ਪੰਜਾਬੀ ਭਾਸ਼ਾ ਅਤੇ ਸਭਿਆਚਾਰ
ਡਾ. ਜਸਪਾਲ
ਸਿੰਘ, ਵਾਈਸ-ਚਾਂਸਲਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਪੰਜਾਬੀ ਯੂਨੀਵਰਸਿਟੀ, ਭਾਰਤ ਦੀ ਪਹਿਲੀ
ਅਤੇ ਵਿਸ਼ਵ ਦੀ ਦੂਜੀ ਯੂਨੀਵਰਸਿਟੀ ਹੈ ਜਿਹਡ਼ੀ ਕਿਸੇ ਭਾਸ਼ਾ ਦੇ ਨਾਂ ਤੇ ਬਣੀ ਹੈ। ਇਸ ਨਾਤੇ
ਸਪਸ਼ਟ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਪੰਜਾਬੀ ਯੂਨੀਵਰਸਿਟੀ ਪੰਜਾਬੀ ਭਾਸ਼ਾ, ਸਾਹਿਤ ਤੇ
ਸਭਿਆਚਾਰ ਨੂੰ ਸਮਰਪਿਤ ਯੂਨੀਵਰਸਿਟੀ ਹੈ। ਯੂਨੀਵਰਸਿਟੀ ਦਾ ਬੁਨਿਆਦੀ ਮਕਸਦ ਹੈ ਪੰਜਾਬੀ ਭਾਸ਼ਾ
ਅਤੇ ਸਭਿਆਚਾਰ ਦੀ ਸਾਂਭ-ਸੰਭਾਲ ਕਰਨੀ ਅਤੇ ਉਸਦੇ ਵਿਕਾਸ ਲਈ ਉਚੇਚੇ ਪ੍ਰੋਗਰਾਮ ਉਲੀਕਣੇ। ਨਾਲ
ਹੀ ਇਸਦਾ ਮਕਸਦ ਹੈ ਪੂਰੇ ਭਾਰਤ ਅਤੇ ਪੂਰੀ ਦੁਨੀਆਂ ਵਿਚ ਪੰਜਾਬੀਅਤ ਦੇ ਗੌਰਵ ਨੂੰ ਸਥਾਪਤ
ਕਰਨਾ।
ਤੱਥ ਗਵਾਹ ਹਨ ਕਿ ਇਸ ਮਕਸਦ ਦੀ ਪੂਰਤੀ
ਲਈ ਪੰਜਾਬੀ ਯੂਨੀਵਰਸਿਟੀ ਪਿਛਲੇ ਸਾਢੇ ਚਾਰ ਦਹਾਕਿਆਂ ਤੋਂ ਨਿਰੰਤਰ ਕਾਰਜ਼ਸ਼ੀਲ ਹੈ ਅਤੇ ਇਸ
ਲਿਹਾਜ਼ ਨਾਲ ਮੌਜੂਦਾ ਸਰਬ
ਭਾਰਤੀ ਪੰਜਾਬੀ ਕਾਨਫ਼ਰੰਸ
ਵੀ ਇਸੇ ਨਿਰੰਤਰਤਾ ਦੀ ਇਕ ਮਹੱਤਵਪੂਰਣ ਕਡ਼ੀ ਹੈ।
ਇਹ ਇਕ ਸਰਬ ਪ੍ਰਮਾਣਿਤ ਤੱਥ ਹੈ ਕਿ
ਮਾਂ-ਬੋਲੀ ਦਾ ਆਪਣਾ ਇਕ ਨਿਵੇਕਲਾ ਮਹੱਤਵ ਹੁੰਦਾ ਹੈ ਕਿਉਂਕਿ ਮਾਂ-ਬੋਲੀ ਹੀ ਸਾਡੇ ਸੰਚਾਰ ਦਾ
ਮੁਢਲਾ ਮਾਧਿਅਮ ਹੁੰਦੀ ਹੈ। ਵੱਖ-ਵੱਖ ਬੋਲੀਆਂ ਸਿੱਖਣਾ ਉੱਤਮ ਕਰਮ ਹੈ ਪਰ ਇਸ ਤੱਥ ਤੋਂ ਵੀ
ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਆਪਣੀ ਮਾਂ-ਬੋਲੀ ਵਿਚ ਗੱਲ ਕਹਿਣੀ ਜਿੰਨੀ ਸੌਖੀ ਤੇ
ਪ੍ਰਮਾਣਿਕ ਹੁੰਦੀ ਹੈ ਉਨੀ ਕਿਸੇ ਵੀ ਹੋਰ ਭਾਸ਼ਾ ਵਿਚ ਨਹੀਂ ਹੋ ਸਕਦੀ। ਆਪਣੀ ਮਾਂ-ਬੋਲੀ ਵਿਚ
ਅਸੀਂ ਸੁੱਤੇ ਸਿੱਧ ਹੀ ਨਵੇਂ ਸ਼ਬਦ ਘਡ਼ ਲੈਂਦੇ ਹਾਂ ਅਤੇ ਕਈ ਵਾਰ ਕੇਵਲ ਧੁਨੀਆਂ ਨਾਲ ਵੀ ਆਪਣੀ
ਗੱਲ ਦਾ ਸੰਚਾਰ ਕਰ ਲੈਂਦੇ ਹਾਂ। ਫਿਰ ਮਾਂ-ਬੋਲੀ ਕੇਵਲ ਮਾਂ-ਬੋਲੀ ਹੀ ਨਹੀਂ ਹੁੰਦੀ ਸਗੋਂ
ਸਾਡੇ ਸਭਿਆਚਾਰ ਦਾ ਪ੍ਰਗਟਾਵਾ ਵੀ ਹੁੰਦੀ ਹੈ। ਇਸ ਲਈ ਸਭ ਤੋਂ ਪਹਿਲਾਂ ਸਾਨੂੰ ਆਪਣੀ
ਮਾਂ-ਬੋਲੀ ਦੇ ਮੱਹਤਵ ਪ੍ਰਤੀ ਸੁਚੇਤ ਹੋਣ ਦੀ ਜ਼ਰੂਰਤ ਹੈ।
ਇਸ ਸਮੇਂ ਮਾਂ-ਬੋਲੀ ਪੰਜਾਬੀ ਨੂੰ ਬਹੁਤ
ਸਾਰੀਆਂ ਚੁਣੌਤੀਆਂ ਦਾ ਦਰਪੇਸ਼ ਹਨ। ਯੂਨੈਸਕੋ ਦੀ ਰਿਪੋਰਟ ਦੇ ਹਵਾਲੇ ਆਮ ਦਿੱਤੇ ਜਾ ਰਹੇ ਹਨ
ਅਤੇ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ 50 ਸਾਲਾਂ ਵਿਚ ਜਿਹਡ਼ੀਆਂ ਜ਼ੂਬਾਨਾਂ ਖਤਮ ਹੋਣ ਦੇ
ਕੰਢੇ ਤੇ ਹਨ ਉਹਨਾਂ ਵਿਚ ਪੰਜਾਬੀ ਵੀ ਸ਼ਾਮਿਲ ਹੈ। ਜੇ ਇਸ ਰਿਪੋਰਟ ਤੇ ਵਿਸ਼ਵਾਸ ਕੀਤਾ ਜਾਵੇ
ਤਾਂ ਸਥਿਤੀ ਸੱਚਮੁੱਚ ਨਾਜ਼ੁਕ
ਜਾਪਦੀ ਹੈ। ਪਰ
ਮੇਰੇ ਧਿਆਨ ਵਿਚ ਇਹ ਰਿਪੋਰਟ ਪੂਰੇ
ਤੱਥਾਂ ਤੇ ਆਧਾਰਿਤ ਨਹੀਂ। ਮੇਰੇ ਅਤੇ ਮੇਰੇ ਹਮਖ਼ਿਆਲ ਕਈ ਹੋਰ ਸਾਥੀਆਂ ਦਾ ਇਹ ਦ੍ਰਿਡ਼
ਵਿਸ਼ਵਾਸ ਹੈ ਕਿ ਯੂਨੈਸਕੋ ਦੀ ਇਹ ਪੇਸ਼ਨਗੋਈ ਗ਼ਲਤ ਸਾਬਤ ਹੋਵਗੀ। ਮੇਰੇ ਵਿਸ਼ਵਾਸ ਦੇ ਤਿੰਨ ਕਾਰਣ
ਹਨ:
1)
ਪੰਜਾਬੀ ਲਗਭਗ ਡੇਢ ਸੌ ਮੁਲਕਾਂ
ਵਿਚ, ਚੌਦਾਂ ਕਰੋਡ਼ ਦੀ ਗਿਣਤੀ ਵਿਚ ਵਸਦੇ ਹਨ। ਬੋਲਣ ਵਾਲਿਆਂ ਦੇ ਲਿਹਾਜ਼ ਨਾਲ ਪੰਜਾਬੀ ਭਾਸ਼ਾ
ਬਾਰ੍ਹਵੇਂ ਜਾਂ ਤੇਰ੍ਹਵੇਂ ਸਥਾਨ ਤੇ ਆਉਂਦੀ ਹੈ। ਇੰਨੇ ਵੱਡੇ ਸਮੂਹ ਵਲੋਂ ਬੋਲੀ ਜਾਣ ਵਾਲੀ
ਭਾਸ਼ਾ ਦੇ ਖਤਮ ਹੋਣ ਦੀ ਸੰਭਾਵਨਾ ਨਹੀਂ ਹੋ ਸਕਦੀ।
2)
ਪੰਜਾਬੀ ਜਿੱਥੇ ਵੀ ਵਸਦੇ ਹਨ
ਆਪਣੇ ਸਭਿਆਚਾਰ ਨਾਲ ਜੁਡ਼ੇ ਹੋਏ ਹਨ। ਵਿਦੇਸ਼ਾਂ ਵਿਚਲੇ ਪੰਜਾਬੀਆਂ ਦੇ ਬੱਚੇ ਵੀ ਪੰਜਾਬੀ
ਸਭਿਆਚਾਰ ਪ੍ਰਤੀ ਹੇਜ ਰੱਖਦੇ ਹਨ। ਇਸ ਲਈ ਜਦੋਂ ਤਕ ਪੰਜਾਬੀ ਸਭਿਆਚਾਰ ਕਾਇਮ ਹੈ ਪੰਜਾਬੀ ਭਾਸ਼ਾ
ਵੀ ਕਾਇਮ ਰਹੇਗੀ।
3)
ਤੀਜਾ ਸਭ ਤੋਂ ਅਹਿਮ ਤੱਥ ਪਾਵਨ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੰਜਾਬੀ ਭਾਸ਼ਾ ਤੇ ਗੁਰਮੁਖੀ ਲਿਪੀ ਵਿਚ ਉਪਲਬਧ ਹੋਣਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜਾਤਾਂ, ਧਰਮਾਂ ਤੋਂ ਉਪਰ ਉਠ ਕੇ ਸਮੁੱਚੀ ਲੋਕਾਈ ਨੂੰ ਆਪਣੇ ਕਲਾਵੇ
ਵਿਚ ਲੈਂਦਾ ਹੋਇਆ ਅਜਿਹਾ ਧਰਮ-ਗ੍ਰੰਥ ਹੈ। ਜੋ ਇਕ ਧਰਮ ਵਿਸ਼ੇਸ਼ ਦਾ ਧਰਮ-ਗ੍ਰੰਥ ਹੋਣ ਦੇ ਨਾਲ
ਨਾਲ ਸਮੁੱਚੀ ਮਾਨਵਤਾ ਦਾ ਮਾਰਗ-ਦਰਸ਼ਨ ਕਰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਰਹਿੰਦੀ
ਦੁਨੀਆ ਤਕ ਰਹਿਣਾ ਹੈ ਤੇ ਇਸਦੇ ਨਾਲ-ਨਾਲ ਪੰਜਾਬੀ ਭਾਸ਼ਾ ਤੇ ਗੁਰਮੁਖੀ ਲਿਪੀ ਵੀ ਰਹਿੰਦੀ
ਦੁਨੀਆਂ ਤਕ ਰਹੇਗੀ ਅਜਿਹਾ
ਮੇਰਾ ਵਿਸ਼ਵਾਸ ਹੈ।
4)
ਬਹੁਤ ਸਪਸ਼ਟ ਹੈ ਕਿ ਨਿਰਾਸ਼ ਹੋਣ
ਦੀ ਲੋਡ਼ ਨਹੀਂ; ਹਾਂ ਚਿੰਤਾ
ਜਰੂਰ ਕਰਨਾ ਬਣਦੀ ਹੈ। ਪੰਜਾਬ ਅਤੇ ਪੰਜਾਬ ਤੋਂ ਬਾਹਰ ਪੰਜਾਬੀ ਦੀ ਕੀ ਸਥਿਤੀ ਹੈ ?
