|
ਭਵਿੱਖ ਦੇ ਇੰਟਰਨੈੱਟ
ਦੀ ਪਰਿਭਾਸ਼ਾ
......... ਸਰਵ-ਵਿਆਪੀ ਇੰਟਰਨੈੱਟ ਖੇਤਰੀ ਭਾਸ਼ਾ ਵਿੱਚ ਵੈਬ-ਵਿਸ਼ਾ ਵਸਤੂ |
ਸੂਚਨਾ ਸੰਚਾਰ ਯੰਤਰ ਅਤੇ ਇੰਟਰਨੈੱਟ ਤਕਨਾਲੋਜੀ
ਕੰਪਿਊਟਰ ਅਤੇ ਸੰਚਾਰ ਯੰਤਰਾਂ ਦੀ ਸਾਡੀ ਰੋਜ਼ਨਾ ਜਿੰਦਗੀ ਵਿੱਚ ਮਹੱਤਵਪੂਰਨ ਭੂਮਿਕਾ ਹੈ।
ਸਮਾਜ ਦੇ ਪੂਰਨ ਵਿਕਾਸ ਲਈ ਸੂਚਨਾ ਅਤੇ ਸੰਚਾਰ ਯੰਤਰ ਤਕਨਾਲੋਜੀ ਦਾ ਵਿਸਤਾਰ ਲਗਾਤਾਰ ਹੋ ਰਿਹਾ ਹੈ।
ਇੰਟਰਨੈੱਟ ਤਕਨਾਲੋਜੀ ਨਾਲ ਮਾਨਵਤਾ ਦੇ ਲਾਭ ਲਈ ਹਰ ਵਿਸ਼ੇ ਉਪੱਰ ਸੂਚਨਾ ਸਾਂਝੀ ਕਰਨ ਦਾ ਰਾਹ ਖੁੱਲ ਗਿਆ ਹੈ।
ਇਸ ਤਕਨਾਲੋਜੀ ਦਾ ਸਦ-ਉਪਯੋਗ ਸਹੀ ਮਾਇਨੇ ਵਿੱਚ ਵਿਕਸਤ ਦੇਸ਼ ਹੀ ਉਠਾ ਰਹੇ ਹਨ।ਜਨ-ਸਧਾਰਨ ਸਰਕਾਰੀ ਵਿੱਤੀ ਸਹਾਇਤਾ ਸਕੀਮਾਂ, ਸਿਹਤ, ਖੁਰਾਕ, ਸਫਾਈ, ਰੋਜਗਾਰ, ਅੰਨ ਦੀ ਕੀਮਤ, ਸਿਖਿੱਆ ਅਤੇ
ਖੇਤੀਬਾੜੀ ਲਈ ਬੀਜਾਂ, ਖਾਦਾਂ ਅਤੇ ਕੀੜੇ-ਮਾਰ ਦਵਾਈਆਂ ਦੀਆਂ ਕੀਮਤਾਂ ਅਤੇ ਉਪਲਬਧੀ ਬਾਰੇ ਸਹੀ ਜਾਣਕਾਰੀ ਲੈਣ ਲਈ ਉਤਸਕ ਹੈ।
ਇੰਟਰਨੈੱਟ ਦੀ ਵਰਤੋਂ ਨਾਲ:-
ਪੰਚਾਇਤਾਂ ਸਡ਼ਕਾਂ, ਡ੍ਰੇਨਾਂ ਅਤੇ ਹੋਰ ਪੇਂਡੂ ਵਿਕਾਸ ਬਾਰੇ ਮੰਜੂਰ ਹੋਈਆਂ ਗ੍ਰਾਂਟਾਂ ਬਾਰੇ ਜਾਣਕਾਰੀ ਲੈ ਸਕਦੇ ਹਨ।
ਕਿਸਾਨ ਫਸਲ-ਵੇਚ ਮੁੱਲ ਤੇ ਨਿਗਰਾਨੀ ਰੱਖ ਸਕਦੇ ਹਨ।
ਅਧਿਆਪਕ ਪਾਠ ਦਾ ਉਪਦੇਸ਼ ਤਿਆਰ ਕਰ ਸਕਦੇ ਹਨ ਅਤੇ ਵਿਦਿਆਰਥੀ ਸੌਂਪਿਆ ਹੋਇਆ ਕੰਮ ਸੰਪੂਰਨ ਕਰ ਸਕਦੇ ਹਨ।
ਬੇ-ਰੁਜ਼ਗਾਰ, ਰੁਜ਼ਗਾਰ ਖੋਜ ਸਕਦੇ ਹਨ ਅਤੇ ਆਨ-ਲਾਇਨ ਦਰਖਾਸਤਾਂ ਦੇ ਸਕਦੇ ਹਨ
ਅਤੇ ਹੋਰ ਵੀ ਬਹੁਤ ਸਾਰੀ ਅਮੁੱਲੀ ਜਾਣਕਾਰੀ ਲੈ ਸਕਦੇ ਹਨ.......
