ਪੰਜਾਬ ਦੇ 1966 ਤੋਂ ਮੁੱਖ ਮੰਤਰੀ
1. ਗਿਆਨੀ ਗੁਰਮੁਖ ਸਿੰਘ ਮੁਸਾਫਰ
2. ਜਸਟਿਸ ਗੁਰਨਾਮ ਸਿੰਘ
3. ਸ. ਲਛਮਣ ਸਿੰਘ ਗਿੱਲ
4. ਜਸਟਿਸ ਗੁਰਨਾਮ ਸਿੰਘ
5. ਸ. ਪ੍ਰਕਾਸ਼ ਸਿੰਘ ਬਾਦਲ
6. ਗਿਆਨੀ ਜ਼ੈਲ ਸਿੰਘ
7. ਸ. ਪ੍ਰਕਾਸ਼ ਸਿੰਘ ਬਾਦਲ
8. ਸ. ਦਰਬਾਰਾ ਸਿੰਘ
9. ਸ. ਸੁਰਜੀਤ ਸਿੰਘ ਬਰਨਾਲਾ
10. ਸ. ਬੇਅੰਤ ਸਿੰਘ
11. ਸ. ਹਰਚਰਨ ਸਿੰਘ ਬਰਾਡ਼
12. ਸ. ਪ੍ਰਕਾਸ਼ ਸਿੰਘ ਬਾਦਲ
13. ਰਾਜਿੰਦਰ ਕੌਰ ਭੱਠਲ
14. ਸ. ਪ੍ਰਕਾਸ਼ ਸਿੰਘ ਬਾਦਲ
15. ਕੈਪਟਨ ਅਮਰਿੰਦਰ ਸਿੰਘ
16.ਸ. ਪ੍ਰਕਾਸ਼ ਸਿੰਘ ਬਾਦਲ ਪੰਜਾਬ ਵਿਧਾਨ ਸਭਾ ਦੇ ਹੁਣ ਤੱਕ ਰਹਿ ਚੁੱਕੇ ਸਭਾਪਤੀ
1.
ਸ. ਕਪੂਰ ਸਿੰਘ
(01.11.1947
-
20.06.1951)
2. ਡਾ. ਸੱਤ ਪਾਲ (05.05.1952
-
18.04.1954)
3. ਸ. ਗੁਰਦਿਆਲ ਸਿੰਘ (18.05.1954
-
13.03.1962)
4. ਸ੍ਰੀ. ਪ੍ਰਬੋਧ ਚੰਦਰ (14.03.1962
- 18.03.1964)
5. ਜਸਟਿਸ (ਰਿਟਾ.) ਹਰਬੰਸ ਲਾਲ (25.03.1964
-
19.03.1967)
6. ਲੈਫ. ਕਰਨਲ. (ਰਿਟਾ.) ਜੋਗਿੰਦਰ ਸਿੰਘ ਮਾਨ (21.03.1967-
13.03.1969)
7. ਸ. ਦਰਬਾਰਾ ਸਿੰਘ (14.03.1969
-
03.09.1973)
8. ਡਾ. ਕੇਵਲ ਕ੍ਰਿਸ਼ਨ (25.09.1973
-
30.03.1977)
9. ਸ. ਰਵੀ ਇੰਦਰ ਸਿੰਘ (01.07.1977
-
27.06.1980)
10. ਸ਼੍ਰੀ. ਬ੍ਰਿਜ ਭੂਸ਼ਨ ਮਹਿਰਾ (15.10.1985
-
27.05.1985)
11. ਸ. ਰਵੀ ਇੰਦਰ ਸਿੰਘ (15.10.1985
-
27.05.1986)
12. ਸ. ਸੁਰਜੀਤ ਸਿੰਘ ਮਿਨਹਾਸ (
02.06.1986 -
