੈਣ ਦੇ ਕਈ ਕਾਰਨ ਹਨ।
ਫਰ ਦੀ ਖੱਲ ਵਾਲੇ ਜਾਨਵਰਾਂ ਜਿਵੇਂ ਕੁੱਤਾ ਅਤੇ ਬਿੱਲੀ,
ਸਿਗਰਟ ਦੇ ਧੂੰਏਂ ਨਾਲ,
ਬਿਸਤਰੇ ਜਾਂ ਸਿਰਹਾਣੇ ਵਿਚ ਮੌਜੂਦ ਧੂੜ ਨਾਲ,
ਝਾੜੂ ਲਗਾਉਣ ਜਾਂ ਝਾੜਨ ਨਾਲ,
ਉੱਡਣ ਵਾਲੀ ਧੂੜ ਨਾਲ,
ਬਹੁਤ ਜ਼ਿਆਦਾ ਬਦਬੂ ਜਾਂ ਸਪ੍ਰੇਅ ਨਾਲ,
ਰੁੱਖਾਂ ਅਤੇ ਫਲਾਂ ਦੇ ਪਰਾਗ ਕਣਾਂ ਨਾਲ,
ਮੌਸਤ,
ਸਰਦੀ-ਜ਼ੁਕਾਮ,
ਦੌੜਨ,
ਖੇਡਣ ਜਾਂ ਬਹੁਤ ਮਿਹਨਤ ਦਾ ਕੰਮ ਕਰਨ ਨਾਲ।
ਡਾਕਟਰ ਦੀ ਸਲਾਹ ਤੋਂ ਬਿਨਾਂ ਐਸਪ੍ਰੀਨ ਦੀ ਵਰਤੋਂ ਨਾ ਕਰੋ,
ਘਰ ਨੂੰ ਬਦਬੂ ਤੋਂ ਮੁਕਤ ਰੱਖੋ,
ਬਹੁਤ ਤੇਜ਼ ਖੁਸ਼ਬੂ ਵਾਲੇ ਸਾਬਣ,
ਸ਼ੈਂਪੂ,
ਤੇਲ ਜਾਂ ਪਰਫਿਊਮ ਦੀ ਵਰਤੋਂ ਨਾ ਕਰੋ।
ਦਮੇ ਦੇ ਮਰੀਜ਼ ਦੇ ਕਮਰੇ ਵਿਚ ਕੁਝ ਖਾਸ ਪ੍ਰਬੰਧ ਕਰੋ।
ਗਲੀਚੇ,
ਬੋਰੀ ਜਾਂ ਰੂੰਦਾਰ ਕੱਪੜੇ ਕਮਰੇ ਵਿਚੋਂ ਹਟਾ ਦਿਓ ਕਿਉਂਕਿ ਇਨ੍ਹਾਂ ਵਿਚ ਧੂੜ ਅਤੇ ਨਮੀ ਛੇਤੀ
ਬੈਠਦੀ ਹੈ।
ਨਰਮ ਗੱਦੇਦਾਰ ਕੁਰਸੀਆਂ,
ਸਿਰਹਾਣੇ ਅਤੇ ਗੱਦੀਆਂ ਵੀ ਹਟਾ ਦਿਓ।
ਇਨ੍ਹਾਂ ਵਿਚ ਵੀ ਬਹੁਤ ਛੇਤੀ ਧੂੜ ਫਸ ਜਾਂਦੀ ਹੈ।
ਬਿਸਤਰੇ
'ਤੇ
ਸਾਦੀ,
ਨਰਮ ਸੂਤੀ ਚਾਦ ਜਾਂ ਸਿਰਹਾਣਾ ਰੱਖੋ।
ਗੱਦਿਆਂ,
ਕੰਬਲਾਂ ਅਤੇ ਸਿਰਹਾਣਿਆਂ ਵਿਚਲੀ ਧੂੜ ਸਭ ਤੋਂ ਵੱਧ ਖਤਰਨਾਕ ਹੈ।
ਗੱਦੇ ਅਤੇ ਸਿਰਹਾਣੇ
'ਤੇ
ਖਾਸ ਕਿਸਮ ਦੀ ਧੂੜ ਨਾ ਜੰਮਣ ਵਾਲੀ ਚਾਦਰ ਜਾਂ ਗਿਲਾਫ,
ਜਿਨ੍ਹਾਂ ਵਿਚ ਜ਼ਿੱਪਰ ਲੱਗੇ ਹੋਣ,
ਵਿਛਾਓ।
ਜੂਟ ਦੇ ਗੱਦਿਆਂ ਅਤੇ ਸਿਰਹਾਣਿਆਂ ਦੀ ਵਰਤੋਂ ਨਾ ਕਰੋ।
ਕਿਸੇ ਵੀ ਹੋਰ ਗੱਦੇ,
