ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।       ਵੀਰਪੰਜਾਬ ਡਾਟ ਕਾਮ       वीरपंजाब डाट काम       ویرپنجاب ڈاٹ کام       veerpunjab dot com

ਮਨ ਪਰਚਾਵੇ

ਪੰਡਤ ਸ਼ਰਧਾ ਰਾਮ ਫ਼ਿਲੌਰੀ

 

ਹੁਣ ਪੰਜ ਛੀ ਕੁਡ਼ੀਆਂ ਮਹੱਲੇ ਵਿਚ ਆ ਕੇ ਬੋਲੀਆਂ, ਆਓ, ਭੈਣੇ ਖੇਡੀਏਇੱਕ ਆਖਿਆ, ਅਸਾਂ ਤੇ ਖੇਡਣਾ ਨਹੀਂ ਅਸਾਡਾ ਪੈਰ ਦੁਖਦਾ ਜੇ, ਜੇ ਤੁਹਾਡੀ ਸਲਾਹ ਹੋਵੇ ਤਾਂ ਬੈਠ ਕੇ ਪਹੇਲੀਆਂ ਪਾਓ ਇਹ ਸੁਣ ਕੇ ਕਿਸੇ ਰਾਜੇ ਰਾਣੀ ਦੀ ਤੇ ਕਿਸੇ ਚਿਡ਼ੀ ਚਿਡ਼ੇ ਦੀ ਕਥਾ ਪਾਈਇਕ ਉਹਨਾ ਵਿਚੋਂ ਉਲੂ ਦੀ ਕਥਾ ਪਾ ਕੇ ਬੋਲੀ, ਬੱਸ ਭੈਣ ਨੰਦੀ ਅਸਾਨੂੰ ਤੇ ਇਹ ਇਕ ਹੀ ਆਂਦੀ ਸਾਈ, ਸੋ ਅਸਾਂ ਸੁਣਾ ਛੱਡੀ, ਹੁਣ ਤੂੰ ਸੁਣਾਉ ਉਸ ਆਖਿਆ, ਅਡ਼ੀਏ! ਸੁਣਨ ਵਾਲੀਆਂ ਕਥਾ ਥੀਂ ਅਸਾਂ ਨੂੰ ਨੀਂਦਰ ਆਂਦੀ ਨੇ ਕੋਈ ਬੁੱਝਣ ਵਾਲੀਆਂ ਪਹੇਲੀਆਂ ਪਾਓ

 

ਉਹਨਾਂ ਵਿਚੋਂ ਇਕ ਬੋਲੀ, ਭਲਾ ਬੁੱਝੋ ਖਾਂ ਇਤਨੀ ਕੁ ਰਾਈ, ਸਾਰੇ ਪਿੰਡ ਚ ਖਿੰਡਾਈ ਪਹਿਲਾਂ ਤੇ ਕੁਝ ਚਿਰ ਸੋਚ ਵਿਚ ਪਈਆਂ, ਪਰ ਫੇਰ ਆਖਿਆ, ਭੈਣ? ਏਹ ਤਾਂ ਅੱਗ ਜਾਪਦੀ ਜੇ ਉਸ ਆਖਿਆ ਅਹਾਂ ਨੀ, ਅਹਾਂ ਇਹ ਅੱਗ ਹੀ ਜੇ ਫਿਰ ਇਕ ਕੁਡ਼ੀ ਆਖਿਆ, ਲਓ ਮੇਰੀ ਫਡ਼ੇਲੀ ਬੁੱਝੋ, ਥਡ਼੍ਹੇ ਉੱਤੇ ਥਡ਼੍ਹਾ, ਉੱਪਰ ਲਾਲ ਕਬੂਤਰ ਖਡ਼੍ਹਾ ਇਕ ਕੁਡ਼ੀ ਇਹ ਭੀ ਬੁਝ ਲੀਤੀ ਕਿ ਭੈਣ ਆਹ ਦੀਵਾ ਹਈ

 

