![]() |
|
||||||||||||||
|
|
|||||||||||||||
ਬੀਜਾਂ ਬਾਰੇ ਦਵਾਈਆਂ ਬਾਰੇ ਖਾਦਾਂ ਬਾਰੇ ਫਸਲਾਂ ਬਾਰੇ ਫਲਾਂ ਅਤੇ ਸਬਜੀਆਂ ਬਾਰੇ ਡੇਅਰੀ ਅਤੇ ਪੋਲਟਰੀ ਕੈਂਪਸ ਦੇ ਕੋਰਸ ਸਰਗਰਮੀਆਂ
|
ਆਲੂਆਂ ਤੇ ਟਮਾਟਰਾਂ ਨੂੰ ਪਿਛੇਤੇ ਝੁਲਸ ਰੋਗ ਦਾ ਹਮਲਾ ਤੁਰੰਤ ਰੋਕੋ ਫਰਵਰੀ 12, 2007 ਪੰਜਾਬ ਖੇਤੀਬਾਡ਼ੀ ਯੂਨੀਵਰਸਿਟੀ ਲੁਧਿਆਣਾ ਦੇ ਬਨਸਪਤੀ ਰੋਗ ਵਿਗਿਆਨ ਵਿਭਾਗ ਵਲੋਂ ਜਾਰੀ ਸੂਚਨਾ ਅਨੁਸਾਰ ਪੰਜਾਬ ਦੇ ਹੁਸ਼ਿਆਰਪੁਰ, ਜਲੰਧਰ, ਅਮ੍ਰਿਤਸਰ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਵਿਚ ਆਲੂਆਂ ਅਤੇ ਟਮਾਟਰਾਂ ਦੀ ਫ਼ਸਲ ਨੂੰ ਪਿਛੇਤੇ ਝੁਲਸ ਰੋਗ ਦਾ ਹਮਲਾ ਹੋ ਗਿਆ ਹੈ। ਵਿਭਾਗ ਦੀ ਮੁਖੀ ਡਾ. ਸਤਵਿੰਦਰ ਕੌਰ ਮਾਨ ਨੇ ਇਨ੍ਹਾਂ ਜ਼ਿਲ੍ਹਿਆਂ ਦੇ ਕਿਸਾਨ ਭਰਾਵਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਆਪਣੀ ਆਲੂਆਂ ਅਤੇ ਟਮਾਟਰਾਂ ਦੀ ਫ਼ਸਲ ਉੱਪਰ ਰਿਡੋਮਿਲ ਐਮ ਜੈਡ ਦੀ 500-700 ਗ੍ਰਾਮ ਦਵਾਈ ਨੂੰ ਆਪਣੀਆਂ ਇਨ੍ਹਾਂ ਫ਼ਸਲਾਂ ਤੇ ਛਿਡ਼ਕੋ। ਇਹ ਸਿਫਾਰਸ਼ ਸਿਰਫ ਹੁਸ਼ਿਆਰਪੁਰ, ਜਲੰਧਰ, ਅਮ੍ਰਿਤਸਰ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਲਈ ਹੈ। ਪੰਜਾਬ ਦੇ ਬਾਕੀ ਹਿੱਸਿਆਂ ਵਿਚ ਜਿੱਥੇ ਕਿਤੇ ਪਿਛੇਤੇ ਝੁਲਸ ਰੋਗ ਦਾ ਹਮਲਾ ਦਿਸੇ ਉੱਥੇ ਇੰਡੋਫਿਲ ਐਮ-45 ਦਾ ਛਿਡ਼ਕਾਅ ਕਰੋ। ਡਾ. ਮਾਨ ਨੇ ਇਸੇ ਦੌਰਾਨ ਸੁਝਾਅ ਦਿੱਤਾ ਹੈ ਕਿ ਰਾਇਆ ਦੀ ਫ਼ਸਲ ਨੂੰ ਵੀ ਇੰਡੋਫਿਲ ਐਮ-45 ਦਾ ਛਿਡ਼ਕਾਅ ਕਰੋ ਕਿਉਂਕਿ ਚਿੱਟੀ ਕੁੰਗੀ ਅਤੇ ਆਲਟਰਨੇਰੀਆ ਬਲਾਈਟ ਦਾ ਹਮਲਾ ਵੀ ਇਸ ਫ਼ਸਲ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਡਾ. ਮਾਨ ਨੇ ਦੱਸਿਆ ਕਿ ਇੰਡੋਫਿਲ ਐਮ-45 ਦਵਾਈ 250 ਗ੍ਰਾਮ ਲੈਕੇ ਉਸ ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਛਿਡ਼ਕਾਅ ਕੀਤਾ ਜਾਵੇ।
ਹਲਦੀ ਬੀਜਣ ਦੀ ਸਹੀ ਵਿਧੀ
ਹਲਦੀ ਦੀ ਕਾਸ਼ਤ ਉਂਝ ਤਾਂ ਹਰ ਪ੍ਰਕਾਰ ਦੀ
ਜ਼ਮੀਨ ਵਿੱਚ ਕੀਤੀ ਜਾ ਸਕਦੀ ਹੈ, ਪਰ ਵਧੇਰੇ ਝਾਡ਼ ਲੈਣ ਲਈ ਚੰਗੇ ਨਿਕਾਸ ਵਾਲੀ, ਦਰਮਿਆਨੀ ਤੌਂ
ਭਾਰੀ ਜ਼ਮੀਨ ਜੋ ਚੰਗੇ ਜੀਵਕ ਮਾਦੇ ਵਾਲੀ ਹੋਵੇ, ਉੱਤਮ ਗਿਣੀ ਜਾਂਦੀ ਹੈ। (ਹੋਰ ਵਧੇਰੇ ਜਾਣਕਾਰੀ ਲਈ ਪੰਜਾਬ ਖੇਤੀਬਾਡ਼ੀ ਯੂਨੀਵਰਸਿਟੀ ਜਾਂ ਲੇਖਕ ਨਾਲ ਸੰਪਰਕ ਕਰੋ।)
|
|
|||||||||||||
ਇਸ ਵੈਬ-ਸਾਇਟ ਦਾ
ਵਿਕਾਸ ਅਤੇ ਸਾਂਭ-ਸੰਭਾਲ
(2007)
Challengers Software Technologies (Pioneers in publishing
web-content in Hindi & Punjabi)
SCO 64, First Floor, Sector 40-C, CHANDIGARH (UT) INDIA
Phone: 91-172-2699064, 4633064, 091-98766 86555
contact: info.punjab@gmail.com