ਨਾਲੋਂ ਸਾਧਾਰਨ ਗੱਦਾ ਹੀ ਬਿਹਤਰ ਹੈ।
ਚਾਦਰ,
ਗਿਲਾਫ ਅਤੇ ਕੰਬਲ ਨੂੰ ਲਗਾਤਾਰ ਗਰਮ ਪਾਣੀ ਨਾਲ ਥੋਵੋ।
ਸਾਫ ਅਤੇ ਤਾਜ਼ੀ ਹਵਾ ਲਈ ਖਿੜਕੀਆਂ ਹਮੇਸ਼ਾ ਖੁੱਲ੍ਹੀਆਂ ਰੱਖੋ।
ਜਦੋਂ ਸਾਹ ਰਾਹੀਂ ਦਮੇ ਦੀ ਦਵਾਈ ਲਈ ਜਾਂਦੀ ਹੈ ਤਾਂ ਇਹ ਸਾਹ ਨਾਲੀਆਂ ਰਾਹੀਂ ਹੋ ਕੇ ਫੇਫੜਿਆਂ
ਤੱਕ ਪਹੁੰਚਦੀ ਹੈ,
ਜਿਥੇ ਇਸ ਦੀ ਲੋੜ ਹੁੰਦੀ ਹੈ ਦਮੇ ਲਈ ਵੱਖ-ਵੱਖ ਕਿਸਮਾਂ ਦੇ ਇਨਹੇਲਰ ਆਉਂਦੇ ਹਨ ਕੁਝ ਸਪ੍ਰੇਅ
ਦੇ ਰੂਪ ਵਿਚ ਅਤੇ ਕੁਝ ਪਾਊਡਰ ਦੇ ਰੂਪ ਵਿਚ।
ਦਮੇ ਦਾ ਮਰੀਜ਼ ਕਿੰਨੀ ਆਸਾਨੀ ਨਾਲ ਸਾਹ ਲੈ ਸਕਦਾ ਹੈ,
ਇਹ ਜਾਂਚਣ ਲਈ ਪੀਕ ਪਲੋਮੀਟਰ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਇਸ ਦੀ ਮਦਦ ਨਾਲ ਡਾਕਟਰ ਦਮੇ ਦੀ ਮਰੀਜ਼ ਦੀ ਸਹੀ ਪਛਾਣ ਕਰ ਸਕਦੇ ਹਨ ਭਾਵ ਤੁਹਾਨੂੰ ਦਮੇ ਦੀ
ਬਿਮਾਰੀ ਹੈ ਜਾਂ ਨਹੀਂ,
ਦਮੇ ਦਾ ਦੌਰਾ ਕਿੰਨਾ ਗੰਭੀਰ ਜਾਂ ਕਿੰਨਾ ਸਾਧਾਰਨ ਹੋ ਸਕਦਾ ਹੈ।
ਇਸ ਦੀ ਮਦਦ ਨਾਲ ਡਾਕਟਰ ਇਹ ਵੀ ਪਤਾ ਲੱਗਾ ਸਕਦੇ ਹਨ ਕਿ ਸਮੇਂ ਦੇ ਨਾਲ-ਨਾਲ ਦਮੇ
'ਤੇ
ਕਿੰਨਾ ਕਾਬੂ ਪਾਇਆ ਜਾ ਸਕਦਾ ਹੈ।
ਰੋਜ਼ਾਨਾ ਘਰ ਵਿਚ ਪੀਕ ਪਲੋਮੀਟਰ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਇਸ ਤਰ੍ਹਾਂ ਮਰੀਜ਼ ਨੂੰ ਇਹ ਵੀ ਪਤਾ ਲੱਗ ਜਾਂਦਾ ਹੈ ਕਿ ਉਸ ਨੂੰ ਦਮੇ ਦੀ ਦਵਾਈ ਦੀ ਜ਼ਿਆਦਾ ਲੋੜ
ਕਦੋਂ ਪੈ ਸਕਦੀ ਹੈ।
ਰੋਣਾ ਵੀ ਸਿਹਤ ਲਈ
ਚੰਗਾ
ਹੰਝੂਆਂ ਦਾ ਭਾਵਨਾਵਾਂ ਨਾਲ ਸਿੱਧਾ ਸਬੰਧ ਹੈ।
ਜੇ ਕੋਈ
ਦੁਖੀ ਹੈ ਤਾਂ ਇਹ ਕੁਦਰਤੀ
