ਸਬ-ਡੋਮੇਨ ਦਾ
ਮੁੱਖ-ਪੰਨਾ
ਬੀਜਾਂ ਬਾਰੇ
ਦਵਾਈਆਂ ਬਾਰੇ
ਖਾਦਾਂ ਬਾਰੇ
ਫਸਲਾਂ ਬਾਰੇ
ਫਲਾਂ ਅਤੇ ਸਬਜੀਆਂ ਬਾਰੇ
ਡੇਅਰੀ ਅਤੇ ਪੋਲਟਰੀ
ਕੈਂਪਸ ਦੇ ਕੋਰਸ
ਸਰਗਰਮੀਆਂ
 |
 |

|
ਜੀ ਆਇਆਂ ਨੂੰ |
|
ਬੀਜਾਂ ਦੀ
ਖ੍ਰੀਦ ਬਾਰੇ ਸੁਝਾਅ |
|
ਬੀ.ਟੀ. ਨਰਮੇ/ਕਪਾਹ
ਦੀ ਕਾਸ਼ਤ ਅਤੇ ਬੀਜਾਂ ਦੀ ਖਰੀਦ ਸਬੰਧੀ
ਧਿਆਨ ਰੱਖਣਯੋਗ ਗੱਲਾਂ |
ਬੀ.ਟੀ. ਕਾਟਨ, ਨਰਮਾ ਅਤੇ ਦੇਸੀ ਕਪਾਹ
ਦੀਆਂ ਹੇਠਾਂ ਦਰਸਾਈਆਂ ਕਿਸਮਾਂ ਦੀ ਹੀ ਬਿਜਾਈ ਕੀਤੀ ਜਾਵੇ।
ਬੀ.ਟੀ.ਕਾਟਨ ਆਰ.ਸੀ.ਐਚ. 134, 317,
308, 314
ਐਮ.ਆਰ.ਸੀ. 6301, 6304, 6025, 6029
ਅੰਕਰ 651, 2534
ਐਨ.ਸੀ.ਐਸ. 138, 913
ਜੇ.ਕੇ.ਸੀ.ਐਚ. 1947 ਅਤੇ
ਐਨ.ਸੀ.ਈ.ਐਚ. 6
ਨਰਮਾ ਅੰਕਰ 651
ਵਾਈਟ ਗੋਲਡ 2002
ਐਲ.ਐਚ.ਐਚ. 144
ਐਫ 1861, 1378, 846
ਐਲ.ਐਚ 1556
ਦੇਸੀ ਕਪਾਹ ਪੀ.ਏ.ਯੂ. 626 ਐਚ
ਮੋਤੀ
ਐਲ.ਡੀ. 694, 327
ਜਰੂਰੀ
ਸੂਚਨਾ
ਨਰਮੇ ਅਤੇ
ਕਪਾਹ ਦੀਆਂ ਸਿਫਾਰਸ਼ ਕੀਤੀਆਂ ਕਿਸਮਾਂ ਹੀ ਬੀਜੋ।
ਬੀ.ਟੀ.ਕਾਟਨ
ਦੀਆਂ ਵੱਖ-ਵੱਖ ਕਿਸਮਾਂ ਦੇ ਬੀਜ ਦੇ 15.35 ਲੱਖ ਪੈਕਟ ਉਪਲਬਧ ਹਨ।
ਬੀ.ਟੀ.ਕਾਟਨ ਦੇ ਇਕ ਪੈਕਟ ਦਾ ਵੱਧ ਤੋਂ ਵੱਧ ਮੁੱਲ 760 ਰੁਪਏ ਹੋਵੇਗਾ।
ਬੀਜ ਮਾਰਕਫੈਡ, ਪਨਸੀਡ ਜਾਂ
ਮਨਜੂਰ-ਸ਼ੁਦਾ ਕੰਪਣੀਆਂ ਦੇ ਡੀਲਰਾਂ ਤੋਂ ਹੀ ਖਰੀਦੋ।
ਬੀਜ ਖਰੀਦਣ ਸਮੇਂ ਪੱਕਾ ਬਿੱਲ/ਰਸੀਦ
ਜਰੂਰ ਪ੍ਰਾਪਤ ਕੀਤੀ ਜਾਵੇ।
