ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।       ਵੀਰਪੰਜਾਬ ਡਾਟ ਕਾਮ       वीरपंजाब डाट काम       ویرپنجاب ڈاٹ کام       veerpunjab dot com

ਕਾਂ ਅਤੇ ਚਿੜੀ

 

ਇੱਕ ਸੀ ਕਾਂ ਅਤੇ ਇੱਕ ਚਿੜੀ ਸੀਦੋਵੇਂ ਇਕੱਠੇ ਰਹਿੰਦੇ ਸਨਦੋਵਾਂ ਨੇ ਸਲਾਹ ਬਣਾਈ ਕਿ ਅੱਜ ਆਪਾਂ ਭੱਪਾ ਰਿਨ੍ਹ ਕੇ ਖਾਈਏਚਿੜੀ ਨੇ ਕਾਂ ਨੂੰ ਕਿਹਾ ਕਾਵਾਂ-ਕਾਵਾਂ ਤੂੰ ਮੋਠ ਦਾ ਦਾਣਾ ਲੈ ਕੇ ਆ, ਤੇ ਮੈਂ ਬਾਜਰੇ ਦਾ ਦਾਣਾ ਲੈਕੇ ਆਉਣੀ ਆਂ 

 

ਚਿੜੀ ਤੇ ਕਾਂ ਨੇ ਭੱਪਾ ਰਿਨ੍ਹ ਲਿਆਜਦੋਂ ਭੱਪਾ ਤਿਆਰ ਹੋ ਗਿਆ, ਕਾਂ ਕਹਿੰਦਾ ਚੱਲ ਚਿੜੀਏ ਆਪਾਂ ਭੱਪਾ ਖਾਈਏਚਿੜੀ ਨੇ ਕਿਹਾ ਕਾਵਾਂ ਤੇਰੀ ਚੁੰਝ ਗੰਦੀ ਹੈ ਇਸ ਨੂੰ ਧੋ ਕੇ ਆਕਾਂ ਚੁੰਝ ਧੋਣ ਚਲਾ ਗਿਆਪਿਛੋਂ ਚਿੜੀ ਨੇ ਸਾਰਾ ਭੱਪਾ ਖਾ ਲਿਆਕਾਂ ਤੋਂ ਡਰਦੀ ਚਿੜੀ ਚੱਕੀ ਦੀ ਗੰਡ ਵਿੱਚ ਲੁਕ ਗਈਕਾਂ ਚੁੰਝ ਧੋ ਕੇ ਵਾਪਸ ਆਇਆ ਤੇ ਚਿੜੀ ਨੂੰ ਲੱਭਣ ਲੱਗਾਕਾਂ ਨੂੰ ਬਡ਼ਾ ਗੁੱਸਾ ਚੜ੍ਹਿਆ  ਕਾਂ ਨੇ ਛੇਤੀ ਹੀ ਚਿੜੀ ਨੂੰ ਲੱਭ ਲਿਆਕਾਂ ਨੇ ਤੋੜ ਤੱਤਾ ਕੀਤਾ ਤੇ ਚਿੜੀ ਦੇ ਪੂੰਝੇ ਨੂੰ ਲਾ ਦਿੱਤਾਚਿੜੀ ਨੂੰ ਤੋੜੀ ਦਾ ਸੇਕ ਲੱਗਾ ਤੇ

 

ਚਿੜੀ ਕਹਿੰਦੀ

 

ਚੀਂ-ਚੀਂ ਮੇਰਾ ਪੂੰਝਾ ਸੜਿਆ

 

ਕਾਂ ਕਹਿੰਦਾ

 

ਕਿਉਂ ਬਗਾਨਾ ਖਿੱਚੜ ਖਾਧਾ

 




ਵੀਰਪੰਜਾਬ ਗਰੁੱਪ ਵੱਲੋਂ 


(www.ਵੀਰਪੰਜਾਬ.ਭਾਰਤ)


ਪੰਜਾਬੀ ਭਾਸ਼ਾ ਵਿੱਚ ਸਭ ਤੋਂ ਪਹਿਲਾ 


ਈ-ਸਿੱਖਿਆ ਪੋਰਟਲ
















1668434
Website Designed by Solitaire Infosys Inc.