ਇਸ ਦਾ ਲੇਖਾ ਜੋਖਾ ਕਰਨਾ ਜ਼ਰੂਰੀ ਹੈ।
ਸਮੁੱਚਾ ਪੰਜਾਬੀ ਭਾਈਚਾਰਾ, ਪੰਜਾਬੀ ਭਾਸ਼ਾ ਪ੍ਰਤੀ ਕਿੰਨਾ ਕੁ ਚੇਤੰਨ ਹੈ ?
ਇਸ ਦੀ ਚਰਚਾ ਵੀ ਜ਼ਰੂਰੀ ਹੈ। ਅਸੀਂ ਆਪਣੀਆਂ ਅਗਲੀਆਂ ਪੀਡ਼੍ਹੀਆਂ ਨੂੰ ਪੰਜਾਬੀ ਭਾਸ਼ਾ ਦਾ
ਵਿਰਸਾ ਕਿੰਨਾ ਕੁ ਸੌਂਪ ਰਹੇ ਹਾਂ, ਇਸ ਪਾਸੇ ਵੀ ਧਿਆਨ ਦੇਣਾ ਬਣਦਾ ਹੈ। ਦਰਅਸਲ, ਪੰਜਾਬੀ ਦੇ
ਪ੍ਰਚਾਰ ਤੇ ਪ੍ਰਸਾਰ ਲਈ ਸਾਨੂੰ ਸਾਰਿਆਂ ਨੂੰ ਸਮਰਪਿਤ ਹੋਣਾ ਪਵੇਗਾ। ਸਾਨੂੰ ਵਧੇਰੇ ਵਚਨਬੱਧਤਾ
ਨਾਲ ਯਤਨਸ਼ੀਲ ਹੋਣਾ ਪਵੇਗਾ। ਇਹ ਕਾਨਫ਼ਰੰਸ ਇਹੋ ਹਲੂਣਾ ਦੇਣ ਲਈ ਸੱਦੀ ਗਈ ਹੈ।
ਮਾਂ-ਬੋਲੀ ਪੰਜਾਬੀ ਬਾਰੇ ਬਹੁਤ ਸਾਰੇ
ਨੁਕਤੇ ਸਹਿਜ ਨਾਲ ਵਿਚਾਰਨ ਅਤੇ ਸਮਝਣ ਵਾਲੇ ਹਨ। ਸਾਨੂੰ ਮਾਂ-ਬੋਲੀ ਪ੍ਰਤੀ ਕੇਵਲ ਭਾਵੁਕ
ਪਹੁੰਚ ਹੀ ਨਹੀਂ ਰੱਖਣੀ ਚਾਹੀਦੀ, ਸਗੋਂ ਤਾਰਕਿਕ ਦ੍ਰਿਸ਼ਟੀ ਤੋਂ ਮਾਂ ਬੋਲੀ ਦੇ ਮਹੱਤਵ ਨੂੰ
ਸਮਝਣਾ ਤੇ ਜਾਣਨਾ ਚਾਹੀਦਾ ਹੈ ਤਾਂ ਜੋ ਪੰਜਾਬੀ ਭਾਸ਼ਾ ਦੇ ਪ੍ਰਸਾਰ ਤੇ ਪ੍ਰਚਾਰ ਜੇ ਨਿਸ਼ਾਨੇ
ਵੱਲ ਦ੍ਰਿਡ਼ਤਾ ਨਾਲ ਵਧੀਆ ਜਾ ਸਕੇ।
ਇਹਨਾਂ ਸਾਰੇ ਨੁਕਤਿਆਂ ਦੇ ਪ੍ਰਸੰਗ ਵਿਚ
ਹੀ ਪੰਜਾਬੀ ਯੂਨੀਵਰਸਿਟੀ ਵਲੋਂ ਸਰਬ ਭਾਰਤੀ ਪੰਜਾਬੀ ਕਾਨਫ਼ਰੰਸ ਦਾ ਆਯੋਜਨ ਕੀਤਾ ਗਿਆ ਹੈ।
ਕਾਨਫ਼ਰੰਸ ਦਾ ਮੂਲ ਮਕਸਦ ਇਹੋ ਮਾਹੌਲ ਸਿਰਜਿਆ ਜਾਵੇ ਜਿਸ ਤੋਂ ਪ੍ਰੋਰਿਤ ਹੋ ਕੇ ਸਮੂਹ ਭਾਰਤ
ਵਿਚ ਵਸਦੇ ਪੰਜਾਬੀ, ਪੰਜਾਬੀ ਭਾਸ਼ਾ ਅਤੇ ਸਭਿਆਚਾਰ ਨੂੰ ਸਮਰਪਿਤ ਹੋਣ ਅਤੇ ਪੰਜਾਬੀਅਤ ਦੀ
ਖੁਸ਼ਬੂ ਦੇ ਫੈਲਾਅ ਲਈ ਸਰਗਰਮ ਭੂਮਿਕਾ ਨਿਭਾਉਣ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਇਸ ਕਾਰਜ ਵਿਚ
ਮਦਦਗਾਰ ਸਾਬਤ ਹੋਣ ਲਈ ਪੂਰੀ ਤਨਦੇਹੀ ਨਾਲ ਯਤਨਸ਼ੀਲ ਹੈ।
ਦੂਰ
ਵੱਸਦੇ ਪੰਜਾਬੀਆਂ ਦੀ ਸਾਰ
ਪ੍ਰੀਤਮ ਸਿੰਘ
ਪ੍ਰੋਫੈਸਰ
ਜਨਮ ਸਾਖੀਆਂ ਵਿਚ ਇਕ ਸਾਖੀ ਮਿਲਦੀ ਹੈ
ਜਿਸ ਅਨੁਸਾਰ ਗੁਰੂ ਨਾਨਕ ਦੇਵ ਨਾਲ ਦੁਰਵਿਹਾਰ ਕਰਨ ਵਾਲੇ ਪਿੰਡ ਨੂੰ ਆਪ ਵਲੋਂ ਵੱਸਦੇ
ਰਹਿਣ ਦੇ ਵਰ
ਨਾਲ ਨਿਵਾਜਿਆ ਦਿੱਤਾ ਗਿਆ ਸੀ ਪਰ ਜਿਸ ਪਿੰਡ ਨੇ ਗੁਰੂ ਜੀ ਤੇ ਮਰਦਾਨੇ ਦੀ ਰੱਜ ਕੇ ਸੇਵਾ
ਕੀਤੀ ਉਸ ਨੂੰ ਉੱਜਡ਼
ਜਾਣ ਦਾ ਸਰਾਪ
ਜ਼ਰੂਰ ਦਿੱਤਾ ਗਿਆ ਸੀ। ਮੈਨੂੰ ਇਓਂ ਲੱਗਦਾ ਹੈ ਕਿ ਗੁਰੂ ਸਾਹਿਬ ਤੋਂ ਪਹਿਲੇ ਜਾਂ ਬਾਅਦ ਦੇ
ਕਿਸੇ ਮਹਾਤਮਾ ਵਲੋਂ ਸਾਰੇ ਪੰਜਾਬੀਆਂ ਨੂੰ ਖੁਸ਼-ਰਹਿਣੇ, ਖੁਸ਼ ਰੱਖਣੇ ਤੇ ਉੱਦਮੀ ਵੇਖ ਕੇ
ਉੱਜਡ਼ ਜਾਣ ਦਾ ਸਰਾਪ ਜ਼ਰੂਰ ਦਿੱਤਾ ਗਿਆ ਹੋਵੇਗਾ ਕਿਉਂਕਿ ਜਦੋਂ ਅਸੀਂ ਪੰਜਾਬ ਦੇ ਇਤਿਹਾਸ
ਉੱਤੇ ਨਜ਼ਰ ਮਾਰਦੇ ਹਾਂ ਤਾਂ ਪੰਜਾਬੀ ਵਸੋਂ ਕਈ ਵਾਰ ਉੱਜਡ਼ੀ ਤੇ ਓਨੀ ਵਾਰ ਹੀ ਆਪਣੇ ਘਰ ਵਿਚ
ਜਾਂ ਕਿਤੇ ਓਪਰੀ ਥਾਂ ਜਾ ਵੱਸਦੀ ਰਹੀ ਦਿਸਦੀ ਹੈ। 1947 ਦੀ ਵੰਡ ਦੇ ਉਜਾਡ਼ੇ ਲੋਕ, ਸਾਡੀਆਂ
ਅੱਖਾਂ ਦੇ ਸਾਹਮਣੇ ਵੇਖਦੇ-ਵੇਖਦੇ ਭਾਰਤੀ ਪੰਜਾਬ ਵਿਚ ਹੀ ਨਹੀਂ, ਸਾਰੇ ਭਾਰਤ ਵਿਚ ਬਲਕਿ
ਕਨੇਡਾ, ਅਮਰੀਕਾ, ਇੰਗਲਿਸਤਾਨ, ਮਲੇਸ਼ੀਆ, ਅਫ਼ਰੀਕਾ ਤੇ ਹੋਰ ਖ਼ਬਰੇ ਕਿੱਥੇ-ਕਿੱਥੇ ਜਾ ਵੱਸੇ
ਹਨ। ਇਨ੍ਹਾਂ ਦਿਆਂ ਪਹਿਲੇ ਪੂਰਾਂ ਨੇ ਅਕਹਿ ਔਖਿਆਈਆਂ ਝਾਗ ਕੇ ਕੀਤੀ ਕਮਾਈ ਵਿਚੋਂ ਆਪਣੇ
ਪਿੱਛੇ ਪੂਰਬੀ ਪੰਜਾਬ ਵਿਚ ਰਹਿੰਦੇ ਭਾਈਬੰਦਾਂ ਦੇ ਕਰਜ਼ੇ ਲਾਹੇ, ਘਰਾਂ ਦੀ ਮੁਰੰਮਤ ਕਰਵਾਈ
ਜਾਂ ਨਵੇਂ ਬਣਵਾਏ, ਛਡ਼ਿਆਂ ਦੇ ਵਿਆਹ ਰਚਾਏ ਤੇ ਨਵੀਆਂ ਜ਼ਮੀਨਾਂ ਲੈ ਦਿੱਤੀਆਂ । ਆਪਣੇ ਪੰਜਾਬ
ਦੇਸ ਨੂੰ ਪਰਦੇਸਾਂ ਵਿਚ ਜਾ ਬੈਠੇ ਪੰਜਾਬੀਆਂ ਵਲੋਂ ਸੈਰਾਬ ਕਹੀ ਜਾਣ ਦਾ ਸਿਲਸਿਲਾ ਅਜੇ
ਮੁੱਕਿਆ ਨਹੀਂ, ਪਰ ਕੀ ਅਸੀਂ ਕਦੀ ਇਹ ਵੀ ਸੋਚਿਆ ਹੈ ਕਿ ਬਦਲੇ ਵਿਚ ਅਸੀਂ, ਜੋ ਆਪੋ-ਆਪਣੇ
ਘਰਾਂ ਵਿਚ ਘੁੱਗ ਵੱਸਦੇ ਹਾਂ, ਆਪਣੇ ਪਰਦੇਸੀ ਭਰਾਵਾਂ ਨੂੰ ਕੀ ਦੇਂਦੇ ਹਾਂ ?
