ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।       ਵੀਰਪੰਜਾਬ ਡਾਟ ਕਾਮ       वीरपंजाब डाट काम       ویرپنجاب ڈاٹ کام       veerpunjab dot com

ਕੀੜੀ ਤੇ ਹਾਥੀ

 ਕੀੜੀ ਦੇ ਘਰ ਹਾਥੀ ਆਇਆ,

ਲੱਡੂਆਂ ਦਾ ਭਰ ਥਾਲ ਲਿਆਇਆ

ਪੀਲੇ-ਪੀਲੇ ਲੱਡੂ ਮਿੱਠੇ,

ਐਨਕ ਲਾ ਕੇ ਕੀੜੀ ਡਿੱਠੇ

ਥਾਲ ਨੂੰ ਲੈ ਕੇ ਕੀੜੀ ਨੱਸੀ,

ਕੀੜੀਆਂ ਨੂੰ ਉਸ ਗੱਲ ਜਾ ਦੱਸੀ

ਕੀੜੀਆਂ ਰਲ ਕੇ, ਖਾਧੇ ਲੱਡੂ,

ਤੱਕਦੇ ਰਹਿ ਗਏ ਬੈਠੇ ਡੱਡੂ

ਲੱਡੂ ਖਾ ਕੇ ਥਾਲੀ ਮੋੜੀ,

ਕੀੜੀ ਨੇ ਇਕ ਕਵਿਤਾ ਜੋੜੀ

ਘਰ ਅਸਾਡੇ ਜਦ ਵੀ ਆਉ,

ਮਿੱਠੇ-ਮਿੱਠੇ ਲੱਡੂ ਲਿਆਉ

ਕਵਿਤਾ ਸੁਣ ਕੇ  ਹਾਥੀ ਹੱਸੇ,

ਇੱਧਰ-ਉਧਰ ਕੀੜੀ ਨੱਸੇ

ਹਾਥੀ ਸੁੰਡ ਹਿਲਾਈ ਜਾਏ,

ਕੀੜੀ ਗਿੱਧਾ ਪਾਈ ਜਾਏ

 



ਵੀਰਪੰਜਾਬ ਗਰੁੱਪ ਵੱਲੋਂ 


(www.ਵੀਰਪੰਜਾਬ.ਭਾਰਤ)


ਪੰਜਾਬੀ ਭਾਸ਼ਾ ਵਿੱਚ ਸਭ ਤੋਂ ਪਹਿਲਾ 


ਈ-ਸਿੱਖਿਆ ਪੋਰਟਲ
















1665999
Website Designed by Solitaire Infosys Inc.