15.03.1992)
13. ਸ. ਹਰਚਰਨ ਸਿੰਘ ਅਜਨਾਲਾ (17.03.1992
-
09.06.1993)
14. ਸ੍ਰੀ. ਹਰਨਾਮ ਦਾਸ ਜੌਹਰ (21.07.1993
-
23.11.1996)
15. ਸ. ਦਿਲਬਾਗ ਸਿੰਘ ਦੱਲੇਕੇ (23.12.1996
-
02.03.1997)
16. ਸ. ਚਰਨਜੀਤ ਸਿੰਘ ਅੱਟਵਾਲ (
04.03.1997
-
20.03.2002)
17. ਡਾ. ਕੇਵਲ ਕ੍ਰਿਸ਼ਨ (21.03.2002
-17-02-2007)
18. ਸ. ਨਿਰਮਲ ਸਿੰਘ ਕਾਹਲੋਂ (21-03-2007-)
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲ ਲਿਆ ਉਨ੍ਹਾਂ ਨੇ 17 ਮੰਤਰੀ ਵਜ਼ਾਰਤ ਵਿਚ ਸ਼ਾਮਲ ਕੀਤੇ ਹਨ ਜਿਨ੍ਹਾਂ ਵਿਚ 12 ਸ਼੍ਰੋਮਣੀ ਅਕਾਲੀ ਦਲ ਦੇ ਅਤੇ 5 ਭਾਰਤੀ ਜਨਤਾ ਪਾਰਟੀ ਦੇ ਹਨ। ਮੁੱਖ ਮੰਤਰੀ ਸ, ਪ੍ਰਕਾਸ਼ ਸਿੰਘ ਬਾਦਲ ਨੇ ਰਮੇਸ਼ਇੰਦਰ ਸਿੰਘ ਨੂੰ ਮੁੱਖ ਸਕੱਤਰ ਅਤੇ ਐਮ.ਪੀ.ਐਸ ਔਲਖ ਨੂੰ ਪੁਲਿਸ ਮੁਖੀ (ਡੀ.ਜੀ.ਪੀ.) ਨਿਯੁਕਤ ਕੀਤਾ ਹੈ।
|
ਮੰਤਰੀ |
ਮਹਿਕਮੇ |
|
ਸ. ਪ੍ਰਕਾਸ਼ ਸਿੰਘ ਬਾਦਲ |
ਮਾਮਲਾ, ਪ੍ਰਸ਼ਾਸ਼ਨ ਗ੍ਰਹਿ ਅਤੇ ਨਿਆਂ ਮਾਮਲੇ, ਸ਼ਹਿਰੀ ਵਿਕਾਸ ਅਤੇ ਮਕਾਨ ਉਸਾਰੀ, ਵਿਜੀਲੈਂਸ, ਆਬਕਾਰੀ ਅਤੇ ਕਰ, ਬਿਜਲੀ, ਰੁਜ਼ਗਾਰ, ਕਾਨੂੰਨੀ ਅਤੇ ਵਿਧਾਇਕ ਮਾਮਲੇ ਤੇ ਐਨ.ਆਰ.ਆਈ. ਮਾਮਲੇ |
|
ਸ. ਰਣਜੀਤ ਸਿੰਘ ਬ੍ਰਹਮਪੁਰਾ |
ਦਿਹਾਤੀ ਵਿਕਾਸ, ਪੰਚਾਇਤ ਅਤੇ ਚੌਣਾਂ |
|
ਕੈਪਟਨ ਕੰਵਲਜੀਤ ਸਿੰਘ |
ਸਹਿਕਾਰਤਾ, ਡਿਫੈਂਸ ਸਰਵਿਸ, ਵੈਲਫੇਅਰ, ਪੈਨਸ਼ਨਾਂ |
|
ਡਾ. ਉਪਿੰਦਰਜੀਤ ਕੌਰ |
ਸਿੱਖਿਆ ਅਤੇ ਸ਼ਹਿਰੀ ਹਵਾਬਾਜ਼ੀ |
|
ਸ. ਆਦੇਸ਼ ਪ੍ਤਾਪ ਸਿੰਘ ਕੈਰੋਂ |
