ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।       ਵੀਰਪੰਜਾਬ ਡਾਟ ਕਾਮ       वीरपंजाब डाट काम       ویرپنجاب ڈاٹ کام       veerpunjab dot com

ਬਜ਼ੁਰਗਾਂ ਲਈ ਸਿਹਤ ਸਬੰਧੀ ਕੁਝ ਨੁਕਤੇ

 

ਸਵੇਰੇ ਤਡ਼ਕੇ ਉੱਠ ਕੇ ਦੋ-ਤਿੰਨ ਗਲਾਸ ਪਾਣੀ ਦੋ ਤੁਪਕੇ ਨਿੰਬੂ ਰਸ ਦੇ ਪਾ ਕੇ ਹੌਲੀ-ਹੌਲੀ ਪੀਓ।

ਸਵੇਰੇ ਸੈਰ ਜ਼ਰੂਰ ਕਰੋ। ਹਲਕੀ ਕਸਰਤ ਵੀ ਕਰੋ ਜਿਸ ਵਿੱਚ ਸਰੀਰ ਦੇ ਸਾਰੇ ਜੋਡ਼ਾਂ ਨੂੰ ਹਿਲਾਇਆ ਜਾਵੇ। ਹਮਉਮਰ ਸਾਥੀਆਂ ਨਾਲ ਬੈਠਕੇ ਹਾਸੀ-ਮਜਾਕ, ਭਜਨ-ਬੰਦਗੀ ਆਦਿ ਜ਼ਰੂਰ ਕਰੋ।

ਦਿਨ ਵਿੱਚ ਚਵਨਪ੍ਰਾਸ਼ (ਜੇ ਸ਼ੂਗਰ ਨਹੀਂ) ਜਾਂ ਚੰਦਰਪ੍ਰਭਾਵਟੀ (ਜੇ ਸ਼ੂਗਰ ਹੈ)ਦੀ ਗੋਲੀ ਦੋ ਵਾਰ ਲਓ।

ਸਵੇਰੇ ਦੇ ਨਾਸ਼ਤੇ ਵਿੱਚ ਦਲੀਆ, ਦੁੱਧ ਆਦਿ ਲਵੋ। ਬਿਨਾ ਘਿਓ ਹਰੀ ਸਬਜ਼ੀ, ਖੁਸ਼ਕ ਰੋਟੀ, ਮੂੰਗੀ ਦੀ ਦਾਲ ਦੋ ਵੇਲੇ ਖਾਓ।

ਘਰ ਵਿੱਚ ਵਿਹਲੇ ਨਾ ਬੈਠੋ। ਪਰਿਵਾਰ ਦੇ ਕੰਮਾਂ ਵਿੱਚ ਹੱਥ ਵਟਾਓ ਜਾਂ ਛੋਟਾ-ਮੋਟਾ ਕਾਰੋਬਾਰ ਜਾਂ ਕਿਸੇ ਸੇਵਾ ਵਿੱਚ ਲੱਗ ਜਾਓ।

ਚੰਗਾ ਧਾਰਮਿਕ ਜਾਂ ਹੋਰ ਰੂਚੀਕਰ ਸਾਹਿਤ ਪਡ਼੍ਹੋ, ਜਿਸ ਦੀਆਂ ਮਿਸਾਲਾਂ ਬੱਚਿਆਂ ਨੂੰ ਨਸੀਹਤਾਂ ਰਾਹੀਂ ਸਮਝਾਓ।

ਮੌਸਮੀ ਫਲਾਂ ਦਾ ਸੇਵਨ ਕਰੋ।

ਮਾਨਸਿਕ ਕਮਜ਼ੋਰੀ ਹੈ ਤਾਂ ਬ੍ਰਹਮ-ਰਸਾਇਨ ਲਵੋ।

ਸਮੇਂ-ਸਮੇਂ ਸਿਰ ਖ਼ੂਨ ਦੀ ਜਾਂਚ, ਈ.ਸੀ.ਜੀ. ਬਲੱਡ ਪ੍ਰੈਸ਼ਰ, ਮੂਤਰ ਜਾਂਚ ਕਰਵਾਉਂਦੇ ਰਹੋ।

ਆਪਣੀ ਆਮਦਨ-ਖਰਚ ਆਦਿ ਦਾ ਲੇਖਾ-ਜੋਖਾ ਆਪਣੇ ਜੀਵਨ ਸਾਥੀ ਨਾਲ ਸਾਂਝਾ ਕਰਦੇ ਰਹੋ।

ਆਪਣੀ ਔਲਾਦ ਦੀ ਪ੍ਰੇਸ਼ਾਨੀ ਵੇਲੇ ਸਹਾਇਤਾ ਕਰੋ।

ਵਾਰ-ਵਾਰ ਆਪਣੇ ਦੁੱਖ-ਦਰਦ ਸੰਤਾਨ ਨੂੰ ਨਾ ਸੁਣਾਓ। ਕੋਈ ਖ਼ਾਸ ਗੱਲ ਹੋਵੇ ਤਾਂ ਡਾਕਟਰੀ ਸਲਾਹ ਲਵੋ।

ਹਲਕਾ ਛੇਤੀ ਪਚਨ ਵਾਲਾ ਆਹਾਰ ਲਵੋ। ਮੁਹਲਾ, ਨਗਰ, ਪ੍ਰਾਂਤ, ਦੇਸ਼, ਆਪਣੇ ਪਰਿਵਾਰ ਅਤੇ ਸਮਾਜ ਪ੍ਰਤੀ ਕੋਈ ਭਲਾਈ ਦਾ ਕੰਮ ਜ਼ਰੂਰ ਕਰਦੇ ਰਹੋ।

 

 


ਵੀਰਪੰਜਾਬ ਗਰੁੱਪ ਵੱਲੋਂ 


(www.ਵੀਰਪੰਜਾਬ.ਭਾਰਤ)


ਪੰਜਾਬੀ ਭਾਸ਼ਾ ਵਿੱਚ ਸਭ ਤੋਂ ਪਹਿਲਾ 


ਈ-ਸਿੱਖਿਆ ਪੋਰਟਲ
1530674
Website Designed by Solitaire Infosys Inc.