ਆਪਣੇ ਪਰਦੇਸੀ ਵੱਸਦੇ ਵੀਰਾਂ ਦੀ ਕਦੇ
ਸਾਰ ਹੀ ਲਈ ਹੁੰਦੀ ? ਬਦੇਸਾਂ
ਵਿਚ ਜਾ ਕੇ ਪੰਜਾਬੀਆਂ ਨੇ ਆਪਣਾ ਧਰਮ ਕਾਇਮ ਰੱਖਿਆ, ਆਪਣੇ ਬੋਲਣ, ਲਿਖਣ ਤੇ ਪਡ਼੍ਹਣ ਦਾ
ਮਾਧਿਅਮ ਬਡ਼ਾ ਚਿਰ ਪੰਜਾਬੀ ਜ਼ੁਬਾਨ ਨੂੰ ਬਣਾਈ ਰੱਖਿਆ ਅਤੇ ਆਪਣੀ ਸਭਿਆਚਾਰਕ ਤੇ ਧਾਰਮਿਕ
ਭੁੱਖ ਦੀ ਤ੍ਰਿਪਤੀ ਲਈ ਗੁਰਦੁਆਰੇ ਬਣਾਏ। ਸਾਡੇ ਗੁਣੀਂ-ਗਿਆਨੀ ਜਾਂਦੇ, ਡਾਲਰਾਂ ਦੀਆਂ ਬੋਰੀਆਂ
ਭਰ ਭਰ ਲੈ ਆਉਂਦੇ ਤੇ ਸਿਵਾਏ ਚਿੱਥੇ-ਚਗਲੇ ਅੰਧ ਵਿਸ਼ਵਾਸ ਦੇ ਗੁਰਦੁਆਰਿਆਂ ਰਾਹੀਂ ਕੋਈ ਵੀ
ਅਧਿਆਤਮਕ ਜਾਂ ਬੌਧਿਕ ਖ਼ੁਰਾਕ ਮਾ ਦੇ ਕੇ ਮੁਡ਼ ਆਉਂਦੇ ਰਹੇ। ਨਤੀਜਾ ਇਹ ਹੋਇਆ ਕਿ ਕਈ ਥਾਵਾਂ
ਤੇ ਪੰਜਾਬੀਆਂ ਦੀ ਤੀਜੀ ਪੀਡ਼੍ਹੀ ਆਪਣੀ ਵੱਖਰੀ ਸ਼ਨਾਖ਼ਤ ਹੀ ਬਣਾਉਣ ਲੱਗ ਪਈ। ਜਦੋਂ ਸੱਠਵਿਆਂ
ਵਿਚ ਅਮਰੀਕਾ ਨੇ ਆਪਣੇ ਮੁਲਕ ਵਿਚ ਦਾਖ਼ਲੇ ਦੀਆਂ ਸ਼ਰਤਾਂ ਵਿਚ ਕੁਝ ਢਿੱਲ ਦਿੱਤੀ ਤਾਂ ਓਦੋਂ
ਪਡ਼੍ਹੇ-ਲਿਖੇ, ਪੇਸ਼ਾਵਰ ਵਿਸ਼ੇਸ਼ੱਗ ਪੰਜਾਬੀ ਹੁਮਹੁਮਾ ਕੇ ਓਥੇ ਜਾ ਪਹੁੰਚੇ। ਇਨ੍ਹਾਂ ਨਵੇਂ
ਪੂਰਾਂ ਨੇ ਜਾਹ-ਜਾਂਦੀ ਹਾਲਤ ਨੂੰ ਕੁਝ ਸੰਭਾਲਿਆ ਪਰ ਇਨ੍ਹਾਂ ਦੀ ਸਾਰ ਵੀ ਪੰਜਾਬ ਦੇ
ਬੁੱਧੀਜੀਵੀਆਂ ਨੇ ਕੋਈ ਖ਼ਾਸ ਨਹੀਂ ਲਈ। ਸਰਕਾਰੀ ਪੱਧਰ ਉੱਤੇ ਬਾਹਰ ਜਾ ਬੈਠੇ ਪੰਜਾਬੀਆਂ ਦੀਆਂ
ਸਭਿਆਚਾਰਕ ਲੋਡ਼ਾਂ ਨੂੰ ਪੂਰਨਾ ਸਾਡੇ ਸਾਲਾਨਾ ਬਜਟਾਂ ਦਾ ਹਿੱਸਾ ਨਹੀਂ ਬਣ ਸਕਿਆ। ਕੋਈ ਵੀ
ਸਿਆਸੀ ਪਾਰਟੀ ਇਨ੍ਹਾਂ ਵੀਰਾਂ ਨੂੰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਤੋਂ ਦੂਰ ਹੋ ਜਾਣ ਦੀ
ਸੰਭਾਵਨਾ ਬਾਰੇ ਚਿੰਤਿਤ ਨਹੀਂ ਦਿੱਸ ਰਹੀ। ਬਦੇਸਾਂ ਵਿਚ ਜਾ ਵੱਸੇ ਪੰਜਾਬੀਆਂ ਵਾਂਗ ਪੰਜਾਬ
ਤੋਂ ਬਾਹਰ, ਭਾਰਤ ਵਿਚ ਦੂਰ-ਦੁਰਾਡੀਆਂ ਨੁੱਕਰਾਂ ਤਕ ਜਾ ਵੱਸੇ ਪੰਜਾਬੀਆਂ ਦਾ ਵੀ ਉਨ੍ਹਾਂ ਦੇ
ਪੇਕੇ ਘਰ ਵੱਲੋਂ ਕੋਈ ਵਾਲੀਵਾਰਸ ਨਾ ਬਣਿਆ। ਇੱਕਲੇ ਦਿੱਲੀ ਸ਼ਹਿਰ ਵਿਚ ਜਿੰਨੇ ਪੰਜਾਬੀ ਵੱਸਦੇ
ਹਨ, ਓਨੇ ਦੁਨੀਆਂ ਦੇ ਕਿਸੇ ਸ਼ਹਿਰ ਵਿਚ ਨਹੀਂ ਵੱਸਦੇ ਪਰ ਅਸੀਂ ਗਵਾਹ ਹਾਂ ਕਿ ਵੰਡ ਦੇ ਬਾਅਦ
ਦਿੱਲੀ ਦੇ ਮੂਲ ਹਿੰਦੀ-ਭਾਸ਼ੀ ਵਾਸੀ ਤ੍ਰਾਹ-ਤ੍ਰਾਹ ਕਰਿਆ ਕਰਦੇ ਸਨ ਕਿ ਪੰਜਾਬੀਆਂ ਨੇ ਦਿੱਲੀ
ਨੂੰ ਪੰਜਾਬੀ ਭਾਸ਼ੀ ਸ਼ਹਿਰ ਬਣਾ ਕੇ ਰੱਖ ਦਿੱਤਾ ਹੈ। ਪਰ ਅੱਧੀ ਸਦੀ ਲੰਘੀ ਨਹੀਂ ਕਿ ਸਾਰੇ
ਪੰਜਾਬੀ ਆਪਣੇ ਘਰਾਂ ਵਿਚ ਵੀ ਹਿੰਦੀ-ਭਾਸ਼ੀ ਬਣ ਚੁੱਕੇ ਹਨ। ਭਾਰਤ ਦੇ ਬਾਕੀ ਰਾਜਾਂ ਦਾ ਹਾਲ
ਦਿੱਲੀ ਤੋਂ ਵੱਖਰਾ ਨਹੀਂ ਹੋ ਸਕਦਾ।
ਅਜਿਹੀ ਹਾਲਤ ਵਿਚ ਸ਼ੁਕਰ ਹੈ ਕਿ ਪੰਜਾਬੀ
ਦੇ ਪ੍ਰਸਾਰ ਲਈ ਬਣੀ ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਨੂੰ ਭਾਰਤ
ਵਿਚ ਖਿੱਲਰੇ ਪੰਜਾਬੀਆਂ ਨੂੰ ਇਹ ਦੱਸਣ ਦਾ ਫੁਰਨਾ ਫੁਰਿਆ ਕਿ ਤੁਹਾਡੇ ਪੇਕੇ ਤੇ ਮਾਇਕੇ
ਤੁਹਾਨੂੰ ਭੁੱਲੇ ਨਹੀਂ। ਮੈਨੂੰ ਆਸ ਹੈ ਕਿ ਯੂਨੀਵਰਸਿਟੀ ਇਸ ਪ੍ਰਕਿਰਿਆ ਨੂੰ ਇਕੋ ਜਸ਼ਨ ਨਾਲ
ਖ਼ਤਮ ਨਹੀਂ ਹੋਣ ਦੇਵੇਗੀ ਅਤੇ ਸਾਰੇ ਪੰਜਾਬ ਦੀ ਨੁਮਾਇੰਦਾ ਬਣ ਕੇ ਆਪਣੇ ਦੂਰ ਬੈਠੇ ਭਰਾਵਾਂ
ਦੀ ਲਗਾਤਾਰ ਸਾਰ ਲੈਂਦੀ ਰਹੇਗੀ।
ਸਵਾਲਾਂ ਦਾ ਸਵਾਲ ਇਹ ਹੈ ਕਿ ਇਹ ਸਾਰ
ਕਿਵੇਂ ਲਈ ਜਾਵੇ ? ਮੇਰੇ ਸੁਝਾਓ
ਇਸ ਤਰ੍ਹਾਂ ਹਨ:
1)
ਪੰਜਾਬ ਦੀਆਂ ਵੇਖਣਯੋਗ