ਖ਼ੁਰਾਕ ਅਤੇ ਸਿਵਲ ਸਪਲਾਈ, ਖਪਤਕਾਰ ਮਾਮਲੇ, ਸੂਚਨਾ ਤਕਨਾਲੋਜੀ |
|
ਸ. ਸੁੱਚਾ ਸਿੰਘ ਲੰਗਾਹ |
ਖੇਤੀਬਾਡ਼ੀ |
|
ਸ. ਅਜੀਤ ਸਿੰਘ ਕੋਹਾਡ਼ |
ਰੈਵੀਨਿਊ, ਪੁਨਰਵਾਸ ਤੇ ਸੰਕਟ ਪ੍ਰਬੰਧਨ |
|
ਸ. ਮਨਪ੍ਰੀਤ ਸਿੰਘ ਬਾਦਲ |
ਵਿੱਤ ਤੇ ਯੋਜਨਾ |
|
ਸ. ਜਨਮੇਜਾ ਸਿੰਘ ਸੇਖੋਂ |
ਸਿੰਜਾਈ |
|
ਸ. ਗੁਲਜ਼ਾਰ ਸਿੰਘ ਰਣੀਕੇ |
ਪਸ਼ੂ ਪਾਲਨ, ਡੇਅਰੀ ਤੇ ਮੱਛੀ ਪਾਲਨ, ਖੇਡਾਂ ਤੇ ਯੂਥ ਮਾਮਲੇ, ਅਨੁਸੂਚਿਤ ਤੇ ਪਛਡ਼ੀਆਂ ਜਾਤਾਂ ਦੀ ਭਲਾਈ |
|
ਸ. ਪਰਮਿੰਦਰ ਸਿੰਘ ਢੀਂਡਸਾ |
ਪੀ.ਡਬਲਯੂ.ਡੀ(ਬੀ.ਐਂਡ ਆਰ) |
|
ਸ. ਬਿਕਰਮ ਸਿੰਘ ਮਜੀਠੀਆ |
ਜਲ ਸਪਲਾਈ, ਸੈਨੀਟੇਸ਼ਨ, ਲੋਕ ਸੰਪਰਕ, ਸਾਇੰਸ ਤੇ ਤਕਨਾਲੋਜੀ, ਵਾਤਾਵਰਣ ਤੇ ਗੈਰ-ਰਵਾਇਤੀ ਊਰਜਾ |
|
ਸ. ਹੀਰਾ ਸਿੰਘ ਗਾਬਡ਼ੀਆ |
ਸੈਰ ਸਪਾਟਾ ਤੇ ਸਭਿਆਚਾਰਕ ਮਾਮਲੇ, ਜੇਲ੍ਹਾਂ, ਪ੍ਰਿੰਟਿੰਗ ਸਟੇਸ਼ਨਰੀ |
|
ਸ੍ਰੀ ਮਨੋਰੰਜਨ ਕਾਲੀਆ |
ਸਥਾਨਕ ਸਰਕਾਰ, ਸਨਅਤ ਤੇ ਵਣਜ |
|
ਸ਼੍ਰੀ ਤੀਕਸ਼ਨ ਸੂਦ |
ਪਾਰਲੀਮਾਨੀ ਮਾਮਲੇ, ਮੈਡੀਕਲ ਸਿੱਖਿਆ ਤੇ ਖੋਜ, ਜੰਗਲਾਤ ਤੇ ਜੰਗਲੀ ਜੀਵ ਸੁਰਖਿੱਆ ਵਿੰਗ, ਕਿਰਤ ਵਿਭਾਗ |
|
ਚੌਧਰੀ ਸਵਰਨਾ ਰਾਮ |
ਤਕਨੀਕੀ ਸਿੱਖਿਆ ਤੇ ਸਨਅਤੀ ਸਿਖਲਾਈ, ਸਮਾਜਕ ਸੁਰੱਖਿਆ ਤੇ ਮਹਿਲਾ ਤੇ ਬਾਲ ਵਿਕਾਸ |
|
ਬੀਬੀ ਲਕਸ਼ਮੀ ਕਾਂਤਾ ਚਾਵਲਾ |
ਸਿਹਤ ਤੇ ਪਰਿਵਾਰ ਭਲਾਈ |
|
ਮਾਸਟਰ ਮੋਹਨ ਲਾਲ |
ਟਰਾਂਸਪੋਰਟ ਵਿਭਾਗ |
ਰਾਸ਼ਟਰੀ ਝੰਡਾ
ਰਾਸ਼ਟਰ ਦਾ ਮਾਣ ਹੈ
ਅਤੇ ਸਾਡੀ ਆਜ਼ਾਦੀ ਅਤੇ ਪ੍ਰਭੂਤਾ ਦਾ ਪ੍ਰਤੀਕ ਹੈ