ਹੈ ਕਿ ਉਸ ਦੀਆਂ
ਅੱਖਾਂ 'ਚੋਂ
ਹੰਝੂ ਨਿਕਲ ਹੀ ਆਉਂਦੇ ਹਨ।
ਕਈ ਵਾਰ ਤਾਂ
ਅਜਿਹਾ ਦੇਖਿਆ ਜਾਂਦਾ ਹੈ
ਕਿ ਲੋਕ ਬਹੁਤ ਜ਼ਿਆਦਾ
ਖੁਸ਼ ਵੀ ਹੋਣ ਤਾਂ ਵੀ ਅੱਖਾਂ 'ਚੋਂ
ਹੰਝੂ ਨਿਕਲਣ ਲੱਗਦੇ ਹਨ।
ਕਿਹਾ ਜਾਂਦਾ
ਹੈ ਕਿ ਹੰਝੂ
ਬਹੁਤ ਅਨਮੋਲ ਹੁੰਦੇ ਹਨ।
ਇਨ੍ਹਾਂ ਨੂੰ
ਬਿਨਾਂ ਕਾਰਨ ਨਹੀਂ ਵਹਾਉਣਾ ਚਾਹੀਦਾ ਪਰ
ਅਜਿਹਾ ਨਹੀਂ
ਹੈ।
ਮਾਹਿਰਾਂ ਦਾ
ਮੰਨਣਾ ਹੈ ਕਿ ਹੰਝੂ ਨਿਕਲਣਾ ਵੀ ਸਿਹਤ ਲਈ ਲਾਭਕਾਰੀ ਹੈ।
ਇਹ ਇਕ
ਕੁਦਰਤੀ
ਪ੍ਰਕਿਰਿਆ ਹੈ ਤੇ ਇਸ ਨੂੰ ਜ਼ਬਰਦਸਤੀ ਦਬਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ।
ਹੰਝੂਆਂ
ਨੂੰ
ਜ਼ਬਰਦਸਤੀ ਰੋਕਣ ਨਾਲ ਦਿਲ ਅਤੇ ਦਿਮਾਗ 'ਤੇ
ਬੋਝ ਪੈਂਦਾ ਹੈ ਅਤੇ ਇਹ ਸਰੀਰ 'ਚ
ਅਲਸਰ ਤੇ
ਕੋਲਾਈਟਿਸ ਵਰਗੀਆਂ
ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ।
ਜੇ ਕਿਸੇ
ਔਰਤ ਦੀਆਂ ਅੱਖਾਂ 'ਚ
ਸੋਗ ਜਾਂ
ਸੰਕਟ ਦੀ ਘੜੀ
'ਚ
ਹੰਝੂ ਨਾ ਆਉਣ ਤਾਂ ਇਹ ਵੀ ਇਕ ਰੋਗ ਹੈ।
ਹੰਝੂਆਂ ਨਾਲ
ਕਈ ਵਿਅਰਥ ਚੀਜ਼ਾਂ ਬਾਹਰ
ਨਿਕਲ ਜਾਂਦੀਆਂ ਹਨ।
ਜੇ
5
ਲੀਟਰ ਪਾਣੀ
'ਚ
3
ਚਮਚ ਹੰਝੂ ਮਿਲਾ
ਦਿੱਤੇ ਜਾਣ ਤਾਂ ਸਾਰਾ ਪਾਣੀ ਖਾਰਾ
ਹੋ ਜਾਂਦਾ
ਹੈ।
ਪ੍ਰਸਿੱਧ
ਵਿਗਿਆਨੀ ਦੀਆਂ ਕੋਸ਼ਿਸ਼ਾਂ ਨਾਲ ਇਹ ਸਾਬਤ ਹੋ ਚੁੱਕਿਆ ਹੈ ਕਿ ਹੰਝੂਆਂ
'ਚ
ਕੀਟਾਣੂਆਂ
ਨੂੰ ਮਾਰਨ ਵਾਲੇ ਤੱਤ ਹੁੰਦੇ ਹਨ।
ਇਸ ਤਰ੍ਹਾਂ
ਹੰਝੂ ਨਾ ਸਿਰਫ ਅੱਖਾਂ ਨੂੰ ਸਾਫ਼ ਕਰਦੇ
ਹਨ ਬਲਕਿ
ਉਨ੍ਹਾਂ ਨੂੰ ਕੀਟਾਣੂਆਂ ਤੋਂ ਵੀ ਸੁਰੱਖਿਆ ਦਿੰਦੇ ਹਨ।
