|
ਭਵਿੱਖ ਦੇ ਇੰਟਰਨੈੱਟ
ਦੀ ਪਰਿਭਾਸ਼ਾ
......... ਸਰਵ-ਵਿਆਪੀ ਇੰਟਰਨੈੱਟ ਖੇਤਰੀ ਭਾਸ਼ਾ ਵਿੱਚ ਵੈਬ-ਵਿਸ਼ਾ ਵਸਤੂ |
ਉਦੇਸ਼
ਖੇਤਰੀ ਭਾਸ਼ਾ ਨੂੰ ਇੰਟਰਨੈੱਟ ਤੇ ਜੀਵਤ ਰੱਖਣ ਲਈ ਅਤੇ ਮਾਂ-ਬੋਲੀ ਦੀ ਵਰਤੋਂ ਨੂੰ ਨੈੱਟ ਤੇ ਉਤਸਾਹਤ ਕਰਨ ਲਈ ਲੋੜੀਂਦੇ ਕਦਮ ਚੁੱਕਣ ਦੀ ਸਖਤ ਜਰੂਰਤ ਹੈ।
ਸਰਕਾਰ
ਖੇਤਰੀ ਅਤੇ ਰਾਸ਼ਟਰ ਪੱਧਰ ਤੇ ਭਾਸ਼ਾ-ਵੰਡ ਮੱਧਮ ਕਰਨ ਅਤੇ ਇੰਟਰਨੈੱਟ ਤੇ ਇਨਸਾਨੀ ਪਰਸਪਰ ਪਰਭਾਵ
ਵਧਾਉਣ ਲਈ ਵਿਸ਼ਾ-ਵਸਤੂ ਦੀ ਸਿਰਜਣਾ,
ਅਮਲ-ਪਰਕਿਰਿਆ ਅਤੇ ਸਿੱਖਿਆ, ਸਭਿਆਚਾਰਕ ਅਤੇ ਵਿਗਿਆਨ ਸਬੰਧੀ
ਸਮੱਗਰੀ ਹਰ ਭਾਸ਼ਾ ਵਿੱਚ ਡਿਜਿਟਲ ਰੂਪ ਵਿੱਚ ਉਪਲਬਧ ਕਰਵਾਉਣ ਲਈ
ਸੰਸਥਾਵਾਂ ਨੂੰ ਉਤਸਾਹਤ ਕਰੇ।
ਇਸ ਤਰੀਕੇ ਸਾਰੀਆਂ ਸਭਿਆਤਾਵਾਂ ਆਪਣੇ
ਆਪ ਨੂੰ ਵਿਸ਼ਵ-ਭਰ ਵਿੱਚ ਅਭਿਵਿਅਕਤ ਕਰ ਸਕਣਗੀਆਂ ਅਤੇ ਇੰਟਰਨੈੱਟ ਤੇ
ਸਾਰੀਆਂ ਭਾਸ਼ਾਵਾਂ
ਸੁਦੇਸ਼ੀ-ਭਾਸ਼ਾ ਸਮੇਤ ਉਪਲਬਧ ਹੋਣ ਨਾਲ ਸੁਖਾਲਤਾ ਨਾਲ ਸੂਚਨਾ ਦਾ ਲਾਭ
ਲਿਆ ਜਾ
ਸਕੇਗਾ।
ਸੁਦੇਸ਼ੀ-ਭਾਸ਼ਾ ਹਮੇਸ਼ਾ ਹੀ ਭਾਵਨਾਵਾਂ ਅਤੇ
ਸੈਹਜ ਇਛਾਵਾਂ ਨੂੰ ਪ੍ਰਗਟ ਕਰਨ ਦਾ ਮਾਧਿਅਮ ਰਹਿਣਗੀਆਂ।
