ਡਾਇਰੈਕਟੋਰੇਟ ਛੋਟੀਆਂ ਬੱਚਤਾਂ ਪੰਜਾਬ ਵਲੋਂ
15 ਸਾਲਾ ਪਬਲਿਕ ਪ੍ਰਾਵੀਡੈਂਟ ਫੰਡ ਖਾਤਾ
ਹਰੇਕ 5000 ਰੁ. ਦੇ ਇੱਕਠੇ ਨਿਵੇਸ਼ ਤੇ 1 ਲੱਕੀ ਕੂਪਨ ਮੁਫ਼ਤ ਪਾਓ ਅਤੇ ਜਿੱਤੋ ਆਕਰਸ਼ਕ ਇਨਾਮ।
ਇਹ ਰਾਸ਼ੀ ਪੰਜਾਬ ਵਿਚ ਸਥਿਤ ਕਿਸੇ ਵੀ ਡਾਕਘਰ ਜਾਂ ਅਧਿਕਾਰਿਤ ਬੈਂਕਾਂ ਵਿਚ ਜਮ੍ਹਾਂ ਕਰਵਾਈ ਜਾ ਸਕਦੀ ਹੈ।
ਇਹ ਜਮ੍ਹਾਂ ਰਕਮ ਐਕਟ ਦੀ ਧਾਰਾ 80 ਸੀ ਦੇ ਅਧੀਨ ਆਮਦਨ ਕਰ ਛੋਟ ਦੇ ਯੋਗ ਹੈ।
ਇਸ ਸਕੀਮ ਦੀਆਂ ਮੁੱਖ ਵਿਸ਼ੇਸ਼ਤਾਈਆਂ
-
ਜਮ੍ਹਾਂ ਰਾਸ਼ੀ ਨੂੰ ਪੂਰੀ ਸੁਰੱਖਿਆ ਪ੍ਰਦਾਨ ਕਰਦੀ ਹੈ।
-
ਕਰਜ਼ਾ ਅਤੇ ਜਮ੍ਹਾਂ ਪੈਸਾ ਕਢਵਾਉਣ ਦੀ ਸੁਵਿਧਾ।
-
8 ਪ੍ਰਤੀਸ਼ਤ ਸਲਾਨਾ ਵਿਆਜ ਦੀ ਦਰ ਉੱਤੇ ਟੈਕਸ ਰਹਿਤ ਵਿਆਜ ਦੀ ਆਕਰਸ਼ਕ ਪੇਸ਼ਕਸ਼।
-
ਸਾਰਾ ਨਿਵੇਸ਼ ਸੰਪਤੀ ਟੈਕਸ ਤੋਂ ਮੁਕਤ।
-
ਜਮ੍ਹਾਂ ਰਕਮ ਆਦਾਲਤ ਦੇ ਹੁਕਮ ਜਾਂ ਕੁਰਕੀ ਅਧੀਨ ਜਬਤ ਨਹੀਂ ਕੀਤੀ ਜਾ ਸਕਦੀ।
-
ਕਿਸੇ ਵੀ ਵਿੱਤੀ ਵਰ੍ਹੇ ਦੌਰਾਨ 500 ਰੁਪਏ (ਘੱਟੋ-ਘੱਟ) ਅਤੇ 70,000 ਰੁਪਏ (ਵੱਧ ਤੋਂ ਵੱਧ) ਦੇ ਵਿਚਲੀ ਕੋਈ ਵੀ ਰਕਮ ਜਮ੍ਹਾਂ ਕਰਵਾਈ ਜਾ ਸਕਦੀ ਹੈ।
-
ਬੈਂਕਾਂ-ਡਾਕਘਰਾਂ ਵਿਚ ਇਕਮੁਸ਼ਤ ਜਾਂ 12 ਮਾਸਿਕ ਕਿਸ਼ਤਾਂ ਰਾਹੀਂ ਜਮ੍ਹਾਂ ਕਰਵਾਈ ਜਾ ਸਕਦੀ ਹੈ।
-
7ਵੇਂ ਵਿੱਤੀ ਵਰ੍ਹੇ ਤੋਂ ਹਰ ਸਾਲ ਪੈਸਾ ਕਢਵਾਇਆ ਜਾ ਸਕਦਾ ਹੈ।
-
ਤੀਜੇ ਵਿੱਤੀ ਵਰ੍ਹੇ ਤੋਂ ਕਰਜ਼ੇ ਦੀ ਸੁਵਿਧਾ ਉਪਲਬਧ।
-
ਅੱਧ-ਵਿਚਕਾਰ ਛੱਡ ਦਿੱਤਾ ਗਿਆ ਖਾਤਾ ਦੁਬਾਰਾ ਸ਼ੁਰੂ ਕੀਤਾ ਜਾ ਸਕਦਾ ਹੈ।
ਬੱਤਰਾ ਬਿਲਡਿੰਗ, ਐਸ.ਸੀ.ਓ.ਨੰਬਰ 106-8,ਸੈਕਟਰ 17 ਡੀ. ਚੰਡੀਗਡ਼੍ਹ
ਫ਼ੋਨ ਨੰਬਰ 0172-2783805 ਫ਼ੈਕਸ - 0172-2703054
