ਦਾ ਸਬ-ਡੋਮੇਨ

 
line decor
 

        ਮੁੱਖ ਪੰਨਾ      ਕਹਾਣੀਆਂ        ਲੇਖ        ਕਵਿਤਾਵਾਂ      ਦੁਰਲੱਭ ਪੁਸਤਕਾਂ        ਖੋਜ-ਪੱਤਰ      ਥੀਸਿਸ    ਵਿਆਕਰਨ    ਮਾਂ ਬੋਲੀ

line decor
ਸਬ-ਡੋਮੇਨ ਦਾ ਮੁੱਖ-ਪੰਨਾ 

 
 
 

ਜੀ ਆਇਆਂ ਨੂੰ

 ਚਰਨ ਸਿੰਘ ਸ਼ਹੀਦ

ਚਰਨ ਸਿੰਘ ਸ਼ਹੀਦ

(1891-1935)

ਪੰਜਾਬੀ ਕਾਵਿ-ਖੇਤਰ ਵਿਚ ਹਾਸ-ਰਸ ਦਾ ਸੰਚਾਰ ਕਰਨ ਵਾਲੇ ਕਵੀ ਚਰਨ ਸਿੰਘ ਸ਼ਹੀਦ ਦਾ ਜਨਮ ਅਕਤੂਬਰ, 1891 ਈ. ਨੂੰ ਅਮ੍ਰਿਤਸਰ ਵਿਚ ਹੋਇਆ ਆਪ ਦੇ ਪਿਤਾ ਦਾ ਨਾਂ ਸ. ਸੂਬਾ ਸਿੰਘ ਸੀ ਇਸ ਕਰਕੇ ਇਨ੍ਹਾਂ ਨੇ ਆਪਣਾ ਪੂਰਾ ਨਾਂ ਸੂਬਾ ਸਿੰਘ ਚਰਨ ਸਿੰਘ ਸ਼ਹੀਦ ਰੱਖਿਆ ਅਤੇ ਸੰਖੇਪ ਤੌਰ ਤੇ ਐਸ.ਐਸ.ਚਰਨ ਸਿੰਘ ਲਿਖਣ ਲੱਗ ਪਏ ਮੈਟ੍ਰਿਕ ਪਾਸ ਕਰਨ ਪਿਛੋਂ ਇਨ੍ਹਾਂ ਨੇ ਹਾਸ ਰਸੀ ਕਹਾਣੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਪਟਿਆਲਾ ਤੇ ਨਾਭਾ ਰਿਆਸਤ ਵਿਚ ਪ੍ਰਸਾਰਨ ਅਫਸਰ ਦੇ ਤੌਰ ਤੇ ਵੀ ਕੰਮ ਕੀਤਾ ਨੌਕਰੀ ਛੱਡ ਕੇ ਅਮ੍ਰਿਤਸਰ ਆ ਗਏ ਕੁਝ ਸਮਾਂ ਭਾਈ ਵੀਰ ਸਿੰਘ ਦੇ ਅਖ਼ਬਾਰ 'ਖਾਲਸਾ ਸਮਾਚਾਰ' ਵਿਚ ਵੀ ਲੱਗੇ ਰਹੇ ਪਰ ਬਾਅਦ ਵਿਚ 'ਸ਼ਹੀਦ' ਨਾਂ ਦਾ ਅਖਬਾਰ ਚਾਲੂ ਕੀਤਾ ਜਿਸ ਕਰਕੇ ਇਨ੍ਹਾਂ ਦੇ ਨਾਂ ਨਾਲ 'ਸ਼ਹੀਦ' ਉਪਨਾਮ ਜੁਡ਼ ਗਿਆ ਇਸ ਮਗਰੋਂ 'ਜੱਥੇਦਾਰ' ਦੈਨਿਕ ਅਖਬਾਰ ਅਤੇ 'ਮੌਜੀ' ਸਪਤਾਹਿਕ ਪੱਤਰ ਸ਼ੁਰੂ ਕੀਤਾ ਇਨ੍ਹਾਂ ਨੇ 'ਹੰਸ' ਮਾਸਕ ਪੱਤਰ ਵੀ ਪ੍ਰਕਾਸ਼ਿਤ ਕੀਤਾ

