ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।       ਵੀਰਪੰਜਾਬ ਡਾਟ ਕਾਮ       वीरपंजाब डाट काम       ویرپنجاب ڈاٹ کام       veerpunjab dot com

ਕੁਦਰਤੀ ਗਰਭ ਧਾਰਨ ਕਰਨਾ ਜਾਂ ਬੱਚਾ ਜਣਨ ਦੀ ਕਿਰਿਆ

 

ਕੁਦਰਤੀ ਸਰਿਰਿਕ ਤਿਆਰੀ

 

ਇਹ ਕਿਰਿਆ ਔਰਤ ਦੇ ਅੰਡਕੋਸ਼ ਵਿਚੋਂ ਪੂਰਨ ਵਿਕਸਿਤ ਅੰਡੇ ਦੇ ਬਾਹਰ ਨਿਕਲਣ ਤੋਂ ਸ਼ੁਰੂ ਹੁੰਦੀ ਹੈਅੰਡੇ ਦੇ ਬਾਹਰਵਾਰ ਪ੍ਰੋਟੀਨ ਦੀ ਇਕ ਸੁਰੱਖਿਆ ਪਰਤ ਵੀ ਹੁੰਦੀ ਹੈਇਹ ਹਰ 20 ਤੋਂ 40 (ਜਿਆਦਾ ਜਾਂ ਘੱਟ) ਦਿਨਾਂ ਮਗਰੋਂ ਸ਼ੁਰੂ ਹੁੰਦਾ ਹੈਇਸ ਬਾਰੇ ਔਰਤ ਨੂੰ ਖੁਦ ਕੁਝ ਵੀ ਪਤਾ ਨਹੀਂ ਲਗਦਾਦੋ-ਚਾਰ ਹਫਤਿਆਂ ਮਗਰੋਂ ਜਦੋਂ ਮਾਹਵਾਰੀ ਆਉਂਦੀ ਹੈ, ਤਦ ਹੀ ਔਰਤ ਨੂੰ ਪਤਾ ਲਗਦਾ ਹੈ

 

ਜਿਸ ਸਮੇਂ ਦੌਰਾਨ ਅੰਡੇ ਦਾ ਵਿਕਾਸ ਸ਼ੁਰੂ ਹੁੰਦਾ ਹੈ, ਉਸ ਵੇਲੇ ਤੋਂ ਬੱਚੇਦਾਨੀ ਅੰਕੁਰਿਤ ਅੰਡੇ ਦੇ ਪਾਲਣ-ਪੋਸ਼ਨ ਕਰਨ ਲਈ ਖੁਦ ਨੂੰ ਤਿਆਰ ਕਰਨ ਵਿਚ ਜੁਟ ਜਾਂਦੀ ਹੈਬੱਚੇਦਾਨੀ ਦੇ ਅੰਦਰਲੇ ਪਾਸੇ ਮੋਟੀ ਚਮਡ਼ੀ ਦੀ ਪਰਤ ਜਾਂ ਥੈਲੀ (ਪਲਾਸੈਂਟਾ) ਬਣਨਾ ਸ਼ੁਰੂ ਹੋ ਜਾਂਦਾ ਹੈਜੋ ਕਿ ਅੰਡੇ ਦਾ ਅੰਕੁਰਿਤ ਨਾ ਹੋਣ ਦੀ ਸਥਿਤੀ ਵਿਚ ਖੁਰ ਕੇ ਤਰਲ ਪਦਾਰਥ ਬਣ ਕੇ ਸਰੀਰ ਵਿਚੋਂ ਮਾਹਵਾਰੀ ਦੌਰਾਨ ਬਾਹਰ ਆ ਜਾਂਦਾ ਹੈ ਤਾਂਕਿ ਅਗਲੇ ਮਹੀਨੇ ਨਵੇਂ ਅੰਡੇ ਲਈ ਜਗ੍ਹਾ ਖਾਲੀ ਬਣ ਜਾਵੇ

 

ਇਨਸਾਨੀ ਕੋਸ਼ਿਸ਼

 

