ਦਾ ਸਬ-ਡੋਮੇਨ

 
line decor
 
   ਮੁੱਖ ਪੰਨਾ     ਕਹਾਣੀਆਂ     ਲੇਖ      ਕਵਿਤਾਵਾਂ     ਦੁਰਲੱਭ ਪੁਸਤਕਾਂ    ਖੋਜ-ਪੱਤਰ  ਥੀਸਿਸ   ਵਿਆਕਰਨ   ਮਾਂ ਬੋਲੀ
line decor
ਸਬ-ਡੋਮੇਨ ਦਾ ਮੁੱਖ-ਪੰਨਾ 

ਖੇਤਰੀ ਭਾਸ਼ਾਵਾਂ ਅਤੇ ਇੰਟਰਨੈੱਟ


 
 

ਜੀ ਆਇਆਂ ਨੂੰ

 

ਪੰਜਾਬ ਰੰਗਲਾ ਦੇਸ ਹੈ। ਇਥੇ ਕੁਦਰਤ ਆਪਣੇ ਪੂਰੇ ਨਿਖਾਰ ਵਿਚ ਬਹੁਰੰਗੀ ਤਸਵੀਰ ਪੇਸ਼ ਕਰਦੀ ਹੈ। ਹਰਿਆਵਲ ਤੇ ਸੋਕਾ, ਗਰਮੀ ਤੇ ਸਰਦੀ, ਮੀਂਹ ਤੇ ਔਡ਼, ਹੁੱਸਡ਼ ਤੇ ਤੀਖਣ ਬੁੱਲੇ, ਸਰੀਰਕ ਸ੍ਰਮ ਤੇ ਕੋਮਲ ਹੁਨਰ, ਮਾਲਾ ਤੇ ਚੰਡੀ, ਰੁੱਖਡ਼ਪਣ ਤੇ ਸਾਹਿਤਕ ਸਰਸਤਾ ਆਦਿ ਬੇਜੋਡ਼ ਜੋਡ਼ੇ ਅੰਕ ਸਹੇਲੀਆਂ ਵਾਂਙ ਇਥੇ ਗਲਵੱਕਡ਼ੀਆਂ ਪਾਈ ਨਜ਼ਰੀਂ ਪੈਂਦੇ ਹਨ। ਇਸੇ ਕਾਰਣ ਇਥੋਂ ਦਾ ਸੰਤ ਸ਼ਾਇਰ ਆਪਣੇ ਮਹਿਬੂਬ ਨੂੰ ਭਾਂਤ ਸੁਭਾਂਤੀ ਕੁਦਰਤ ਵਿਚ ਬੈਠਾ ਅਨੁਭਵ ਕਰਦਾ ਹੈ :–

ਬਲਿਹਾਰੀ ਕੁਦਰਤ ਵਸਿਆ ।
ਤੇਰਾ ਅੰਤ ਨ ਜਾਇ ਲਖਿਆ ।

(ਗੁਰੂ ਨਾਨਕ) 

ਕੁਦਰਤ ਦੀ ਇਸ ਰੰਗੀਨੀ ਨੇ ਪੰਜਾਬ ਨੂੰ ਦੇਵ ਭੂਮੀ, ਬੀਰ ਭੂਮੀ ਤੇ ਕਲਾ ਭੂਮੀ ਬਣਾ ਦਿੱਤਾ ਹੈ। ਹਡ਼ੱਪਾ, ਮੁਹਿੰਜੋਦਡ਼ੋ, ਤਕਸ਼ਿਲਾ ਤੇ ਰੋਪਡ਼ ਦੀਆਂ ਖੁਦਾਈਆਂ ਵਿਚੋਂ ਬਾਰੀਕ-ਬੀਨਾਂ ਨੂੰ ਝਾਂਵਲੇ ਪੈਂਦੇ ਹਨ ਕਿ ਵਿਸ਼ਵ ਸਭਿਅੱਤਾ ਦੇ ਪੰਘੂਡ਼ੇ ਨੂੰ ਸ਼ਾਇਦ ਪਹਿਲਾ ਝੂਟਾ ਇਥੇ ਹੀ ਮਿਲਿਆ ਸੀ।