ਇਤਿਹਾਸਿਕ ਥਾਵਾਂ ਦੀਆਂ ਫਿਲਮਾਂ ਤਿਆਰ ਕਰਨ ਤੇ ਵਿਖਾਉਣ ਦਾ ਇਕ ਵੱਖਰਾ ਯੂਨਿਟ ਕਾਇਮ ਕੀਤਾ
ਜਾਵੇ।
2)
ਥਾਓਂ-ਥਾਈਂ ਸਥਾਨਕ ਗੁਰਦੁਆਰਿਆਂ
ਜਾ ਸਾਂਝੇ ਸਭਿਆਚਾਰਕ ਕੇਂਦਰਾਂ ਵਿਚ ਪੰਜਾਬੀ ਦੇ ਸਚਿੱਤਰ, ਰਸਾਲਿਆਂ, ਬਾਲ ਸਾਹਿਤ ਅਤੇ
ਧਾਰਮਿਕ ਤੇ ਪੇਸ਼ਾਵਰਾਮਾ ਸਾਹਿਤ ਤੋਂ ਛੁੱਟ ਸੁਥਰੇ ਨਾਵਲਾਂ, ਕਹਾਣੀ ਸੰਗ੍ਰੈਹਾਂ ਤੇ ਹੋਰ
ਸਾਹਿਤ ਨਾਲ ਭਰੀਆਂ ਲਾਇਬਰੇਰੀਆਂ ਖੋਲ੍ਹੀਆਂ-ਖੁਲ੍ਹਵਾਈਆਂ ਜਾਣ।
3)
ਮੁਫਤ ਪੰਜਾਬੀ-ਗੁਰਮੁਖੀ ਸਿਖਾਉਣ
ਦੇ ਸਾਰੇ ਰਾਹ ਲੱਭੇ ਤੇ ਅਜ਼ਮਾਏ ਜਾਣ।
4)
ਹੌਲੀ ਹੌਲੀ ਪੰਜਾਬ ਸਰਕਾਰ ਦੀ
ਮਦਦ ਨਾਲ, ਪੰਜਾਬੀ ਕਲਚਰ ਦੇ ਪ੍ਰਦਰਸ਼ਨ ਲਈ ਪੱਕੇ ਭਵਨ ਬਣਾਉਣ ਦੀ ਯੋਜਨਾ ਤਿਆਰ ਕੀਤੀ ਜਾਵੇ,
ਜਿਥੋ ਵਿਸਾਖੀ ਜਾਂ ਹੋਰ ਖਾਸ-ਖਾਸ ਦਿਨਾਂ ਉੱਤੇ ਬਕਾਇਦਾ ਪੰਜਾਬ ਤੋਂ ਭੇਜੇ ਭੰਗਡ਼ੇ, ਗਿੱਧੇ,
ਕਬੱਡੀ ਅਤੇ ਕੁਸ਼ਤੀਆਂ ਦੇ ਪ੍ਰੋਗਰਾਮ ਹੋਣ।
ਜੇ ਅਮਰੀਕਾ ਅਤੇ ਇੰਗਲੈਂਡ ਵਰਗੇ ਦੇਸ਼,
ਜੋ ਦੁਨੀਆ ਦੀ ਸਭ ਤੋਂ ਵੱਡੇ ਖੇਤਰ-ਖਿਲਾਰ ਵਾਲੀ ਭਾਸ਼ਾ ਤੇ ਕਲਚਰ ਦੇ ਪਰਚਾਰ ਲਈ ਹਰ ਰਾਜਧਾਨੀ
ਵਿਚ ਆਪਣੀਆਂ ਲਾਇਬ੍ਰੇਰੀਆਂ ਖੋਲ੍ਹ ਕੇ, ਕਰੋਡ਼ਾਂ ਖਰਚ ਕਰਦੇ ਹਨ ਤਾਂ ਸਾਨੂੰ ਇਹ ਚਾਨਣ ਹੋਣਾ
ਚਾਹੀਦਾ ਹੈ ਕਿ ਅਸੀਂ ਜਿਸ ਕੰਮ ਨੂੰ ਹੱਥ ਪਾਉਣ ਲੱਗੇ ਹਾਂ, ਉਸ ਲਈ ਰੂਟੀਨ ਵਾਲੀ ਸੋਚ ਨੇ ਕੁਝ
ਨਹੀਂ ਸਵਾਰਨਾ, ਪੰਜਾਬ ਦੇ ਸਮੂਹਿਕ ਦਿਮਾਗ ਨੂੰ ਆਪਣੇ ਨਾਲ ਜੋਡ਼ਨਾ ਪਵੇਗਾ।
ਤੁਸੀਂ ਜੋ ਵੀ ਪਹਿਲ ਕਰ ਰਹੇ ਹੋ ਉਸ ਲਈ
ਮੈਂ ਤੁਹਾਨੂੰ ਵਧਾਈ ਦੇਂਦਾ ਹਾਂ ਤੇ ਇਸ ਦੀ ਸਫਲਤਾ ਦਾ ਇੱਛਕ ਹਾਂ।
ਪੰਜਾਬੀਅਤ
ਦੇ ਵਿਕਾਸ ਲਈ ਉਚੇਚੀ ਮੁਹਿੰਮ ਦੀ ਲੋਡ਼
ਕਰਤਾਰ ਸਿੰਘ
ਦੁੱਗਲ
ਇਹ ਜਾਣ ਕੇ ਅਤਿਅੰਤ ਪ੍ਰਸੰਨਤਾ ਹੋਈ ਹੈ
ਕਿ ਉਪ-ਕੁਲਪਤੀ ਡਾਕਟਰ ਜਸਪਾਲ ਸਿੰਘ ਦੀ ਅਗਵਾਈ ਹੇਠ ਪੰਜਾਬੀ ਯੂਨੀਵਰਸਿਟੀ ਪੰਜਾਬੀ ਸਾਹਿਤ ਤੇ
ਸਭਿਆਚਾਰ ਦੇ ਉੱਥਾਨ ਦਾ ਉਪਰਾਲਾ ਕਰਨ ਜਾ ਰਹੀ ਹੈ। ਇਹ ਉੱਦਮ ਇਕ ਦਿਨ ਦੀ ਹੋਰ ਢਿੱਲ ਨਹੀਂ
ਮੰਗਦਾ ਸੀ।
ਇਸ ਸੱਚਾਈ ਤੋਂ ਇਨਕਾਰ ਨਹੀਂ ਕੀਤਾ ਜਾ
ਸਕਦਾ ਕਿ ਅੱਜ ਇਕ ਪੰਜਾਬੀ ਦਾ ਪ੍ਰਤੀਬਿੰਬ (ਅਕਸ) ਇਕ ਸੌਖੇ-ਸਫਲ ਗੰਵਾਰ (vulgar
rich) ਦਾ ਹੈ। (ਕੁਝ ਦਿਨ ਹੋਏ ਮੈਂ
ਪੰਜਾਬ ਦੇ ਉਸ ਸਮੇਂ ਦੇ ਮੁੱਖ ਸਚਿਵ ਨਾਲ ਗੱਲ ਕਰ ਰਿਹਾ ਸੀ, ਜਦੋਂ ਮੈਨੂੰ ਕਿਹਾ
ਹੋਰ ਥੋਡ਼੍ਹਾ ਚਿਰ ਤੇ rich
(ਸੌਖਾ ਸਫਲ) ਵੀ ਹਟ ਜਾਏਗਾ)। ਅਜੌਕੀ ਪ੍ਰਸਥਿਤੀ ਅਤਿਅੰਤ ਚਿੰਤਾ-ਜਨਕ ਹੈ। ਹੋਰ ਤਸ਼ਬੀਸਨਾਕ ਇਸ
ਲਈ ਹੈ ਕਿ ਸਾਡੀ ਸਰਕਾਰ, ਸਾਡੀ ਅਫ਼ਸਰਸ਼ਾਹੀ ਦਾ ਇਸ ਵਲ ਉੱਕਾ ਧਿਆਨ ਨਹੀਂ।
ਅੱਜ ਪੰਜਾਬ ਕੋਲ ਸ਼ਾਸਤ੍ਰੀ ਸੰਗੀਤ ਦਾ
ਕੋਈ ਗਵੱਯਾ ਨਹੀਂ। ਕੱਲ੍ਹ ਜਿਹਡ਼ਾ ਪੰਜਾਬ ਬਡ਼ੇ ਗ਼ੁਲਾਮ ਅਲੀ ਤੇ ਅਮੀਰ ਖ਼ਾਨ ਦਾ ਮਾਣ ਕਰ
ਸਕਦਾ ਸੀ ਅੱਜ ਸੰਗੀਤ ਦੀ ਦੁਨੀਆਂ ਵਿਚ ਉਸਦਾ ਕਿਤੇ ਨਾਂ ਤਕ ਨਹੀਂ ਲਿਆ ਜਾਂਦਾ। ਨ੍ਰਿਤ ਪੰਜਾਬ
ਵਿਚ ਕੋਠੇ ਵਾਲੀਆਂ ਤਕ ਹੀ ਸੀਮਿਤ ਰਿਹਾ, ਸਾਡੀ ਰਹਿਣੀ-ਬਹਿਣੀ ਕਿਤੇ-ਦੀ-ਕਿਤੇ ਪੁੱਜ ਗਈ ਹੈ,
ਸ਼ਾਸਤ੍ਰੀ ਨ੍ਰਿਤ ਪੰਜਾਬ ਵਿਚ ਪੁੰਗਰ ਨਹੀਂ ਪਾਇਆ। ਅਸੀਂ ਭੰਗਡ਼ੇ ਤੋਂ ਅੱਗੇ ਨਹੀਂ ਵਧ ਸਕੇ।
ਕਿਉਂਕਿ ਪੰਜਾਬ ਵਿਚ ਇਸਲਾਮ ਬਹੁ-ਗਿਣਤੀ
ਵਿਚ ਸੀ, ਪੰਜਾਬੀ ਨਾਟਕ ਅਣਗੌਲਿਆ ਰਿਹਾ। ਸ਼ਹਿਰਾਂ ਵਿਚ ਥੀਏਟਰ ਨਾ ਹੋਣ ਕਰਕੇ ਨਾਟਕ ਖੇਡਣ.
