ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।       ਵੀਰਪੰਜਾਬ ਡਾਟ ਕਾਮ       वीरपंजाब डाट काम       ویرپنجاب ڈاٹ کام       veerpunjab dot com

ਚਿੜੀ ਅਤੇ ਕਾਂ

 

ਇੱਕ ਵਾਰੀ, ਇੱਕ ਚਿੜੀ ਅਤੇ ਕਾਂ ਇੱਕੋ ਦਰਖਤ ਤੇ ਰਹਿੰਦੇ ਸਨਉਨ੍ਹਾਂ ਵਿੱਚ ਦੋਸਤੀ ਹੋ ਗਈਉਹ ਦੋਵੇਂ ਮਿਲ ਕੇ ਦਾਣਾ ਚੁਗਦੇਜਿੱਥੇ ਚਿਡ਼ੀ ਨੂੰ ਦਾਣੇ ਲੱਭ ਜਾਂਦੇ ਉਹ ਕਾਂ ਨੂੰ ਚੀਂ-ਚੀਂ ਕਰ ਕੇ ਬੁਲਾ ਲੈਂਦੀਦਾਣਾ ਚੁਗਣ ਲਈ ਉਹਨਾਂ ਨੂੰ ਬਹੁਤੀ ਵਾਰ ਦੂਰ-ਦੂਰ ਜਾਣਾ ਪੈਂਦਾ ਸੀ

 

ਦੋਵਾਂ ਨੇ ਸਲਾਹ ਬਣਾਈ ਕਿ ਉਹ ਨੇੜੇ ਜਿਹੇ ਇੱਕ ਖੇਤ ਵਿੱਚ ਦਾਣੇ ਬੀਜਣਦਾਣਿਆਂ ਤੋਂ ਬੂਟੇ ਉੱਗ ਜਾਣਗੇ, ਫਿਰ ਬੂਟਿਆਂ ਉੱਪਰ ਬਹੁਤ ਸਾਰੇ ਦਾਣੇ ਲੱਗਣਗੇਚਿੜੀ ਅਤੇ ਕਾਂ ਨੂੰ ਦਾਣੇ ਲੱਭਣ ਦੂਰ ਨਹੀਂ ਜਾਣਾ ਪਵੇਗਾ

 

ਕਾਂ ਨੂੰ ਮੱਕੀ ਦੇ ਦਾਣੇ ਚੰਗੇ ਲੱਗਦੇ ਸਨ ਤੇ ਚਿੜੀ ਨੂੰ ਵੀ ਮੱਕੀ ਦੇ ਪੀਲੇ-ਪੀਲੇ ਦਾਣੇ ਬੜੀ ਪਸੰਦ ਸਨਦੋਹਾਂ ਨੇ ਖੇਤ ਵਿੱਚ ਮੱਕੀ ਬੀਜਣ ਦਾ ਫੈਸਲਾ ਕੀਤਾ

 

ਚਿੜੀ ਬੜੀ ਮਿਹਨਤੀ ਸੀ ਪਰ ਕਾਂ ਚਿੜੀ ਵਾਂਗ ਮਿਹਨਤੀ ਨਹੀਂ ਸੀਉਸ ਨੂੰ ਕੰਮ ਕਰਨਾ ਚੰਗਾ ਨਹੀਂ ਸੀ ਲੱਗਦਾਉਹ ਹਰ ਵੇਲੇ ਇੱਧਰ ਉੱਧਰ ਠੁਮਕ-ਠੁਮਕ ਕਰਦਾ ਘੁੰਮਦਾ ਫਿਰਦਾ ਰਹਿੰਦਾਕਾਂ-ਕਾਂ ਦੇ ਗੀਤ ਗਾਉਂਦਾ ਕਦੇ ਇੱਕ ਟਾਹਣੀ ਉੱਪਰ ਤੇ ਕਦੇ ਉੱਡ ਕੇ ਦੂਸਰੀ ਟਾਹਣੀ ਉੱਪਰ ਜਾ ਬਹਿੰਦਾ

 

