ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।       ਵੀਰਪੰਜਾਬ ਡਾਟ ਕਾਮ       वीरपंजाब डाट काम       ویرپنجاب ڈاٹ کام       veerpunjab dot com

 ਪੰਛੀ 

ਚਿਡ਼ੀਆਂ ਤੇ ਗੁਟਾਰਾਂ, ਰਲ ਗੀਤ ਗਾਉਂਦੀਆਂ

ਬੱਤਖਾਂ ਤਲਾਅ ਦੇ ਵਿਡ, ਵੇਖੋ ਨਹਾਉਂਦੀਆਂ

ਕਾਵਾਂ ਕੱਠੇ ਹੋ ਕੇ, ਕਾਵਾਂ ਰੌਲੀ ਪਾਈ ਏ

ਕੋਇਲ ਨੇ ਮਿੱਠੀ ਜਿਹੀ, ਕੂਕ ਲਾਈ ਏ

ਬੱਦਲਾਂ ਨੂੰ ਵੇਖ, ਮੋਰ ਪੈਲ ਪਾਈ ਏ

ਤੋਤਿਆਂ ਦੀ ਡਾਰ, ਅੰਬੀਆਂ ਤੇ ਆਈ ਏ

ਸੋਹਣੇ ਕਬੂਤਰਾਂ ਨੇ, ਉਡਾਰੀ ਲਾਈ ਏ

ਇਲ੍ਹਾਂ ਖੋਲੇ ਖੰਭ, ਮਾਰ ਕੇ ਉਡਾਰੀਆਂ

ਗਿਰਝਾਂ ਅਕਾਸ਼ ਵਿਚ, ਲਾਉਣ ਤਾਰੀਆਂ

ਉੱਲੂ ਬੈਠਾ ਖੋਡ਼ ਵਿਚ, ਖੰਭ ਝਾਡ਼ਦਾ

ਚੱਕੀਰਾਹਾ ਚੁੰਝ ਨਾਲ, ਕੀਡ਼ੇ ਭਾਲਦਾ

ਹੰਸਾਂ ਦੀ ਟੋਲੀ, ਮੋਤੀਆਂ ਨੂੰ ਟੋਲਦੀ

ਘੁੱਗੀ ਬੈਠੀ ਦੂਰ, ਤੂੰ ਹੀ ਤੂੰ ਬੋਲਦੀ

ਆਲਾ-ਦੁਆਲਾ ਸਾਡਾ, ਇਹਨਾਂ ਨਾਲ ਸਜਦਾ

ਪੰਛੀਆਂ  ਦੇ ਨਾਲ,ਜੱਗ ਚੰਗਾ ਲੱਗਦਾ

 


ਵੀਰਪੰਜਾਬ ਗਰੁੱਪ ਵੱਲੋਂ 


(www.ਵੀਰਪੰਜਾਬ.ਭਾਰਤ)


ਪੰਜਾਬੀ ਭਾਸ਼ਾ ਵਿੱਚ ਸਭ ਤੋਂ ਪਹਿਲਾ 


ਈ-ਸਿੱਖਿਆ ਪੋਰਟਲ
















1497155
Website Designed by Solitaire Infosys Inc.