ਨਾਟਕ ਵੇਖਣ ਦੀ ਰੁਚੀ ਪ੍ਰਫੁੱਲਤ ਨਹੀਂ ਹੋਈ।
ਆਰਟ (ਚਿਤ੍ਰਕਲਾ) ਦੇ ਸੰਸਾਰ ਵਿਚ ਸਤੀਸ਼
ਗੁਜ਼ਰਾਲ, ਅਰਪਨਾ ਕੌਰ, ਮਨਜੀਤ ਬਾਵਾ, ਕ੍ਰਿਸ਼ਨ ਖੰਨਾ ਪੰਜਾਬੋਂ ਬਾਹਰ ਜਾ ਵਸਣ ਕਰਕੇ ਸਾਨੂੰ
ਪਰਾਏ ਹੋ ਗਏ ਹਨ।
ਪੰਜਾਬੀ ਸਾਹਿਤ ਦਾ ਇਹ ਹਾਲ ਹੈ ਕਿ ਅੱਜ
ਵੱਡੇ ਤੋਂ ਵੱਡੇ ਸਾਹਿਤਕਾਰ ਨੂੰ ਆਪਣੇ ਪੱਲਿਓਂ ਪੈਸੇ ਦੇ ਕੇ ਆਪਣੀ ਰਚਨਾ ਨੂੰ ਪ੍ਰਕਾਸ਼ਿਤ
ਕਰਾਉਣਾ ਚਾਹੁੰਦਾ ਹੈ। ਪੰਜਾਬੀਆਂ ਵਿਚ ਪਡ਼੍ਹਨ ਦੀ ਰੁਚੀ ਦੇ ਅਭਾਵ ਕਾਰਨ ਪੰਜਾਬੀ ਪ੍ਰਕਾਸ਼ਕ
ਪ੍ਰੇਸ਼ਾਨ ਹੈ।
ਪੰਜਾਬੀ ਨੇ ਬੰਬਈ ਜਾ ਕੇ ਭਾਰਤੀ ਫਿਲਮਾਂ
ਨੂੰ ਭਾਗ ਲਾਏ ਹਨ। ਭਾਵੇਂ ਕੋਈ ਕਪੂਰ ਸੀ, ਬੇਦੀ ਸੀ, ਸਾਹਿਰ ਸੀ, ਕਾਮਨੀ ਕੌਸ਼ਲ ਸੀ, ਪਰ
ਨਿਰੋਲ ਪੰਜਾਬੀ ਫਿਲਮ ਵੇਖਣ ਦੀ ਸੱਧਰ ਹੀ ਹੈ।
ਇਨ੍ਹਾਂ ਪ੍ਰਸਥਿਤੀਆਂ ਵਿਚ ਦੋ-ਚਾਰ ਦਿਨ
ਕਾਨਫ਼ਰੰਸ ਜਾਂ ਸੈਮੀਨਾਰ ਕਰਕੇ ਰੋ-ਪਿੱਟ ਲੈਣ ਨਾਲ ਹਾਲਾਤ ਸੁਧਰਨ ਵਾਲੇ ਨਹੀਂ। ਲੋਡ਼ ਇਸ ਗੱਲ
ਦੀ ਹੈ ਕਿ ਪੰਜਾਬ ਦੇ ਹਰ ਵੱਡੇ ਸ਼ਹਿਰ ਵਿਚ ਸਭਿਆਚਾਰ, ਸੰਗੀਤ, ਨਾਟਕ, ਸਾਹਿਤ ਤੇ ਕਲਾ ਦੇ
ਸਥਾਈ ਕੇਂਦਰ ਸਥਾਪਿਤ ਕੀਤੇ ਜਾਣ ਜਿਨ੍ਹਾਂ ਵਿਚ ਸਰਕਾਰ ਤੇ ਸਮਾਜ ਵਲੋਂ ਇਨ੍ਹਾਂ ਨੂੰ
ਪ੍ਰਫੁੱਲਤ ਕਰਨ ਲਈ ਇਕ ਉਚੇਚੀ ਮੁਹਿੰਮ ਚਲਾਈ ਜਾਏ, ਜਿਵੇਂ ਕਦੀ ਹਰੀ ਕ੍ਰਾਂਤੀ (Green
Revolution) ਲਈ ਉਪਰਾਲੇ ਕੀਤੇ ਗਏ ਸਨ।
ਇਸ ਤੋਂ ਘੱਟ ਉੱਦਮ ਨਾਲ ਗੱਲ ਹਰਗਿਜ਼ ਬਣਨ ਵਾਲੀ ਨਹੀਂ।
ਮੈਂ ਰਾਜ ਸਭਾ ਦੀ ਸਦੱਸਤਾ ਦੇ ਰਾਜਕਾਲ
ਵਿਚ ਇਸ ਲੋਡ਼ ਵਲ ਧਿਆਨ ਦਿੱਤਾ ਸੀ। ਮੈਂ ਸੋਚਿਆ ਜੇ ਪੰਜਾਬ ਵਿਚ ਘੱਟੋ-ਘੱਟ ਛੇ ਸਭਿਆਚਾਰ
ਕੇਂਦਰ (ਵਿਰਸਾ ਵਿਹਾਰ) ਸਥਾਪਿਤ ਕੀਤੇ ਜਾਣ ਤਾਂ ਇਸ ਮੂਲ ਘਾਟ ਨੂੰ ਪੂਰਾ ਕੀਤਾ ਜਾ ਸਕਦਾ ਹੈ।
ਮੇਰਾ ਸੁਫਨਾ ਸੀ ਕਿ ਹਰ ਵਿਰਸਾ ਵਿਹਾਰ ਵਿਚ ਸੰਗੀਤ ਤੇ ਨ੍ਰਿਤ, ਕਲਾ ਤੇ ਨਾਟਕ ਦੀ ਸਿੱਖਿਆ
ਦਾ, ਬੱਚਿਆਂ ਤੇ ਔਰਤਾਂ, ਨਵਯੁਵਕਾਂ ਤੇ ਆਮ ਸ਼ਹਿਰੀਆਂ ਲਈ ਸਥਾਈ ਰੂਪ ਵਿਚ ਪ੍ਰਬੰਧ ਹੋਣਾ
ਚਾਹੀਦਾ ਹੈ। ਹਰ ਕੇਂਦਰ ਵਿਚ ਨਾਟਕ ਖੇਡਣ ਦਾ ਹਾਲ, ਪ੍ਰਫੁੱਲਤ ਲਾਇਬਰੇਰੀ ਆਂਚਲਕ ਅਜਾਇਬ ਘਰ,
ਬੱਚਿਆਂ ਦੇ ਮਨੋਰੰਜਨ ਦਾ ਗੋਸ਼ਾ (Children Corner)
ਆਦਿ ਸਹੂਲਤਾਂ ਪ੍ਰੋਸੀਆਂ ਜਾਣ।
ਇਸ ਤਰ੍ਹਾਂ ਦੇ ਇਹਨਾਂ ਵਿਹਾਰਾਂ ਨੂੰ ਜੇ
ਅਸੀਂ ਅਮ੍ਰਿਤਸਰ, ਜਲੰਧਰ, ਕਪੂਰਥਲਾ, ਲੁਧਿਆਣਾ, ਪਟਿਆਲਾ ਤੇ ਚੰਡੀਗਡ਼੍ਹ ਵਿਚ ਸਥਾਪਿਤ ਕਰ
ਸਕੀਏ ਤਾਂ ਪੰਜਾਬ ਦਾ ਸਭਿਆਚਾਰ ਵਾਤਾਵਰਣਂ ਹੋਰ ਦਾ ਹੋਰ ਹੋ ਜਾਵੇਗਾ।
ਭਾਰਤ ਸਰਕਾਰ ਵਲੋਂ ਮੈਨੂੰ ਰਾਜ ਸਭਾ ਦਾ
ਸਦੱਸ ਹੋਣ ਦੇ ਨਾਤੇ ਜਿਹਡ਼ਾ ਬਾਰਾਂ ਕਰੋਡ਼ ਰੁਪਿਆ ਦਿੱਤਾ ਗਿਆ, ਮੈਂ ਇਸ ਪਾਸੇ ਲਾ ਲਿਆ, ਪਰ
ਜਿਹਡ਼ੇ ਕੇਂਦਰ ਬਣਾਏ ਗਏ, ਉਨ੍ਹਾਂ ਵਿਚ ਸੁਣਨ ਵਿਚ ਆਇਆ ਕਿ ਕੁਝ ਕੁ ਵਿਚ ਸਰਕਾਰੀ ਦਫ਼ਤਰ
ਖੁੱਲ ਗਏ ਹਨ, ਹੋਰਾਂ ਵਿਚ ਖੁੱਲਣ ਵਾਲੇ ਹਨ।
ਦੇਸ਼ ਭਰ ਦੇ ਪੰਜਾਬੀਆਂ ਦਾ ਇਹ ਸਮਾਗਮ ਜੇ
ਅਜੋਕੀ ਪੰਜਾਬੀ ਸਰਕਾਰ ਦਾ ਇਸ ਕੋਡ਼ੀ ਸੱਚਾਈ ਵੱਲ ਧਿਆਨ ਦਿਵਾ ਸਕੇ ਤਾਂ ਮੈਂ ਇਸ ਕਾਨਫ਼ਰੰਸ
ਨੂੰ ਕਾਮਯਾਬ ਸਮਝਾਂਗਾ।
ਹੋਰ
ਭਾਰਤੀ ਸਾਹਿਤਾਂ ਦੇ ਸੰਦਰਭ ਵਿਚ ਪੰਜਾਬੀ ਸਾਹਿਤ
ਡਾ. ਸੁਤਿੰਦਰ
ਸਿੰਘ ਨੂਰ
ਭਾਰਤੀ ਸਾਹਿਤ ਇਕਹਿਰਾ ਸੰਕਲਪ ਨਹੀਂ।
ਭਾਰਤੀ ਦੀਆਂ ਕਈ ਭਾਸ਼ਾਵਾਂ ਦੇ ਕਈ ਸਭਿਆਚਾਰ ਹਨ। ਉਨ੍ਹਾਂ ਨੂੰ ਸੰਯੁਕਤ ਕਰਕੇ ਭਾਰਤੀ ਸਾਹਿਤ
