ਸੁਪਨਾ
ਪਿਆਰਾ ਸਿੰਘ ਦਾਤਾ
ਇਕ ਦਿਨ ਬਾਦਸ਼ਾਹ ਅਕਬਰ ਨੇ ਸਵੇਰੇ ਉਠਦਿਆਂ ਸਾਰ ਬੀਰਬਲ ਨੂੰ ਬੁਲਾਇਆ, ਤੇ ਕਹਿਣ ਲੱਗਾ, “ਰਾਤੀਂ! ਮੈਨੂੰ
ਸੁਪਨਾ ਆਇਆ ਸੀ ਕਿ ਮੈਂ ਅਤਰ ਦੇ ਤਲਾਬ ਵਿਚ ਨਹਾ ਰਿਹਾ ਹਾਂ ਤੇ ਤੂੰ ਨਾਲ ਦੇ ਗੰਦੇ ਨਾਲੇ ਵਿਚ ਲਥ
ਪਥ ਹੋ ਰਿਹਾ ਏਂ। ਉਸ ਸਮੇਂ ਮੇਰੇ ਸਰੀਰ ਚੋਂ ਖੁਸ਼ਬੂ ਤੇ ਤੇਰੇ ਸਰੀਰ ਚੋਂ ਸਡ਼ਾਂਦ ਆ ਰਹੀ ਸੀ।”
ਬੀਰਬਲ ਹਥ ਬੰਨ੍ਹ ਕੇ ਕਹਿਣ ਲੱਗਾ - “ਬਾਦਸ਼ਾਹ ਸਲਾਮਤ! ਮੈਂ
ਵੀ ਅੱਜ ਇਸੇ ਤਰ੍ਹਾਂ ਦਾ ਸੁਪਨਾ ਦੇਖਿਆ ਹੈ। ਇਸ ਪਿਛੋਂ ਆਪ ਮੇਰੇ ਪਾਸ ਆ ਗਏ, ਤੇ ਮੇਰੇ ਸਰੀਰ ਨੂੰ ਚੱਟਣ ਲੱਗ
ਪਏ, ਤੇ ਮੈਂ
ਆਪ ਦਾ ਸਰੀਰ ਚੱਟਣ ਲਗ ਪਿਆ। ਮੈਨੂੰ ਇਓਂ ਜਾਪਦਾ ਸੀ, ਜਿਵੇਂ ਆਪ ਦੇ ਸਰੀਰ ਪੁਰ ਸ਼ਹਿਦ ਮਲਿਆ ਹੋਇਆ ਹੈ।”