ਸੰਭੋਗ ਇਕ ਤਰ੍ਹਾਂ ਦੀ ਕਾਮ ਛੋਹ ਕਿਰਿਆ ਹੈ ਜਦੋਂ ਲਿੰਗ ਯੋਨੀ ਦੇ ਅੰਦਰ (ਤਨਾਅ ਸਥਿਤੀ ਵਿਚ) ਹੁੰਦਾ ਹੈਇਸ ਨੂੰ ਕਈ ਵਾਰ ਸੇਜ-ਸਾਂਝ ਵੀ ਕਿਹਾ ਜਾਂਦਾ ਹੈਲਿੰਗ ਦੇ ਤਨਾਅ ਦੋਰਾਨ ਵੀਰਜ ਦੇ ਤੇਜੀ ਨਾਲ ਬਾਹਰ ਆਉਣ ਨੂੰ ਔਡ਼ (ਛੁੱਟਣਾ ਦਾਂ ਇਜੈਕੁਲੇਸ਼ਨ) ਵੀ ਕਿਹਾ ਜਾਂਦਾ ਹੈ

 

ਜਦ ਇਕ ਮਰਦ, ਔਰਤ ਨਾਲ ਸੰਭੋਗ ਦੌਰਾਨ ਜਾਂ ਯੋਨੀ ਹੋਂਠ ਦੇ ਨੇਡ਼ਲੇ ਸਥਾਨ ਤੇ ਵੀ ਔਡ਼ ਹੋ ਜਾਂਦਾ ਹੈ ਤਾਂ ਵੀਰਜ ਵਿਚਲੇ ਸ਼ਕਰਾਣੂ ਬੱਚੇਦਾਨੀ ਅਤੇ ਗਰਭਨਲੀਆਂ ਵੱਲ ਅੰਡੇ ਦੀ ਭਾਲ ਵਿਚ ਤੁਰ ਜਾਂਦੇ ਹਨ ਤਾਂ ਕਿ ਅੰਡੇ ਨੂੰ ਅੰਕੁਰਿਤ (ਗਰਭ ਧਾਰਨ ਜਾਂ ਪਰੈਗਨੈਂਟ) ਕਰ ਸਕਣਜਿਸ ਵਕਤ ਅੰਡੇ ਦਾ ਸ਼ਕਰਾਣੂਆਂ ਨਾਲ ਸੁਮੇਲ ਹੋ ਜਾਂਦਾ ਹੈ ਤਾਂ ਉਸ ਨੂੰ ਅੰਡੇ ਦਾ ਅੰਕੁਰਿਤ ਹੋਣਾ ਕਹਿੰਦੇ ਹਨ

 

ਹਰ ਸੰਭੋਗ ਵੇਲੇ 3 ਲੱਖ ਦੇ ਕਰੀਬ ਸ਼ਕਰਾਣੂ ਔਰਤ ਦੇ ਅੰਦਰ ਪੁਰਸ਼ ਦੇ ਲਿੰਗ ਰਾਹੀਂ ਪਹੁੰਚ ਜਾਂਦੇ ਹਨਜਿਨ੍ਹਾਂ ਵਿਚੋਂ ਹਜ਼ਾਰਾਂ ਦੀ ਗਿਣਤੀ ਵਿਚ ਗਰਭ ਨਲੀਆਂ ਵੱਲ ਤੁਰ ਜਾਂਦੇ ਹਨਉਨ੍ਹਾਂ ਵਿਚੋਂ ਸੈਂਕਡ਼ਿਆਂ ਦੀ ਗਿਣਤੀ ਵਿਚ ਅੰਡੇ ਤੱਕ ਪਹੁੰਚ ਜਾਂਦੇ ਹਨਇਕ ਸਭ ਤੋਂ ਵੱਧ ਸ਼ਕਤੀਸ਼ਾਲੀ ਸ਼ਕਰਾਣੂ ਹੀ ਅੰਡੇ ਦੇ ਉਪਰਲੀ ਪ੍ਰੋਟੀਨ ਦੀ ਪਰਤ ਨੂੰ ਛੇਕ ਕਰ ਕੇ ਇਸ ਅੰਦਰ ਘੁਸਣ ਵਿਚ ਕਾਮਯਾਬ ਹੋ ਜਾਂਦਾ ਹੈਇਸ ਮਗਰੋਂ ਅੰਡੇ ਦੀ ਬਾਹਰੀ ਪਰਤ ਸੁਰੱਖਿਆ ਕਵਚ ਦੀ ਤਰ੍ਹਾਂ ਹੋਰ ਸ਼ਕਰਾਣੂਆਂ ਨੂੰ ਇਸ ਵਿਚ ਛੇਕ ਕਰਨ ਵਿਚ ਅਸਫਲ ਕਰ ਦਿੰਦੀ ਹੈਇਸ ਕਾਰਵਾਈ ਮਗਰੋਂ ਅੰਡਾ ਬੱਚੇ ਦੇ ਰੂਪ ਵਿਚ ਵਿਕਸਿਤ ਹੋਣ ਲਈ ਬੱਚੇਦਾਨੀ ਵੱਲ ਤੁਰ ਪੈਂਦਾ ਹੈ