ਮਨੋਵਿਗਿਆਨੀਆਂ ਮੁਤਾਬਕ ਸਾਡੇ
ਅੰਦਰ ਇਕ
ਭਾਵਨਾਤਮਕ ਸਰਕਟ ਹੁੰਦਾ ਹੈ ਜੋ ਭਾਵਨਾਵਾਂ ਨੂੰ ਇਕੱਠਾ ਕਰਦਾ ਹੈ।
ਇਕ ਸਮਾਂ
ਆਉਂਦਾ ਹੈ
ਜਦੋਂ ਇਹ ਸਰਕਟ
ਭਾਵਨਾਵਾਂ ਨੂੰ ਸੰਭਾਲ ਨਹੀਂ ਪਾਉਂਦਾ ਤੇ ਉਨ੍ਹਾਂ ਨੂੰ ਕੱਢਣਾ ਜ਼ਰੂਰੀ ਹੋ ਜਾਂਦਾ
ਹੈ।
ਇਸ ਹਾਲਾਤ
'ਚ
ਰੋਣ ਜਾਂ ਚਿਲਾਉਣ ਨਾਲ ਸਮੱਸਿਆਵਾਂ ਨਾਲ ਜੁੜਿਆ ਭਾਵਨਾਤਮਕ ਤਣਾਅ ਹਲਕਾ ਹੋ
ਜਾਂਦਾ ਹੈ।
ਦੇਖਿਆ
ਜਾਂਦਾ ਹੈ ਕਿ ਔਰਤਾਂ ਪੁਰਸ਼ਾਂ ਮੁਕਾਬਲੇ ਘੱਟ ਤਣਾਅ
'ਚ
ਰਹਿੰਦੀਆਂ ਹਨ।
ਇਸ ਦਾ
ਕਾਰਨ ਇਹ ਹੈ
ਕਿ ਉਹ ਭਾਵਨਾਵਾਂ ਨੂੰ ਦਬਾਉਂਦੀਆਂ ਨਹੀਂ ਬਲਕਿ ਹੰਝੂਆਂ ਰਾਹੀਂ ਮਨ ਦੇ ਭਾਰ ਨੂੰ
ਹਲਕਾ ਕਰ
ਲੈਂਦੀਆਂ ਹਨ।
ਇਸ ਤਰ੍ਹਾਂ
ਹੰਝੂ ਕੁਦਰਤ ਵਲੋਂ ਦਿੱਤੇ ਸੁਰੱਖਿਆ ਵਾਲਵ ਦੀ ਤਰ੍ਹਾਂ ਕੰਮ
ਕਰਦੇ ਹਨ।
ਕੈਂਸਰ
ਤੋਂ ਬਚਾਉਂਦੇ ਹਨ ਤੁਲਸੀ ਅਤੇ ਪੁਦੀਨਾ
ਇਕ ਖੋਜ ਵਿਚ ਪਾਇਆ
ਗਿਆ ਕਿ ਤੁਲਸੀ ਤੇ ਪੁਦੀਨੇ (ਪੂਤਣਾ) ਵਿਚ ਕੈਂਸਰ ਤੋਂ ਬਚਾਉਣ ਦੇ ਤੱਤ ਮੌਜੂਦ ਹੁੰਦੇ ਹਨ।
ਖੋਜਕਾਰਾਂ ਨੇ ਅੱਠ ਮਹੀਨਿਆਂ ਤੱਕ ਚੂਹਿਆਂ
'ਤੇ
ਖੋਜ ਕਰਨ ਪਿੱਛੋਂ ਇਹ ਨਤੀਜਾ ਕੱਢਿਆ ਹੈ ਕਿ ਤੁਲਸੀ
ਅਤੇ ਪੁਦੀਨੇ ਵਿਚ ਕੈਂਸਰ ਰੋਧਕ ਗੁਣਾਂ ਦਾ ਖਜ਼ਾਨਾ ਹੈ।
ਖੋਜਕਾਰਾਂ ਨੇ ਚੂਹਿਆਂ ਨੂੰ ਦੋ ਵਰਗਾਂ ਵਿਚ
ਵੰਡਿਆ।
ਇਕ ਵਰਗ 'ਤੇ
ਰਸਾਇਣਕ ਲੇਪ ਲਗਾਇਆ ਜਦ ਕਿ ਦੂਜੇ ਵਰਗ
'ਤੇ
ਤੁਲਸੀ ਅਤੇ ਪੁਦੀਨੇ ਦਾ ਲੇਪ
ਲਗਾਇਆ।
ਜਿਨ੍ਹਾਂ ਚੂਹਿਆਂ ਦੇ ਸਰੀਰ
'ਤੇ
ਤੁਲਸੀ ਅਤੇ ਪੁਦੀਨੇ ਦਾ ਲੇਪ ਨਹੀਂ ਲਗਾਇਆ ਗਿਆ ਉਨ੍ਹਾਂ