ਇੱਕ ਦਿਨ ਬੜਾ ਮੀਂਹ ਪਿਆਚਿੜੀ ਕਾਂ ਕੋਲ ਗਈ ਤੇ ਕਹਿਣ ਲੱਗੀ, "ਕਾਵਾਂ-ਕਾਵਾਂ, ਮੀਂਹ ਪੈਣ ਨਾਲ ਮਿੱਟੀ ਨਰਮ ਹੋ ਗਈ ਹੈ, ਚੱਲ ਆਪਾਂ ਵੀ ਆਪਣਾ ਖੇਤ ਵਾਹ ਆਈਏ।"

 

ਪਰ ਕਾਂ ਤਾਂ ਮੀਂਹ ਪੈਣ ਤੋਂ ਬਾਅਦ ਬਡ਼ਾ ਖੁਸ਼ ਸੀ, ਉਹ ਤਾਂ ਉੱਡਣਾ ਚਾਹੁੰਦਾ ਸੀਦੂਸਰੇ ਕਾਵਾਂ ਨਾਲ ਮਿਲ ਕੇ ਕਾਂ-ਕਾਂ ਦੇ ਗੀਤ ਗਾਉਣਾ ਚਾਹੁੰਦਾ ਸੀਪਰ ਉਹ ਚਿੜੀ ਨੂੰ ਨਾਂਹ ਨਹੀ ਸੀ ਕਰ ਸਕਦਾਇਸ ਲਈ ਉਸ ਨੇ ਕਿਹਾ -  "ਮੈਂ ਤਾਂ ਹਾਲੇ ਨਹਾਉਣਾ ਹੈਮੇਰੀ ਚੁੰਝ ਬੜੀ ਗੰਦੀ ਹੈਤੂੰ ਚੱਲ ਤੇ ਮੈਂ ਬੱਸ ਆਇਆ।"

 

"ਚੱਲ ਚਿੜੀਏ ਮੈਂ ਆਉਣਾ ਐਂ, ਪੈਰੀਂ ਮੋਜੇ ਪਾਉਣਾ ਐਂ

ਠੁਮਕ-ਠੁਮਕ ਕਰਦਾ, ਆਉਣਾ ਐਂ।"

 

ਚਿੜੀ ਇਹ ਸੁਣ ਕੇ ਆਪਣੇ ਖੇਤਾਂ ਵੱਲ ਉੱਡ ਪਈ

 

ਉਸ ਨੇ ਥੋੜੀ ਦੇਰ ਤਾਂ ਕਾਂ ਦੀ ਉਡੀਕ ਕੀਤੀ ਪਰ ਕਾਂ ਨਾ ਆਇਆ ਤਾਂ ਉਸ ਨੇ ਆਪਣੀ ਚੁੰਝ ਨਾਲ ਮਿੱਟੀ ਪੁੱਟ ਕੇ ਹੌਲੀ-ਹੌਲੀ ਖੇਤ ਤਿਆਰ ਕਰ ਲਿਆਕੁਝ ਦਿਨਾਂ ਬਾਅਦ ਫਿਰ ਮੀਂਹ ਪੈ ਗਿਆਚਿੜੀ ਨੇ ਫਿਰ ਕਾਂ ਨੂੰ ਕਿਹਾ- "ਕਾਵਾਂ-ਕਾਵਾਂ ਆ ਆਪਾਂ ਮੱਕੀ ਬੀਜ ਦੇਈਏਹੁਣ ਦਾਣੇ ਬੀਜਣ ਦਾ ਵੇਲਾ ਹੈ।"

 

ਕਾਂ ਨੇ ਫਿਰ ਕਿਹਾ

 

"ਚੱਲ ਚਿੜੀਏ ਮੈਂ ਆਉਣਾ ਐਂ, ਪੈਰੀਂ ਮੋਜੇ ਪਾਉਣਾ ਐਂ

ਠੁਮਕ-ਠੁਮਕ ਕਰਦਾ, ਆਉਣਾ ਐਂ।"

 