ਦਾ ਸੰਕਲਪ ਬਣਦਾ ਹੈ। ਭਾਰਤੀ ਸਾਹਿਤ ਅਕਾਦਮੀ ਨੇ ਵੀ ਸੰਵਿਧਾਨ ਤੋਂ ਵੱਧ ਭਾਰਤੀ ਭਾਸ਼ਾਵਾਂ ਨੂੰ
ਮਾਨਤਾ ਦਿੱਤੀ ਹੋਈ ਹੈ ਤੇ ਹੋਰ ਕੁਝ ਭਾਸ਼ਾਵਾਂ ਜਿਨ੍ਹਾਂ ਵਿਚ ਸਾਹਿਤ ਵਿਕਸਤ ਹੋ ਰਿਹਾ ਹੈ
ਉਨ੍ਹਾਂ ਨੂੰ ਵੀ ਆਪਣੀ ਸੂਚੀ ਵਿਚ ਲਿਆ ਰਹੀ ਹੈ। ਇਸ ਸੰਦਰਭ ਵਿਚ ਪੰਜਾਬੀ ਵਿਕਸਤ ਭਾਸ਼ਾਵਾਂ
ਚੋਂ ਇਕ ਹੈ।
ਇਸੇ ਲਈ
ਮੈਂ ਪੰਜਾਬੀ ਸਾਹਿਤ ਦਾ ਹੋਰ ਭਾਰਤੀ ਭਾਸ਼ਾਵਾਂ ਦੇ ਸੰਦਰਭ ਵਿਚ ਜਾਇਜ਼ਾ ਲੈਣ ਦਾ ਯਤਨ ਕਰ ਰਿਹਾ
ਹਾਂ, ਕਿਉਂਕਿ ਕੋਈ ਵੀ ਭਾਸ਼ਾ ਦੂਜੀਆਂ ਭਾਸ਼ਾਵਾਂ ਅਤੇ ਸਾਹਿਤਾਂ ਵੱਲੋਂ ਚੇਤੰਨ ਰਹਿ ਕੇ ਹੀ
ਵਿਕਾਸ ਕਰ ਸਕਦੀ ਹੈ। ਇਕੱਲੀ, ਵਿਤਰੇਕ ਰੂਪ ਵਿਚ ਵਿਕਾਸ ਨਹੀਂ ਕਰ ਸਕਦੀ।
ਭਾਰਤ ਦੀਆਂ ਸਾਰੀਆਂ ਭਾਸ਼ਾਵਾਂ ਵਿਚ
ਕਵਿਚਾ ਦੀ ਸਥਿਤੀ ਸੰਤੁਸ਼ਟ ਕਰਦੀ ਹੈ। ਲਗਭਗ ਹਰ ਭਾਸ਼ਾ ਵਿਚ ਹੀ ਅਜੀਹੀ ਕਵਿਤਾ ਦੀ ਰਚਨਾ ਵੀ
ਹੈ, ਜੋ ਸਿਥਲ, ਪਰ ਤੁਲਨਾਤਮਕ ਹੁੰਦਿਆਂ ਗੱਲ ਪ੍ਰਾਪਤ ਹੁੰਦੀ ਕਵਿਤਾ ਦੀ ਕਰਨੀ ਚਾਹੀਦੀ ਹੈ।
ਲਗਭਗ ਹਰ ਕਵਿਤਾ ਵਿਚ ਸਵੀਕਾਰ ਹੋ ਰਹੀ ਕਵਿਤਾ ਡੂੰਘੀ ਤਰ੍ਹਾਂ ਆਪਣੇ ਆਪਣੇ ਯਥਾਰਥ ਨਾਲ ਜੁਡ਼ੀ
ਹੋਈ ਹੈ।
ਇਹ ਹੈ ਸਾਡੀਆਂ ਭਾਸ਼ਾਵਾਂ ਦੇ ਕਾਵਿ ਵੱਲ
ਕੁਝ ਕੁ ਸੰਕੇਤ। ਕਵਿਤਾ ਦਾ ਵਿਸਥਾਰ ਇਸ ਲਈ ਵਧੇਰੇ ਹੋਇਆ ਹੋ ਕਿਉਂਕਿ ਸਾਡੀਆਂ ਸਾਰੀਆਂ
ਭਾਸ਼ਾਵਾਂ ਵਿਚ ਕਵਿਤਾ ਅਜੇ ਵੀ ਪ੍ਰਥਮ ਰੂਪ ਵਿਚ ਹੈ।
ਕੁਝ ਸੰਕੇਤ ਗਲਪ ਵੱਲ ਕੀਤੇ ਜਾ ਸਕਦੇ
ਹਨ। ਕਿਸੇ ਸਮੇਂ ਉਰਦੂ, ਬੰਗਲਾ, ਹਿੰਦੀ ਗਲਪ ਦਾ ਕਾਫੀ ਚਰਚਾ ਉਭਰਿਆ ਸੀ। ਬੰਗਾਲ ਆਪਣੀਆਂ
ਸਾਹਿਤਕ ਪ੍ਰਾਪਤੀਆਂ ਵਿਚ ਮਹਾਂਸਵੇਤਾ ਦੇਵੀ ਬਾਰੇ ਇੰਨਾ ਚਰਚਾ ਹੋਣ ਦੇ ਬਾਵਜੂਦ ਪੱਛਡ਼ ਰਿਹਾ
ਹੈ। ਇਸ ਵੇਲੇ ਮਲਿਆਲਮ ਤੋਂ ਮਰਾਠੀ ਤੇ ਕੰਨਡ਼ ਨਾਵਲ ਦਾ ਚਰਚਾ ਵਧੇਰੇ ਹੈ। ਮਰਾਠੀ ਵਿਚ
ਸੁਬਾਰਾ ਤੇ ਤਨਕੂ ਰਾਮਸਵਾਮੀ ਦਾ ਇਤਿਹਾਸ ਨਾਵਲ ਦੁਰਗਾ
ਦਾ ਪਤਨ ਮਹੱਤਵਪੂਰਨ ਹੈ। ਨਾਵਲ
ਵਿੱਚ ਸਾਡੀਆਂ ਪ੍ਰਾਪਤੀਆਂ ਗੁਰਦਿਆਲ ਸਿੰਘ ਤੋਂ ਵੱਡੀਆਂ ਅਜੇ ਨਹੀਂ। ਦਲੀਪ ਕੌਰ ਟਿਵਾਣਾ ਦੇ
ਕਥਾ ਕਹੋ ਉਰਵਸ਼ੀ
ਦਾ ਭਾਰਤੀ ਸਾਹਿਤ ਵਿਚ ਚਰਚਾ ਉਭਰਿਆ ਹੈ।
ਪਰ ਜਿਸ ਪੱਧਰ ਤੇ ਬੰਗਾਲੀ ਵਿਚ ਸੁਸ਼ੀਲ ਜੰਗੋਵਾਧਿਥ ਦੇ ਨਾਵਲਾਂ ਦਾ ਚਰਚਾ ਹੋਇਆ ਹੈ,
ਜਿੰਨ੍ਹਾਂ ਵਿਚ ਮਹਾਂਕਾਵਿਕ ਪੱਧਰ ਤੇ ਬੰਗਾਲ ਦੇ ਸਾਰੇ ਬਸਤੀਵਾਦੀ ਕਾਲ ਦੇ ਰਾਜਸੀ ਤੇ ਸਮਾਜਕ
ਵਿਰੋਧਾਂ ਨੂੰ ਪੇਸ਼ ਕੀਤਾ ਗਿਆ ਹੈ। ਟੈਗੋਰ ਬਾਰੇ ਵੀ ਨਾਵਲ ਦੀ ਰਚਨਾ ਕੀਤੀ ਗਈ ਹੈ। ਅਸੀਂ ਇਸ
ਤਰ੍ਹਾਂ ਮਹਾਂਕਾਵਿਕ ਪੱਧਰ ਤੇ ਫੈਲਦੇ ਨਜ਼ਰ ਨਹੀਂ ਆਏ। ਅਸੀਂ ਵਾਰਿਸ ਸ਼ਾਹ. ਭਾਈ ਵੀਰ ਸਿੰਘ,
ਪੂਰਨ ਸਿੰਘ, ਮੋਹਨ ਸਿੰਘ ਬਾਰੇ ਅਜੇ ਨਾਵਲਾਂ ਦੀ ਰਚਨਾ ਨਹੀਂ ਕਰ ਸਕੇ। ਗੁਰਦਿਆਲ ਸਿੰਘ ਦਾ
ਪਰਸਾ
ਇਉਂ ਫੈਲਦਾ ਹੈ ਤੇ ਨਾਵਲ ਦੀ ਯੋਗਤਾ ਵੀ ਸਿਧ ਕਰਦਾ ਹੈ। ਜਸਵੰਤ ਸਿੰਘ ਕੰਵਲ ਦਾ ਲਹੂ
ਦੀ ਲੋਅ ਇਉਂ ਮਹਾਂਕਾਵਿਕ ਸੀ
ਪਰ ਵਧੇਰੇ ਆਦਰਸ਼ਵਾਦੀ ਸੀ।
ਉਸ ਤੋਂ ਪਿੱਛੋਂ ਦਾ ਨਾਵਲ ਜਿਸ ਨੂੰ
ਅਸੀਂ ਆਸਵੰਦ ਹੁੰਦਿਆਂ ਕਈ ਵਾਰ ਨਵੇਂ ਨਾਵਲ ਦੀ ਆਮਦ ਨੀ ਆਖਿਆ, ਪਤਾ ਨਹੀਂ, ਉਹ ਨਵੇਂ
ਨਾਵਲਕਾਰ ਕਿਉਂ ਇਕ ਦੌ ਰਚਨਾਵਾਂ ਬਾਅਦ ਜਾਂ ਆਪਣੀਆਂ ਵਿਧੀਆਂ ਦੁਹਰਾਉਣ ਲਗਦੇ ਹਨ ਜਾਂ ਨਾਵਲੀ
ਸੰਗਠਨ ਵਿਚ ਸਿਥਲ ਹੋਏ ਲੱਗਦੇ ਹਨ। ਰਾਮ ਸਰੂਪ ਅਣਖੀ ਕੋਠੇ
