ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।       ਵੀਰਪੰਜਾਬ ਡਾਟ ਕਾਮ       वीरपंजाब डाट काम       ویرپنجاب ڈاٹ کام       veerpunjab dot com

ਚਰਨ ਸਿੰਘ ਸ਼ਹੀਦ

(1891-1935)

ਪੰਜਾਬੀ ਕਾਵਿ-ਖੇਤਰ ਵਿਚ ਹਾਸ-ਰਸ ਦਾ ਸੰਚਾਰ ਕਰਨ ਵਾਲੇ ਕਵੀ ਚਰਨ ਸਿੰਘ ਸ਼ਹੀਦ ਦਾ ਜਨਮ ਅਕਤੂਬਰ, 1891 ਈ. ਨੂੰ ਅਮ੍ਰਿਤਸਰ ਵਿਚ ਹੋਇਆਆਪ ਦੇ ਪਿਤਾ ਦਾ ਨਾਂ ਸ. ਸੂਬਾ ਸਿੰਘ ਸੀਇਸ ਕਰਕੇ ਇਨ੍ਹਾਂ ਨੇ ਆਪਣਾ ਪੂਰਾ ਨਾਂ ਸੂਬਾ ਸਿੰਘ ਚਰਨ ਸਿੰਘ ਸ਼ਹੀਦ ਰੱਖਿਆ ਅਤੇ ਸੰਖੇਪ ਤੌਰ ਤੇ ਐਸ.ਐਸ.ਚਰਨ ਸਿੰਘ ਲਿਖਣ ਲੱਗ ਪਏਮੈਟ੍ਰਿਕ ਪਾਸ ਕਰਨ ਪਿਛੋਂ ਇਨ੍ਹਾਂ ਨੇ ਹਾਸ ਰਸੀ ਕਹਾਣੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂਪਟਿਆਲਾ ਤੇ ਨਾਭਾ ਰਿਆਸਤ ਵਿਚ ਪ੍ਰਸਾਰਨ ਅਫਸਰ ਦੇ ਤੌਰ ਤੇ ਵੀ ਕੰਮ ਕੀਤਾਨੌਕਰੀ ਛੱਡ ਕੇ ਅਮ੍ਰਿਤਸਰ ਆ ਗਏਕੁਝ ਸਮਾਂ ਭਾਈ ਵੀਰ ਸਿੰਘ ਦੇ ਅਖ਼ਬਾਰ 'ਖਾਲਸਾ ਸਮਾਚਾਰ' ਵਿਚ ਵੀ ਲੱਗੇ ਰਹੇ ਪਰ ਬਾਅਦ ਵਿਚ 'ਸ਼ਹੀਦ' ਨਾਂ ਦਾ ਅਖਬਾਰ ਚਾਲੂ ਕੀਤਾ ਜਿਸ ਕਰਕੇ ਇਨ੍ਹਾਂ ਦੇ ਨਾਂ ਨਾਲ 'ਸ਼ਹੀਦ' ਉਪਨਾਮ ਜੁਡ਼ ਗਿਆਇਸ ਮਗਰੋਂ 'ਜੱਥੇਦਾਰ' ਦੈਨਿਕ ਅਖਬਾਰ ਅਤੇ 'ਮੌਜੀ' ਸਪਤਾਹਿਕ ਪੱਤਰ ਸ਼ੁਰੂ ਕੀਤਾਇਨ੍ਹਾਂ ਨੇ 'ਹੰਸ' ਮਾਸਕ ਪੱਤਰ ਵੀ ਪ੍ਰਕਾਸ਼ਿਤ ਕੀਤਾ

 

