ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।       ਵੀਰਪੰਜਾਬ ਡਾਟ ਕਾਮ       वीरपंजाब डाट काम       ویرپنجاب ڈاٹ کام       veerpunjab dot com

ਬਾਦਸ਼ਾਹੀਆਂ ਦੀ ਵੰਡ

ਪਿਆਰਾ ਸਿੰਘ ਦਾਤਾ

 

ਮੁਗ਼ਲ ਖਾਨਦਾਨ ਦਾ ਬਾਨੀ ਅਮੀਰ ਤੈਮੂਰ ਲੰਗਡ਼ਾ ਸੀ। ਉਸ ਨੇ ਬੰਗਾਲ ਤੇ ਚਡ਼੍ਹਾਈ ਕੀਤੀ, ਤੇ ਤਕਡ਼ੀ ਲਡ਼ਾਈ ਪਿਛੋਂ ਤੈਮੂਰ ਦੀ ਜਿਤ ਹੋਈ। ਇਤਫਾਕ ਦਾ ਗਲ ਕਿ ਉਸਦਾ ਨਵਾਬ ਕਾਣਾ ਸੀ। ਉਹ ਰੱਸੀਆਂ ਨਾਲ ਜਕਡ਼ਿਆ ਹੋਇਆ ਅਮੀਰ ਤੈਮੂਰ ਦੇ ਪੇਸ਼ ਕੀਤਾ ਗਿਆ। ਨਵਾਬ ਦਾ ਤੈਮੂਰ ਨੂੰ ਵੇਖਦਿਆਂ ਸਾਰ ਹਾਸਾ ਨਿਕਲ ਗਿਆ

ਤੈਮੂਰ ਨੂੰ ਬਡ਼ਾ ਗੁਸਾ ਆਇਆ, ਉਹ ਕਡ਼ਕ ਕੇ ਬੋਲਿਆ, ਕਿਓਂ ਕਾਣਿਆਂ! ਹਸਦਾ ਕਿਓਂ ਏਂ?”

ਨਵਾਬ ਬਡ਼ੀ ਅਧੀਨਗੀ ਨਾਲ ਬੋਲਿਆ, ਹਜ਼ੂਰ! ਖੁਦਾਵੰਦ ਕਰੀਮ ਦੀ ਕੁਦਰਤ ਤੇ ਹੈਰਾਨ ਹਾਂ। ਵੇਖੋ ਉਸ ਨੇ ਬਾਦਸ਼ਾਹੀ ਨੂੰ ਕਿੰਨੀ ਘਟੀਆ ਚੀਜ਼ ਸਮਝ ਰੱਖਿਆ ਹੈ, ਜਿਹਡ਼ੀ ਸਾਡੇ ਵਰਗੇ ਕਾਣਿਆਂ ਤੇ ਲੰਗਡ਼ਿਆਂ ਵਿਚ ਵੰਡ ਦਿੱਤੀ ਸੂ।

ਇਹ ਉੱਤਰ ਸੁਣ ਕੇ ਅਮੀਰ ਤੈਮੂਰ ਖੁਸ਼ ਹੋ ਗਿਆ, ਤੇ ਖੋਹੀ ਹੋਈ ਰਿਆਸਤ ਨਵਾਬ ਹਵਾਲੇ ਕਰ ਦਿੱਤੀ।


ਵੀਰਪੰਜਾਬ ਗਰੁੱਪ ਵੱਲੋਂ 


(www.ਵੀਰਪੰਜਾਬ.ਭਾਰਤ)


ਪੰਜਾਬੀ ਭਾਸ਼ਾ ਵਿੱਚ ਸਭ ਤੋਂ ਪਹਿਲਾ 


ਈ-ਸਿੱਖਿਆ ਪੋਰਟਲ
















1370341
Website Designed by Solitaire Infosys Inc.