 

ਜੇਕਰ ਅੰਡੇ ਦਾ ਸੁਮੇਲ ਇਕ ਜਾਂ ਇਕ ਤੋਂ ਵਧ ਸ਼ਕਰਾਣੂਆਂ ਨਾਲ ਇਕੋ ਵੇਲੇ ਹੋ ਜਾਵੇ ਤਾਂ ਇਕ ਤੋਂ ਵਧ ਬੱਚਿਆਂ ਦਾ ਵਿਕਾਸ ਸ਼ੁਰੂ ਹੋ ਸਕਦਾ ਹੈ ਜਿਵੇਂ ਕਿ ਜੌਡ਼ੇ ਬੱਚੇ ਆਦਿ

 

ਅੰਕੁਰਿਤ ਅੰਡਾ ਇਕ ਹਫਤੇ ਅੰਦਰ ਨਲੀਆਂ ਰਾਹੀਂ ਹੁੰਦਾ ਹੋਇਆ ਬੱਚੇਦਾਨੀ ਵਿਚ ਪਹੁੰਚ ਜਾਂਦਾ ਹੈ ਇਸ ਕਿਰਿਆ ਨੂੰ ਗਰਭ ਧਾਰਨ ਕਰਨਾ ਕਹਿੰਦੇ ਹਨਇਸ ਸਮੇਂ ਉਪਰੰਤ ਗਰਭ-ਅਵਸਥਾ ਸ਼ੁਰੂ ਹੋ ਜਾਂਦੀ ਹੈ

 

ਗਰਭ ਧਾਰਨ ਕਰਨਾ, ਮਾਹਵਾਰੀ ਅਤੇ ਸ਼ਕਰਾਣੂ ਅਤੇ ਬੱਚੇ ਦੇ ਪੈਦਾ ਹੋਣ ਬਾਰੇ ਜਾਣਕਾਰੀ

 

