ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।       ਵੀਰਪੰਜਾਬ ਡਾਟ ਕਾਮ       वीरपंजाब डाट काम       ویرپنجاب ڈاٹ کام       veerpunjab dot com

ਇਕ ਸੀ ਸ਼ੇਖਚਿੱਲੀ

 

ਇੱਕ ਦਿਨ ਸ਼ੇਖਚਿੱਲੀ ਬਜ਼ਾਰ ਵਿਚ ਜਾ ਰਿਹਾ ਸੀਬਜ਼ਾਰ ਵਿਚ ਇੱਕ ਆਦਮੀ ਖਡ਼੍ਹਾ ਸੀ, ਜਿਸ ਕੋਲ ਇੱਕ ਘਡ਼ਾ ਸੀਉਹ ਆਦਮੀ ਕਿਸੇ ਭਾਰ ਚੁੱਕਣ ਵਾਲੇ ਨੂੰ ਲੱਭ ਰਿਹਾ ਸੀ, ਜਿਹਡ਼ਾ ਰੁਪਈਆ ਲੈਕੇ ਉਸ ਦਾ ਘਡ਼ਾ ਚੁੱਕ ਦੇਵੇਸ਼ੇਖਚਿੱਲੀ ਇਸ ਕੰਮ ਲਈ ਤਿਆਰ ਹੋ ਗਿਆਸ਼ੇਖਚਿੱਲੀ ਘਡ਼ੇ ਨੂੰ ਸਿਰ ਤੇ ਰੱਖ ਕੇ ਉਸ ਆਦਮੀ ਦੇ ਪਿੱਛੇ-ਪਿੱਛੇ ਤੁਰ ਪਿਆਸ਼ੇਖਚਿੱਲੀ ਨੇ ਸੋਚਿਆ, “ਮੈਨੂੰ ਇਕ ਰੁਪਿਆ ਮਿਲੇਗਾ, ਮੈਂ ਇਸ ਦੀ ਇਕ ਮੁਰਗੀ ਖਰੀਦਾਂਗਾ

 

ਜਦ ਉਹ ਮੁਰਗੀ ਚੂਚੇ ਦੇਵੇਗੀ ਤਾਂ ਉਹਨਾਂ ਸਾਰਿਆਂ ਨੂੰ ਵੇਚ ਕੇ ਮੈ ਇੱਕ ਬੱਕਰੀ ਲਵਾਂਗਾ

 

ਫਿਰ ਉਹ ਬੱਕਰੀ ਮੇਮਣੇ ਦੇਵੇਗੀ

 

ਉਹਨਾ ਮੇਮਣਿਆਂ ਨੂੰ ਵੇਚ ਕੇ ਮੈਂ ਇੱਕ ਗਊ ਲਵਾਂਗਾ

 

ਉਹ ਗਊ ਵੱਛੇ-ਵੱਛੀਆਂ ਦੇਵੇਗੀ

 

ਫਿਰ ਮੈਂ ਉਹਨਾਂ ਨੂੰ ਵੇਚ ਕੇ ਇੱਕ ਮੱਝ ਖਰੀਦਾਂਗਾ

 

ਉਹ ਮਝ ਕੱਟੇ-ਕੱਟੀਆਂ ਦੇਵੇਗੀ

 

ਫਿਰ ਮੈਂ ਉਹਨਾਂ ਸਾਰਿਆਂ ਨੂੰ ਵੇਚ ਕੇ ਇੱਕ ਘੋਡ਼ੀ ਲਵਾਂਗਾ

 

ਉਹ ਘੋਡ਼ੀ ਵੀ ਵਛੇਰੇ-ਵਛੇਰੀਆਂ ਦੇਵੇਗੀ ਤਾਂ ਮੈਂ ਉਹਨਾਂ ਨੂੰ ਵੇਚ ਕੇ ਆਪਣਾ ਵਿਆਹ ਕਰਾਵਾਂਗਾ

 

ਮੇਰੀ ਪਤਨੀ ਮੇਰੇ ਘਰ ਆਵੇਗੀ

 

ਮੇਰੇ ਬੱਚੇ ਹੋਣਗੇ, ਮੇਰਾ ਪਰਿਵਾਰ ਵਧੇਗਾ

 

ਫਿਰ ਮੈਂ ਆਪਣੇ ਬੈਠਣ ਲਈ ਇੱਕ ਬੈਠਕ ਬਣਾਵਾਂਗਾ

 

ਮੈਂ ਬੈਠਕ ਵਿਚ ਬੈਠਾ ਹੋਵਾਂਗਾਫਿਰ ਮੇਰਾ ਲਡ਼ਕਾ ਮੇਰੇ ਕੋਲ ਆਵੇਗਾ

 

ਉਹ ਕਹੇਗਾ, “ਬਾਪੂ ਜੀ, ਰੋਟੀ ਖਾ ਲਉ

 

ਮੈਂ ਉਦੋਂ ਕੰਮ ਵਿਚ ਰੁਝਿਆ ਹੋਵਾਂਗਾਮੈਂ ਉਸ ਨੂੰ ਗੁੱਸੇ ਵਿੱਚ ਬੋਲਾਂਗਾ ਚੱਲ ਪਰ੍ਹੇ ਹਟ....

 

ਇਹ ਕਹਿੰਦਿਆਂ ਹੀ ਘਡ਼ਾ ਸ਼ੇਖਚਿੱਲੀ ਦੇ ਸਿਰ ਤੋਂ ਡਿੱਗ ਪਿਆ ਤੇ ਟੁੱਟ ਗਿਆਘਡ਼ੇ ਦਾ ਮਾਲਕ ਰੋਣ ਲੱਗ ਪਿਆਤਦ ਸ਼ੇਖਚਿੱਲੀ ਬੋਲਿਆ, “ਤੂੰ ਤਾਂ ਇਕ ਘਡ਼ੇ ਲਈ ਰੋਂਦਾ ਹੈਂ .... ਦੇਖ ਮੇਰਾ ਤਾਂ ਸਾਰਾ ਟੱਬਰ ਹੀ ਰੁਡ਼੍ਹ ਗਿਆ.... ਮੈਂ ਕੀ ਕਰਾਂ?”

 


ਵੀਰਪੰਜਾਬ ਗਰੁੱਪ ਵੱਲੋਂ 


(www.ਵੀਰਪੰਜਾਬ.ਭਾਰਤ)


ਪੰਜਾਬੀ ਭਾਸ਼ਾ ਵਿੱਚ ਸਭ ਤੋਂ ਪਹਿਲਾ 


ਈ-ਸਿੱਖਿਆ ਪੋਰਟਲ
















1405962
Website Designed by Solitaire Infosys Inc.