ਦੇ ਸਰੀਰ 'ਤੇ
ਕਈ ਡੂੰਘੇ ਜ਼ਖਮ ਬਣ ਗਏ,
ਜਦ ਕਿ ਜਿਨ੍ਹਾਂ ਚੂਹਿਆਂ
'ਤੇ
ਇਹ ਲੇਪ ਲਗਾਇਆ ਗਿਆ ਸੀ
ਉਨ੍ਹਾਂ ਦੇ ਸਰੀਰ 'ਤੇ
ਇਹ ਜ਼ਖਮ 11
ਮਹੀਨਿਆਂ ਬਾਅਦ ਦੇਖਣ ਨੂੰ ਮਿਲਿਆ।
ਇਸ ਨਾਲ ਦੂਜੇ ਵਰਗ ਦੇ
ਚੂਹਿਆਂ ਦੀ ਪ੍ਰਤੀਰੋਧੀ ਸਮਰੱਥਾ ਵੱਧ ਗਈ।
ਪੁਦੀਨੇ ਅਤੇ ਤੁਲਸੀ ਵਿਚ ਕਈ ਤਰ੍ਹਾਂ ਦੇ ਪਾਚਕ ਤੱਤ ਵੀ
ਪਾਏ ਗਏ ਹਨ ਜੋ ਫ੍ਰੀ ਰੈਡੀਕਲਸ ਨੂੰ ਨਸ਼ਟ ਕਰ ਸਕਦੇ ਹਨ।
ਆਯੂਰਵੈਦ ਸ਼ਾਸਤਰਾਂ ਅਨੁਸਾਰ ਬਬੂਲ ਅਤੇ
ਗੋਖਰੂ ਦੇ ਪੌਦਿਆਂ ਵਿਚ ਵੀ ਕੈਂਸਰ ਨਿਰੋਧਕ ਐਂਜ਼ਾਈਮ ਪਾਏ ਗਏ ਹਨ।
ਸੈਕਸ ਤੋਂ ਬੇਮੁੱਖ
ਕਰ ਸਕਦਾ ਹੈ ਹਾਈ ਬਲੱਡ ਪ੍ਰੈਸ਼ਰ
ਹਾਈ ਬਲੱਡ ਪ੍ਰੈਸ਼ਰ ਔਰਤਾਂ ਦੀ ਜ਼ਿੰਦਗੀ ਵਿਚ ਇਕ ਵੱਡਾ
ਮੋੜ ਲਿਆ ਸਕਦਾ ਹੈ।
ਕੁਝ ਮਾਮਲਿਆਂ ਵਿਚ ਉਨ੍ਹਾਂ ਨੂੰ ਸੈਕਸ ਪ੍ਰਤੀ ਬੇਮੁੱਖ ਵੀ ਕਰ ਸਕਦਾ ਹੈ।
ਅਮਰੀਕਾ ਦੇ ਖੋਜਕਾਰਾਂ ਨੇ ਦੱਸਿਆ ਕਿ ਮਰਦਾਂ ਨੂੰ ਬੜੇ ਚਿਰ ਤੋਂ ਇਹ ਸ਼ਿਕਾਇਤ ਰਹੀ ਹੈ ਕਿ ਹਾਈ
ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਾਲੀ ਦਵਾਈ ਹਮੇਸ਼ਾ ਉਨ੍ਹਾਂ ਦੇ ਸੈਕਸ ਜੀਵਨ ਨੂੰ ਪ੍ਰਭਾਵਿਤ
ਕਰਦੀ
ਹੈ ਪਰ ਹੁਣ ਪਤਾ ਲੱਗਾ ਹੈ ਕਿ ਔਰਤਾਂ ਦਾ ਵੀ ਇਸ ਵਿਚ ਸੈਕਸ ਪ੍ਰਤੀ ਉਤਸ਼ਾਹ ਠੰਡਾ ਪੈ ਸਕਦਾ ਹੈ।
ਬੈਸੇਟ ਹੈਲਥ ਕੇਅਰ ਸੈਂਟਰ ਦੇ ਡਾਕਟਰ ਨੇ ਦੱਸਿਆ ਕਿ ਮਰਦਾਂ ਨਾਲ ਇਸ ਸਬੰਧ ਵਿਚ ਹੋਣ ਵਾਲੀਆਂ
ਸ਼ਿਕਾਇਤਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ ਪਰ ਇਸ ਤੋਂ ਪਹਿਲਾਂ ਇਸ ਬਾਰੇ ਕੋਈ ਜਾਂਚ ਨਹੀਂ
