ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।       ਵੀਰਪੰਜਾਬ ਡਾਟ ਕਾਮ       वीरपंजाब डाट काम       ویرپنجاب ڈاٹ کام       veerpunjab dot com

ਲਾਲ ਸਿੰਘ ਕਮਲਾ ਅਕਾਲੀ

ਲਾਲ ਸਿੰਘ ਕਮਲਾ ਅਕਾਲੀ ਜਾ ਜਨਮ 1889 ਈਸਵੀ ਵਿੱਚ ਪਿੰਡ ਭਨੋਹਡ਼ ਜਿਲ੍ਹਾ ਲੁਧਿਆਣੇ ਵਿਖੇ ਸ. ਭਗਵਾਨ ਸਿੰਘ ਦੇ ਘਰ ਹੋਇਆ। 1916 ਈਸਵੀ ਵਿੱਚ ਐਲ.ਐਲ.ਬੀ. ਕਰ ਕੇ ਆਪ ਬਰਮਾਂ ਚਲੇ ਗਏ ਤੇ ਪਿੱਛੋਂ ਵਿਲਾਇਤ ਜਾ ਕੇ 1923 ਵਿੱਚ ਐਮ.ਐਸ.ਸੀ. ਪਾਸ ਕੀਤੀ। ਆਪ ਵਿਧਾਨ ਸਭਾ ਦੇ ਮੈਂਬਰ ਵੀ ਰਹੇ ਅਤੇ ਫੇਰ ਅਖ਼ਬਾਰ ਦੀ ਨੌਕਰੀ ਵੀ ਕੀਤੀ। ਲਗਭਗ 78 ਵਰ੍ਹਿਆਂ ਦੀ ਉਮ ਵਿੱਚ ਆਪ ਦਾ ਦੇਹਾਂਤ ਹੋ ਗਿਆ।

 

1920-21 ਵਿੱਚ ਅਕਾਲੀ ਲਹਿਰ ਲਈ ਆਪ ਨੇ ਇੱਕ ਪੈਂਫਲਿਟ ਲਿਖਿਆ ਸੀ ਜਿਸ ਦਾ ਨਾਂ ਕਮਲਾ ਅਕਾਲੀ ਸੀ। ਉਸ ਪੈਂਫਲਿਟ ਕਾਰਨ ਹੀ ਆਪ ਦੇ ਨਾਂ ਨਾਲ ਕਮਲਾ ਅਕਾਲੀ ਪ੍ਰਸਿੱਧ ਹੋ ਗਿਆ। ਇਹਨਾਂ ਦੀ ਯੂਰਪ ਯਾਤਰਾ ਦਾ ਬ੍ਰਿਤਾਂਤ ਮੇਰਾ ਵਿਲਾਇਤੀ ਸਫ਼ਰਨਾਮਾ ਬਹੁਤ ਸਲਾਹੀ ਗਈ ਅਤੇ ਆਪ ਪੰਜਾਬੀ ਦੇ ਵਾਰਤਕ ਖੇਤਰ ਵਿੱਚ ਪ੍ਰਸਿੱਧ ਹੋ ਗਏ। ਇਸ ਤੋਂ ਪਿੱਛੋਂ ਆਪ ਨੇ ਵਾਰਤਕ ਦੀਆਂ ਤਿੰਨ ਹੋਰ ਪੁਸਤਕਾਂ ਲਿਖੀਆਂ - ਮੌਤ ਰਾਣੀ ਦਾ ਘੁੰਡ, ਜੀਵਨ ਨੀਤੀ ਤੇ ਸੈਲਾਨੀ ਦੇਸ਼-ਭਗਤ

ਹਾਸਾ, ਫ਼ਲਸਫ਼ਾ ਅਤੇ ਕਲਪਣਾ-ਉਡਾਰੀ ਆਪ ਦੀ ਵਾਰਤਕ ਦੇ ਵਿਸ਼ੇਸ਼ ਗੁਣ ਹਨ। ਆਪ ਜੀ ਲਿਖਤ ਵਿੱਚ ਆਮ ਕਰਕੇ ਕੋਈ ਸਿਧਾਂਤ ਹੁੰਦਾ ਹੈ ਜਿਸ ਨੂੰ ਸਿੱਧ ਕਰਨ ਦਾ ਜਤਨ ਕੀਤਾ ਗਿਆ ਹੁੰਦਾ ਹੈ।


ਬੁਲ੍ਹੇ ਸ਼ਾਹ




1107278
Website Designed by Solitaire Infosys Inc.