ਚਿੜੀ ਨੇ ਇੱਕਲੇ ਹੀ ਖੇਤ ਵਿੱਚ ਜਾ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾਉਸ ਨੇ ਆਪਣੀ ਨਿੱਕੀ ਜਿਹੀ ਚੁੰਝ ਨਾਲ ਇੱਕ-ਇੱਕ ਕਰ ਕੇ ਮੱਕੀ ਦੇ ਦਾਣੇ ਮਿੱਟੀ ਵਿੱਚ ਬੀਜ ਦਿੱਤੇਫਿਰ ਮੀਂਹ ਪਿਆ ਤਾਂ ਖੇਤਾਂ ਨੂੰ ਪਾਣੀ ਮਿਲ ਗਿਆਧੁੱਪ ਚਮਕੀ ਤਾਂ ਸਾਰੇ ਖੇਤਾਂ ਵਿੱਚ ਨਿੱਕੇ ਨਿੱਕੇ ਬੂਟੇ ਉੱਗ ਆਏਚਿੜੀ ਕਦੇ ਆਪਣੇ ਖੇਤ ਦੀ ਸਫਾਈ ਕਰਦੀ, ਕਦੇ ਬੂਟਿਆਂ ਨੂੰ ਪਾਣੀ ਦਿੰਦੀਪਰ ਕਾਂ ਕਦੇ ਵੀ ਖੇਤ ਵਿੱਚ ਨਾਂ ਆਉਂਦਾ

 

ਥੋੜੇ ਦਿਨਾਂ ਬਾਅਦ ਬੂਟਿਆਂ ਉੱਪਰ ਛੱਲੀਆਂ ਲੱਗ ਗਈਆਂਛੱਲੀਆਂ ਉੱਪਰ ਪੀਲੇ-ਪਾਲੇ ਦਾਣੇ ਲੱਗ ਗਏਹੁਣ ਦਾਣੇ ਪੱਕ ਗਏ ਅਤੇ ਛੱਲੀਆਂ ਤੋੜਣ ਦਾ ਵੇਲਾ ਆ ਗਿਆਚਿੜੀ ਕਾਂ ਕੋਲ ਗਈ ਅਤੇ ਉਸ ਨੂੰ ਕਿਹਾ – "ਆ ਕਾਵਾਂ ਆਪਾਂ ਫਸਲ ਇਕੱਠੀ ਕਰ ਲਈਏ।" ਪਰ ਕਾਂ ਨੇ ਫਿਰ ਕਿਹਾ -

 

"ਚੱਲ ਚਿੜੀਏ ਮੈਂ ਆਉਣਾ ਐਂ, ਪੈਰੀਂ ਮੋਜੇ ਪਾਉਣਾ ਐਂ

ਠੁਮਕ-ਠੁਮਕ ਕਰਦਾ, ਆਉਣਾ ਐਂ।" 

 

ਚਿੜੀ ਖੇਤ ਜਾ ਪਹੁੰਚੀ ਪਰ ਕਾਂ ਨਾ ਆਇਆਚਿੜੀ ਨੇ ਇਕੱਲਿਆਂ ਹੀ ਬਡ਼ੀ ਮਿਹਨਤ ਨਾਲ ਫਸਲ ਕੱਟੀਫਿਰ ਇੱਕ-ਇੱਕ ਕਰ ਕੇ ਦਾਣੇ ਛੱਲੀਆਂ ਤੋਂ ਵੱਖ ਕੀਤੇਖੇਤ ਵਿੱਚ ਦੋ ਢੇਰੀਆਂ ਲੱਗ ਗਈਆਂਇੱਕ ਛੋਟੀ ਢੇਰੀ ਦਾਣਿਆਂ ਦੀ ਤੇ ਦੂਸਰੀ ਵੱਡੀ ਢੇਰੀ ਮੱਕੀ ਦੇ ਗੁੱਲਾਂ ਦੀਚਿੜੀ ਨੇ ਇਹ ਕੰਮ ਮੁਕਾਇਆ ਹੀ ਸੀ ਕਿ ਕਾਂ ਵੀ ਉੱਥੇ ਪਹੁੰਚ ਗਿਆ