ਕੀਤੀ
ਗਈ ਸੀ ਕਿ ਇਨ੍ਹਾਂ ਦਵਾਈਆਂ ਨਾਲ ਔਰਤਾਂ ਵੀ ਪ੍ਰਭਾਵਿਤ ਹੁੰਦੀਆਂ ਹਨ ਜਾਂ ਨਹੀਂ।
ਗੰਦੇ
ਪਾਣੀ ਤੇ ਦੂਸ਼ਿਤ ਭੋਜਨ ਨਾਲ ਬੱਚਿਆਂ
'ਚ
ਵੱਧ ਰਹੀ ਹੈ
ਥਾਇਰਾਇਡ ਦੀ
ਬਿਮਾਰੀ
ਦੂਸ਼ਿਤ ਪਾਣੀ
ਤੇ ਦੂਸ਼ਿਤ ਭੋਜਨ ਦਾ ਲਗਾਤਾਰ ਪ੍ਰਯੋਗ ਤੇ ਵਾਤਾਵਰਣ
'ਚ
ਲਗਾਤਾਰ ਘੁਲ ਰਿਹਾ ਖ਼ਤਰਨਾਕ ਰਸਾਇਣ ਕਹਿਰ
ਵਰਸਾ ਰਿਹਾ ਹੈ ਤੇ ਇਸੇ ਕਾਰਨ ਵੱਡੇ ਪੈਮਾਨੇ
'ਤੇ
ਬੱਚੇ ਗਲੇ ਦੀ ਬਿਮਾਰੀ (ਥਾਇਰਾਇਡ) ਦਾ ਸ਼ਿਕਾਰ
ਹੋ ਰਹੇ ਹਨ।
ਰਾਸ਼ਟਰੀ ਪੱਧਰ
'ਤੇ
ਕੀਤੇ ਗਏ ਇਕ ਅਧਿਐਨ
'ਚ
ਪੰਜ ਤੋਂ
18
ਸਾਲ ਦੀ ਉਮਰ ਤੱਕ ਦੇ
40
ਹਜ਼ਾਰ ਬੱਚਿਆਂ ਨੂੰ ਸ਼ਾਮਲ ਕੀਤਾ ਗਿਆ।
ਅਧਿਐਨ ਰਾਹੀਂ ਸੰਕੇਤ ਮਿਲੇ ਕਿ ਲੋੜੀਂਦੇ ਆਇਉਡੀਨ ਪ੍ਰੋਗਰਾਮ
ਦੇ ਬਾਵਜੂਦ ਇਹ ਸਮੱਸਿਆ ਕੰਟਰੋਲ
'ਚ
ਨਹੀਂ ਆ ਰਹੀ ਹੈ ਪਰ ਇਸ ਨਾਲ ਦਰ
'ਚ
ਕਮੀ ਜ਼ਰੂਰ ਆਈ ਹੈ।
ਡੀ.
ਆਈ. ਡੀ. ਓ. ਤਹਿਤ ਇੰਡੀਅਨ ਨਿਉਕਲੀਅਰ ਮੈਡੀਸਨ ਐਂਡ ਅਲਾਈਡ ਸਾਇਸਿੰਜ਼ (ਆਈ. ਐਨ. ਐਸ. ਏ.
ਐਸ.)
ਸਥਿਤ ਥਾਇਰਾਇਡ ਖੋਜ ਕੇਂਦਰ ਦੇ ਪ੍ਰਮੁੱਖ ਨੇ ਦੱਸਿਆ ਕਿ ਗਲੇ ਦੀ ਇਸ ਬਿਮਾਰੀ ਦਾ ਅਸਰ ਵੱਡੀ
ਉਮਰ
'ਚ
ਦਿਸਦਾ ਹੈ ਪਰ ਸ਼ੁਰੂਆਤੀ ਪੜਾਅ
'ਚ
ਵੀ ਇਹ ਬੱਚੇ
'ਤੇ
ਪ੍ਰਭਾਵ ਪਾ ਸਕਦਾ ਹੈ।
ਇਸ ਕਾਰਨ
ਬੱਚੇ ਦੇ ਸਰੀਰਕ ਵਿਕਾਸ
'ਚ
ਦੇਰੀ ਹੋ ਸਕਦੀ ਹੈ।
ਗਰੀਬ ਪਰਿਵਾਰਾਂ ਦੇ ਬੱਚਿਆਂ
'ਚ
ਥਾਇਰਾਇਡ ਦੀ
ਬਿਮਾਰੀ ਦੀ ਦਰ
18
ਤੋਂ
19
ਫੀਸਦੀ ਤੱਕ ਪਾਈ ਗਈ ਜਦੋਂ ਕਿ ਪਬਲਿਕ ਸਕੂਲਾਂ