ਵਿਸ਼ਵ-ਭਰ ਦੀਆਂ ਲਿਪੀਆਂ ਅਤੇ ਸਾਰੀਆਂ ਭਾਸ਼ਾਵਾਂ ਨੂੰ ਅਲੌਪ ਹੋਣ ਤੋਂ ਬਚਾਉਣ ਲਈ ਸਰ-ਵਿਆਪੀ ਇੰਟਰਨੈੱਟ ਦੀ ਲੋਡ਼ ਹੈ।
ਸਾਡੇ ਸਾਹਮਣੇ ਜਾਪਾਨ ਅਤੇ ਚੀਨ ਜਿਹੇ ਮੁਲਕਾਂ ਦੀਆਂ
ਉਦਾਹਰਨਾਂ ਹਨ ਜਿਨ੍ਹਾਂ ਨੇ ਵਿਦੇਸ਼ੀ ਭਾਸ਼ਾ ਦੀ ਥਾਂ
ਆਪਣੀ ਮਾਂ-ਬੋਲੀ ਨੁੰ ਅਹਿਮੀਅਤ ਦਿੱਤੀ ਅਤੇ
ਅੱਜ ਤਕਨਾਲੋਜੀ ਦੇ ਖੇਤਰ ਵਿੱਚ ਮੋਹਰੀ ਵੀ ਹਨ।
ਭਾਸ਼ਾ ਜਨ-ਸਧਾਰਨ ਦੀ ਪਛਾਣ ਹੁੰਦੀ ਹੈ ਅਤੇ ਵਿਸ਼ਵ ਸਨਮੁੱਖ
ਸਭਿਅਤਾ ਦੇ ਜੀਵਨ ਅਤੇ ਤਜਰਬਿਆਂ ਦਾ ਪਰਛਾਵਾਂ ਵਿਅਕਤ ਕਰਦੀ ਹੈ
ਅਤੇ ਪਿਤਾ-ਪੁਰਖੀ ਰਵਾਇਤ ਨੂੰ
ਅਗਾਂਹ ਤੋਰਦੀ ਹੈ।
ਸਰਕਾਰੀ ਕੰਮ-ਕਾਜ ਅਤੇ ਸੂਚਨਾ ਸੰਚਾਰ ਸਾਰੇ ਭਾਰਤੀ
ਪ੍ਰਦੇਸ਼ਾਂ ਵਿੱਚ ਰਾਜ ਭਾਸ਼ਾ ਵਿੱਚ ਹੀ ਕੀਤੀ ਜਾਂਦੀ ਹੈ
ਫਿਰ ਭਾਂਵੇ ਇਹ ਸੂਚਨਾ ਸਰਕਾਰੀ ਕਰਮਚਾਰੀਆਂ
ਜਾਂ ਆਮ ਜਨਤਾ ਲਈ ਹੀ ਹੋਵੇ।
ਤਕਨਾਲੋਜੀ ਪ੍ਰਾਪਤ ਕਰਨ ਦੀ ਸਮਰਥਾ ਅਤੇ ਇੰਟਰਨੈੱਟ ਕੁਨੈਕਸ਼ਨ
ਦੀ ਘੱਟ ਕੀਮਤ ਦੇ ਬਾਵਜੂਦ ਵੀ ਇੰਟਰਨੈੱਟ ਦੇ ਉਪਭੋਗਤਾਵਾਂ ਦੀ ਮਾਮੂਲੀ ਗਿਣਤੀ ਦਾ ਮੁੱਖ ਕਾਰਨ ਇਹ
ਹੈ
ਕਿ ਰਾਜ ਸਰਕਾਰ ਦੇ ਵਿਭਾਗਾਂ, ਵਿਦਿਅਕ ਸੰਸਥਾਵਾਂ ਅਤੇ
ਹੋਰ-ਅਦਾਰਿਆਂ ਦੀਆਂ ਵੈਬ-ਸਾਈਟਾਂ ਤੇ ਸੂਚਨਾ ਉਪਲਬਧ ਕਰਵਾਉਣ ਲਈ ਅੰਗ੍ਰੇਜੀ ਭਾਸ਼ਾ ਦੀ ਵਰਤੋਂ ਕੀਤੀ