ਵਿਸ਼ਵ-ਸਾਹਿਤ ਦਾ ਮੰਗਲਾਚਰਣ ਵੇਦ-ਰਿਚਾਵਾਂ ਦੇ ਰੂਪ ਵਿਚ ਇਥੋਂ ਦੇ ਦਰਿਆਵਾਂ ਤੇ ਨਦੀਆਂ ਦੇ ਕੰਢਿਆਂ ਤੇ ਸਮਾਧੀ ਧਾਰੀ ਰਿਸ਼ੀਆਂ ਦੇ ਕੰਠੋਂ ਗੂੰਜਿਆ ਸੀ। ਇਥੋਂ ਦੇ ਵਾਸੀਆਂ ਵਿਚ ਇਕ ਵਿਸਮਾਦੀ ਰੰਗ ਤੇ ਅਲਬੇਲਾਪਣ ਹੈ। ਇਨ੍ਹਾਂ ਦੇ ਬੋਲਾਂ ਵਿਚ ਕਰਾਰ, ਬਾਹਾਂ ਵਿਚ ਬਲ, ਛਾਤੀਆਂ ਵਿਚ ਸੁਹਿਰਦ ਧਡ਼ਕਣ, ਹੱਥਾਂ ਵਿਚ ਕਲਾ, ਲੱਤਾਂ ਵਿਚ ਛੁਹਲ, ਸੋਚਣ ਵਿਚ ਤੀਖਣ ਕਲਪਣਾ ਤੇ ਲਿਖਣ ਵਿਚ ਸੁਹਜ ਹੈ। ਇਸ ਲਈ ਇਨ੍ਹਾਂ ਲੋਕਾਂ ਦੇ ਇਤਿਹਾਸ, ਰਵਾਇਤਾਂ, ਕਾਰ-ਵਿਹਾਰ, ਖੇਡਾਂ, ਰਹਿਣੀ ਬਹਿਣੀ, ਪੁਸ਼ਾਕ, ਸਿੰਗਾਰ, ਮਨੌਤਾਂ, ਹੁਨਰ, ਸਾਹਿਤ ਤੇ ਭਾਸ਼ਾ ਸਬੰਧੀ ਸ਼ਬਦ ਚਿਤਰਾਂ ਰਾਹੀਂ ਤਸਵੀਰ ਪੇਸ਼ ਕਰਨਾ ਸੇਵਾ ਦਾ ਕੰਮ ਹੈ।

ਵੀਰਪੰਜਾਬ ਡਾਟ ਕਾਮ ਵੈਬ-ਸਾਈਟ ਦੇ ਇਸ ਕੋਨੇ ਨੂੰ ਪੰਜਾਬੀ ਸਭਿਆਚਾਰ ਦੇ ਬਗੀਚੇ ਵਿਚੋਂ ਅਣਗਿਣਤ ਮਹਿਕਦੇ ਫੁੱਲਾਂ ਨੂੰ ਚੁਣ ਕੇ ਸਜਾਇਆ ਹੈ। ਉਮੀਦ ਹੈ ਕਿ ਇਨ੍ਹਾਂ ਕਰਿਤਾਂ ਰਾਹੀਂ ਪੰਜਾਬੀ ਨਾਲ ਪਿਆਰ ਰੱਖਣ ਵਾਲੇ ਦਿਲ ਵਧੇਰੇ ਮਹਿਕ ਦੇਣਗੇ।

(ਕੁਝ ਸ਼ਬਦ ਅਮਰਨਾਥ ਵਿਦਿਆਲੰਕਾਰ ਜੀ ਦੇ ਹਨ)


 
 
             

ਇਸ ਵੈਬ-ਸਾਇਟ ਦਾ ਵਿਕਾਸ ਅਤੇ ਸਾਂਭ-ਸੰਭਾਲ (2007)
               Challengers Software Technologies (Pioneers in publishing web-content in Hindi & Punjabi)
               SCO 64, First Floor, Sector 40-C, CHANDIGARH (UT) INDIA
               Phone: 91-172-2699064, 4633064, 091-98766 86555
               contact: info.punjab@gmail.com