ਸ਼ਹੀਦ ਜੀ ਨੇ ਪੰਜਾਬੀ ਸਭਾ ਅਮ੍ਰਿਤਸਰ ਦੀਆਂ ਸਰਗਰਮੀਆਂ ਵਿਚ ਮੋਢੀਆਂ ਵਾਲਾ ਕਾਰਜ ਕੀਤਾ, ਕਵੀ ਦਰਬਾਰਾਂ ਵਿਚ ਵਧ ਚਡ਼੍ਹ ਕੇ ਹਿੱਸਾ ਲਿਆ, ਕਵਿਤਾ ਰਚੀ, ਨਾਵਲ ਲਿਖੇ ਤੇ ਵਾਰਤਕ ਨੂੰ ਹਾਸ-ਰਸ ਤੇ ਵਿਅੰਗ ਦੇ ਸਾਧਨ ਬਣਾ ਕੇ ਵਰਤਿਆਆਪ ਦਾ ਦੇਹਾਂਤ 14 ਅਗਸਤ 1935 ਈ. ਨੂੰ ਸ਼ਿਮਲੇ ਹੋਇਆ

 

ਰਚਨਾਵਾਂ

 ਕਵਿਤਾ ਬਾਦਸ਼ਾਹੀਆਂ, ਬੇ-ਪਰਵਾਹੀਆਂ, ਸ਼ਹਿਨਸ਼ਾਹੀਆਂ, ਅਰਸ਼ੀ ਕਿੰਗਰੇ

 ਕਹਾਣੀਆਂ ਹੱਸਦੇ ਹੰਝੂ, ਸੁਆਦ ਦੇ ਟੋਕਰੇ, ਹਾਸੇ ਦੀ ਬਰਖਾ, ਜਗਤ ਤਮਾਸ਼ਾ

ਨਾਵਲ ਦਲੇਰ ਕੌਰ, ਚੰਚਲ ਮੂਰਤੀ, ਰਣਜੀਤ ਕੌਰ, ਦੋ ਵਹੁਟੀਆਂ, ਗ੍ਰਿਸਤ ਦੀ ਬੇਡ਼ੀ

 

ਕਵਿਤਾ ਵਿਚ ਆਪ 'ਸੁਥਰਾ' ਉਪਨਾਮ ਵਰਤਦੇ ਸਨ ਅਤੇ ਵਾਰਤਕ ਵਿਚ 'ਬਾਬਾ ਵਰਿਆਮਾ'ਉਨ੍ਹਾਂ ਦੀ ਕਲਮ ਵਿਚ ਬਡ਼ੀ ਰਵਾਨੀ ਸੀ, ਸ਼ਕਤੀ ਤੇ ਜ਼ੋਰ ਸੀਉਹ ਇਕ ਪੱਤਰਕਾਰ, ਆਗੂ, ਕਵੀ ਤੇ ਸਮਾਜ ਸੁਧਾਰਕ ਵਿਅਕਤੀ ਸਨਉਨ੍ਹਾਂ ਦਾ ਸੁਭਾ ਬਡ਼ਾ ਮਿਲਾਪਡ਼ਾ ਤੇ ਵਤੀਰਾ ਮਿਤਰਤਾ ਭਰਪੂਰ ਸੀਪੰਜਾਬੀ ਭਾਸ਼ਾ ਨੂੰ ਸ਼ਿੰਗਾਰਨ ਤੇ ਸੰਵਾਰਨ ਵਿਚ ਆਪ ਨੇ ਥੋਡ਼੍ਹੇ ਜਿਹੇ ਸਮੇਂ ਵਿਚ ਜਿਹਡ਼ਾ ਮਹਾਨ ਕਾਰਜ ਕੀਤਾ ਹੈ, ਉਹ ਆਪਣੀ ਮਿਸਾਲ ਆਪ ਹੈਉਨ੍ਹਾਂ ਦੀ ਕਵਿਤਾ ਹਲਕੀ ਫੁਲਕੀ, ਜਨ ਸਾਧਾਰਨ ਦੇ ਪੱਧਰ ਦੀ ਪਰ ਸਦਾ ਹੀ ਸਿੱਖਿਆ ਭਰਪੂਰ ਹੁੰਦੀ ਹੈਆਪ ਦੀ ਭਾਸ਼ਾ ਸਰਲ, ਠੇਠ ਤੇ ਮੁਹਾਵਰੇਦਾਰ ਹੈ ਤੇ ਸ਼ੈਲੀ ਵਿਅੰਗਾਤਮਕ

 


ਬੁਲ੍ਹੇ ਸ਼ਾਹ




1107274
Website Designed by Solitaire Infosys Inc.