 

 ਕਾਂ ਬੜਾ ਚਲਾਕ ਸੀਉਸ ਨੇ ਕਿਹਾ – "ਚਿੜੀਏ-ਚਿੜੀਏ ਆਪਣੀ ਫਸਲ ਤਾਂ ਚੰਗੀ ਹੋ ਗਈ ਹੈਤੂੰ ਕੰਮ ਵੀ ਮੇਰੇ ਨਾਲੋਂ ਜਿਆਦਾ ਕੀਤਾ ਹੈਇੰਜ ਕਰ, ਇਹ ਵੱਡੀ ਢੇਰੀ ਤੂੰ ਰੱਖ ਲੈ ਤੇ ਇਹ ਦਾਣਿਆਂ ਦੀ ਛੋਟੀ ਢੇਰੀ ਮੈਂ ਰੱਖ ਲੈਂਦਾ ਹਾਂ" ਉਹ ਦਾਣਿਆਂ ਦੀ ਛੋਟੀ ਜਿਹੀ ਢੇਰੀ ਉੱਪਰ ਜਾ ਕੇ ਬੈਠ ਗਿਆਚਿੜੀ ਨੇ ਕਿਹਾ ਕਿ ਆਪਾਂ ਦੋਵੇਂ ਢੇਰੀਆਂ ਇੱਕੋ ਜਿਹੀਆਂ ਵੰਡ ਲੈਂਦੇ ਹਾਂਪਰ ਕਾਂ ਨੇ ਇੱਕ ਨਾ ਮੰਨੀਉਹ ਤਾਂ ਲੜਣ ਲਈ ਤਿਆਰ ਹੋ ਗਿਆਚਿੜੀ ਵਿਚਾਰੀ ਇੱਕ ਪਾਸੇ ਹੋ ਕੇ ਬੈਠ ਗਈਉਦੋਂ ਹੀ ਜ਼ੋਰਦਾਰ ਮੀਂਹ ਪੈਣ ਲੱਗ ਗਿਆਥੋਡ਼ੀ ਦੇਰ ਬਾਅਦ ਗਡੇ ਵੀ ਪੈਣ ਲੱਗ ਪਏਚਿੜੀ ਭੱਜ ਕੇ ਗੁੱਲਾਂ ਦੇ ਢੇਰ ਵਿੱਚ ਲੁਕ ਕੇ ਬੈਠ ਗਈ ਪਰ ਕਾਂ ਉਸੇ ਤਰ੍ਹਾਂ ਦਾਣਿਆਂ ਉੱਪਰ ਆਕੜ ਕੇ ਬੈਠਾ ਰਿਹਾ

 

ਜਦੋਂ ਮੀਂਹ ਰੁਕਿਆ ਤਾਂ ਚਿੜੀ ਨੇ ਦੇਖਿਆ ਕਿ ਕਾਂ ਤਾਂ ਮਰਿਆ ਪਿਆ ਹੈਉਹ ਗਡੇ ਵੱਜਣ ਨਾਲ ਹੀ ਮਰ ਗਿਆ ਤੇ ਚਿੜੀ ਜੋ ਗੁੱਲਾਂ ਦੇ ਢੇਰ ਵਿੱਚ ਲੁਕ ਕੇ ਬੈਠ ਗਈ ਸੀ, ਬਚ ਗਈਇਸ ਤਰ੍ਹਾਂ ਚਿੜੀ ਦੀ ਮਿਹਨਤ ਦਾ ਫਲ ਉਸ ਨੂੰ ਮਿਲ ਗਿਆ




ਵੀਰਪੰਜਾਬ ਗਰੁੱਪ ਵੱਲੋਂ 


(www.ਵੀਰਪੰਜਾਬ.ਭਾਰਤ)


ਪੰਜਾਬੀ ਭਾਸ਼ਾ ਵਿੱਚ ਸਭ ਤੋਂ ਪਹਿਲਾ 


ਈ-ਸਿੱਖਿਆ ਪੋਰਟਲ
















1427444
Website Designed by Solitaire Infosys Inc.