ਫੇਰ ਇਕ ਕੁਡ਼ੀ ਬੋਲੀ, ਹੱਛਾ ਭੈਣੋ! ਇੱਕ ਬਾਤ ਮੇਰੀ ਭੀ ਬੁੱਝੋ ਖਾਂ ਤਦ ਤੁਹਾਡੀ ਚਤਰਾਈ ਮੰਨਾਂਗੀ ਕਥਾ ਪਾਮਾਂ ਕਬੋਲੀ ਪਾਮਾ ਸੁਣ ਖਾਂ ਭਾਈ ਹਕੀਮਾ, ਲੱਕਡ਼ੀਆਂ ਤੋਂ ਪਾਣੀ ਕੀਤਾ ਪਾਣੀਓਂ ਕੀਤੀਆਂ ਢੀਮਾਂ ਇਹ ਫਡ਼ੇਲੀ ਸੁਣ ਕੇ ਸੱਭੇ ਸੋਚ ਵਿਚ ਪਈਆਂ ਅਤੇ ਬੋਲੀਆਂ ਭੈਣੇ ਇਹ ਤਾਂ ਕੋਈ ਔਖੀ ਫਡ਼ੇਲੀ ਪਾਈ ਨੇ ਜੋ ਅਸਾਂ ਤੇ ਬੁੱਝ ਨਹੀਂ ਹੁੰਦੀਭਲਾ ਦੱਸ ਖਾਂ ਖਾਣ ਵਿੱਚੋਂ ਕਿ ਵਰਤਣੇ ਵਿੱਚ ?” ਉਸ ਆਖਿਆ, ਵਰਤਣੇ ਵਿਚ ਭੀ ਹੈ ਖਾਣੇ ਵਿਚ ਭੀ ਆਂਦੀ ਜੇ ਉਨ੍ਹਾਂ ਫੇਰ ਧਿਆਨ ਕਰ ਕੇ ਭੀ ਜਾਂ ਕੁਝ ਨਾ ਦੱਸਿਆ ਤਾਂ ਆਖਿਆ, ਭੈਣੇ ਇਹ ਤੇ ਅਸਾਂ ਤੇ ਨਹੀਂ ਬੁੱਝ ਹੁੰਦੀਤੂੰਹੇਂ ਦੱਸ ਖਾਂ ਕੀ ਜੇ ?”

ਉਸ ਆਖਿਆ, ਸੱਤ ਵਾਰੀ ਆਖ ਦਿਓ ਹਾਰੀਆਂ

ਉਨ੍ਹੀਂ ਸਭਨੀਂ ਜਾਂ ਸੱਤ ਵਾਰੀ ਹਾਰੀਆਂ, ਹਾਰੀਆਂ ਆਖਿਆ ਤਾਂ ਉਸ ਹੱਸ ਕੇ ਆਖਿਆ, ਬੱਸ ਇਸੇ ਗੱਲ ਪੁਰ ਫਡ਼ੇਲੀਆਂ ਪਾਉਣ ਦੀ ਚਾਉਡ਼ ਕਰਦੀਆਂ ਸਾਓਇਹ ਤਾਂ ਬਹੁਤ ਹੀ ਸੁਖਾਲੀ ਗੱਲ ਸਾਈਸੁਣੋ, ਮੈਂ ਦੱਸ ਦੇਨੀ ਹਾਂਇਹ ਕੁਮਾਦੀ ਦਾ ਗੰਨਾ ਅਤੇ ਉਸ ਦਾ ਰਸ ਅਤੇ ਗੁਡ਼ ਦੀਆਂ ਭੇਲੀਆਂ ਨੇ ਇਹ ਸੁਣ ਕੇ ਸੱਭੇ ਹੱਸ ਪਈਆਂ

ਫੇਰ ਇੱਕ ਨੇ ਆਖਿਆ ਭੈਣੋ! ਚਾਨਣੀ ਰਾਤ ਜੇਆਓ ਚੂਟਾਹਲਾ ਪਾਈਏ ਇਹ ਗੱਲ ਆਖ ਕੇ ਸੱਭੇ ਕੱਠੀਆਂ ਹੋ ਗਈਆਂ ਅਤੇ ਹੱਥਾਂ ਵਿਚ ਹੱਥ ਫਸਾ ਕੇ ਘੇਰਾ ਮਾਰ ਖਲੋਤੀਆਂਕਿਸੇ ਕੋਈ ਬੋਲੀ ਪਾਈ ਅਤੇ ਕਿਸੇ ਕੋਈ ਗੀਤ ਗਾਇਆਜਾਂ ਘੁੰਮ ਘੁੰਮ ਕੇ ਫਾਮੀਆਂ ਹੋ ਗਈਆਂ ਤਾਂ ਆਖਿਆ, ਆਵੋ ਹੁਣ ਗਿੱਧਾ ਪਾਈਏਅਜੇ ਗਿੱਧਾ ਪਾਉਣ ਹੀ ਲੱਗੀਆਂ ਸਨ ਕਿ ਕਿਸੇ ਦੀ ਮਾਂ ਵਾਜ ਮਾਰੀ, ਨੀ ਗੰਗੀ! ਘਰ ਆਓ ਕੋਈ ਬੁੱਢੀ ਬੋਲੀ, ਨੀ ਵੀਰੋ! ਤੇਰਾ ਪਿਉ ਗੁੱਸੇ ਪਿਆ ਹੁੰਦਾ ਜੇ, ਘਰ ਆਓ ਕਿਸੇ ਦੀ ਮਾਂ ਆਖਿਆਂ, ਕੁਡ਼ੇ ਪਾਰਬਤੀ ਆ ਖਾਂ ਤੇਰੇ ਜਿਸ ਕਿਸੇ ਨੂੰ ਪਿੱਟਿਆ, ਸਾਰੀ ਰਾਤ ਬਾਹਰ ਹੀ ਬਿਤਾ ਦਿੱਤੀ ਜੇ ਕਿਸੇ ਦੀ ਭੂਆ ਬੋਲੀ, ਕੁਡ਼ੇ ਚੰਦੀਏ! ਕਿੱਥੇ ਖਲੀ ਏਂ? ਟੁਰ-ਰੋਟੀ ਟੁੱਕ ਖਾਹ

