| |
ਸਾਹਿਤ ਸਬੰਧੀ
ਜਾਣਕਾਰੀ |
|
ਦਾ ਸਬ-ਡੋਮੇਨ |
|
 |
 |
|
|
 |
 |
ਸਬ-ਡੋਮੇਨ ਦਾ
ਮੁੱਖ-ਪੰਨਾ
 |
|

|
ਪਾਸ਼
ਆਸਮਾਨ ਦਾ ਟੁਕੜਾ
ਮੇਰੀ ਜਾਨ ਤਾਂ ਹੈ
ਆਸਮਾਨ ਦਾ ਉਹ ਟੁਕੜਾ
ਜੋ
ਰੋਸ਼ਨਦਾਨ
ਚੌਂ ਪਲਮ ਆਉਂਦਾ ਹੈ
ਸਖਤ ਕੰਧਾਂ
ਤੇ ਸੀਖਾਂ ਦਾ ਵੀ ਲਿਹਾਜ ਨਹੀ ਕਰਦਾ
ਉਹ ਤਾਂ
ਚਾਹੁੰਦੇ
ਹਨ
ਕਿ ਮੈਂ ਇਸ
ਟੁਕੜੇ ਦੇ ਆਸਰੇ ਹੀ ਜੀਵਾਂ
ਤਾਂ ਫੇਰ
ਕਹਿੰਦੇ ਕਿਉਂ ਨਹੀ ਏਸ
ਨੂੰ
ਕਿ ਥਾਏਂ
ਹੀ ਜੰਮ ਜਾਵੇ,ਨਵੇਲੇ
ਰੰਗ ਨਾ ਬਦਲੇ-
ਦੇਖੋ ਇਹ
ਟੁਕੜਾ ਹਰ ਘੜੀ ਰੰਗ
ਬਦਲਦਾ ਹੈ
ਇਹਦੇ ਹਰ
ਰੰਗ ਦੇ ਲੜ ਲੱਗਿਆ ਹੈ ਹੁਸਨ ਰੁੱਤਾਂ ਦਾ
ਜ਼ਰਾ ਪੁੱਛ
ਕੇ ਦੇਖੋ ਇਸ
ਟੁਕੜੇ ਨੂੰ
ਮੌਸਮ ਨਾਲ ਨਾ ਬੱਝੇ
ਵਗਾਹ ਮਾਰੇ
ਇਹ ਆਪਣੇ ਜਿਸਮ ਤੋਂ
ਰੁੱਤਾਂ ਦੇ
ਪਰਛਾਵੇਂ
ਇਹ ਟੁਕੜਾ
ਤਾਂ ਆਪਣੇ ਮੋਢਿਆਂ ਤੇ
ਪੂਰਾ
ਆਸਮਾਨ ਹੀ ਚੁੱਕੀ ਫਿਰਦਾ
ਹੈ।
ਅਸਵੀਕਾਰ
ਇਹ ਚਾਰ ਕੰਧਾਂ ਦੀ
ਵਲਗਣ ਮੇਰਾ ਘਰ ਨਹੀਂ
ਜਿਦ੍ਹੇ
ਵਿਚ ਬਸਰ
ਕੀਤੇ ਪਲਾਂ ਨੂੰ
ਮੈਂ ਉਮਰ
ਕਹਿ ਦੇਵਾਂ-
ਇਥੇ ਸਿਰਫ
ਕਮਰੇ ਦੀਆਂ ਕੰਧਾਂ ਤੇ
ਲਿਖਿਆ ਜਾ
ਰਿਹਾ ਹੈ ਸੰਮਤ ਦਾ ਵੇਰਵਾ…
ਜਦ ਮੈਂ ਇਸ
ਕਮਰੇ ਵਿਚ ਡੱਕਿਆ ਗਿਆ
ਜ਼ਿੰਦਗੀ
ਨੂੰ ਨਾਲ ਨਹੀਂ ਸਾਂ ਲਿਆਇਆ
ਬਾਹਰ ਸਫਰ
ਨੂੰ ਫੜਾ ਆਇਆ ਸਾਂ
ਪੌਣਾਂ ਨੂੰ
ਰਾਖੀ ਬਿਠਾ
ਆਇਆ ਸਾਂ
ਬੇੜੀ ਤੇ
ਲੱਗੇ ਜੰਗਾਲ ਵਾਂਗ
ਮੇਰੇ ਜਿਸਮ
ਨੂੰ ਜੰਗਾਲ ਵੀ
ਸਕਦੇ ਹੋ
ਐਪਰ ਕੀ
ਕਰੋਗੇ ਸਫਰ ਦਾ
ਜੋ ਇਕ
