ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।       ਵੀਰਪੰਜਾਬ ਡਾਟ ਕਾਮ       वीरपंजाब डाट काम       ویرپنجاب ڈاٹ کام       veerpunjab dot com

ਸਾਡੇ ਵੱਲ ਮੁਖੜਾ ਮੋੜ

ਸਾਡੇ ਵੱਲ ਮੁਖੜਾ ਮੋੜ

ਆਪੇ ਲਾਈਆਂ ਕੁੰਡੀਆਂ ਤੈਂ ਤੇ

ਆਪੇ ਖਿੱਚਦਾ ਹੈਂ ਡੋਰ

ਸਾਡੇ ਵੱਲ ਮੁਖੜਾ ਮੋੜ ਪਿਆਰੇ ਸਾਡੇ ਵੱਲ ਮੁਖੜਾ ਮੋੜ

ਅਰਸ਼ ਤੇ ਕੁਰਸੀ ਬਾਂਗਾਂ ਮਿਲੀਆਂ

ਮੱਕੇ ਪੈ ਗਿਆ ਸ਼ੋਰ

ਸਾਡੇ ਵੱਲ ਮੁਖੜਾ ਮੋੜ ਪਿਆਰੇ ਸਾਡੇ ਵੱਲ ਮੁਖੜਾ ਮੋੜ

ਡੋਲੀ ਪਾ ਕੇ ਲੈ ਚੱਲੇ ਖੇੜੇ

ਨਾ ਕੁਝ ਉਜਰ ਨਾ ਜ਼ੋਰ

ਸਾਡੇ ਵੱਲ ਮੁਖੜਾ ਮੋੜ ਪਿਆਰੇ ਸਾਡੇ ਵੱਲ ਮੁਖੜਾ ਮੋੜ

ਜੇ ਮਾਏ ਤੈਨੂੰ ਖੇੜੇ ਪਿਆਰੇ

ਡੋਲੀ ਪਾ ਦੇਹ ਕੋਈ ਹੋਰ

ਸਾਡੇ ਵੱਲ ਮੁਖੜਾ ਮੋੜ ਪਿਆਰੇ ਸਾਡੇ ਵੱਲ ਮੁਖੜਾ ਮੋੜ

ਬੁਲ੍ਹਾ ਸ਼ੌਹ ਅਸਾਂ ਮਰਨਾ ਨਾਹੀਂ

ਵੇ ਮਰ ਗਿਆ ਕੋਈ ਹੋਰ

ਸਾਡੇ ਵੱਲ ਮੁਖੜਾ ਮੋੜ ਪਿਆਰੇ ਸਾਡੇ ਵੱਲ ਮੁਖੜਾ ਮੋੜ 

 



ਵੀਰਪੰਜਾਬ ਗਰੁੱਪ ਵੱਲੋਂ 


(www.ਵੀਰਪੰਜਾਬ.ਭਾਰਤ)


ਪੰਜਾਬੀ ਭਾਸ਼ਾ ਵਿੱਚ ਸਭ ਤੋਂ ਪਹਿਲਾ 


ਈ-ਸਿੱਖਿਆ ਪੋਰਟਲ
















1564380
Website Designed by Solitaire Infosys Inc.