ਦਾ ਸਬ-ਡੋਮੇਨ

 
line decor
 

        ਮੁੱਖ ਪੰਨਾ      ਕਹਾਣੀਆਂ        ਲੇਖ        ਕਵਿਤਾਵਾਂ      ਦੁਰਲੱਭ ਪੁਸਤਕਾਂ        ਖੋਜ-ਪੱਤਰ      ਥੀਸਿਸ   ਵਿਆਕਰਨ    ਮਾਂ ਬੋਲੀ

line decor
ਸਬ-ਡੋਮੇਨ ਦਾ ਮੁੱਖ-ਪੰਨਾ 

 
 
 

ਜੀ ਆਇਆਂ ਨੂੰ

ਸੁਰਜੀਤ ਪਾਤਰ

ਇੱਕ ਲਰਜ਼ਦਾ ਨੀਰ

ਇੱਕ ਲਰਜ਼ਦਾ ਨੀਰ ਸੀ,
ਉਹ ਮਰ ਕੇ ਪੱਥਰ ਹੋ ਗਿਆ |
ਦੂਸਰਾ ਇਸ ਹਾਦਸੇ ਤੋਂ,
ਡਰ ਕੇ ਪੱਥਰ ਹੋ ਗਿਆ |
ਤੀਸਰਾ ਇਸ ਹਾਦਸੇ ਨੂੰ ਕਰਨ,
ਲੱਗਿਆ ਸੀ ਬਿਆਨ
ਉਹ ਕਿਸੇ ਪੱਥਰ ਦੇ ਘੂਰਨ ਕਰਕੇ
ਪੱਥਰ ਹੋ ਗਿਆ |
ਇੱਕ ਸ਼ਾਇਰ ਬਚ ਗਿਆ ਸੀ,
ਸੰਵੇਦਨਾ ਸੰਗ ਲਰਜਦਾ
ਏਨੇ ਪੱਥਰ ਉਹ ਗਿਣਤੀ ਕਰਕੇ ,
ਪੱਥਰ ਹੋ ਗਿਆ
|

ਮੌਤ ਦੇ ਅਰਥ

ਕੋਈ ਮਾਂ ਨਹੀਂ ਚਾਹੁੰਦੀ
ਲਹੂ ਜ਼ਮੀਨ ਤੇ ਡੁੱਲ੍ਹੇ

ਹਰ ਮਾਂ ਚਾਹੁੰਦੀ ਏ ਧੀਆਂ ਪੁੱਤਰ
ਤੇ ਵਧਦੀਆਂ ਫੁੱਲਦੀਆਂ ਫਸਲਾਂ

ਹਰ ਮਾਂ ਚਾਹੁੰਦੀ ਏ
ਲੋਹਾ ਕੋਈ ਲਾਹੇਵੰਦਾ ਔਜ਼ਾਰ ਬਣੇ
ਜਾਂ ਸਾਜ਼ ਦੀ ਤਾਰ ਬਣੇ

ਕੋਈ ਮਾਂ ਨਹੀਂ ਚਾਹੁੰਦੀ
ਲੋਹਾ ਹਥਿਆਰ ਬਣੇ

ਪਰ ਜਦੋਂ ਲਹੂ ਖੌਲਦਾ ਏ
ਤਾਂ ਲੋਹੇ ਨੂੰ ਹਥਿਆਰ ਬਣਾ ਲੈਂਦਾ ਏ
ਤੇ ਹਾਂ
ਕਦੀ ਮਾਵਾਂ
ਆਪਣੀ ਹੱਥੀਂ ਵੀ
ਪੁੱਤਾਂ ਨੂੰ ਅਣਖ ਦੀ ਜੰਗ ਲੜਨ ਤੋਰਦੀਆਂ ਨੇ

ਲਹੂ ਜ਼ਮੀਨ ਤੇ ਡੁੱਲਦਾ ਏ
ਜ਼ਮੀਨ ਲਹੂ ਨੂੰ ਜੀਰ ਲੈਂਦੀ ਏ
ਉਸ ਨੂੰ ਤੱਤਾਂ ਵਿੱਚ ਬਦਲ ਲੈਂਦੀ ਏ

ਕੁਦਰਤ ਲਈ ਮੌਤ ਦਾ ਅਰਥ ਮੌਤ ਨਹੀਂ
ਕੁਦਰਤ ਲਈ ਮੌਤ ਦਾ ਅਰਥ ਤੱਤਾਂ ਦਾ ਰੂਪ ਬਦਲਣਾ
ਕੁਦਰਤ ਲਈ ਮੌਤ ਦਾ ਅਰਥ ਇੱਕ ਹੋਰ ਜਨਮ

ਪਰ ਮਾਂਵਾਂ ਲਈ ਕੁਦਰਤ ਲਈ ਮੌਤ ਦਾ ਅਰਥ ਹੈ
ਕੁੱਖਾਂ ਚੋਂ ਜਾਏ ਦਾ ਅੰਤਹੀਣ ਅੰਧਕਾਰ ਵਿੱਚ ਡੁੱਬ ਜਾਣਾ


 


 
 
 
             

ਇਸ ਵੈਬ-ਸਾਇਟ ਦਾ ਵਿਕਾਸ ਅਤੇ ਸਾਂਭ-ਸੰਭਾਲ (2007)
               Challengers Software Technologies (Pioneers in publishing web-content in Hindi & Punjabi)
               SCO 64, First Floor, Sector 40-C, CHANDIGARH (UT) INDIA
               Phone: 91-172-2699064, 4633064, 091-98766 86555
               contact: info.punjab@gmail.com