ਜਾਂਦੀ ਹੈ
ਜਿਸ ਨੂੰ ਆਮ ਜਨਤਾ ਬਹੁਤ ਘੱਟ ਤਰਜੀਹ ਦਿੰਦੀ ਹੈ
ਸੂਚਨਾ ਸੰਚਾਰ ਯੰਤਰ ਜਾਣਕਾਰੀ ਪ੍ਰਾਪਤ ਅਤੇ ਜਾਣਕਾਰੀ ਤੋਂ
ਵਿਹੂਣਿਆਂ ਵਿਚਕਾਰ ਦੀ ਦਰਾਡ਼ ਦਾ ਫਰਕ ਘੱਟ ਕਰ ਸਕਣ
ਵਿੱਚ ਸਹਾਇਤਾ ਕਰਦੇ ਹਨ।
ਜਿਵੇਂ-ਜਿਵੇਂ ਜਨਤਾ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਵੇਗੀ
ਤਿਵੇਂ ਹੀ ਮਨੁੱਖੀ ਹੱਕਾਂ ਦੀ ਦੁਰਵਰਤੋਂ ਦੀਆਂ ਘਟਨਾਵਾਂ ਵਿੱਚ ਕਮੀ ਆਵੇਗੀ।
ਇਸ ਸਥਿਤੀ ਤੋਂ ਨਿਪਟਨ ਲਈ ਵੈਬ-ਸਾਈਟ ਤੇ ਉਪਲਬਧ ਸੂਚਨਾ
ਰਾਸ਼ਟਰ ਭਾਸ਼ਾ ਦੇ ਨਾਲ-ਨਾਲ ਸਥਾਨਕ ਭਾਸ਼ਾ ਵਿੱਚ ਉਪਲਬਧ ਕਰਵਾਈ ਜਾਵੇ।
ਤਾਕਿ ਡਿਜੀਟਲ ਅੰਤਰ ਦੀ
ਦਰਾਡ਼ ਭਰੀ ਜਾ ਸਕੇ।
ਵਿਸ਼ਵ-ਭਰ ਵਿੱਚ 5000 ਲੱਖ ਤੋਂ ਵੱਧ ਲੋਕ ਹਿੰਦੀ ਬੋਲਦੇ ਹਨ
ਅਤੇ ਇਹ ਗਿਣਤੀ ਚੀਨੀ ਭਾਸ਼ਾ ਤੋਂ ਬਾਅਦ ਦੂਜੇ ਨੰਬਰ ਤੇ ਹੈ
ਇਸ ਦੇ ਬਾਵਜੂਦ ਵੈਬ-ਸਾਈਟਾਂ ਤੇ ਹਿੰਦੀ
ਭਾਸ਼ਾ ਦੀ ਵਰਤੋਂ ਉਸ ਪੱਧਰ ਤੇ ਨਹੀਂ ਕੀਤੀ ਜਾ ਰਹੀ।
ਪੰਜਾਬੀ ਭਾਸ਼ਾ ਦੀ ਮਹੱਤਤਾ ਗੌਰ-ਕਰਨ ਯੋਗ ਹੈ ਵਿਸ਼ਵ-ਭਰ ਵਿੱਚ
8 ਲੱਖ ਤੋਂ ਵੱਧ ਲੋਕ ਪੰਜਾਬੀ ਬੋਲਦੇ ਹਨ ਅਤੇ
ਪੰਜਾਬੀ ਭਾਸ਼ਾ ਵਿਸ਼ਵ ਵਿੱਚ ਬਾਰ੍ਹਵੇਂ ਨੰਬਰ ਤੇ ਬੋਲੀ
ਜਾਣ ਵਾਲੀ ਭਾਸ਼ਾ ਹੈ।