 

ਕੁਡ਼ੀਆਂ ਜੋ ਆਪਣੀ ਖੇਡ ਵਿਚ ਮੱਤੀਆਂ ਹੋਈਆਂ ਸਨ ਵਿਚੋਂ ਕਿਸੇ ਨੇ ਆਖਿਆ, ਆਂਦੀ ਨੇ, ਹਿੱਕ ਬੋਲੀ ਪੂਰੀ ਕਰ ਆਮਾਂ ਕਿਸੇ ਆਖਿਆ, ਮੈਂ ਨਹੀਓਂ ਆਂਦੀ ਕੋਈ ਬੋਲੀ, ਹੋਰ ਕਿਸੇ ਦੀ ਮਾਂ ਕਿਸੇ ਨੂੰ ਨਹੀਂ ਬੁਲਾਂਦੀ, ਤੂੰਹੇ ਸਭ ਤੇ ਅਗੇਤਰੀ ਹੱਥ ਧੋ ਕੇ ਅਸਾਡੇ ਮਗਰ ਪੈ ਜਾਂਦੀ ਏਂ ਕਿਸੇ ਆਖਿਆ, ਕਿਉਂ ਕੈਂ ਕੈਂ ਲਾਈ ਜੇ, ਅਸਾਂ ਖੇਲ ਕੇ ਆਮਾਂਗੀਆਂ ਕੋਈ ਬੋਲੀ, ਤੂੰ ਕਾਈ ਭੈਡ਼ੀ ਏਂ ਅਸਾਂ ਨੂੰ ਖੇਡਣ ਨਹੀਂ ਦੇਂਦੀਜਾ ਖਾਣ ਮੈਂ ਆਪੇ ਆ ਜਾਮਾਂਗੀ

 

ਇਹ ਗੱਲਾਂ ਸੁਣ ਕੇ ਕਿਸੇ ਦੀ ਮਾਂ ਆਖਿਆ, ਹੱਛਾ ਤੂੰ ਜਾਣ ਖਲੋਤੀ ਰਹੁ ਤੇਰੇ ਪਿਉ ਨੂੰ ਘੱਲਨੀ ਹਾਂ ਕੋਈ ਬੋਲੀ, ਹੈ ਹੈ ਨੀ ਮਰੀਏ! ਅੱਜੋ ਹੀ ਤੋਂ ਸਾਹਮਣੇ ਉਤਰ ਭੇਡ਼ਨ ਲੱਗੀ ਏਂ, ਸਿਆਣੀ ਹੋ ਕੇ ਕੀ ਨਾ ਆਖੇਂਗੀ ?” ਕਿਸੇ ਆਖਿਆ, ਵੱਢੀਏ, ਅਸਾਂ ਨੂੰ ਕੀ ਆਖਨੀ ਏਂ ਤੇਰਾ ਭਿਰਾ ਪਿਆ ਬੁਲਾਂਦਾ ਨੀਹੱਛਾ ਮੈ ਆਖ ਦੱਸਾਂਗੀ ਕਿ ਬੀਬਾ, ਉਹ ਨਹੀਂ ਆਂਦੀ ਕਿਸੇ ਆਖਿਆ, ਬਾਬੇ ਨੂੰ ਖਾਣੀਏ ਘਰ ਕਿਸ ਦੇ ਵਡ਼ੇਂਗੀ? ਹੱਛਾ ਮੈਂ ਬੂਹਾ ਭੇਡ਼ ਲੈਨੀ ਹਾਂ ਤੂੰ ਜਾਣ ਮਾਰ ਝੱਖ ਕਿਸੇ ਆਖਿਆ, ਨੀ ਘਰਦਿਆਂ ਨੂੰ ਖਾਣੀਏਸੁਣ ਕੇ ਕੰਨਾਂ ਮੁੱਢ ਮਾਰਨੀ ਏਂ, ਰਾਤ ਵੱਡੀ ਗਈ ਜੇ, ਘਰ ਆਓ ਇਹ ਸੁਣ ਕੇ ਸੱਭੋ ਕੁਡ਼ੀਆਂ ਘਰ ਨੂੰ ਗਈਆਂ


ਵੀਰਪੰਜਾਬ ਗਰੁੱਪ ਵੱਲੋਂ 


(www.ਵੀਰਪੰਜਾਬ.ਭਾਰਤ)


ਪੰਜਾਬੀ ਭਾਸ਼ਾ ਵਿੱਚ ਸਭ ਤੋਂ ਪਹਿਲਾ 


ਈ-ਸਿੱਖਿਆ ਪੋਰਟਲ
















1623967
Website Designed by Solitaire Infosys Inc.