ਮਨੁੱਖੀ ਸਰੀਰ ਕੋਸ਼ਿਕਾਵਾਂ ਦਾ ਬਣਿਆ ਹੁੰਦਾ ਹੈ, ਹਰ ਇਕ ਕੋਸ਼ਿਕਾ ਵਿਚ 46 ਕਰੋਮੋਸੋਮ ਹੁੰਦੇ ਹਨਸਾਡੇ ਸਰੀਰ ਦੀ ਬਣਤਰ (ਚੁਗਾਠ) ਕਿਹੋ ਜਿਹੀ ਹੋਵੇਗੀ ਅਤੇ ਅਸੀਂ ਵੇਖਣ ਵਿਚ ਕਿਹੋ ਜਿਹੇ ਲੱਗਾਂਗੇ, ਇਹ ਸਭ ਕਰੋਮੋਸੋਮ ਤੇ ਹੀ ਨਿਰਭਰ ਕਰਦਾ ਹੈਮਨੁੱਖ ਦੇ ਸਰੀਰ ਦੀ ਬਣਤਰ ਵਿਚ ਮਾਤਾ-ਪਿਤਾ ਵਲੋਂ 23-23 ਕਰੋਮੋਸੋਮਾਂ ਦਾ ਯੋਗਦਾਨ ਹੁੰਦਾ ਹੈ, ਜੋ ਕਿ ਵੱਖੋ-ਵੱਖਰੇ ਜੀਨਸ ਨਾਲ ਬਣੇ ਹੁੰਦੇ ਹਨਇਸੇ ਕਰਕੇ ਬਹੁਤੀ ਵਾਰ ਬੱਚਿਆਂ ਦੇ ਨੈਣ-ਨਕਸ਼ ਅਤੇ ਹੋਰ ਸਰੀਰਿਕ ਗੁਣ (ਜਿਵੇਂ ਕਿ ਸਿਹਤ ਅਤੇ ਬੀਮਾਰੀਆਂ ਆਦਿ) ਮਾ-ਬਾਪ ਜਾਂ ਹੋਰ ਪਰਿਵਾਰਿਕ (ਖੂਨ ਦੇ ਸਿੱਧੇ ਰਿਸ਼ਤੇ) ਤੇ ਹੀ ਜਾਂਦੇ ਹਨ

 

ਆਓ ਵੇਖਿਏ ਇਹ ਕਿਵੇਂ ਸ਼ੁਰੂ ਹੁੰਦਾ ਹੈ -

 

ਦੋ ਖਾਸ ਕੋਸ਼ਿਕਾਵਾਂ ਅੰਡਾ (ਇਸਤਰੀ ਵਲੋਂ) ਅਤੇ ਸ਼ਕਰਾਣੂ (ਮਰਦ ਵਲੋਂ) ਮਿਲ ਕੇ ਇਕ ਅੰਡੇ ਨੂੰ ਅੰਕੁਰਿਤ ਕਰਦੀਆਂ ਹਨਇਹ ਅੰਕੁਰਿਤ ਅੰਡਾ ਇੱਕ ਗੇਂਦ ਦੀ ਸ਼ਕਲ ਦਾ ਹੁੰਦਾ ਹੈ ਜੋ ਕਿ ਅੰਕੁਰਿਤ ਹੋਣ ਪਿੱਛੋਂ ਗਰਭਨਲੀਆਂ ਵੱਲੇਂ ਹੁੰਦਾ ਹੋਇਆ ਬੱਚੇਦਾਨੀ ਵੱਲ ਤੁਰ ਜਾਂਦਾ ਹੈਬੱਚੇਦਾਨੀ ਵਿਚ ਇਹ ਭਰੂਣ ਦੇ ਰੂਪ ਵਿਚ ਵਿਕਸਤ ਹੋਣਾ ਸ਼ੁਰੂ ਕਰ ਦਿੰਦਾ ਹੈਕੋਈ ਦਸ-ਕੁ ਹਫ਼ਤੇ ਵਿਕਸਤ ਹੋਣ ਪਿੱਛੋਂ ਇਸ ਨੂੰ ਫੀਟਸ (fetus) ਵੀ ਕਹਿਣ ਲੱਗ ਪੈਂਦੇ ਹਨਜੇਕਰ ਅੰਕੁਰਿਤ ਅੰਡਾ ਦੋ ਭਰੂਣਾਂ ਵਿਚ ਤਬਦੀਲ ਹੋ ਜਾਵੇ ਤਾਂ ਉਨ੍ਹਾਂ ਦੇ ਜੀਨਸ ਇਕੋ ਜਿਹੇ ਹੋਣਗੇ ਅਤੇ ਵਿਕਸਤ ਹੋਣ ਉਪਰੰਤ ਇਹ ਜੋਡ਼ੇ ਬੱਚਿਆਂ ਦੇ ਰੂਪ ਵਿਚ ਜਨਮ ਲੈਂਦੇ ਹਨਜੇਕਰ ਅੰਡਕੋਸ਼ ਵਲੋਂ ਦੋ ਅੰਡੇ ਇੱਕੋ ਵੇਲੇ ਗਰਭ ਨਲੀਆਂ ਵੱਲ ਭੇਜ ਦਿੱਤੇ ਜਾਣ ਅਤੇ ਜੇ ਦੋਵੇਂ  ਅੰਡਿਆਂ ਦਾ ਦੋ ਵੱਖੋ-ਵੱਖਰੇ ਸ਼ਕਰਾਣੂਆਂ ਨਾਲ ਸੁਮੇਲ ਹੋ ਜਾਵੇ ਤਾਂ ਵੀ ਜੌਡ਼ੇ (fraternal) ਬੱਚਿਆਂ ਦਾ ਵਿਕਾਸ ਹੁੰਦਾ ਹੈਇਹ ਬੱਚੇ ਹਮਸ਼ਕਲ ਨਹੀਂ ਹੋਣਗੇਇਨ੍ਹਾਂ ਵਿੱਚੋਂ ਇੱਕ ਲਡ਼ਕਾ ਤੇ ਦੂਸਰਾ ਲਡ਼ਕੀ ਵੀ ਹੋ ਸਕਦੇ ਹਨ ਕਿਉਂਕਿ ਇਨ੍ਹਾਂ ਦੇ ਜੀਨਸ ਵੱਖਰੇ ਹੋਣਗੇ

