ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।       ਵੀਰਪੰਜਾਬ ਡਾਟ ਕਾਮ       वीरपंजाब डाट काम       ویرپنجاب ڈاٹ کام       veerpunjab dot com

ਮੇਰੇ ਪਿੰਡ ਦਾ ਜੀਵਨ

 ਗਿਆਨੀ ਗੁਰਦਿੱਤ ਸਿੰਘ

ਆਰੰਭਕ ਸ਼ਬਦ

ਸੰਨ 1960 ਵਿਚ ਲੇਖਕ ਦੀ ਇਕ ਪੁਸਤਕ ਛਪੀ ਸੀ, ਮੇਰਾ ਪਿੰਡ । ਇਸ ਪੁਸਤਕ ਵਿਚ ਪੰਜਾਬ ਦੇ ਲੋਕ ਜੀਵਨ ਦੇ ਕਈ ਪੱਖਾਂ ਨੂੰ ਚਿਤ੍ਰਿਆ ਗਿਆ ਸੀ। ਪੁਸਤਕ ਲਿਖਣ ਸ਼ੈਲੀ ਤੇ ਵਸਤੂ ਨੂੰ ਪੰਜਾਬ ਦੇ ਲੇਖਕਾਂ ਤੇ ਦਾਨਿਆਂ ਵਲੋਂ ਪ੍ਰਵਾਨ ਕੀਤਾ ਗਿਆ। ਪੰਜਾਬ ਦੇ ਉਸ ਸਮੇਂ ਦੇ ਮੁੱਖ ਮੰਤਰੀ ਸ. ਪ੍ਰਤਾਪ ਸਿੰਘ ਕੈਰੋਂ ਨੇ ਇਸ ਪੁਸਤਕ ਨੂੰ ਰੱਜ ਕੇ ਸਲਾਹਿਆ, ਵੱਡੇ ਲੇਖਕਾਂ ਵਲੋਂ ਰਜਵੀਂ ਪ੍ਰਸੰਸਾਂ ਪ੍ਰਾਪਤ ਹੋਈ। ਇਸ ਉਤਸ਼ਾਹ ਤੋਂ ਮੇਰੇ ਅੰਦਰ ਖਿਆਲ ਪੱਕੇ ਹੋਏ ਕਿ ਪੰਜਾਬ ਦੇ ਲੋਕ-ਜੀਵਨ ਉਪਰ ਜਿੰਨਾਂ ਕੁਝ ਹੱਥ ਲਗਦਾ ਹੈ, ਸੰਭਾਲ ਲਿਆ ਜਾਵੇ, ਤਿੰਨ ਚਾਰ ਪੁਸਤਕਾਂ ਏਸ ਕਿਸਮ ਦੀਆਂ ਲਿਖਣ ਦੀ ਵਿਉਂਤ ਬਣਾਈ ਗਈ, ਜਿਨ੍ਹਾਂ ਵਿਚ ਬੀਤੇ ਅਤੇ ਬੀਤ ਰਹੇ ਸਮਕਾਲੀ ਪੰਜਾਬ ਦੀਆਂ ਜੀਵਨ ਝਾਕੀਆਂ ਚਿੱਤ੍ਰ ਕੀਤੀਆਂ ਗਈਆਂ, ਪਰ ਇਹ ਤਿੰਨ ਚਾਰ ਏਸੇ ਰੰਗ ਦੀਆਂ ਪੁਸਤਕਾਂ ਹਾਲਾਂ ਤਕ ਅਧੂਰੀਆਂ ਹੀ ਪਈਆਂ ਹਨ।

 

ਸੰਨ 1967 ਵਿਚ ਇਹ ਖਰਡ਼ਾ ਯੂਨੈਸਕੋ ਦੇ ਇਕ ਉਚੇਤੇ ਇਨਾਮੀ ਟਾਕਰੇ ਲਈ ਭੇਜਿਆ ਗਿਆ, ਜਿਥੋਂ ਪਹਿਲੇ ਦਰਜ਼ੇ ਦੀ ਇਨਾਮੀ ਵਾਰਤਕ ਮੰਨੀ ਗਈ। 1800 ਰੁਪਏ ਦਾ ਇਨਾਮ ਸੀ, ਏਨੀਆਂ ਕੁ ਪੁਸਤਕਾਂ ਹੀ ਯੂਨੈਸਕੋ ਵਲੋਂ ਖਰੀਦੀਆਂ ਗਈਆਂ।

 

ਇਹ ਪ੍ਰਸੰਨਤਾ ਦੀ ਗੱਲ ਹੈ, ਪੰਜਾਬੀ ਜੀਵਨ ਤੇ ਸਭਿਆਚਾਰ ਬਾਰੇ ਸਮੱਗਰੀ ਨੂੰ ਹੁਣ ਲੋਡ਼ੀਦਾਂ ਸਮਝਿਆ ਜਾਣ ਲੱਗ ਪਿਆ ਹੈ, ਏਧਰ ਉਧਰ ਹੋਈਆਂ ਗੱਲਾਂ ਨੂੰ ਲੱਭ ਲੱਭ ਕੇ, ਉਨ੍ਹਾਂ ਦੀ ਸੰਭਾਲ ਤੇ ਜਡ਼ਤ ਕਰਨ ਦੀ ਰੂਚੀ ਪੰਜਾਬੀ ਪਿਆਰਿਆਂ ਵਿਚ ਪ੍ਰਫੁਲਤ ਹੋ ਰਹੀ ਹੈ।

 

ਗੁਰਦਿੱਤ ਸਿੰਘ ਗਿਆਨੀ

 

 


ਵੀਰਪੰਜਾਬ ਗਰੁੱਪ ਵੱਲੋਂ 


(www.ਵੀਰਪੰਜਾਬ.ਭਾਰਤ)


ਪੰਜਾਬੀ ਭਾਸ਼ਾ ਵਿੱਚ ਸਭ ਤੋਂ ਪਹਿਲਾ 


ਈ-ਸਿੱਖਿਆ ਪੋਰਟਲ
1668545
Website Designed by Solitaire Infosys Inc.