ਅਮਾਨਤ ਫੜੀ ਬੈਠਾ ਹੈ
ਪੌਣਾਂ ਦਾ
ਕੀ
ਕਰੋਗੇ
ਜਿਨਾਂ
ਕਿਤੇ ਹਿਸਾਬ ਦੇਣਾ ਹੈ
ਤੇ ਉਸ
ਕਮਰੇ ਦੇ ਮਲਬੇ ਤੇ ਬਣਨਾ ਹੈ।
ਸੁਣੋ
ਸਾਡੇ
ਚੁੱਲ੍ਹੇ ਦਾ ਸੰਗੀਤ ਸੁਣੋ
ਸਾਡੀ
ਦਰਦ-ਮੰਦਾਂ ਦੀ
ਪੀੜ-ਵਲ੍ਹੇਟੀ ਚੀਕ ਸੁਣੋ
ਮੇਰੀ ਪਤਨੀ
ਦੀ ਫਰਮਾਇਸ਼ ਸੁਣੋ
ਮੇਰੀ ਬੱਚੀ
ਦੀ ਹਰ ਮੰਗ ਸੁਣੋ
ਮੇਰੀ ਬੀੜੀ
ਵਿਚਲੀ ਜ਼ਹਿਰ ਮਿਣੋ
ਮੇਰੇ ਖੰਘਣ
ਦੀ ਮਿਰਦੰਗ ਸੁਣੋ
ਮੇਰੀ
ਟਾਕੀਆ ਭਰੀ
ਪਤਲੂਣ ਦਾ
ਹਾਉਕਾ ਸਰਦ ਸੁਣੋ
ਮੇਰੇ ਪੈਰ
ਦੀ ਪਾਟੀ ਜੁੱਤੀ ਚੋਂ
ਮੇਰੇ ਪਾਟੇ
ਦਿਲ ਦਾ ਦਰਦ
ਸੁਣੋ
ਮੇਰੀ
ਬਿਨਾਂ ਸ਼ਬਦ ਅਵਾਜ਼ ਸੁਣੋ
ਮੇਰੇ ਬੋਲਣ
ਦਾ ਅੰਦਾਜ਼ ਸੁਣੋ
ਮੇਰੇ ਗਜ਼ਬ
ਦਾ ਜ਼ਰਾ
ਕਿਆਸ ਕਰੋ
ਮੇਰੇ ਰੋਹ
ਦਾ ਜ਼ਰਾ ਹਿਸਾਬ ਸੁਣੋ
ਮੇਰੇ
ਸ਼ਿਸ਼ਟਾਚਾਰ ਦੀ ਲਾਸ਼ ਲਵੋ
ਮੇਰੀ
ਵਹਿਸ਼ਤ ਦਾ
ਹੁਣ ਰਾਗ ਸੁਣੋ
ਆਓ ਅੱਜ
ਅਨਪੜ੍ਹ ਜਾਂਗਲੀਆਂ ਤੋਂ
ਪੜਿਆ
ਲਿਖਿਆ ਗੀਤ ਸੁਣੋ
ਤੁਸੀਂ ਗਲਤ
ਸੁਣੋ ਜਾਂ ਠੀਕ ਸੁਣੋ
ਸਾਡੇ ਤੋਂ
ਸਾਡੀ ਨੀਤ ਸੁਣੋ
|
|
|
|
|
|
| |
|
|
|
|
|
|
ਇਸ ਵੈਬ-ਸਾਇਟ ਦਾ
ਵਿਕਾਸ ਅਤੇ ਸਾਂਭ-ਸੰਭਾਲ
(2007)
Challengers Software Technologies (Pioneers in publishing
web-content in Hindi & Punjabi)
SCO 64, First Floor, Sector 40-C, CHANDIGARH (UT) INDIA
Phone: 91-172-2699064, 4633064, 091-98766 86555
contact: info.punjab@gmail.com