ਰਾਸ਼ਟਰੀ ਝੰਡਾ ਸਾਡੇ ਦੇਸ਼ ਦੇ ਲੋਕਾਂ ਦੀਆਂ ਉਮੀਦਾਂ ਅਤੇ ਇੱਛਾਵਾਂ ਦਾ ਪ੍ਰਤੀਕ ਹੈ। ਰਾਸ਼ਟਰੀ ਝੰਡੇ ਲਈ ਸਾਰਿਆਂ ਦੇ ਦਿਲ ਵਿਚ ਪਿਆਰ ਅਤੇ ਸਤਿਕਾਰ ਹੈ।
ਫਲੈਗ ਕੋਡ ਆਫ ਇੰਡੀਆ 2002 ਦੇ ਅਨੁਸਾਰ ਆਮ ਜਨਤਾ, ਨਿੱਜੀ ਸੰਸਥਾਵਾਂ ਆਦਿ ਦੁਆਰਾ ਰਾਸ਼ਟਰੀ ਝੰਡਾ ਲਹਿਰਾਉਣ ਤੇ ਕੋਈ ਪਾਬੰਦੀ ਨਹੀਂ ਹੈ। ਫਿਰ ਵੀ, ਅਜਿਹਾ ਕਰਦੇ ਸਮੇਂ ਰਾਸ਼ਟਰੀ ਝੰਡੇ ਦੀ ਸ਼ਾਨ ਅਤੇ ਮਾਣ ਨੂੰ ਕਾਇਮ ਰੱਖਦੇ ਹੋਏ ਹੇਠਾਂ ਲਿਖੇ ਸਿਧਾਂਤਾਂ ਨੂੰ ਧਿਆਨ ਵਿਚ ਰੱਖ ਲਿਆ ਜਾਵੇ –
ਝੰਡੇ ਦੀ ਵਰਤੋਂ ਵਪਾਰਕ ਉਦੇਸ਼ ਲਈ ਨਾ ਕੀਤੀ ਜਾਵੇ।
ਰਾਸ਼ਟਰੀ ਝੰਡਾ ਹਮੇਸ਼ਾ ਸਨਮਾਨਜਨਕ ਹਾਲਤ ਵਿਚ ਅਤੇ ਵਿਸ਼ੇਸ਼ ਸਥਾਨ ਤੇ ਹੋਵੇ।
ਖਰਾਬ ਜਾਂ ਵੱਟੋ-ਵੱਟ ਹੋਇਆ ਝੰਡਾ ਪ੍ਰਦਰਸ਼ਿਤ ਨਾ ਕੀਤਾ ਜਾਵੇ।
ਹਰ ਸੰਭਵ ਹੱਦ ਤੱਕ ਝੰਡਾ ਫਲੈਗ ਕੋਡ ਆਫ ਇੰਡੀਆ ਵਿਚ ਨਿਰਧਾਰਿਤ ਸਪੈਸੀਫੀਕੇਸ਼ਨਾਂ ਦੇ ਅਨੁਰੂਪ
ਹੋਵੇ।
ਜਦੋਂ ਵੀ ਝੰਡਾ ਫਟੀ ਜਾਂ ਖਰਾਬ ਹਾਲਤ ਵਿਚ ਹੋਵੇ, ਇਸ ਨੂੰ ਨਿੱਜੀ ਤੌਰ ਤੇ ਮੁਕੰਮਲ ਨਸ਼ਟ ਕਰ
ਦਿੱਤਾ ਜਾਵੇ, ਤਰਜੀਹੀ ਤੌਰ ਤੇ ਜਲਾ ਕੇ ਜਾਂ ਕਿਸੇ ਵੀ ਹੋਰ ਢੰਗ ਨਾਲ ਜਿਸ ਨਾਲ ਝੰਡੇ ਦੀ ਸ਼ਾਨ
ਬਰਕਰਾਰ ਰਹੇ।
ਜਨਤਾ ਮਹਤੱਵਪੂਰਨ ਰਾਸ਼ਟਰੀ ਤਿਉਹਾਰ, ਸੱਭਿਆਚਾਰਕ ਅਤੇ ਖੇਡ ਸਮਾਰੋਹ ਮੌਕਿਆਂ ਤੇ ਕਾਗ਼ਜ ਦੇ
ਬਣੇ ਝੰਡੇ ਲਹਿਰਾ ਸਕਦੀ ਹੈ। ਫਿਰ ਵੀ ਅਜਿਹੇ ਕਾਗ਼ਜੀ ਝੰਡੇ ਸਮਾਰੋਹ ਤੋਂ ਬਾਅਦ ਜ਼ਮੀਨ ਉੱਪਰ
ਨਾ ਸੁੱਟੇ ਜਾਣ। ਜਿਥੋਂ ਤੱਕ ਸੰਭਵ ਹੋਏ ਇਸ ਨੂੰ ਨਿੱਜੀ ਰੂਪ ਵਿਚ ਨਸ਼ਟ ਕੀਤਾ ਜਾਵੇ ਜਿਸ ਨਾਲ
ਝੰਡੇ ਦੀ ਸ਼ਾਨ ਬਰਕਰਾਰ ਰਹੇ।
