ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।       ਵੀਰਪੰਜਾਬ ਡਾਟ ਕਾਮ       वीरपंजाब डाट काम       ویرپنجاب ڈاٹ کام       veerpunjab dot com

ਦੋਸਤ

 

ਸਿਰਫ ਉਸ ਨੂੰ ਹੀ ਦੋਸਤ ਮਿਲ ਸਕਦਾ ਹੈ, ਜਿਸ ਦੇ ਆਪਣੇ ਅੰਦਰ ਦੋਸਤ ਦਿਲ ਧਡ਼ਕਦਾ ਹੋਵੇ

ਦੋਸਤੀ ਅਤੇ ਹਮਦਰਦੀ ਦੀ ਕੋਈ ਜਾਤ-ਪਾਤ ਨਹੀਂ ਹੁੰਦੀ

ਤੁਹਾਡਾ ਦੋਸਤ ਤੁਹਾਡੀਆਂ ਲੋਡ਼ਾਂ ਦੀ ਪੂਰਤੀ ਦਾ ਸਾਕਾਰ ਰੂਪ ਹੈ

ਜਦੋਂ ਦੋਸਤ ਚੁੱਪ ਧਾਰ ਲੈਂਦਾ ਹੈ, ਉਦੋਂ ਵੀ ਤੁਸੀਂ ਉਸ ਦੇ ਦਿਲ ਦੀਆਂ ਗੱਲਾਂ ਸੁਣਦੇ ਰਹਿੰਦੇ ਹੋ

ਮਿੱਤਰ ਸੰਘਣਾ ਰੁੱਖ ਹੈ, ਮਿੱਠੇ ਪਾਣੀ ਦੀ ਛਬੀਲ ਅਤੇ ਉਹ ਅੱਡਾ ਜਿਥੇ ਜਿੰਦਗੀ ਦੀਆਂ ਹਰ ਕਿਸਮ ਦੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਜਾਂਦਾ ਹੈ

ਖੁਸ਼ਹਾਲੀ ਮਿੱਤਰ ਬਣਾਉਂਦੀ ਹੈ ਤੇ ਮੰਦਹਾਲੀ ਉਨ੍ਹਾਂ ਨੂੰ ਪਰਖਦੀ ਹੈ

ਦੋਸਤੀ ਹਮੇਸ਼ਾ ਇਕ ਖੁਸ਼ਗਵਾਰ ਜੁੰਮੇਵਾਰੀ ਹੈ, ਕਦੇ ਵੀ ਮੌਕਾਪ੍ਰਸਤੀ ਨਹੀਂ

ਜਿੰਦਗੀ ਕਿਸੇ ਦੋਸਤ ਬਿਨਾਂ ਇਸ ਤਰ੍ਹਾਂ ਹੈ ਜਿਵੇਂ ਬਿਨਾਂ ਕਿਸੇ ਗਵਾਹ ਦੇ ਮੌਤ

ਖੁਸ਼ੀ ਬਿਨਾਂ ਮਿੱਤਰਾਂ ਦੇ ਮਿਲ ਨਹੀਂ ਸਕਦੀ ਅਤੇ ਕਾਮਯਾਬੀ ਮਿੱਤਰ ਸਭਾ ਦੀ ਵਿਸ਼ੇਸ਼ਤਾ ਹੈ

ਖੁਸ਼ਕਿਸਮਤ ਉਹ ਹਨ ਜੋ ਮਿੱਤਰ ਬਣਾ ਸਕਦੇ ਇਸ ਤੋਂ ਵਧ ਉਹ ਜਿਨ੍ਹਾਂ ਵਿਚ ਮਿੱਤਰ ਬਣਾ ਕੇ ਰੱਖਣ ਦੀ ਯੋਗਤਾ ਹੁੰਦੀ ਹੈ

ਪਤਨੀ ਵਰਗਾ ਕੋਈ ਸੱਚਾ ਦੋਸਤ ਨਹੀਂ

ਜਦੋਂ ਦੋ ਮਿੱਤਰ ਨਿੱਖਡ਼ਨ ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਇਕ ਦੂਜੇ ਦੇ ਭੇਤਾਂ ਨੂੰ ਜਿੰਦਰੇ ਲਾਕੇ ਕੁੰਜੀਆਂ ਵਟਾ ਲੈਣ

ਜੇ ਪੱਕੀ ਦੋਸਤੀ ਚਾਹੁੰਦੇ ਹੋ ਤਾਂ ਦੋਸਤ ਨਾਲ ਬਹਿਸ, ਉਧਾਰ ਲੈਣ-ਦੇਣ ਅਤੇ ਉਸ ਦੀ ਪਤਨੀ ਨਾਲ ਇੱਕਲਿਆਂ ਗੱਲਬਾਤ ਕਰਨੀ ਛੱਡ ਦਿਓ

ਸਾਥੀ ਅਤੇ ਦੋਸਤ ਉਮਰਾਂ ਦੀ ਮਹਿੰਗੀ ਕਮਾਈ ਹੁੰਦੇ ਹਨ

ਥੋਡ਼ੀ ਜਿਹੀ ਦੂਰੀ ਮਿੱਤਰਤਾ ਨੂੰ ਹਰਾ ਰੱਖਦੀ ਹੈ

ਸੱਚੇ ਮਿੱਤਰ ਕਦੇ ਪੁਰਾਣੇ ਨਹੀਂ ਹੁੰਦੇ

 

ਮੱਖਣ ਸਿੰਘ,

ਪਿੰਡ ਭੋਤਨਾ

ਜਿਲ੍ਹਾ ਸੰਗਰੂਰ

ਮੋਬਾਇਲ - 098153-17803

makhan _sekhon @yahoo.com


ਵੀਰਪੰਜਾਬ ਗਰੁੱਪ ਵੱਲੋਂ 


(www.ਵੀਰਪੰਜਾਬ.ਭਾਰਤ)


ਪੰਜਾਬੀ ਭਾਸ਼ਾ ਵਿੱਚ ਸਭ ਤੋਂ ਪਹਿਲਾ 


ਈ-ਸਿੱਖਿਆ ਪੋਰਟਲ
















1406030
Website Designed by Solitaire Infosys Inc.