ਸ਼ਹੀਦ ਜੀ ਨੇ ਪੰਜਾਬੀ ਸਭਾ ਅਮ੍ਰਿਤਸਰ ਦੀਆਂ ਸਰਗਰਮੀਆਂ ਵਿਚ ਮੋਢੀਆਂ ਵਾਲਾ ਕਾਰਜ ਕੀਤਾ, ਕਵੀ ਦਰਬਾਰਾਂ ਵਿਚ ਵਧ ਚਡ਼੍ਹ ਕੇ ਹਿੱਸਾ ਲਿਆ, ਕਵਿਤਾ ਰਚੀ, ਨਾਵਲ ਲਿਖੇ ਤੇ ਵਾਰਤਕ ਨੂੰ ਹਾਸ-ਰਸ ਤੇ ਵਿਅੰਗ ਦੇ ਸਾਧਨ ਬਣਾ ਕੇ ਵਰਤਿਆ ਆਪ ਦਾ ਦੇਹਾਂਤ 14 ਅਗਸਤ 1935 ਈ. ਨੂੰ ਸ਼ਿਮਲੇ ਹੋਇਆ

 

ਰਚਨਾਵਾਂ

 ਕਵਿਤਾ ਬਾਦਸ਼ਾਹੀਆਂ, ਬੇ-ਪਰਵਾਹੀਆਂ, ਸ਼ਹਿਨਸ਼ਾਹੀਆਂ, ਅਰਸ਼ੀ ਕਿੰਗਰੇ

 ਕਹਾਣੀਆਂ ਹੱਸਦੇ ਹੰਝੂ, ਸੁਆਦ ਦੇ ਟੋਕਰੇ, ਹਾਸੇ ਦੀ ਬਰਖਾ, ਜਗਤ ਤਮਾਸ਼ਾ

ਨਾਵਲ ਦਲੇਰ ਕੌਰ, ਚੰਚਲ ਮੂਰਤੀ, ਰਣਜੀਤ ਕੌਰ, ਦੋ ਵਹੁਟੀਆਂ, ਗ੍ਰਿਸਤ ਦੀ ਬੇਡ਼ੀ

 

ਕਵਿਤਾ ਵਿਚ ਆਪ 'ਸੁਥਰਾ' ਉਪਨਾਮ ਵਰਤਦੇ ਸਨ ਅਤੇ ਵਾਰਤਕ ਵਿਚ 'ਬਾਬਾ ਵਰਿਆਮਾ' ਉਨ੍ਹਾਂ ਦੀ ਕਲਮ ਵਿਚ ਬਡ਼ੀ ਰਵਾਨੀ ਸੀ, ਸ਼ਕਤੀ ਤੇ ਜ਼ੋਰ ਸੀ ਉਹ ਇਕ ਪੱਤਰਕਾਰ, ਆਗੂ, ਕਵੀ ਤੇ ਸਮਾਜ ਸੁਧਾਰਕ ਵਿਅਕਤੀ ਸਨ ਉਨ੍ਹਾਂ ਦਾ ਸੁਭਾ ਬਡ਼ਾ ਮਿਲਾਪਡ਼ਾ ਤੇ ਵਤੀਰਾ ਮਿਤਰਤਾ ਭਰਪੂਰ ਸੀ ਪੰਜਾਬੀ ਭਾਸ਼ਾ ਨੂੰ ਸ਼ਿੰਗਾਰਨ ਤੇ ਸੰਵਾਰਨ ਵਿਚ ਆਪ ਨੇ ਥੋਡ਼੍ਹੇ ਜਿਹੇ ਸਮੇਂ ਵਿਚ ਜਿਹਡ਼ਾ ਮਹਾਨ ਕਾਰਜ ਕੀਤਾ ਹੈ, ਉਹ ਆਪਣੀ ਮਿਸਾਲ ਆਪ ਹੈ ਉਨ੍ਹਾਂ ਦੀ ਕਵਿਤਾ ਹਲਕੀ ਫੁਲਕੀ, ਜਨ ਸਾਧਾਰਨ ਦੇ ਪੱਧਰ ਦੀ ਪਰ ਸਦਾ ਹੀ ਸਿੱਖਿਆ ਭਰਪੂਰ ਹੁੰਦੀ ਹੈ ਆਪ ਦੀ ਭਾਸ਼ਾ ਸਰਲ, ਠੇਠ ਤੇ ਮੁਹਾਵਰੇਦਾਰ ਹੈ ਤੇ ਸ਼ੈਲੀ ਵਿਅੰਗਾਤਮਕ

 


 


 
 
 
             

ਇਸ ਵੈਬ-ਸਾਇਟ ਦਾ ਵਿਕਾਸ ਅਤੇ ਸਾਂਭ-ਸੰਭਾਲ (2007)
               Challengers Software Technologies (Pioneers in publishing web-content in Hindi & Punjabi)
               SCO 64, First Floor, Sector 40-C, CHANDIGARH (UT) INDIA
               Phone: 91-172-2699064, 4633064, 091-98766 86555
               contact: info.punjab@gmail.com