ਇਹ ਧਿਆਨ ਵਿਚ ਆਇਆ ਹੈ ਕਿ ਕਾਗ਼ਜ ਦੇ ਝੰਡਿਆਂ ਦੇ ਸਥਾਨ ਤੇ ਪਲਾਸਟਿਕ ਦੇ ਬਣੇ ਰਾਸ਼ਟਰੀ
ਝੰਡਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ ਜਦੋਂ ਕਿ ਪਲਾਸਟਿਕ ਦੇ ਝੰਡੇ ਕਾਗ਼ਜ ਦੇ ਝੰਡਿਆਂ ਵਾਂਗ
ਪੂਰੀ ਤਰ੍ਹਾਂ ਨਸ਼ਟ ਨਹੀਂ ਕੀਤੇ ਜਾ ਸਕਦੇ ਇਸ ਨੂੰ ਲੰਮੇ ਸਮੇਂ ਤੱਕ ਨਸ਼ਟ ਨਹੀਂ ਕੀਤਾ ਜਾ ਸਕਦਾ
ਅਤੇ ਜ਼ਮੀਨ ਤੇ ਛੋਟੇ-ਛੋਟੇ ਟੁਕਡ਼ਿਆਂ ਵਿਚ ਪਏ ਹੋਏ ਨਜ਼ਰ ਆਉਂਦੇ ਹਨ। ਇਸ ਨਾਲ ਝੰਡੇ ਦੀ ਸ਼ਾਨ
ਪ੍ਰਭਾਵਿਤ ਹੁੰਦੀ ਹੈ। ਇਸ ਲਈ ਪਲਾਸਟਿਕ ਦੇ ਝੰਡਿਆਂ ਦੀ ਵਰਤੋਂ ਨੂੰ ਰੋਕਿਆ ਜਾਵੇ।
ਰਾਸ਼ਟਰੀ ਝੰਡੇ ਦੀ ਬੇਇਜ਼ਤੀ ਕਰਨਾ ਜਾਂ ਇਸ ਨੂੰ ਮਾਣ-ਸਨਮਾਨ ਨਾ ਦੇਣਾ ਇਕ ਸਜ਼ਾਯੋਗ ਜੁਰਮ ਹੈ
(ਪ੍ਰੀਵੈਨਸ਼ਨ ਆਫ਼ ਇਨਸਲਟਸ ਟੂ ਨੈਸ਼ਨਲ ਆਨਰ ਐਕਟ 1971)
ਰਾਸ਼ਟਰੀ ਝੰਡੇ ਦੀ ਉਚਿਤ ਵਰਤੋਂ ਪ੍ਰਦਰਸ਼ਨ ਲਈ
ਹੋਰ ਵੇਰਵਿਆਂ ਲਈ ਅਤੇ
ਫਲੈਗ ਕੋਡ ਆਫ ਇੰਡੀਆ
ਲਈ
ਕ੍ਰਿਪਾ ਕਰਕੇ ਸਾਡੀ ਵੈਬ-ਸਾਈਟ
http://mha.nic.in
ਤੇ
ਪਧਾਰੋ।
ਵਲੋਂ –ਗ੍ਰਹਿ ਮੰਤਰਾਲਾ, ਭਾਰਤ ਸਰਕਾਰ
ਜਨ ਗਨ ਮਨ ਅਧਿਨਾਇਕ ਜਯ ਹੇ
ਭਾਰਤ ਭਾਗਿਯ ਵਿਧਾਤਾ
ਪੰਜਾਬ ਸਿੰਧ ਗੁਜਰਾਤ ਮਰਾਠਾ
ਦ੍ਰਾਵਿਡ਼ ਉਤਕਲ ਬੰਗ
ਵਿੰਧ ਹਿਮਾਚਲ ਯਮਨਾ ਗੰਗਾ
ਉੱਛਲ, ਜਲਧਿ ਤਰੰਗ
ਤਵ ਸ਼ੁਭ ਨਾਮੇ ਜਾਗੇ
ਤਵ ਸ਼ੁਭ ਆਸ਼ਿਸ਼ ਮਾਂਗੇ
ਗਾਹੇ ਤਵ ਜਯ ਗਾਥਾ
ਜਨ ਗਨ ਮੰਗਲ ਦਾਇਕ ਜਯ ਹੇ
ਭਾਰਤ ਭਾਗਿਯ ਵਿਧਾਤਾ
ਜਯ ਹੇ ਜਯ ਹੇ ਜਯ ਹੇ
ਜਯ ਜਯ ਜਯ ਜਯ ਹੇ।
ਪੰਜਾਬ ਸਕੂਲ ਸਿੱਖਿਆ ਬੋਰਡ (ਕਿਤਾਬ
ਗਾਇਨ ਮਿਡਲ ਸ਼੍ਰੇਣੀਆਂ ਲਈ ਵਿਚੋਂ)