ਖਡ਼ਕ ਸਿੰਘ ਤੇ ਪਰਤਾਪੀ
ਵਿਚ ਹੀ ਆਪਣੀ ਸਮਰੱਥਾ ਦਿਖਾਉਂਦਾ ਹੈ। ਬਲਦੇਵ ਸਿੰਘ ਕੇਵਲ ਅੰਨਦਾਤਾ
ਵਿਚ ਮਿੱਤਰਸੇਨ ਮੀਤ ਕੌਰਵ ਸਭਾ
ਵਿਚ। ਇਸ ਸਮੇਂ ਸਭ ਤੋਂ ਵਧ ਚਰਚਾ ਮਲਿਆਲਮ ਨਾਵਲਕਾਰ ਸੇਤੂਮਧਵਨ ਦੀ ਉਭਰ ਰਿਹਾ ਹੈ। ਉਸ ਦਾ
ਨਾਵਲ ਪਾਂਡਵਨੁਰਮ
ਇਸ ਸਮੇਂ ਚਰਚਾ ਵਿਚ ਹੈ। ਇਸ ਕਾਰਨ ਇਸ ਨਾਵਲ ਦੀ ਨਵੀਂ ਵਿਧੀ ਵੀ ਹੈ। ਇਸ ਨਾਵਲ ਵਿਚ ਜਿਵੇਂ
ਸਪੇਸ-ਟਾਈਮ ਪਾਤਰਾਂ ਦੀਆਂ ਕਈ ਪੱਧਰਾਂ ਨੂੰ ਪੇਸ਼ ਕਰਦਾ ਹੈ। ਉਸ ਚ
ਜੋ ਨੁਹਾਰ ਉਭਰਦਾ ਹੈ। ਉਸ ਵਿਚ ਕੇਰਲ ਦੀਆਂ ਗਲੋਬਲੀ ਪ੍ਰਸੰਗ ਵਿਚ ਨਵੀਆਂ ਸਥਿਤੀਆਂ ਵੀ ਹਨ ਤੇ
ਇਉਂ ਵੀ ਮਹਿਸੂਸ ਹੁੰਦਾ ਹੈ ਨਾਵਲਕਾਰ ਦੀ ਚੇਤਨਾ ਵਿਚ ਸੰਸਾਰ ਦੇ ਮਹਾਨ ਨਾਵਲਕਾਰ ਦੋਸਤੋਵਸਕੀ
ਤੇ ਕਾਫ਼ਲਾ ਵੀ ਘੁਲੇ ਮਿਲੇ ਹੋਏ ਹਨ। ਇਉਂ ਨਾਵਲੀ-ਸ਼ੈਲੀ ਉਥੇ ਉਭਰ ਰਹੀ ਹੈ। ਇਕੋ ਸਮੇਂ
ਦ੍ਰਿਸ਼ਟੀ ਪ੍ਰਗਤੀਸ਼ੀਲ ਤੇ ਪ੍ਰੰਪਰਕ ਰੂਪ ਨੂੰ ਤੋਡ਼ਕੇ ਨਵੇਂ ਰੂਪ ਦੀ ਤਲਾਸ਼ ਕਰਦੀ ਹੈ।
ਇਥੇ ਇਕ ਗਲ ਕਹਿਣੀ ਹੋਰ ਜ਼ਰੂਰੀ ਹੈ,
ਅਜਿਹਾ ਨਾਵਲ ਜੋ ਚਰਚਾ ਦਾ ਕਾਰਣ ਬਣ ਰਿਹਾ ਹੈ, ਉਹ ਪ੍ਰਗਤੀਸ਼ੀਲ ਹੁੰਦਿਆਂ ਵੀ ਬਡ਼ਾ ਨਿਰਪੱਖ,
ਕਟਾਖਸ਼ੀ ਤੇ ਬੇਲਿਹਾਜ ਹੈ। ਖੱਬੀ ਸਿਆਸਤ ਦੀਆਂ ਗਲਤੀਆਂ, ਕਮਜ਼ੋਰੀਆਂ, ਕੇਡਰ ਦੇ ਦੁਰਵਿਹਾਰ
ਨੂੰ ਵੀ ਮਾਫ਼ ਨਹੀਂ ਕਰਦਾ। ਸੇਤੂਮਾਥਬ ਨੇ ਮਲਿਆਲਮ ਵਿਚ ਆਪਣੇ ਨਾਵਲਾਂ ਵਿਚ ਜੇ ਪੂੰਜੀਪਤੀਆਂ
ਤੇ ਵਪਾਰੀਆਂ ਨੂੰ ਤਾਕਤ ਬਣਾਉਣ ਲਈ ਹੱਥਕੰਡੇ ਵਰਤਦਿਆਂ ਦਿਖਾਇਆ ਹੈ ਤਾਂ ਟਰੇਡ ਯੂਨੀਅਨਾਂ
ਤਾਕਤ ਦੀ ਖੇਡ ਬਣਾਈ ਰੱਖਣ ਲਈ ਵੀ ਕੁਝ ਕਰਦੀਆਂ ਹਨ। ਉਸ ਯਥਾਰਥ ਨੂੰ ਵੀ ਪੇਸ਼ ਕੀਤਾ ਹੈ।
ਮਹਸ਼ਵੇਤਾ ਦੇਵੀ ਨੇ ਅਗਨੀਗਰਭ
ਵਿਚ ਆਦਿਵਾਸੀਆਂ ਵਿਚ ਕਮਿਉਨਿਸਟ ਕੇਡਰ ਦੇ ਵਿਹਾਰ ਨੂੰ ਲੁਕਾਇਆ ਨਹੀਂ ਸੀ। ਪੰਜਾਬੀ ਗਲਪਕਾਰ
ਅਜੇ ਖੱਬੀ ਸਿਆਸਤ ਦਾ ਨਿਰੀਖਣ ਕਰਨ ਦੇ ਵਧੇਰੇ ਯੋਗ ਨਹੀਂ ਹੋਏ। ਸੁਖਜੀਤ ਦੀ ਨਵੀਂ ਕਹਾਣੀ
ਮੈਂ ਰੇਪ ਇੰਜੁਆਇ ਕਰਦੀ ਹਾਂ
ਇਸ ਜ਼ੁਰਅਤ ਵਿਚ ਪੈਦੀ ਹੋਈ ਸੀ।
ਭਾਵੇਂ ਪੰਜਾਬੀ ਕਹਾਣੀ ਹੋਰ ਭਾਸ਼ਾਵਾਂ ਦੇ
ਪ੍ਰਸੰਗ ਵਿਚ ਬਹੁਤ ਸੰਤੁਸ਼ਟ ਕਰਦੀ ਹੈ, ਫਿਰ ਵੀ ਸਾਡੇ ਗਲਪ, ਖਾਸ ਕਰਕੇ ਨਾਵਲ ਨੇ ਹੋਰ
ਭਾਸ਼ਾਵਾਂ ਦੇ ਨਾਵਲ ਤੋਂ ਅਜੇ ਬਹੁਤ ਕੁਝ ਸਿੱਖਣਾ ਹੈ।
ਮੈਨੂੰ ਇਹ ਵੀ ਜ਼ਰੂਰੀ ਲੱਗਦਾ ਹੈ ਕਿ ਉਸ
ਗਲਪ ਵੱਲ ਕੁਝ ਕੁ ਸੰਕੇਤ ਕੀਤਾ ਜਾਵੇ, ਜਿਸਦਾ ਸਬੰਧ ਦੇਸ਼ ਦੀ ਵੰਡ ਜਾਂ ਹੋਰ ਦੰਗਿਆਂ ਨਾਲ ਹੈ,
ਕਿਉਂਕਿ ਇਹ ਸਭ ਕੁਝ ਪੰਜਾਬ ਤੇ ਪੰਜਾਬੀਆਂ ਨੇ ਸਭ ਤੋਂ ਵੱਧ ਝੱਲਿਆ ਹੈ। ਜਸਬੀਰ ਜੈਨ ਨੇ
ਅਜਿਹੇ ਗਲਪ ਦਾ ਵਿਸਥਾਰ ਨਾਲ ਵਿਸ਼ਲੇਸ਼ਣ ਕੀਤਾ ਹੈ। ਸਾਰੇ ਨਾਵਲਾਂ ਚੋ
ਅਮ੍ਰਿਤਾ ਦੇ ਪਿੰਜਰ
ਦਾ ਸਭ ਤੋਂ ਵਧ ਚਰਚਾ ਹੋਇਆ ਹੈ। ਪਰ ਰਾਹੀ ਮਾਸੂਮ ਰਜ਼ਾ ਦਾ ਆਧਆਗਾਉਂ
ਖੁਸ਼ਵੰਤ ਸਿੰਘ ਦਾ ਟਰੇਨ ਟੂ
ਪਾਕਿਸਤਾਨ ਭੀਸ਼ਮ ਸਾਹਣੀ ਦਾ
ਤਮਸ
ਯਸ਼ਪਾਲ ਦਾ ਝੂਠਾ ਸੱਚ
ਵੰਡ ਬਾਰੇ ਵੱਧ ਚਰਚਿਤ ਰਹੇ ਹਨ। ਦੂਜਿਆਂ ਬਾਰੇ ਸ਼ਸ਼ੀ ਥਰੂਰ ਦਾ ਞਜਰਵ
ਅਤੇ ਅਮਿਤਾਵ ਘੋਸ਼ ਦਾ ਛੀਦਰਮ
: ਜਅਕਤ
ਪ੍ਰਭਾਵਸ਼ਾਲੀ ਨਾਵਲ ਹਨ। ਸਾਨੂੰ ਸਮਝਣ ਦੀ ਲੋਡ਼ ਹੈ ਕਿ ਵੰਡ ਅਤੇ ਦੰਗਿਆਂ ਬਾਰੇ ਇਹ ਨਾਵਲ
ਸਾਰੇ ਨਾਵਲਾਂ ਨਾਲੋਂ ਵਧ ਚਰਚਿਤ ਕਿਉਂ ਹਨ। ਅਸੀਂ ਤ੍ਰਾਸਦੀ ਭੋਗ ਕੇ ਵੀ ਅਸਲੀ ਜ਼ੁਬਾਨ ਵਿਚ
ਉਸੇ ਪੱਧਰ ਤੇ ਲਿਖ ਕਿਉਂ ਨਹੀਂ ਸਕਦੇ ?