'ਚ
ਪੜ੍ਹਨ ਵਾਲੇ
ਬੱਚਿਆਂ
'ਚ
ਇਹ ਦਰ
13
ਤੋਂ
14
ਫੀਸਦੀ ਮਿਲੀ।
ਮਾਰਵਾਹ ਨੇ ਕਿਹਾ ਕਿ ਆਇਉਡੀਨ ਪ੍ਰੋਗਰਾਮ ਚਲਾਉਣ
ਕਾਰਨ ਦੇਸ਼ ਨੂੰ ਕਾਫੀ ਮਦਦ ਮਿਲੀ।
ਪਹਿਲਾਂ ਦੇਸ਼
'ਚ
ਥਾਇਰਾਇਡ ਦੀ ਬਿਮਾਰੀ ਸਬੰਧੀ ਸਮੱਸਿਆਵਾਂ
ਜ਼ਿਆਦਾ ਸਨ ਪਰ ਹੁਣ ਇਸ ਦਰ
'ਚ
ਕਮੀ ਆਈ ਹੈ ਤੇ ਇਸ ਵੇਲੇ ਇਹ ਸਮੱਸਿਆ
20
ਤੋਂ
23
ਫੀਸਦੀ ਤੱਕ ਹੈ।
ਪੰਜ ਫੀਸਦੀ ਤੱਕ ਵੱਧ ਮਾਮਲਿਆਂ
'ਚ
ਇਹ ਇਕ ਤਰ੍ਹਾਂ ਨਾਲ ਖੇਤਰੀ ਬਿਮਾਰੀ ਬਣ ਚੁੱਕੀ ਹੈ।
ਮਾਹਿਰਾਂ
ਨੇ ਕਿਹਾ ਕਿ ਬੱਚਿਆਂ
'ਚ
ਥਾਇਰਾਇਡ ਗ੍ਰੰਥੀ ਮਹੱਤਵਪੂਰਨ ਹੈ ਕਿਉਂਕਿ ਥਾਇਰਾਇਡ ਹਾਰਮੋਨ ਬੱਚਿਆਂ ਦੇ
ਸਰੀਰਕ ਤੇ ਮਾਨਸਿਕ ਵਿਕਾਸ
'ਚ
ਵੱਡੀ ਭੂਮਿਕਾ ਨਿਭਾਉਂਦਾ ਹੈ।
ਮਾਹਿਰ ਦਾ ਕਹਿਣਾ ਹੈ ਕਿ ਇਹ ਬਿਮਾਰੀ
ਮੁੰਡਿਆਂ ਮੁਕਾਬਲੇ ਕੁੜੀਆਂ
'ਚ
ਜ਼ਿਆਦਾ ਪਾਈ ਜਾਂਦੀ ਹੈ।
ਇਸ ਮਾਮਲੇ
'ਚ
ਕੁੜੀਆਂ ਤੇ ਮੁੰਡਿਆਂ ਦਾ
ਅਨੁਪਾਤ ਪੰਜ ਤੇ ਇਕ ਹੈ।
ਅਧਿਐਨ ਕਰਨ ਵਾਲਿਆਂ ਨੇ ਪਤਾ ਲਗਾਇਆ ਹੈ ਕਿ ਥਾਇਰਾਇਡ ਦੀ ਬਿਮਾਰੀ
ਦੇ ਤੱਤ ਭੋਜਨ ਖਾਸ ਕਰ ਪੱਤਾ ਗੋਭੀ,
ਫੁੱਲ ਗੋਭੀ,
ਬਾਂਸ ਦੀਆਂ ਕੋਪਲਾਂ ਤੇ ਸ਼ਲਗਮ ਵਰਗੀਆਂ ਸਬਜ਼ੀਆਂ
'ਚ
ਪਾਏ ਜਾਂਦੇ ਹਨ।
ਇਸ ਬਿਮਾਰੀ
'ਚ
ਥਾਇਰਾਇਡ ਗ੍ਰੰਥੀ ਜਾਂ ਤਾਂ ਜ਼ਿਆਦਾ ਥਾਇਰਾਇਡ ਹਾਰਮੋਨ
ਬਣਾਉਂਦਾ ਹੈ ਜਾਂ ਫਿਰ ਘੱਟ।
ਇਸ ਬਿਮਾਰੀ
'ਚ
ਥਾਇਰਾਇਡ ਗ੍ਰੰਥੀ ਸੁੰਜ ਜਾਂਦੀ ਹੈ।
ਮਾਹਿਰਾਂ
ਅਨੁਸਾਰ ਅਧਿਐਨ
'ਚ
ਇਹ ਵੀ ਪਤਾ ਲੱਗਿਆ ਕਿ ਇਹ ਬਿਮਾਰੀ ਜਮਾਂਦਰੂ ਕਾਰਨਾਂ ਨਾਲ ਹੀ ਸਬੰਧਤ ਹੈ ਤੇ