 

ਗਰਭ ਵਿਚ ਬੱਚੇ ਦੇ ਵਿਕਾਸ ਲਈ ਆਕਸੀਜਨ ਅਤੇ ਖੂਨ ਜਿਹੇ ਜਰੂਰੀ ਤੱਤ ਨਾਡ਼ੂਏ, ਜੋ ਕਿ ਔਲ ਨਾਲ ਜੁਡ਼ਿਆ ਹੋਇਆ ਹੁੰਦਾ ਹੈ ਰਾਹੀਂ ਪਹੁੰਚਦੇ ਹਨਔਲ ਇੱਕ ਖਾਸ ਕਿਸਮ ਦੀ ਕੋਸ਼ਿਕਾਵਾਂ ਤੋਂ ਬਣੀ ਹੁੰਦੀ ਹੈ ਜਿਸ ਦਾ ਕਾਰਜ ਵਿਕਸਤ ਹੋ ਰਹੇ ਭਰੂਣ ਤੱਕ ਭੋਜਨ ਪਹੁੰਚਾਉਣਾ ਹੈਬੱਚੇਦਾਨੀ ਵਿਚ ਭਰੂਣ ਦਾ ਨੌਂ ਮਹੀਨੇ ਬੱਚੇ ਦੇ ਰੂਪ ਵਿਚ ਵਿਕਾਸ ਹੁੰਦਾ ਹੈਬੱਚੇ ਦੇ ਜਨਮ ਵੇਲੇ ਬੱਚੇਦਾਨੀ ਰਹਿ-ਰਹਿ ਕੇ ਲਗਾਤਾਰ ਬੱਚੇ ਨੂੰ ਬਾਹਰ ਧੱਕਣ ਦੀ ਕੋਸ਼ਿਸ਼ ਕਰਦੀ ਰਹਿੰਦੀ ਹੈ ਜਿਸ ਕਿਰਿਆ ਦੌਰਾਨ ਗਰਭਵਤੀ ਔਰਤ ਪੇਟ ਦੇ ਨਿਚਲੇ ਹਿੱਸੇ ਵਿਚ ਦਰਦ ਮਹਿਸੂਸ ਕਰਦੀ ਹੈਇਨ੍ਹਾਂ ਦਰਦਾਂ ਨੂੰ ਪ੍ਰਸਵ ਪੀਡ਼ਾਂ ਵੀ ਕਿਹਾ ਜਾਂਦਾ ਹੈਬੱਚੇਦਾਨੀ ਅਤੇ ਇਸ ਦੇ ਹੇਠਾਂ ਵੱਲ ਬੱਚੇਦਾਨੀ ਦਾ ਮੂੰਹ (ਸਰਵਿਕਸ) ਹੁੰਦਾ ਹੈ ਜਿਸ ਰਾਹੀਂ ਸਧਾਰਨ ਜਣੇਪੇ ਵਿਚ ਤੰਦਰੁਸਤ ਬੱਚਾ (ਯੋਨੀ ਮਾਰਗ ਰਾਹੀਂ) ਗਰਭਵਤੀ ਔਰਤ ਦੇ ਸਰੀਰ ਚੋਂ ਬਾਹਰ ਆਉਂਦਾ ਹੈਕਈ ਵਾਰ ਜਣੇਪਾ ਸਧਾਰਨ ਨਾਂ ਹੋਣ ਦੀ ਸੂਰਤ ਵਿਚ ਬੱਚੇ ਦਾ ਜਨਮ ਆਪ੍ਰੇਸ਼ਨ ਰਾਹੀਂ ਕਰਵਾਇਆ ਜਾਂਦਾ ਹੈਜਣੇਪਾ ਸਧਾਰਨ ਹੋਵੇਗਾ ਜਾਂ ਆਪ੍ਰੇਸ਼ਨ ਰਾਹੀਂ ਇਸ ਬਾਰੇ ਆਖਰੀ ਫੈਸਲਾ ਮਾਹਰ ਡਾਕਟਰ ਦਾ ਹੀ ਹੁੰਦਾ ਹੈਜਦੋਂ ਬੱਚਾ ਔਰਤ ਦੇ ਸਰੀਰ ਵਿੱਚੋਂ ਬਾਹਰ ਆ ਜਾਂਦਾ ਹੈ ਤਾਂ ਨਾਡ਼ੂਏ ਦੀ ਜਰੂਰਤ ਨਹੀਂ ਰਹਿੰਦੀਮਾਹਰ ਡਾਕਟਰ ਬੱਚੇ ਨੂੰ ਉਲਟਾ ਕਰਦੇ ਹਨ ਜਿਸ ਦੌਰਾਨ ਬੱਚਾ ਰੋਂਦਾ ਹੈ ਅਤੇ ਉਸਦੇ ਫੇਫਡ਼ੇ ਆਕਸੀਜਨ ਲੈਣ ਦੀ ਕਿਰਿਆ ਸ਼ੁਰੂ ਕਰ ਦਿੰਦੇ ਹਨਇਸ ਉਪਰੰਤ ਡਾਕਟਰ ਜਾਂ ਸਿੱਖਿਅਤ ਦਾਈ (ਨਰਸ) ਬੱਚੇ ਦਾ ਨਾਡ਼ੂਆ ਕੱਟ ਦਿੰਦੀ ਹੈਨਾਡ਼ੂਆ ਕੱਟੇ ਜਾਣ ਦੀ ਮਾਂ ਜਾਂ ਬੱਚੇ ਕਿਸੇ ਨੂੰ ਵੀ ਪੀਡ਼ ਨਹੀਂ ਹੁੰਦੀ (ਜਿਸ ਤਰ੍ਹਾਂ ਅਸੀਂ ਨਹੁੰ ਕੱਟ ਲੈਂਦੇ ਹਾਂ)ਬੱਚੇ ਵਾਲੇ ਪਾਸੇ ਨਾਡ਼ੂਏ ਨੂੰ ਕੱਟ ਕੇ ਬੰਨ੍ਹ ਦਿੱਤਾ ਜਾਂਦਾ ਹੈ ਜੋ ਕਿ ਬਾਅਦ ਵਿੱਚ ਧੁੰਨੀ (ਨਾਭੀ) ਦਾ ਰੂਪ ਲੈਂਦੀ ਹੈ

 

 

 


ਵੀਰਪੰਜਾਬ ਗਰੁੱਪ ਵੱਲੋਂ 


(www.ਵੀਰਪੰਜਾਬ.ਭਾਰਤ)


ਪੰਜਾਬੀ ਭਾਸ਼ਾ ਵਿੱਚ ਸਭ ਤੋਂ ਪਹਿਲਾ 


ਈ-ਸਿੱਖਿਆ ਪੋਰਟਲ
















1427407
Website Designed by Solitaire Infosys Inc.