ਭਾਰਤੀ ਭਾਸ਼ਾਵਾਂ ਦੇ ਸਾਹਿਤ ਵਿਚ ਗਲਪ ਦੇ
ਨਾਲ ਨਾਲ ਸਵੈਜੀਵਨੀਆਂ ਬਾਰੇ ਪਿਛਲੇ ਸਮੇਂ ਵਿਚ ਕਾਫੀ ਚਰਚਾ ਉਭਰਿਆ ਹੈ। ਅਮ੍ਰਿਤਾ ਪ੍ਰੀਤਮ ਦੀ
ਰਸੀਦੀ ਟਿਕਟ
ਜਾਂ ਉਸ ਦੀਆਂ ਸਵੈਜੀਵਨੀਆਂ ਦਾ ਜ਼ਿਕਰ ਨਹੀਂ ਕਰ ਰਿਹਾ। ਇਹ ਚਰਚਾ ਦਲਿਤ ਸਵੈਜੀਵਨੀਆਂ ਬਾਰੇ
ਖਾਸ ਤੌਰ ਤੇ ਉਭਰਿਆ ਹੈ, ਜਿਵੇਂ ਪੰਜਾਬੀ ਵਿਚ ਬਲਬੀਰ ਮਾਧੋਪੁਰੀ ਦੀ ਛਾਂਗਿਆ
ਰੁੱਖ, ਪਰ ਕੁਝ ਦਲਿਤ
ਸਵੈਜੀਵਨੀਆਂ ਅਜਿਹੀਆਂ ਵੀ ਹਨ, ਜਿਨ੍ਹਾਂ ਵਿਚਲੇ ਬਲਾਤਕਾਰੀ ਦ੍ਰਿਸ਼, ਅਸ਼ਲੀਲ ਬਿਆਨ ਚੌਂ ਦਿੰਦੇ
ਹੈ। ਜਿਵੇਂ ਸੁਹਨ ਕੁਮਾਰ ਅੰਬਾਲੇ ਦੀ ਮਰਾਠੀ ਵਿਚ ਲਿਖੀ ਸਵੈਜੀਵਨੀ ਜੂਠ,
ਛਾਂਗਿਆ ਰੁੱਖ
ਵਾਂਗ ਵੱਧ ਸਵੀਕਾਰ ਕੀਤੀ ਜਾ ਸਕਦੀ ਹੈ।
ਨਾਟਕ ਦੀ ਸਥਿਤੀ ਹੁਣ ਲਗਪਗ ਸਾਰੀਆਂ
ਭਾਸ਼ਾਵਾਂ ਵਿਚ ਹੀ ਪਹਿਲਾਂ ਨਾਲੋਂ ਜਿਆਦਾ ਚਿੰਤਾ ਵਾਲੀ ਹੈ। ਹਾਲਾਂਕਿ ਥੀਏਟਰ ਮਕੈਨਕੀ
ਵਿਧੀਆਂ ਵਿਚ ਵਿਕਸਤ ਹੋ ਗਿਆ ਹੈ, ਪਰ ਥੀਏਟਰ ਪਹਿਲਾਂ ਨਾਲੋਂ ਘਟ ਰਿਹਾ ਹੈ। ਮੀਡੀਆ ਦਾ ਥੀਏਟਰ
ਤੇ ਅਸਰ ਹੈ। ਪੰਜਾਬੀ ਵਿਚ ਗੁਰਸ਼ਰਨ ਸਿੰਘ, ਬਲਵੰਤ ਗਾਰਗੀ, ਅਜਮੇਰ ਔਲਖ, ਆਤਮਜੀਤ, ਸਵਰਾਜਬੀਰ
ਦੇ ਨਾਟਕ ਤੱਕ ਬਹੁਤ ਕੁਝ ਅਤੀਤ ਨੇ ਸਾਂਭ ਲਿਆ ਹੈ। ਸਾਨੂੰ ਦੇਖਣ ਦੀ ਲੋਡ਼ ਹੈ ਹੋਰ ਭਾਸ਼ਾਵਾਂ
ਵਾਲੇ ਕੀ ਕਰ ਰਹੇ ਹਨ। ਜੋ ਕੁਝ ਗਰੀਸ ਕਰਨਾਡ ਦੇ ਤੁਗਲਕ,
ਵਿਜੇ ਤੇਂਦੁਲਕਰ ਦੇ ਆਸੀਰਾਮ
ਕੋਤਵਾਲ ਜਾਂ ਖਾਮੋਸ਼
ਅਦਾਲਤ ਜਾਰੀ ਹੈ ਨੇ ਕੀਤਾ ਹੈ,
ਉਹ ਵੀ ਅਤੀਤ ਨੇ ਸਾਂਭ ਲਿਆ ਹੈ। ਕਈ ਭਾਰਤੀ ਭਾਸ਼ਾਵਾਂ ਵਿਚ ਨਾਟਕ ਪ੍ਰੰਪਰਾ ਚੋਂ ਵੱਧ ਤਲਾਸ਼ ਕਰ
ਰਿਹਾ ਹੈ। ਪਿਛਲੇ ਸਮੇਂ ਵਿਚ ਲੋਕਥੋਮ ਬਮ ਸ੍ਰੀ ਬੀਰੇਸ਼ ਦੇ ਮਣੀਪੁਰੀ ਨਾਟਕ ਯਾਤਰਾ ਦਾ ਇਸ
ਦ੍ਰਿਸ਼ਟੀ ਤੋਂ ਚਰਚਾ ਹੋਇਆ। ਵਿਜਯਦਾਨ ਦੇਥਾ ਦੀ ਰਾਜਸਥਾਨੀ ਕਹਾਵਤ ਕਥਾ (ਅੱਠ ਖੰਡ) ਜਿਸਨੂੰ
ਨਾਟਕੀ ਰੂਪ ਵਿਚ ਬਹੁਤ ਸਵੀਕਾਰ ਕੀਤਾ ਗਿਆ। ਚਿੰਨ੍ਹ ਮੋਦੀ ਦਾ ਚਰਚਾ ਵਿਚ ਆਇਆ ਔਰੰਗਜੇਬ,
ਗਰੀਸ ਕਰਨਾਡ ਜੇ ਤੁਗਲਕ ਤੋਂ ਵਧੀਆ ਪ੍ਰਾਪਤੀ ਨਹੀਂ। ਪਰ ਸਾਨੂੰ ਨਾਟਕ ਤੇ ਥੀਏਟਰ ਵਿਕਸਤ ਕਰਨ
ਲਈ ਭਾਰਤੀ ਭਾਸ਼ਾਵਾਂ ਵਿਚ ਹੋ ਰਹੇ ਯਤਨਾਂ ਨੂੰ ਧਿਆਨ ਰੱਖਣ ਦੀ ਲੋਡ਼ ਹੈ।
ਭਾਰਤੀ ਭਾਸ਼ਾਵਾਂ ਦੇ ਸਾਹਿਤਾਂ ਨਾਲ ਜਦੋਂ
ਅਸੀਂ ਤੁਲਨਾਤਮਕ ਅਧਿਐਨ ਕਰਦੇ ਹਾਂ, ਜਾਂ ਅਜੋਕੀ ਤੌਰ ਦਾ ਜਾਇਜਾ ਲੈਣਂ ਦਾ ਜ਼ਿਕਰ ਕਰਦੇ ਹਾਂ
ਤਾਂ ਕਿਤੇ ਅਸੀਂ ਰਚਨਾਤਮਕ ਸਾਹਿਤ ਵਿਚ ਗਤੀ ਵਲੋਂ ਚੇਤੰਨ ਹਾਂ ਤੇ ਕਿਤੇ ਪੱਛਡ਼ ਰਹੇ ਹਾਂ।
ਆਲੋਚਨਾ ਵਿਚ ਅਸੀਂ ਕਈ ਸਿਧਾਂਤਕ ਪਹਿਲੂਆਂ ਖਾਸ ਕਰਕੇ ਮਾਰਕਸਵਾਦ ਤੇ ਸਰੰਚਨਾਵਾਦ ਆਦਿ ਬਾਰੇ
ਅਸੀਂ ਕਈ ਭਾਸ਼ਾਵਾਂ ਤੋਂ ਅਗੇਰੇ ਰਹੇ ਹਾਂ। ਇਸ ਅੱਗੇ ਸਹਿਜੇ ਹੀ ਅਜੇ ਪ੍ਰਸ਼ਨ ਚਿਨ੍ਹਂ ਲੱਗ
ਜਾਂਦਾ ਹੈ।
ਆਖ਼ਰ ਤੇ ਇਕ ਛੋਟੇ ਜਿਹੇ ਸਵਾਲ ਦੇ ਹੋਰ
ਸਾਹਮਣੇ ਹੋ ਲਈਏ। ਮੰਟੋ, ਕ੍ਰਿਸ਼ਨ ਚੰਦਰ, ਰਾਜਿੰਦਰ ਸਿੰਘ ਬੇਦੀ ਪੰਜਾਬੀ ਹੀ ਸਨ, ਪਰ ਵੱਡੇ
ਲੇਖਰ ਸਨ। ਕ੍ਰਿਸ਼ਨਾ ਸੋਬਤੀ, ਰਤਨ ਸਿੰਘ ਪੰਜਾਬੀ ਹਨ ਵੱਡੇ ਲੇਖਕ ਹਨ, ਇਸਦਾ ਭਾਵ ਹੈ ਕਿ
ਉਨ੍ਹਾਂ ਜੋ ਕਹਿਣਾ ਸੀ ਰਚਨਾਤਮਕ ਪੱਧਰ ਤੇ ਉਹ ਭਾਸ਼ਾਵਾਂ ਉਥੇ ਪਹੁੰਚੀਆਂ ਹੋਈਆਂ ਸਨ, ਇਹ ਸਾਡੀ
ਜਿੰਮੇਵਾਰੀ ਹੈ ਕਿ ਅਸੀਂ ਪੰਜਾਬੀ ਨੂੰ ਉਸ ਪੱਧਰ ਤੇ ਪਹੁੰਚਾਈਏ ਜਿਥੇ ਉਹ ਸ਼ਾਹਕਾਰ ਪੈਦਾ ਹੋ
ਸਕਣ।
ਪੰਜਾਬੀ
ਫਲਸਫਾ ਪਿਛੋਕਡ਼ ਅਤੇ ਅਜੋਕੀ ਪ੍ਰਸੰਗਿਕਤਾ
ਡਾ. ਜੋਧ
ਸਿੰਘ
ਵੈਦਿਕ ਸੰਸਕ੍ਰਿਤੀ ਅਤੇ ਸ੍ਰਮਣ
ਸੰਸਕ੍ਰਿਤੀ ਅਜਿਹੀਆਂ ਦੋ ਵਿਚਾਰਧਾਰਾਵਾਂ ਹਨ ਜਿਹਡ਼ੀਆਂ ਭਾਰਤ ਵਿਚ ਪ੍ਰਾਚੀਨ ਕਾਲ ਤੋਂ ਹੀ
ਪ੍ਰਚਲਿਤ ਹਨ। ਮੋਹੇ-ਜੋ-ਡੋਰੋ ਅਤੇ ਹੱਡ਼ਪਾ ਦੀਆਂ ਖੁਦਾਈਆਂ ਤੋਂ ਪ੍ਰਾਪਤ ਮੁਦਰਾਵਾਂ ਅਤੇ
ਸ਼ੀਲਾਂ ਆਦਿ ਤੋਂ ਸਪਸ਼ਟ ਹੈ ਕਿ ਆਰਯਾਂ ਦੇ ਆਉਣ ਤੋਂ ਪਹਿਲਾਂ ਵੀ ਭਾਰਤ ਵਿਚ ਕਰਜਡ&