ਜੇਕਰ ਕਿਸਾਨ ਬੀਜਾਂ ਵਿਚ ਬੀ.ਟੀ.ਜੀਨ ਦੀ ਟੈਸਟਿੰਗ ਕਰਵਾਉਣਾ ਚਾਹੁੰਦੇ ਹੋਣ ਤਾਂ ਖੇਤੀਬਾਡ਼ੀ
ਵਿਭਾਗ ਦੇ ਬਲਾਕ ਦਫਤਰਾਂ ਵਿਚ ਸੰਪਰਕ ਕੀਤਾ ਜਾਵੇ ਜਿਥੇ ਬੀ.ਟੀ.ਟੈਸਟਿੰਗ ਕਿੱਟ ਉਪਲਬਧ ਹੈ।
ਬਿਜਾਈ ਤੋਂ ਪਹਿਲਾਂ ਆਪਣੇ ਖੇਤਾਂ ਦੀ ਮਿੱਟੀ ਪਰਖ ਜਰੂਰ ਕਰਾਓ ਅਤੇ ਇਸ ਦੇ ਆਧਾਰ ਤੇ ਹੀ
ਖਾਦਾਂ ਦੀ ਵਰਤੋਂ ਕਰੋ।
ਨਾਈਟ੍ਰੋਜਨ ਖਾਦ ਸਿਫਾਰਸ਼ ਕੀਤੀ ਮਾਤਰਾ ਤੋਂ ਵੱਧ ਨਾ ਪਾਓ ਕਿਉਂਕਿ ਇਸ ਨਾਲ ਕੀਡ਼ੇ-ਮਕੌਡ਼ੇ
ਵੱਧ ਹਮਲਾ ਕਰਦੇ ਹਨ।
ਵੱਧ ਝਾਡ਼ ਲੈਣ ਲਈ ਬੀ.ਟੀ. ਨਰਮੇ ਦੇ ਆਲੇ-ਦੁਆਲੇ ਬੀ.ਟੀ. ਰਹਿਤ ਨਰਮਾ ਬੀਜਣਾ ਜਰੂਰੀ ਹੈ। ਇਸ
ਨਾਲ ਸੁੰਡੀਆਂ ਵਿਚ ਬੀ.ਟੀ.ਪ੍ਰਤੀ ਸਹਿਣ ਸ਼ਕਤੀ ਪੈਦਾ ਨਹੀਂ ਹੁੰਦੀ। ਜੇਕਰ 20%
ਰਕਬਾ ਬੀ.ਟੀ. ਰਹਿਤ ਨਰਮੇ ਹੇਠ ਹੈ ਤਾਂ ਇਸ ਦਾ ਸੁੰਡੀਆਂ ਤੋ ਬਚਾਅ ਕਰਨ ਲਈ ਜ਼ਹਿਰਾਂ ਦੀ
ਵਰਤੋਂ ਕਰੋ। ਪਰੰਤੂ ਜੇਕਰ ਬੀ.ਟੀ. ਰਹਿਤ ਨਰਮਾ ਸਿਰਫ 5%
ਰਕਬੇ ਵਿਚ ਹੈ ਤਾਂ ਸੁੰਡੀਆਂ ਦੀ ਰੋਕਥਾਮ ਨਹੀਂ ਕਰਨੀ ਚਾਹੀਦੀ।
ਨਰੋਈ ਫਸਲ ਪ੍ਰਾਪਤ ਕਰਨ ਲਈ ਨਰਮੇ ਅਤੇ ਦੇਸੀ ਕਪਾਹ ਦੇ ਬੀਜ ਨੂੰ ਸੋਧ ਕੇ ਹੀ ਬਿਜਾਈ ਕੀਤੀ
ਜਾਵੇ।
ਫਸਲ ਦਾ ਚੰਗਾ ਜਮਾਅ ਲੈਣ ਲਈ ਭਰਵੀਂ ਰੌਣੀ ਕਰੋ।
ਬਾਗਾਂ ਵਿਚ ਜਾਂ ਬਾਗਾਂ ਦੇ ਨੇਡ਼ੇ ਕਪਾਹ ਦੀ ਫਸਲ ਕਾਸ਼ਤ ਨਾ ਕਰੋ।
ਕਪਾਹ/ਨਰਮੇ
ਦਾ ਵੱਧ ਝਾਡ਼ ਲੈਣ ਲਈ ਬਿਜਾਈ ਦਾ ਢੁੱਕਵਾਂ ਸਮਾਂ ਅਪ੍ਰੈਲ ਮਹੀਨਾ ਹੀ ਹੈ।
ਜਾਰੀ ਕਰਤਾ ਖੇਤੀਬਾਡ਼ੀ ਵਿਭਾਗ ਪੰਜਾਬ
|
 |
|
|