ਇੰਟਰਨੈੱਟ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਕਰਨ ਲਈ ਜਨ-ਸਧਾਰਨ ਨੂੰ ਉਤਸਾਹਤ ਕੀਤਾ ਜਾਣਾ ਚਾਹੀਦਾ ਹੈ।
ਕੇਂਦਰ ਸਰਕਾਰ ਨੇ ਇਲੈਕਟ੍ਰੋਨਿਕ ਤਤਪਰਤਾ ਦੀ ਤੀਬਰਤਾ ਵਧਾਉਣ ਲਈ ਅਤੇ ਇੰਟਰਨੈੱਟ ਉਪਯੋਗੀ ਨੂੰ ਸਿਖਿਅਤ ਕਰਨ ਲਈ ਯੋਗ ਕਦਮ ਚੁੱਕੇ ਹਨ,
ਤਾਂਕਿ ਜਨ-ਸਧਾਰਨ ਕੰਪਿਊਟਰ ਅਤੇ ਸੰਚਾਰ ਸੁਵਿਧਾਵਾਂ ਇਸਤੇਮਾਲ ਕਰਨ ਦੇ ਝਾਕੇ ਤੋਂ ਗੁਰੇਜ ਕਰੇ ਅਤੇ ਇੰਟਰਨੈਟ ਦੀ ਵਰਤੋਂ ਦੀ ਸ਼ੁਰੂ ਕਰ ਸਕੇ।
ਪਰ.........
ਸੂਚਨਾ ਤਕਨਾਲੋਜੀ ਅਤੇ ਇੰਟਰਨੈੱਟ ਦਾ ਮਾਧਿਅਮ ਅੰਗ੍ਰੇਜੀ ਭਾਸ਼ਾ ਹੋਣ ਕਰਕੇ ਆਮ ਜਨਤਾ ਦੀ ਦੋ-ਭਾਗਾਂ ਵਿੱਚ ਵੰਡ ਹੋ ਗਈ ਹੈ
ਉਹ ਜੋ ਇੰਟਰਨੈੱਟ ਤੇ ਉਪਲਬਧ ਸੂਚਨਾ ਦੀ ਵਰਤੋਂ ਕਰਨ ਵਿੱਚ ਸਮਰੱਥ ਹਨ ਅਤੇ
ਉਹ ਜੋ ਇੰਟਰਨੈੱਟ ਤੇ ਉਪਲਬਧ ਸੂਚਨਾ ਦੀ ਵਰਤੋਂ ਕਰਨ ਵਿੱਚ ਅਸਮਰੱਥ ਹਨ।
ਇਸ ਵੇਲੇ ਵਿਸ਼ਵ-ਭਰ ਵਿੱਚ 6000 ਤੋਂ ਵੱਧ ਭਾਸ਼ਾਵਾਂ ਪ੍ਰਚਲਤ ਹਨ
ਇੰਟਰਨੈੱਟ ਤੇ ਕੁੱਲ ਵਿਚੋਂ 98 ਪ੍ਰਤੀਸ਼ਤ ਵੈਬ-ਪੰਨਿਆਂ ਤੇ ਸੂਚਨਾ 12 ਭਾਸ਼ਾਵਾਂ ਵਿੱਚ ਉਪਲਬਧ ਹਨ
ਜਿਨ੍ਹਾਂ ਵਿੱਚ 72 ਪ੍ਰਤੀਸ਼ਤ ਵੈਬ-ਪੰਨੇ ਅੰਗ੍ਰੇਜੀ ਭਾਸ਼ਾ ਵਿੱਚ ਹੀ ਹਨ।ਗੌਰ-ਤਲਬ ਹੈ ਕਿ ਵਿਸ਼ਵ-ਭਰ ਵਿੱਚ ਪ੍ਰਚਲਤ ਭਾਸ਼ਾਵਾਂ ਦੇ ਹੁੰਦਿਆਂ ਅਤਿ-ਖੰਡਤ ਇੰਟਰਨੈੱਟ ਤੋਂ ਪਰਹੇਜ ਕੀਤਾ ਜਾਵੇ
ਜਾਂ ਫਿਰ
ਇਸ ਨੂੰ ਸਰਵ-ਵਿਆਪੀ ਇੰਟਰਨੈਟ ਬਨਾਉਣ ਲਈ ਯੋਗ ਕਦਮ ਚੁੱਕੇ ਜਾਣ।
ਸਿਰਫ 3 ਪ੍ਰਤੀਸ਼ਤ ਭਾਰਤੀ ਅੰਗ੍ਰੇਜੀ ਭਾਸ਼ਾ ਬੋਲ-ਸਮਝ ਸਕਦੇ ਹਨ ਜਦਕਿ 40 ਪ੍ਰਤੀਸ਼ਤ ਹਿੰਦੀ ਜਾਂ ਦੇਵ-ਨਾਗਰੀ ਭਾਸ਼ਾ ਬੋਲ-ਸਮਝ ਸਕਦੇ ਹਨ।
ਬਾਵਜੂਦ ਇਸ ਦੇ ਉਚੇਰੀ ਸਿਖਿੱਆ, ਨਿਆਂ ਵਿਵਸਥਾ, ਅਧਿਕਾਰੀ ਵਰਗ ਅਤੇ ਸੰਸਥਾਵਾਂ ਵਿੱਚ ਸੂਚਨਾ ਸੰਚਾਰ ਦਾ ਮਾਧਿਅਮ ਅੰਗ੍ਰੇਜੀ ਹੈ।