ਖ਼ਾਸ ਕਰ ਪਿਤਾ ਪੱਖੋਂ।
ਅਧਿਐਨ ਅਨੁਸਾਰ ਦੂਸ਼ਿਤ ਪਾਣੀ ਤੇ ਦੂਸ਼ਿਤ ਭੋਜਨ ਤੋਂ ਇਲਾਵਾ ਵਾਤਾਵਰਨ
'ਚ
ਘੁਲੇ ਹਾਨੀਕਾਰਕ ਤੱਤ ਇਸ ਬਿਮਾਰੀ
'ਚ
ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
ਆਇਉਡੀਨ ਦੀ ਕਮੀ ਨਾਲ
ਹੋਣ ਵਾਲੇ ਰੋਗਾਂ
'ਤੇ
ਕੀਤੇ ਸਰਵੇਖਣ
'ਚ
ਪਤਾ ਚਲਿਆ ਕਿ ਹੁਣ
70
ਫੀਸਦੀ ਲੋਕ ਆਇਉਡੀਨ ਵਾਲੇ ਨਮਕ
ਦੀ ਵਰਤੋਂ ਕਰਦੇ ਹਨ।
ਪੀਲੀਏ ਦਾ ਬੁਖਾਰ
ਬਚਾਅ ਤੇ ਇਲਾਜ
ਵਾਇਰਲ ਹੈਪੇਟਾਈਟਸ ਜਾਂ
ਪੀਲੀਆ
ਇਹ ਵੀ ਵਾਇਰਸ ਨਾਲ ਹੋਣ ਵਾਲੀ ਬਿਮਾਰੀ ਹੈ।
ਪਾਣੀ ਤੇ ਭੋਜਨ ਦੋਵਾਂ ਨਾਲ ਫੈਲਦੀ ਹੈ।
ਇਸ ਦਾ ਅਸਰ
15-45
ਦਿਨਾਂ ਤੱਕ ਰਹਿੰਦਾ ਹੈ।
ਭੁੱਖ ਘੱਟ ਲੱਗਦੀ ਹੈ,
ਦਿਲ ਕੱਚਾ ਹੁੰਦਾ ਹੈ ਤੇ ਉਲਟੀਆਂ ਆਉਂਦੀਆਂ ਹਨ।
ਅੱਖਾਂ,
ਚਮੜੀ ਤੇ ਪਿਸ਼ਾਬ ਦਾ ਰੰਗ ਪੀਲਾ ਹੋ ਜਾਂਦਾ ਹੈ।
ਹਲਕਾ ਬੁਖ਼ਾਰ ਹੁੰਦਾ ਹੈ।
ਬਚਾਓ ਤੇ ਤਰੀਕੇ :
-ਪੌਸ਼ਟਿਕ
ਤੇ ਸੰਤੁਲਿਤ ਭੋਜਨ ਖਾਉ।
-ਪਾਣੀ
ਕਾਫੀ ਮਾਤਰਾ ਵਿਚ ਪੀਉ।
-
ਅਚਾਨਕ ਬਹੁਤ ਜ਼ਿਆਦਾ ਠੰਡੀ ਥਾਂ ਤੋਂ ਗਰਮ ਥਾਂ ਤੋਂ ਪ੍ਰਹੇਜ਼ ਕਰੋ।
-
ਬਾਹਰ ਖੁੱਲ੍ਹੀਆਂ ਵਿੱਕਣ ਵਾਲੀਆ ਖਾਣ-ਪੀਣ ਦੀਆਂ ਚੀਜ਼ਾਂ ਜਿਵੇਂ ਕੱਟੇ ਹੋਏ ਫੱਲ,
ਸਲਾਦ,
ਮਿਠਾਈਆਂ ਤੋਂ ਪ੍ਰਹੇਜ਼ ਕਰੋ।
-
ਟਾਈਫ਼ਾਈਡ ਤੋਂ ਬਚਣ ਲਈ ਟੀਕਾ ਲਗਵਾਉ।
-
ਮਲੇਰੀਆ ਤੋਂ ਬਚਣ ਲਈ ਮੱਛਰਾਂ ਤੋਂ ਬਚੋ।
ਕੂਲਰ ਵਿਚ ਜਾਂ ਹੋਰ ਕਿਤੇ ਪਾਣੀ ਜ਼ਿਆਦਾ ਸਮੇਂ ਤੱਕ ਖੜਾ ਨਹੀਂ ਰਹਿਣਾ ਚਾਹੀਦਾ।
ਆਲੇ-ਦੁਆਲੇ ਦ& |