ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।       ਵੀਰਪੰਜਾਬ ਡਾਟ ਕਾਮ       वीरपंजाब डाट काम       ویرپنجاب ڈاٹ کام       veerpunjab dot com

ਔਰਤ

 

ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ

- ਗੁਰੂ ਨਾਨਕ ਦੇਵ ਜੀ

 

ਔਰਤ ਤੂੰ ਮਹਾਨ ਹੈਂਤੂੰ ਜਿੰਦਗੀ ਪੈਦਾ ਹੀ ਨਹੀਂ ਕਰਦੀ, ਉਸ ਦੇ ਲਈ ਮਰ ਵੀ ਸਕਦੀ ਹੈ

- ਜਸਵੰਤ ਕੰਵਲ

 

ਔਰਤ ਹੋਣਾ ਇਕ ਤਪ ਹੈ

- ਪ੍ਰੋ. ਪੂਰਨ ਸਿੰਘ

 

ਨਾਰੀ ਸ਼ਾਂਤੀ ਦੀ ਮੂਰਤ ਹੈ, ਇਸ ਨੂੰ ਉੱਚ ਪਦ ਤੋਂ ਥੱਲੇ ਸੁੱਟਣਾ ਜੰਗਲੀਪੁਣਾ ਹੈ

- ਰਫੋਲਡੀਯਸ

 

ਔਰਤ ਦਾ ਸ਼ੁਭ ਵਰਤਾਓ ਘਰ ਨੂੰ ਆਬਾਦ ਕਰਦਾ ਹੈ

ਜਿਸ ਘਰ ਵਿਚ ਔਰਤ ਨਹੀਂ ਉਹ ਭੂਤ ਬੰਗਲਾ ਹੈ

ਔਰਤ ਆਦਮੀ ਨਾਲੋਂ ਜਿਆਦਾ ਸਿਆਣੀ ਹੈਉਹ ਜਾਣਦੀ ਘੱਟ ਹੈ ਪਰ ਸਮਝਦੀ ਜ਼ਿਆਦਾ ਹੈ

ਔਰਤ ਵਿਆਹ ਦੇ ਹੁਸੀਨ ਤੋਹਫਿਆਂ ਵਿਚੋਂ ਇਕ ਹੈ

ਪਤਨੀ ਵਰਗਾ ਕੋਈ ਸੱਚਾ ਦੋਸਤ ਨਹੀਂ

ਪ੍ਰੇਮ ਕਿਸ ਤਰ੍ਹਾਂ ਕਰਨਾ ਹੈ, ਇਹ ਸਿਰਫ ਨਾਰੀ ਹੀ ਜਾਣਦੀ ਹੈ

ਇਕ ਨੇਕ ਇਸਤਰੀ ਪਤੀ ਦੇ ਸਿਰ ਦਾ ਤਾਜ ਹੈ

ਸੁਤੰਤਰ ਇਸਤਰੀ ਦੀ ਵਫਾ, ਮਰਦ ਲਈ ਇਕ ਵੱਡਾ ਇਨਾਮ ਹੈ

ਆਦਮੀ ਜੋ ਔਰਤ ਦੇ ਛੋਟੇ ਮੋਟੇ ਕਸੂਰਾਂ ਨੂੰ ਮਾਫ ਨਹੀਂ ਕਰਦਾ, ਕਦੇ ਵੀ ਉਸ ਦੇ ਗੁਣਾਂ ਦਾ ਅਨੰਦ ਨਹੀਂ ਮਾਣ ਸਕਦਾ

- ਖ਼ਲੀਲ ਜ਼ਿਬਰਾਨ

 

ਔਰਤ ਜੱਗ ਦੀ ਮਾਂ ਹੈ ਉਸ ਦਾ ਸਦਾ ਖਿਆਲ ਰੱਖੋ

- ਅਗਿਆਤ

ਜੇ ਪਤਨੀ ਰੁੱਸ ਜਾਂਦੀ ਹੈ ਤਾਂ ਸਾਰਾ ਘਰ ਰੁੱਸ ਜਾਂਦਾ ਹੈ

ਔਰਤ ਦੇ ਅਥਰੂਆਂ ਵਿਚ ਹਡ਼੍ਹ ਜਿੰਨੀ ਸ਼ਕਤੀ ਹੁੰਦੀ ਹੈ

ਜਿਸ ਘਰ ਵਿਚ ਮਾਂ ਸਿਆਣੀ ਹੈ, ਉਹ ਘਰ ਮਨੁੱਖਤਾ ਅਤੇ ਸੱਭਿਅਤਾ ਦੀ ਯੂਨੀਵਰਸਿਟੀ ਹੈ

 ਮੈਂ ਇਸ ਕਰਕੇ ਔਰਤ ਦਾ ਸਤਿਕਾਰ ਕਰਦਾ ਹਾਂ ਕਿਉਂਕਿ ਮਨੁੱਖ ਦਾ ਮਨੁੱਖਤਵ ਇਸ ਨਾਲ ਜਿਉਂਦਾ ਹੈ

- ਲਾਵੈਲ

ਪੁਰਸ਼ ਕੰਮ ਧੰਦੇ ਸਿਰਜਦੇ ਹਨ ਇਸਤਰੀ ਸਭਿਆਚਾਰ ਉਸਾਰਦੀ ਹੈ

ਇਸਤਰੀ ਦਾ ਆਦਰ ਕਿਸੇ ਕੌਮ ਦੇ ਸਭਿਆਚਾਰ ਦਾ ਨਾਪ ਹੈ

- ਗੁਰਬਖਸ਼ ਸਿੰਘ ਪ੍ਰੀਤਲਡ਼ੀ

 

ਸੁੰਦਰ ਔਰਤ ਹੀਰਾ ਹੈ ਪਰੰਤੂ ਨੇਕ ਔਰਤ ਹੀਰਿਆਂ ਦੀ ਖਾਣ

- ਸ਼ੇਖ ਸਾਅਦੀ

 

ਮੱਖਣ ਸਿੰਘ,

ਪਿੰਡ ਭੋਤਨਾ

ਜਿਲ੍ਹਾ ਸੰਗਰੂਰ

ਮੋਬਾਇਲ - 098153-17803

makhan _sekhon @yahoo.com

 


ਵੀਰਪੰਜਾਬ ਗਰੁੱਪ ਵੱਲੋਂ 


(www.ਵੀਰਪੰਜਾਬ.ਭਾਰਤ)


ਪੰਜਾਬੀ ਭਾਸ਼ਾ ਵਿੱਚ ਸਭ ਤੋਂ ਪਹਿਲਾ 


ਈ-ਸਿੱਖਿਆ ਪੋਰਟਲ
















1370312
Website Designed by Solitaire Infosys Inc.