ਦੇਸੀ ਮਹੀਨਾ   

ਵਿਸ਼ੇਸ਼


 

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤੁਖਾਰੀ ਰਾਗ ਵਿਚ ਬਾਰਾ ਮਾਹਾ ਦਾ ਉਚਾਰਨ ਕੀਤਾ ਜੋ ਕਿ ਵੈਰਾਗ ਜਨਕ ਗੂਡ਼੍ਹ ਪਦਾਰਥਾਂ ਕਰਕੇ ਸੁਖੈਨ ਸਮਝ ਨਹੀਂ ਪੈਂਦਾ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਰਲ ਬੋਲੀ ਵਿਚ ਬਾਰਹ ਮਾਹਾ ਮਾਂਝ ਦਾ ਉਚਾਰਨ ਕੀਤਾ। ਬਾਰਹ ਮਾਹਾ ਮਾਂਝ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 133 ਤੋਂ ਅਤੇ ਤੁਖਾਰੀ ਪੰਨਾ 1107 ਤੋਂ ਆਰੰਭ ਹੁੰਦੇ ਹਨ।

 ਬਾਰਹ ਮਾਹਾ ਵਿਚ ਸਤਿਗੁਰੂ ਜੀ ਨੇ ਇਕ ਪ੍ਰੀਤਵਾਨ ਜਗਿਆਸੂ ਨੂੰ ਇਸਤਰੀ ਦੇ ਰੂਪ ਵਿਚ ਆਪਣੇ ਪ੍ਰੀਤਮ ਅਕਾਲ ਪੁਰਖ ਨੂੰ ਪਤੀ ਦੇ ਰੂਪ ਵਿਚ ਵਰਨਣ ਕਰ ਰਿਹਾ ਦਰਸਾਇਆ ਹੈ। ਜਿਸ ਤਰ੍ਹਾਂ ਇਕ ਨੇਕ ਇਸਤਰੀ ਨੂੰ ਆਪਣੇ ਪਤੀ ਦੀ ਤਾਂਘ ਹੁੰਦੀ ਹੈ, ਇਸੇ ਤਰ੍ਹਾਂ ਇਕ ਜਗਿਆਸੂ ਨੂੰ ਆਪਣੇ ਮਾਲਕ ਪਰਮਾਤਮਾ ਨਾਲ ਮਿਲਣ ਦੀ ਤੀਬਰ ਇੱਛਾ ਹੁੰਦੀ ਹੈ।

 ਜੋਤਿਸ਼ ਵਿਦਿਆ ਅਨੁਸਾਰ ਸੂਰਜ ਦਾ ਕਾਲ ਚੱਕਰ ਬਾਰਾਂ ਰਾਸ਼ੀਆਂ ਵਿਚੋਂ ਲੰਘਦਾ ਹੈ ਤਾਂ ਉਸ ਨੂੰ ਸੰਮਤ (ਸਾਲ) ਕਹਿੰਦੇ ਹਨ। ਜਦ ਸੂਰਜ ਇਕ ਰਾਸ਼ੀ ਨੂੰ ਪੂਰਾ ਕਰਕੇ ਦੂਸਰੀ ਵਿਚ ਪ੍ਰਵੇਸ਼ ਕਰਦਾ ਹੈ ਤਾਂ ਉਸ ਦਿਨ ਨੂੰ ਸੰਕਰਾਂਤੀ (ਸੰਗਰਾਂਦ) ਕਿਹਾ ਗਿਆ ਹੈ।

 

ਮਹੀਨਾ ਸਾਵਣ

ਸਾਵਾਣਿ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ।।
ਮਨੁ ਤਨੁ ਰਤਾ ਸਚ ਰੰਗਿ ਇਕੋ ਨਾਮੁ ਅਧਾਰੁ।।
ਬਿਖਿਆ ਰੰਗ ਕੂਡ਼ਾਵਿਆ ਦਿਸਨਿ ਸਭੇ ਛਾਰੁ।।
ਹਰਿ ਅਮ੍ਰਿਤ ਬੂੰਦ ਸੁਹਾਵਣੀ ਮਿਲਿ ਸਾਧੂ ਪੀਵਣਹਾਰੁ।।
ਵਣੁ ਤਿਣੁ ਪ੍ਰਭ ਸੰਗਿ ਮਉਲਿਆ ਸੰਮ੍ਰਥ ਪੁਰਖ ਅਪਾਰੁ।।
ਹਰਿ ਮਿਲਣੈ ਨੋ ਮਨੁ ਲੋਚਦਾ ਕਰਮਿ ਮਿਲਾਵਣਹਾਰੁ।।
ਜਿਨਿ ਸਖੀਏ ਪ੍ਰਭ ਪਾਇਆ ਹੰਉ ਤਿਨ ਕੈ ਸਦ ਬਲਿਹਾਰ।।
ਨਾਨਕ ਹਰਿ ਜੀ ਮਇਆ ਕਰਿ ਸਬਦਿ ਸਵਾਰਣਹਾਰੁ।।
ਸਾਵਣੁ ਤਿਨਾ ਸੁਹਾਗਣੀ ਜਿਨ ਰਾਮ ਨਾਮੁ ਉਰਿ ਹਾਰੁ।।੬।।

 
ਪਾਵਸ ਰੁਤਿ

 

ਇਸ ਵੈਬ-ਸਾਇਟ ਦਾ ਵਿਕਾਸ ਅਤੇ ਸਾਂਭ-ਸੰਭਾਲ (2007)
             
Challengers Software Technologies (Pioneers in publishing web-content in Hindi & Punjabi)
              SCO 64, First Floor, Sector 40-C, CHANDIGARH (UT) INDIA
              Phone: 91-172-2699064, 4633064, 091-98766 86555
              contact: info.punjab@gmail.com